ਗੁਰੂ ਨਾਨਕ ਦੇਵ ਯੂਨੀਵਰਸਿਟੀ
From Wikipedia, the free encyclopedia
Remove ads
ਗੁਰੂ ਨਾਨਕ ਦੇਵ ਵਿਸ਼ਵ ਵਿਦਿਆਲਾ, ਅੰਮ੍ਰਿਤਸਰ, ਪੰਜਾਬ ਵਿੱਚ ਸਥਿਤ ਹੈ। ਇਹ 24 ਨਵੰਬਰ 1969 ਨੂੰ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 500 ਸਾਲਾ ਅਵਤਾਰ ਪੁਰਬ ਤੇ ਸਥਾਪਿਤ ਕੀਤੀ ਗਈ ਸੀ। ਇਹ ਪੰਜਾਬ ਅਤੇ ਭਾਰਤ ਦੀਆਂ ਨਵੀਨਤਮ ਯੁਨੀਵਰਸਿਟੀਆਂ ਵਿਚੋਂ ਇੱਕ ਹੈ। ਅੱਜ ਇਹ ਵਿਸ਼ਵ ਵਿਦਿਆਲਾ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਦੂਸਰੀਆਂ ਵਿਸ਼ਵ ਵਿਦਿਆਲੇ ਤੋਂ ਬਹੁਤ ਅੱਗੇ ਹੈ। ਬਹੁਤ ਥੋੜ੍ਹੇ ਸਮੇਂ ਵਿੱਚ ਹੀ ਇਸ ਨੇ ਬਹੁਤ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਹਨ।ਗੁਰੂ ਨਾਨਕ ਦੇਵ ਵਿਸ਼ਵ ਵਿਦਿਆਲਾ ਐਕਟ 1969 ਵਿੱਚ ਪੰਜਾਬੀ ਭਾਸ਼ਾ ਦੇ ਪਰਚਾਰ ਪਰਸਾਰ ਅਤੇ ਵਿਦਿਅਕ ਤੌਰ 'ਤੇ ਪਛੜੀਆਂ ਸ਼੍ਰੇਣੀਆਂ ਅਤੇ ਸਮਾਜਾਂ ਵਿੱਚ ਵਿਦਿਆ ਦੇ ਪਰਸਾਰ ਦੇ ਮੁਖ ਮੰਤਵ ਦਾ ਪ੍ਰਾਵਿਧਾਨ ਹੈ। ਪਰ ਲਗਦਾ ਹੈ ਸਭ ਵਿਸ਼ਵ ਵਿਦਿਆਲਾ ਆਪਣੇ ਮੁਖ ਮੰਤਵ ਨੂੰ ਜੋ ਕਿ ਟੈਕਸ ਅਦਾ ਕਰਨ ਵਾਲਿਆਂ ਨੇ ਨਿਰਧਾਰਿਤ ਕੀਤਾ ਹੈ ਬੜੀ ਅਸਾਨੀ ਨਾਲ ਭੁਲ ਜਾਦੀਆਂ ਹਨ ਤਾਂ ਹੀ ਤੇ ਇੱਕ ਇੰਟਰਨੈਟ ਦੀ ਸਾਈਟ ਵੀ ਪੰਜਾਬੀ ਵਿੱਚ ਨਹੀਂ ਬਣਾਂਦੀਆਂ ਜੋ ਕਿ ਅਜੋਕੇ ਸਮੇਂ ਵਿੱਚ ਵਿਦਿਆਂ ਪਰਚਾਰ ਪਰਸਾਰ ਦਾ ਮੁੱਖ ਸਾਧਨ ਹੈ। ਭਾਵੇਂ ਵਿਹਾਰਕ ਵਿਗਿਆਨ ਦਿ ਪੜ੍ਹਾਈ ਦਾ ਪਰਸਾਰ ਜੋ ਇਸ ਦਾ ਦੂਸਰਾ ਮੁਖ ਮੰਤਵ ਹੈ ਇਸ ਪਾਸੇ ਇਸ ਵਿਸ਼ਵ ਵਿਦਿਆਲਾ ਨੇ ਕਾਫੀ ਨਾਮ ਕਮਾਇਆ ਹੈਤੇ ਕਾਮਯਾਬ ਵਿਸਤਰਿਤ ਵਿਦਿਆ ਕੇਂਦਰ ਸਥਾਪਿਤ ਕੀਤੇ ਹਨ।
Remove ads
Remove ads
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads