ਗੈਂਗਸ ਆਫ ਵਾਸੇਪੁਰ
From Wikipedia, the free encyclopedia
Remove ads
ਗੈਂਗਸ ਆਫ ਵਾਸੇਪੁਰ (ਅੰਗ੍ਰੇਜ਼ੀ ਨਾਮ: Gangs of Wasseypur) 2012 ਦੀ ਦੋ ਹਿੱਸਿਆਂ ਵਿੱਚ ਬਣੀ ਅਪਰਾਧ ਆਧਾਰਿਤ ਫ਼ਿਲਮ ਹੈ। ਇਸਦਾ ਨਿਰਮਾਤਾ ਅਤੇ ਨਿਰਦੇਸ਼ਕ ਅਨੁਰਾਗ ਕਸ਼ਿਅਪ ਹੈ।[1] ਇਸ ਫ਼ਿਲਮ ਨੂੰ ਲਿਖਣ ਵਿੱਚ ਕਸ਼ਿਅਪ ਦੇ ਨਾਲ ਜੇਇਸ਼ਾਂ ਕਾਦਰੀ ਨੇ ਕੰਮ ਕੀਤਾ ਹੈ। ਇਹ ਫ਼ਿਲਮ ਧਨਬਾਦ ਦੇ ਕੋਲਾ ਮਾਫੀਆ (ਮਾਫੀਆ ਰਾਜ) 'ਤੇ ਕੇਂਦਰਿਤ ਹੈ। ਰਾਜਨੀਤੀ ਅਤੇ ਸ਼ਕਤੀ ਨੂੰ ਲੈ ਕੇ ਤਿੰਨ ਪਰਿਵਾਰਾਂ ਵਿਚਾਲੇ ਬਦਲਾ ਲੈਣ ਦੀ ਭਾਵਨਾ ਵਾਲੀ ਇਸ ਫ਼ਿਲਮ ਵਿੱਚ ਮਨੋਜ ਬਾਜਪਾਈ, ਨਵਾਜ਼ੂਦੀਨ ਸਿਦੀਕੀ, ਹੁਮਾ ਕੁਰੈਸ਼ੀ, ਰਿਚਾ ਚੱਡਾ ਅਤੇ ਤਿਗਮਾਂਸ਼ੂ ਧੂਲੀਆ ਕਲਾਕਾਰ ਪ੍ਰਮੁੱਖ ਭੂਮਿਕਾਵਾਂ ਵਿੱਚ ਹਨ। ਇਸ ਦੀ ਕਹਾਣੀ 1940 ਦੇ ਸ਼ੁਰੂ ਤੋਂ ਲੈ ਕੇ 2000 ਦੇ ਦਹਾਕੇ ਤੱਕ ਫੈਲੀ ਹੋਈ ਹੈ। ਦੋਵਾਂ ਹਿੱਸਿਆਂ ਨੂੰ ਅਸਲ ਵਿੱਚ ਕੁੱਲ 319 ਮਿੰਟ ਦੀ ਇੱਕ ਸਿੰਗਲ ਫ਼ਿਲਮ ਦੇ ਰੂਪ ਵਿੱਚ ਸ਼ੂਟ ਕੀਤਾ ਗਿਆ ਸੀ ਅਤੇ 2012 ਦੇ ਕਾਨਸ ਡਾਇਰੈਕਟਰਸ ਫੋਰਟਨਾਇਟ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ,[2][3][4][5] ਪਰ, ਕਿਉਂਕਿ ਕੋਈ ਵੀ ਭਾਰਤੀ ਥੀਏਟਰ ਪੰਜ ਘੰਟੇ ਤੋਂ ਲੰਬੀ ਫ਼ਿਲਮ ਨੂੰ ਸਕ੍ਰੀਨ ਕਰਨ ਲਈ ਸਵੈਇੱਛੁਕ ਨਹੀਂ ਹੋਇਆ ਤਾਂ ਇਸ ਨੂੰ ਭਾਰਤੀ ਬਾਜ਼ਾਰ ਲਈ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ।
ਅਨੁਰਾਗ ਨੇ ਦੋ ਵਾਰ - 2010 ਵਿੱਚ ਇੱਕ ਵਾਰ ਅਤੇ ਇੱਕ ਵਾਰ 2018 ਵਿੱਚ ਇਹ ਖੁਲਾਸਾ ਕੀਤਾ ਸੀ ਕਿ ਤਾਮਿਲ ਫ਼ਿਲਮ, ਸੁਬਰਾਮਣੀਅਮਪੁਰਮ (2008) ਇਸ ਫ਼ਿਲਮ ਦੀ ਲੜੀ ਲਈ ਪ੍ਰੇਰਣਾ ਸੀ।[6][7] ਫ਼ਿਲਮ ਦੇ ਦੋਵੇਂ ਹਿੱਸੇ ਪ੍ਰਾਈਮ ਵੀਡੀਓ, ਵੂਟ ਸਿਲੈਕਟ ਅਤੇ ਐਮਐਕਸ ਪਲੇਅਰ 'ਤੇ ਆਨਲਾਈਨ ਸਟ੍ਰੀਮਿੰਗ ਲਈ ਉਪਲਬਧ ਹਨ।
ਇਸ ਫ਼ਿਲਮ ਦੇ ਜ਼ਿਆਦਾਤਰ ਕਿਰਦਾਰ ਉੱਤਰ ਪ੍ਰਦੇਸ਼, ਬਿਹਾਰ ਅਤੇ ਵਾਸੇਪੁਰ ਦੇ ਹਨ।
Remove ads
ਹਿੱਸੇ
ਆਲੋਚਨਾਤਮਕ ਪ੍ਰਾਪਤੀ
ਸਮੀਖਿਆ ਏਗਰੇਗੇਟਰ ਵੈਬਸਾਈਟ ਰੋਟਨ ਟੋਮੈਟੋਸ ਨੇ ਰਿਪੋਰਟ ਕੀਤੀ ਹੈ ਕਿ ਫ਼ਿਲਮ ਔਸਤਨ 8.36 / 10 ਦੇ ਸਕੋਰ ਦੇ ਨਾਲ 27 ਸਮੀਖਿਆਵਾਂ ਦੇ ਅਧਾਰ ਤੇ 96% ਪ੍ਰਵਾਨਗੀ ਰੇਟਿੰਗ ਰੱਖਦੀ ਹੈ।ਫ਼ਿਲਮ ਨੇ 10 ਸਮੀਖਿਆਵਾਂ ਦੇ ਅਧਾਰ ਤੇ 89 ਦਾ ਮੈਟਾਕਰਿਟਿਕ ਸਕੋਰ ਵੀ ਹਾਸਿਲ ਕੀਤਾ ਹੈ, ਜੋ ਕਿ "ਵਿਸ਼ਵਵਿਆਪੀ ਪ੍ਰਸ਼ੰਸਾ" ਨੂੰ ਦਰਸਾਉਂਦਾ ਹੈ।[8]
ਸਾਲ 2019 ਵਿੱਚ, ਦਿ ਗਾਰਡੀਅਨ ਨੇ 21ਵੀਂ ਸਦੀ ਦੀ ਸੂਚੀ ਵਿੱਚ ਆਪਣੀਆਂ 100 ਸਰਬੋਤਮ ਫ਼ਿਲਮਾਂ ਵਿੱਚ ਗੈਂਗਸ ਆਫ਼ ਵਾਸੇਪੁਰ ਨੂੰ 59ਵੇਂ ਸਥਾਨ ’ਤੇ ਰੱਖਿਆ।[9]
Remove ads
ਸੀਕੁਅਲ
ਇਸਦਾ ਤੀਜਾ ਸੀਕੁਅਲ "ਗੈਂਗਸ ਆਫ ਵਾਸੇਪੁਰ 1.5" ਫ਼ਿਲਮ ਆਉਣ ਦੀ ਇੱਕ ਅਫਵਾਹ ਆਈ ਸੀ[10] ਹਾਲਾਂਕਿ, ਨਿਰਦੇਸ਼ਕ ਕਸ਼ਿਅਪ ਨੇ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਅਤੇ ਪੁਸ਼ਟੀ ਕੀਤੀ ਕਿ ਇਸਦਾ ਕੋਈ ਤੀਜਾ ਹਿੱਸਾ ਨਹੀਂ ਹੋਵੇਗਾ।[11]
ਹਵਾਲੇ
ਇਹ ਵੀ ਵੇਖੋ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads