ਗੁਰੂ ਗੋਬਿੰਦ ਸਿੰਘ ਰਿਫਾਇਨਰੀ
From Wikipedia, the free encyclopedia
Remove ads
ਗੁਰੂ ਗੋਬਿੰਦ ਸਿੰਘ ਰਿਫਾਇਨਰੀ (ਜੀ.ਜੀ.ਐਸ.ਆਰ.) ਐਚਪੀਸੀਐਲ-ਮਿੱਤਲ ਐਨਰਜੀ ਲਿਮਟਿਡ (ਐਚਐਮਈਐਲ) ਦੀ ਮਾਲਕੀ ਵਾਲੀ ਰਿਫਾਇਨਰੀ ਹੈ ਜੋ ਐਚਪੀਸੀਐਲ ਅਤੇ ਮਿੱਤਲ ਐਨਰਜੀ ਇਨਵੈਸਟਮੈਂਟ ਪ੍ਰਾਈਵੇਟ ਲਿਮਟਿਡ, ਸਿੰਗਾਪੁਰ, ਜੋ ਐਲ ਐਨ ਮਿਤੱਲ ਦੀ ਮਲਕੀਅਤ ਵਾਲੀ ਕੰਪਨੀ ਹੈ, ਵਿਚਾਲੇ ਇਕ ਸਾਂਝਾ ਉੱਦਮ ਹੈ।[1] ਇਹ ਪਿੰਡ ਫੁੱਲੋਖਾਰੀ, ਜਿਲ੍ਹਾ ਬਠਿੰਡਾ, ਪੰਜਾਬ, ਭਾਰਤ ਵਿਚ ਸਥਿਤ ਹੈ। ਇਹ ਭਾਰਤ ਵਿੱਚ ਪੰਜਵੀਂ ਸਭ ਤੋਂ ਵੱਡੀ ਰਿਫਾਇਨਰੀ ਹੈ। ਇਸ ਨੂੰ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨਾ ਵੀ ਕਿਹਾ ਜਾਂਦਾ ਹੈ।
ਰਿਫਾਈਨਰੀ ਲਈ ਕੰਮ 2008 ਵਿਚ ਸ਼ੁਰੂ ਹੋਇਆ ਅਤੇ ਮਾਰਚ 2012 ਵਿਚ ਰਿਫਾਈਨਰੀ ਚਾਲੂ ਕੀਤੀ ਗਈ।[2] ਇਸ ਦੀ ਸਾਲਾਨਾ ਸਮਰੱਥਾ 11.3 ਮਿਲੀਅਨ ਟਨ (230,000 ਬੈਰਲ ਪ੍ਰਤੀ ਦਿਨ) ਹੈ।[3] ਇਸ ਨੂੰ 4 ਬਿਲੀਅਨ ਡਾਲਰ ਵਿੱਚ ਬਣਾਇਆ ਗਿਆ ਸੀ।[4] ਰਿਫਾਇਨਰੀ ਨੂੰ ਕੱਚਾ ਤੇਲ ਗੁਜਰਾਤ ਦੇ ਤੱਟੀ ਸ਼ਹਿਰ ਮੁਨਦਰਾ ਤੋਂ 1,017 ਕਿਲੋਮੀਟਰ ਦੀ ਪਾਈਪਲਾਈਨ ਰਾਹੀਂ ਆਉਂਦਾ ਹੈ,[5] ਜਿੱਥੇ ਤੇਲ ਬਾਹਰੋਂ ਵਿਦੇਸ਼ਾਂ ਤੋਂ ਆਯਾਤ ਕੀਤਾ ਜਾਂਦਾ ਹੈ।
ਇੰਜੀਨੀਅਰਜ਼ ਇੰਡੀਆ ਲਿਮਿਟੇਡ (ਏਆਈਐਲ) ਨੇ ਪ੍ਰਾਜੈਕਟ ਮੈਨੇਜਮੈਂਟ ਕੰਸਲਟੈਂਸੀ (ਪੀ.ਐੱਮ.ਸੀ.) ਨੇ ਪੂਰੇ ਕੰਮ ਲਈ ਇੰਜਨੀਅਰਿੰਗ (ਡਿਜ਼ਾਈਨ), ਉਪਲਬਧੀ ਅਤੇ ਉਸਾਰੀ ਯੋਜਨਾ ਤਿਆਰ ਕੀਤੀ ਹੈ। [6]ਗੁਰੂ ਗੋਬਿੰਦ ਸਿੰਘ ਰੀਫਾਈਨਰੀ ਯੋਜਨਾ ਪੰਜਾਬ ਵਿਚ ਕਿਸੇ ਵੀ ਥਾਂ ਤੇ ਕੀਤਾ ਗਿਆ ਸਭ ਤੋਂ ਵੱਡਾ ਨਿਵੇਸ਼ ਹੈ। ਇਹ ਰਾਜ ਵਿੱਚ ਸਥਾਪਿਤ ਕੀਤੀ ਜਾਣ ਵਾਲੀ ਪਹਿਲੀ ਤੇਲ ਤੇ ਗੈਸਾਂ ਦੀ ਯੋਜਨਾ ਹੈ। ਇਹ ਰਿਫਾਇਨਰੀ ਯੂਰੋ-IV ਉਤਸਰਜਨ ਮਾਨਦੰਡਾਂ ਦੇ ਅਨੁਸਾਰ ਪੈਟਰੋਲੀਅਮ ਉਤਪਾਦਾਂ ਦਾ ਉਤਪਾਦਨ ਕਰੇਗੀ।
ਇਹ ਇਲਾਕੇ ਵਿੱਚ ਸਮਾਜ ਸੁਧਾਰ ਦਾ ਕੰਮ ਵੀ ਆਪਣੇ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਫੰਡ ਵਿੱਚੋਂ ਕਰਦੀ ਹੈ।[7]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads