ਗੀਤਾਂਜਲੀ ਸ਼੍ਰੀ

From Wikipedia, the free encyclopedia

ਗੀਤਾਂਜਲੀ ਸ਼੍ਰੀ
Remove ads

ਗੀਤਾਂਜਲੀ ਸ਼੍ਰੀ (ਹਿੰਦੀ|गीतांजलि श्री; ਜਨਮ 1957), ਜਿਸ ਨੂੰ ਗੀਤਾਂਜਲੀ ਪਾਂਡੇ ਵਜੋਂ ਵੀ ਜਾਣਿਆ ਜਾਂਦਾ ਹੈ, ਨਵੀਂ ਦਿੱਲੀ, ਭਾਰਤ ਵਿੱਚ ਸਥਿਤ ਇੱਕ ਹਿੰਦੀ ਨਾਵਲਕਾਰ ਅਤੇ ਨਿੱਕੀ-ਕਹਾਣੀ ਲੇਖਕ ਹੈ। ਉਹ ਅਨੇਕ ਕਹਾਣੀਆਂ ਅਤੇ ਪੰਜ ਨਾਵਲਾਂ ਦੀ ਲੇਖਕ ਹੈ। ਉਸਦੇ 2000 ਦੇ ਨਾਵਲ ਮਾਈ ਨੂੰ 2001 ਵਿੱਚ ਕਰਾਸਵਰਡ ਬੁੱਕ ਅਵਾਰਡ ਲਈ ਸ਼ਾਰਟਲਿਸਟ ਕੀਤਾ ਗਿਆ ਸੀ। [1] ਅਤੇ ਨੀਤਾ ਕੁਮਾਰ ਵੱਲੋਂ ਕੀਤਾ ਇਸਦਾ ਅੰਗਰੇਜ਼ੀ ਅਨੁਵਾਦ 2017 ਵਿੱਚ ਨਿਯੋਗੀ ਬੁਕਸ ਨੇ ਪ੍ਰਕਾਸ਼ਿਤ ਕੀਤਾ ਸੀ। 2022 ਵਿੱਚ, ਉਸਦੇ ਨਾਵਲਿਟ 'ਰੇਤ ਸਮਾਧੀ (2018), ਜਿਸਦਾ ਅੰਗਰੇਜ਼ੀ ਵਿੱਚ ਡੇਜ਼ੀ ਰੌਕਵੈਲ ਦੁਆਰਾ ਟੌਂਬ ਆਫ਼ ਸੈਂਡ ਵਜੋਂ ਅਨੁਵਾਦ ਕੀਤਾ ਗਿਆ ਸੀ, ਨੇ ਅੰਤਰਰਾਸ਼ਟਰੀ ਬੁਕਰ ਪੁਰਸਕਾਰ ਜਿੱਤਿਆ । [2] ਗਲਪ ਤੋਂ ਇਲਾਵਾ, ਉਸਨੇ ਪ੍ਰੇਮਚੰਦ ਬਾਰੇ ਆਲੋਚਨਾਤਮਕ ਰਚਨਾਵਾਂ ਲਿਖੀਆਂ ਹਨ।

ਵਿਸ਼ੇਸ਼ ਤੱਥ ਗੀਤਾਂਜਲੀ ਸ਼੍ਰੀ, ਜਨਮ ...
Remove ads

ਨਿੱਜੀ ਜੀਵਨ

ਗੀਤਾਂਜਲੀ ਦਾ ਜਨਮ ਉੱਤਰ ਪ੍ਰਦੇਸ਼ ਰਾਜ ਦੇ ਮੈਨਪੁਰੀ ਸ਼ਹਿਰ ਵਿੱਚ ਹੋਇਆ ਸੀ। [3] ਉਸਦੇ ਪਿਤਾ ਇੱਕ ਸਰਕਾਰੀ ਕਰਮਚਾਰੀ ਸਨ, ਇਸਲਈ ਉਸਦਾ ਪਰਿਵਾਰ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਕਸਬਿਆਂ ਵਿੱਚ ਰਹਿੰਦਾ ਰਿਹਾ। ਉਹ ਦਾਅਵਾ ਕਰਦੀ ਹੈ ਕਿ ਉੱਤਰ ਪ੍ਰਦੇਸ਼ ਵਿੱਚ ਅੰਗਰੇਜ਼ੀ ਵਿੱਚ ਬੱਚਿਆਂ ਦੀਆਂ ਕਿਤਾਬਾਂ ਦੀ ਘਾਟ ਦੇ ਕਾਰਨ ਹੀ ਉਸ ਦਾ ਹਿੰਦੀ ਨਾਲ ਇੱਕ ਗੂੜ੍ਹਾ ਸੰਬੰਧ ਬਣ ਗਿਆ। [4] ਉਹ ਜੱਦੀ ਤੌਰ 'ਤੇ ਗਾਜ਼ੀਪੁਰ ਜ਼ਿਲ੍ਹੇ ਦੇ ਪਿੰਡ ਗੋਂਦੌਰ ਤੋਂ ਹੈ। [5]

ਯੂਨੀਵਰਸਿਟੀ ਵਿੱਚ, ਉਸਨੇ ਇਤਿਹਾਸ ਦਾ ਅਧਿਐਨ ਕੀਤਾ। ਉਸਨੇ ਦਿੱਲੀ ਦੇ ਲੇਡੀ ਸ਼੍ਰੀ ਰਾਮ ਕਾਲਜ ਯੂਨੀਵਰਸਿਟੀ ਤੋਂ ਬੀ.ਏ. ਕੀਤੀ। ਬੜੌਦਾ ਦੀ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਤੋਂ ਲੇਖਕ ਪ੍ਰੇਮਚੰਦ ਉੱਪਰ ਪੀਐਚਡੀ ਦਾ ਕੰਮ ਸ਼ੁਰੂ ਕਰਨ ਤੋਂ ਬਾਅਦ, ਉਹ ਹਿੰਦੀ ਸਾਹਿਤ ਵਿੱਚ ਵਧੇਰੇ ਦਿਲਚਸਪੀ ਲੈਣ ਲੱਗ ਪਈ। [6] ਉਸਨੇ ਆਪਣੀ ਪੀਐਚਡੀ ਦੌਰਾਨ ਆਪਣੀ ਪਹਿਲੀ ਛੋਟੀ ਕਹਾਣੀ ਲਿਖੀ, [7] ਅਤੇ ਗ੍ਰੈਜੂਏਸ਼ਨ ਤੋਂ ਬਾਅਦ ਲਿਖਣ ਵੱਲ ਮੁੜੀ। [6]

Remove ads

ਕੰਮ

ਉਸਦੀ ਪਹਿਲੀ ਕਹਾਣੀ, "ਬੇਲ ਪੱਤਰ" (1987), ਸਾਹਿਤਕ ਮੈਗਜ਼ੀਨ ਹੰਸ ਵਿੱਚ ਪ੍ਰਕਾਸ਼ਿਤ ਹੋਈ ਸੀ ਅਤੇ ਇਸ ਤੋਂ ਬਾਅਦ ਛੋਟੀਆਂ ਕਹਾਣੀਆਂ ਦਾ ਸੰਗ੍ਰਹਿ ਅਨੁਗੂੰਜ (1991) ਸੀ। [4] [8] [9]

ਉਸ ਦੇ ਨਾਵਲ ਮਾਈ ਦੇ ਅੰਗਰੇਜ਼ੀ ਅਨੁਵਾਦ ਨੇ ਉਸ ਨੂੰ ਪ੍ਰਸਿੱਧ ਕੀਤਾ ਸੀ। ਇਹ ਨਾਵਲ ਇੱਕ ਉੱਤਰੀ ਭਾਰਤੀ ਮੱਧ-ਵਰਗੀ ਪਰਿਵਾਰ ਵਿੱਚ ਔਰਤਾਂ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਮਰਦਾਂ ਦੀਆਂ ਤਿੰਨ ਪੀੜ੍ਹੀਆਂ ਬਾਰੇ ਹੈ। ਮਾਈ ਦਾ ਸਰਬੀਆਈ ਅਤੇ ਕੋਰੀਅਨ ਸਮੇਤ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ। ਇਸਦਾ ਅੰਗਰੇਜ਼ੀ ਵਿੱਚ ਅਨੁਵਾਦ ਨੀਤਾ ਕੁਮਾਰ ਨੇ ਕੀਤਾ ਹੈ, ਜਿਸ ਨੂੰ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ, ਅਤੇ ਬਸ਼ੀਰ ਉਨਵਾਨ ਨੇ ਉਰਦੂ ਵਿੱਚ ਅਨੁਵਾਦ ਕੀਤਾ ਜਿਸ ਦੀ ਪ੍ਰਸਤਾਵਨਾ ਇੰਤਜ਼ਾਰ ਹੁਸੈਨ ਨੇ ਲਿਖੀ ਹੈ। [4] ਨਾਵਲ ਦੇ ਹੋਰ ਅਨੁਵਾਦਾਂ ਵਿੱਚ ਐਨੀ ਮੋਂਤੋ (Annie Montaut) ਦੁਆਰਾ ਫ੍ਰੈਂਚ, [10] ਅਤੇ ਰਾਇਨਹੋਲਡ ਸ਼ਾਈਨ (Reinhold Schein) ਦੁਆਰਾ ਜਰਮਨ ਵਿੱਚ ਅਨੁਵਾਦ ਸ਼ਾਮਲ ਹਨ। [11]

ਸ਼੍ਰੀ ਦਾ ਦੂਜਾ ਨਾਵਲ ਹਮਾਰਾ ਸ਼ਹਿਰ ਉਸ ਬਰਸ ਬਾਬਰੀ ਮਸਜਿਦ ਢਾਹੇ ਜਾਣ ਦੀਆਂ ਘਟਨਾਵਾਂ ਨੂੰ ਮੌਟੇ ਤੌਰ ਤੇ ਲਿਆ ਗਿਆ ਹੈ। [4]

ਉਸਦਾ ਚੌਥਾ ਨਾਵਲ, ਖਾਲੀ ਜਗ੍ਹਾ (2006) ਦਾ ਨਿਵੇਦਿਤਾ ਮੈਨਨ ਨੇ ਦਿ ਏਮਪਟੀ ਸਪੇਸ ਦੇ ਰੂਪ ਵਿੱਚ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ ਹੈ।[12] ਫ੍ਰੈਂਚ ਵਿੱਚ ਨਿਕੋਲਾ ਪੋਜ਼ਾ ਨੇ ਯੂਨੇ ਪਲੇਸ ਵਿਡ ਦੇ ਰੂਪ ਵਿੱਚ [13] ਅਤੇ ਜਰਮਨ ਵਿੱਚ ਜੋਰਜ ਲੈਚਨਰ ਅਤੇ ਨਿਵੇਦਿਤਾ ਮੈਨਨ ਨੇ ਇਮ ਲੀਰੇਨ ਰੌਮ ਵਜੋਂ ਅਨੁਵਾਦ ਕੀਤਾ ਗਿਆ ਹੈ। [14]

ਉਸਦੇ ਪੰਜਵੇਂ ਨਾਵਲ, ਰੀਤ ਸਮਾਧੀ (2018), ਦੀ ਅਲਕਾ ਸਰਾਓਗੀ ਨੇ "ਇਸਦੀ ਵਿਸ਼ਾਲ ਕਲਪਨਾ ਅਤੇ ਭਾਸ਼ਾ ਦੀ ਬੇਮਿਸਾਲ ਅਤੇ ਬੇਰੋਕ ਭਰਪੂਰ ਸ਼ਕਤੀ" ਲਈ ਸ਼ਲਾਘਾ ਕੀਤੀ। [15] ਇਸ ਦਾ ਅੰਗਰੇਜ਼ੀ ਵਿੱਚ ਡੇਜ਼ੀ ਰੌਕਵੈਲ ਦੁਆਰਾ ਰੇਤ ਦੀ ਸਮਾਧ (Tomb of Sand) ਰੂਪ ਵਿੱਚ ਅਤੇ ਫ੍ਰੈਂਚ ਵਿੱਚ ਐਨੀ ਮੋਂਤੋ ਦੁਆਰਾ ਸਰਹੱਦ ਦੇ ਪਾਰ (Au-delà de la frontière) ਦੁਆਰਾ ਅਨੁਵਾਦ ਕੀਤਾ ਗਿਆ ਹੈ। [10] 26 ਮਈ 2022 ਨੂੰ, ਟੋਮਬ ਆਫ਼ ਸੈਂਡ ਨੇ ਅੰਤਰਰਾਸ਼ਟਰੀ ਬੁਕਰ ਪੁਰਸਕਾਰ ਜਿੱਤਿਆ, ਇਹ ਏਨੀ ਵੱਡੀ ਅੰਤਰਰਾਸ਼ਟਰੀ ਪ੍ਰਸ਼ੰਸਾ ਪ੍ਰਾਪਤ ਕਰਨ ਵਾਲੀ ਹਿੰਦੀ ਦੀ ਪਹਿਲੀ ਅਤੇ ਕਿਸੇ ਭਾਰਤੀ ਲੇਖਕ ਦੀ ਪਹਿਲੀ ਕਿਤਾਬ ਬਣ ਗਈ। [16] [17]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads