ਗੁਲਜ਼ਾਰ ਸਿੰਘ ਸੰਧੂ
ਪੰਜਾਬੀ ਲੇਖਕ From Wikipedia, the free encyclopedia
Remove ads
ਗੁਲਜ਼ਾਰ ਸਿੰਘ ਸੰਧੂ (ਜਨਮ 27 ਫਰਵਰੀ 1935)[1] ਇੱਕ ਪ੍ਰਸਿੱਧ ਪੰਜਾਬੀ ਲੇਖਕ ਹੈ। ਇਸਨੂੰ 1982 ਵਿੱਚ ਆਪਣੇ ਕਹਾਣੀ ਸੰਗ੍ਰਹਿ ਅਮਰ ਕਥਾ[2] ਲਈ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[3] 21 ਸਤੰਬਰ 2011 ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉਸ ਨੂੰ ਉਨ੍ਹਾਂ ਦੀ ਸਾਹਿਤ ਅਤੇ ਪੱਤਰਕਾਰੀ ਦੇ ਖ਼ੇਤਰ ਵਿੱਚ ਯੋਗਦਾਨ ਲਈ ਪ੍ਰੋਫੈਸਰ ਆਫ ਐਮੀਨੈਂਸ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ।[4]

Remove ads
ਜ਼ਿੰਦਗੀ
ਮੁੱਢਲਾ ਜੀਵਨ
ਗੁਲਜ਼ਾਰ ਸਿੰਘ ਦਾ ਜਨਮ 27 ਫਰਵਰੀ 1935 ਲੁਧਿਆਣਾ ਜਿਲੇ ਦੀ ਸਮਰਾਲਾ ਤਹਿਸੀਲ ਦੇ ਪਿੰਡ ਕੋਟਲਾ ਬਡਲਾ ਵਿੱਚ ਹੋਇਆ ਸੀ। ਉਸਨੇ ਗਿਆਨੀ ਅਤੇ ਪੰਜਾਬੀ ਸਾਹਿਤ ਦੀ ਐਮ ਏ ਕੀਤੀ। ਗੁਲਜ਼ਾਰ ਸਿੰਘ ਸੰਧੂ ਨੇ ਮੈਟ੍ਰਿਕ ਗੁਰੂ ਗੋਬਿੰਦ ਸਿੰਘ ਖਾਲਸਾ ਸਕੂਲ ਮਾਹਿਲਪੁਰ ਤੋਂ ਕੀਤੀ। ਫਿਰ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਤੋਂ ਬੀਏ ਅਤੇ ਕੈਂਪ ਕਾਲਜ ਨਵੀਂ ਦਿੱਲੀ ਤੋਂ ਐਮਏ ਅੰਗਰੇਜ਼ੀ ਕੀਤੀ। ਉਸਦਾ ਵਿਆਹ 11 ਮਾਰਚ 1966 ਨੂੰ ਡਾ. ਸੁਰਜੀਤ ਕੌਰ ਨਾਲ ਹੋਇਆ ਸੀ।
ਕੈਰੀਅਰ
ਗੁਲਜ਼ਾਰ ਸਿੰਘ ਸੰਧੂ ਪੰਜਾਬੀ ਟ੍ਰਿਬਿਊਨ ਅਤੇ ਦੇਸ਼ ਸੇਵਕ ਅਖ਼ਬਾਰ ਦੇ ਸੰਪਾਦਕ ਅਤੇ ਪੰਜਾਬੀ ਯੂਨੀਵਰਸਿਟੀ ਦੇ ਜਨਸੰਚਾਰ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਵੀ ਰਹੇ।
Remove ads
ਲਿਖਤਾਂ
ਕਹਾਣੀ ਸੰਗ੍ਰਹਿ
- ਹੁਸਨ ਦੇ ਹਾਣੀ (1963)
- ਇੱਕ ਸਾਂਝ ਪੁਰਾਣੀ (1965)
- ਸੋਨੇ ਦੀ ਇੱਟ (1970)
- ਅਮਰ ਕਥਾ (1978)
- ਗਮਲੇ ਦੀ ਵੇਲ (1984)
- ਰੁਦਨ ਬਿੱਲੀਆਂ ਦਾ (1988)
ਨਾਵਲ
- ਕੰਧੀ ਜਾਏ (1989)
- ਗੋਰੀ ਹਿਰਨੀ
- ਪਰੀ ਸੁਲਤਾਨਾ
ਅਨੁਵਾਦਿਤ ਪੁਸਤਕਾਂ
- ਟੈੱਸ (ਥਾਮਸ ਹਾਰਡੀ)
- ਸਾਥੀ (ਵੈਸਿਲੀ ਐਕਿਸਨੋਵ)
- ਪਾਕਿਸਤਾਨ ਮੇਲ (ਖੁਸ਼ਵੰਤ ਸਿੰਘ)
- ਜੀਵਨ ਤੇ ਸਾਹਿਤ (ਮੈਕਸਿਮ ਗੋਰਕੀ)
- ਬਾਲ ਬਿਰਖ ਤੇ ਸੂਰਜ (ਦਾਗਨੀਜ਼ਾ ਜ਼ਿਗਮੋਂਤੇ)
- ਲਹਿਰਾਂ ਦੀ ਆਵਾਜ਼ (ਤਾਮਿਲ ਨਾਵਲ)
'
ਸੰਪਾਦਿਤ
- ਅੱਗ ਦਾ ਸਫ਼ਰ (ਸ਼ਿਵ ਕੁਮਾਰ ਬਟਾਲਵੀ ਦੀ ਚੋਣਵੀਂ ਕਵਿਤਾ)
- ਪੰਜਾਬ ਦਾ ਛੇਵਾਂ ਦਰਿਆ (ਐਮ. ਐਸ. ਰੰਧਾਵਾ)
- ਨਵਯੁਗ ਟਕਸਾਲ (ਭਾਪਾ ਪ੍ਰੀਤਮ ਸਿੰਘ)
- ਵਾਸਨਾ, ਵਿਸਕੀ ਅਤੇ ਵਿਦਵਤਾ (ਖੁਸ਼ਵੰਤ ਸਿੰਘ)
ਰੇਖਾ-ਚਿੱਤਰ
- ਸਾਡਾ ਹਸਮੁੱਖ ਬਾਬਾ (1951)
- ਰੋਹੀ ਦਾ ਰੁੱਖ (1955)
Remove ads
ਹਵਾਲੇ
Wikiwand - on
Seamless Wikipedia browsing. On steroids.
Remove ads