ਗੈਰ-ਗਲਪ
From Wikipedia, the free encyclopedia
Remove ads
ਗੈਰ-ਗਲਪ ਵਾਰਤਕ ਲਿਖਣ ਦੇ ਦੋ ਮੁੱਖ ਰੂਪਾਂ ਵਿੱਚੋਂ ਇੱਕ ਹੈ। ਦੂਜਾ ਰੂਪ ਗਲਪ ਹੈ। ਗੈਰ-ਗਲਪ ਵਿੱਚ ਦਰਸ਼ਾਏ ਗਏ ਸਥਾਨ, ਵਿਅਕਤੀ, ਘਟਨਾਵਾਂ ਅਤੇ ਸੰਦਰਭ ਪੂਰਨ ਤੌਰ 'ਤੇ ਅਸਲੀਅਤ ਉੱਤੇ ਹੀ ਆਧਾਰਿਤ ਹੁੰਦੇ ਹਨ।[1] ਗ਼ੈਰ-ਗਲਪ ਅੰਤਰ-ਵਸਤੂ ਨੂੰ ਜਾਂ ਤਾਂ ਬਾਹਰਮੁਖੀ ਜਾਂ ਅੰਤਰਮੁਖੀ ਤੌਰ ਤੇ ਪੇਸ਼ ਕੀਤਾ ਜਾ ਸਕਦਾ ਹੈ, ਅਤੇ ਕਈ ਵਾਰ ਇੱਕ ਕਹਾਣੀ ਦਾ ਰੂਪ ਵੀ ਲੈ ਸਕਦੀ ਹੈ। ਗ਼ੈਰ-ਗਲਪ-ਬਿਰਤਾਂਤ (ਖ਼ਾਸਕਰ, ਵਾਰਤਕ) ਲੇਖਣੀ ਦੀ ਇੱਕ ਬੁਨਿਆਦੀ ਕਿਸਮ ਹੈ।[2] ਇਸ ਦੇ ਵਿਪਰੀਤ ਗਲਪ ਸਾਹਿਤ ਹੈ ਜਿਸ ਵਿੱਚ ਕਥਾਵਾਂ ਕੁੱਝ ਹੱਦ ਤੱਕ ਜਾਂ ਪੂਰੀ ਤਰ੍ਹਾਂ ਲੇਖਕ ਦੀ ਕਲਪਨਾ ਤੇ ਆਧਾਰਿਤ ਹੁੰਦੀਆਂ ਹਨ ਅਤੇ ਉਹਨਾਂ ਵਿੱਚ ਕੁੱਝ ਤੱਤ ਅਸਲੀਅਤ ਨਾਲੋਂ ਹੱਟ ਕੇ ਹੁੰਦੇ ਹਨ, ਜਾਂ ਫਿਰ ਇਹ ਸਵਾਲ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ ਕਿ ਰਚਨਾ ਹਕੀਕਤ ਦੀ ਲਖਾਇਕ ਕਿਵੇਂ ਹੈ।[1][3]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads