ਗੋਬਿੰਦਪੁਰਾ (ਜ਼ਿਲ੍ਹਾ ਮਾਨਸਾ)
ਮਾਨਸਾ ਜ਼ਿਲ੍ਹੇ ਦਾ ਪਿੰਡ From Wikipedia, the free encyclopedia
Remove ads
ਗੋਬਿੰਦਪੁਰਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦਾ ਇੱਕ ਪਿੰਡ ਹੈ।[1] 2001 ਵਿੱਚ ਗੋਬਿੰਦਪੁਰਾ ਦੀ ਅਬਾਦੀ 1580 ਸੀ। ਇਸ ਦਾ ਖੇਤਰਫ਼ਲ 6.43 ਕਿ. ਮੀ. ਵਰਗ ਹੈ।
ਇਤਿਹਾਸ
ਇਸ ਪਿੰਡ ਦਾ ਇਤਿਹਾਸ ਨਾਲ ਸੰਬੰਧ ਇਹ ਹੈ ਕਿ ਇਸ ਪਿੰਡ ਦੀ ਧਰਤੀ ਨੂੰ ਨੋਵੇਂ ਅਤੇ ਦਸਮ ਪਾਤਸ਼ਾਹ ਦੀ ਚਰਨ ਛੂਹ ਪ੍ਰਾਪਤ ਹੈ। ਇਸ ਪਿੰਡ ਵਿੱਚ ਜ਼ਿਆਦਾਤਰ ਆਬਾਦੀ ਧਾਲੀਵਾਲਾਂ ਦੀ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਸਤਾਰਵੀਂ ਸਦੀ ਵਿੱਚ ਨੋਵੇਂ ਪਾਤਸ਼ਾਹ ਇੱਥੇ ਆਏ ਸਨ ਤਾਂ ਇੱਥੇ ਕੁੱਝ ਘਰ ਸਨ ਜੋ ਸਾਰੇ ਬੋਲਿਆ ਦੇ ਸਨ। ਬੋਲਿਆ ਦਾ ਦੋਹਤਾ, ਜੋ ਧੂੜਕੋਟ ਦਾ ਸੀ, ਆਪਣੇ ਨਾਨਕੇ ਪਿੰਡ ਰਹਿੰਦਾ ਸੀ। ਗੁਰੂ ਜੀ ਇਸ ਪਿੰਡ ਵਿੱਚ ਆਰਾਮ ਕਰਨ ਲਈ ਰੁਕੇ ਸਨ। ਸਾਰੀ ਆਬਾਦੀ ਬੋਲਿਆ ਦੀ ਹੋਣ ਕਰਨ ਗੁਰੂ ਜੀ ਕੋਲ ਕੋਈ ਨਹੀਂ ਆਇਆ ਕਿਸੇ ਨੇ ਗੁਰੂ ਜੀ ਨੂੰ ਪੁੱਛਿਆ ਨਹੀਂ। ਫਿਰ ਬੋਲਿਆ ਦੇ ਦੋਹਤੇ ਨੇ ਗੁਰੂ ਜੀ ਨੂੰ ਦੁੱਧ ਛਕਾਇਆ ਸੀ। ਜਦੋਂ ਗੁਰੂ ਜੀ ਨੂੰ ਉਸ ਤੋਂ ਪਿੰਡ ਬਾਰੇ ਪਤਾ ਚੱਲਿਆ ਤਾਂ ਗੁਰੂ ਜੀ ਨੇ ਬਚਨ ਕੀਤੇ ਕਿ ਬੋਲਿਆ ਦੇ ਹੋਣਗੇ ਖੋਲੇ, ਇੱਥੇ ਵਸਣਗੇ ਧਾਲੀਵਾਲ।
ਇਸ ਤੋਂ ਲਗਭਗ 41 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਇੱਕ ਸਿੱਖ ਭਾਈ ਗੁਲਾਬ ਸਿੰਘ ਨੂੰ ਅਕਬਰ ਦੀ ਕੈਦ ਵਿਚੋਂ ਅਕਬਰਪੁਰ ਖੁਡਾਲ ਤੋਂ ਮੁਕਤ ਕਰਵਾਇਆ ਸੀ। ਗੁਲਾਬ ਸਿੰਘ ਜਖਮੀ ਸੀ, ਤੇ ਮਿੱਟੀ ਨਾਲ ਲਿੱਬੜਿਆ ਹੋਇਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਗੁਲਾਬ ਸਿੰਘ ਨੂੰ ਇੱਥੇ ਇੱਕ ਛੋਟੇ ਜਿਹੇ ਟੋਭੇ ਵਿੱਚ ਇਸ਼ਨਾਨ ਕਰਵਾਇਆ ਸੀ ਅਤੇ ਬਚਨ ਕੀਤੇ ਕਿ ਜੋ ਇਸ ਵਿੱਚ ਸ਼ਰਧਾ ਨਾਲ ਇਸ਼ਨਾਨ ਕਰੇਗਾ ਉਸ ਦੇ ਸਰੀਰ ਨੂੰ ਸੁੱਖ ਪ੍ਰਾਪਤ ਹੋਵੇਗਾ ਅਤੇ ਖੁਰਕ ਦਾ ਰੋਗ ਠੀਕ ਹੋਵੇਗਾ। ਓਦੋਂ ਤੋਂ ਇਸ ਪਿੰਡ ਦਾ ਨਾਂ ਗੋਬਿੰਦਪੁਰੀ ਪੈ ਗਿਆ ਅੱਜਕਲ ਉਹ ਪਿੰਡ ਗੋਬਿੰਦਪੁਰਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ।[2]
Remove ads
ਹੋਰ ਦੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads