ਗੁਰਬਾਨੀ ਜੱਜ

From Wikipedia, the free encyclopedia

ਗੁਰਬਾਨੀ ਜੱਜ
Remove ads

ਗੁਰਬਾਨੀ ਜੱਜ ਨੂੰ ਵੀ.ਜੇ. ਬਾਨੀ ਜਾਂ ਬਾਨੀ ਜੇ ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਇੱਕ ਭਾਰਤੀ ਮਾਡਲ, ਅਭਿਨੇਤਰੀ ਅਤੇ ਇੱਕ ਐਮਟੀਵੀ ਇੰਡੀਆ ਹੋਸਟ ਹੈ।[2][3][4][5] ਊਹ ਰਿਆਲਟੀ ਸ਼ੋਅ ਬਿੱਗ ਬੌਸ (ਸੀਜ਼ਨ 10) ਵਿਚ ਮੁਕਾਬਲੇਬਾਜ਼ ਰਹੀ ਹੈ।[6][7]

ਵਿਸ਼ੇਸ਼ ਤੱਥ ਗੁਰਬਾਨੀ ਜੱਜ, ਜਨਮ ...
Remove ads

ਨਿਜੀ ਜੀਵਨ

ਗੁਰਬਾਨੀ ਜੱਜ ਚੰਡੀਗੜ੍ਹ, ਪੰਜਾਬ ਦਾ ਰਹਿਣ ਵਾਲੀ ਹੈ ਅਤੇ ਐਮ ਟੀ ਵੀ ਰੋਡੀਜ (ਸੀਜ਼ਨ 4) ਦੇ ਜ਼ਰੀਏ ਇਹ ਚਰਚਾ ਵਿਚ ਆਈ। ਉਸ ਦੇ ਪਰਿਵਾਰ ਵਿੱਚ ਉਸ ਦੀ ਮਾਂ, ਤਾਨੀਆ ਅਤੇ ਵੱਡੀ ਭੈਣ ਸਾਂਨੇ ਸ਼ਾਮਲ ਹਨ। ਗੁਰਬਾਨੀ ਨੂੰ ਮਰਦਾਵੇਂ ਸਰੀਰ ਕਰਕੇ ਕਈ ਵਾਰ ਸ਼ਰਮਿੰਦਾ ਕੀਤਾ ਗਿਆ ਹੈ ਪਰ ਫਿਰ ਵੀ ਊਹ ਜ਼ਿਆਦਾਤਰ ਸਮਾਂ ਜਿਮ ਵਿੱਚ ਹੀ ਗੁਜ਼ਾਰਦੀ ਹੈ।[8] ਊਹ ਫਿੱਟਨੈੱਸ ਐਪ ਦੀ ਬਰਾਂਡ ਅਬੈਸਡਰ ਹੈ।

ਊਹ ਯੁਵਰਾਜ ਠਾਕੁਰ ਨਾਲ ਸੰਬਧਾਂ ਕਾਰਨ ਚਰਚਾ ਵਿਚ ਹੈ।[9][10]

Remove ads

ਕੈਰੀਅਰ

ਜੱਜ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਐਮ.ਟੀ.ਵੀ ਰੋਡੀਜ਼ (ਸੀਜ਼ਨ 4) ਨੂੰ ਪੂਰਾ ਕਰਨ ਤੋਂ ਕੀਤੀ ਜਿਸ ‘ਚ ਉਹ ਦੂਜੇ ਸਥਾਨ ‘ਤੇ ਰਹੀ। ਉਹ ਬਾਅਦ ‘ਚ ਵੀ ਐਮ.ਟੀ.ਵੀ ਨਾਲ ਕਾਫੀ ਸਮਾਂ ਜੁੜੀ ਰਹੀ। ਉਹ “ਖਤਰੋਂ ਕੇ ਖਿਲਾੜੀ” ਦੇ ਇੱਕ ਸੀਜ਼ਨ ਦੀ ਸਭ ਤੋਂ ਵਧੀਆ ਪ੍ਰਤਿਯੋਗੀਆਂ ਵਿਚੋਂ ਇੱਕ ਸੀ।[11] ਐਮ.ਟੀ.ਵੀ. ‘ਤੇ ਉਸ ਦੇ ਕੰਮ ਤੋਂ ਇਲਾਵਾ, ਬਾਨੀ ਨੇ ਆਪਣੀ ਪ੍ਰਦਰਸ਼ਨੀ ਨੂੰ ਅੱਗੇ ਵਧਾਇਆ ਅਤੇ ਵੱਡੀ ਸਕ੍ਰੀਨ ‘ਤੇ ਆਪਣੇ ਹੁਨਰ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ। ਬਾਨੀ ਨੇ ਆਪਣੇ ਕਾਲਪਨਿਕ ਡੈਬਿਊ ਦੀ ਸ਼ੁਰੂਆਤ ਵਿਕਾਸ ਗੁਪਤਾ ਦੇ ਪੀਰੀਅਡ ਡਰਾਮੇ “ਰਾਨੀ ਮਹਿਲ” ਤੋਂ ਕੀਤੀ।[12] ਉਸ ਨੂੰ ਆਖਿਰੀ ਵਾਰ ਤੇਲਗੂ ਫ਼ਿਲਮ ਥੀਕਾ ‘ਚ ਦੇਖਿਆ ਗਿਆ।

ਉਸ ਨੂੰ ਆਪ ਕਾ ਸਰੂਰ ‘ਚ ਵੀ ਦੇਖਿਆ ਗਿਆ। ਇਸ ਫ਼ਿਲਮ ‘ਚ ਉਸ ਨੇ ਰੀਆ (ਹੰਸਿਕਾ ਮੋਤਵਾਣੀ) ਦੀ ਦੋਸਤ ਬਾਨੀ ਦੀ ਭੂਮਿਕਾ ਨੀਭਾਈ।

ਸਤੰਬਰ 2016 ਨੂੰ, ਉਹ ਨਵਵ ਇੰਦਰ ਦੇ ਮਿਊਜ਼ਿਕ ਵੀਡੀਓ “ਅੱਤ ਤੇਰੇ ਯਾਰ” ਵਿੱਚ ਦਿਖਾਈ ਦਿੱਤੀ ਜਿਸ ‘ਚ ਉਸ ਨੂੰ ਨਵਵ ਇੰਦਰ ਦਾ ਪਿਆਰ ਵਜੋਂ ਦਿਖਾਇਆ ਗਿਆ। ਅਕਤੂਬਰ 2016 ਵਿੱਚ, ਉਹ ਰਿਐਲਿਟੀ ਟੀ.ਵੀ ਸ਼ੋਅ ਬਿੱਗ ਬੌਸ 10[13], ਵਿੱਚ ਹਿੱਸਾ ਲੈਣ ਵਾਲਿਆਂ ਵਿੱਚੋਂ ਇੱਕ ਸੀ, ਜਿੱਥੇ ਉਹ ਸੀਜ਼ਨ ਦੀ ਪਹਿਲੀ ਉਪ ਜੇਤੂ ਬਣੀ ਅਤੇ ਪ੍ਰਤਿਯੋਗੀਤਾ ਨੂੰ ਖਤਮ ਕੀਤਾ। ਉਸ ਨੂੰ ਲੋਪਾਮੁਦਰਾ ਰਾਉਤ ਨਾਲ ਵਿਵਾਦਪੂਰਨ ਝਗੜਿਆਂ ਲਈ ਵੀ ਜਾਣੀ ਜਾਂਦੀ ਹੈ।[14][15][16][17]

Remove ads

ਫਿਲਮੋਗਰਾਫੀ

ਹੋਰ ਜਾਣਕਾਰੀ ਸਾਲ, ਫਿਲਮ ...

ਟੈਲੀਵਿਜ਼ਨ

ਹੋਰ ਜਾਣਕਾਰੀ ਸਾਲ, ਨਾਂ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads