ਘਰਾਨਾ

From Wikipedia, the free encyclopedia

Remove ads

ਘਰਾਣਾ ਭਾਰਤੀ ਸ਼ਾਸਤਰੀ ਸੰਗੀਤ ਅਤੇ ਨਾਚ ਦੀ ਉਹ ਪਰੰਪਰਾ ਹੈ ਜੋ ਇੱਕ ਹੀ ਸ਼੍ਰੇਣੀ ਦੀ ਕਲਾ ਨੂੰ ਕੁਝ ਵਿਸ਼ੇਸ਼ਤਾਵਾਂ ਦੇ ਕਾਰਣ ਦੋ ਜਾਂ ਅਨੇਕ ਉਪਸ਼੍ਰੇਣੀਆਂ ਵਿੱਚ ਵੰਡਦੀ ਹੈ। ਘਰਾਣਾ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਖਾਸ ਸ਼ੈਲੀ ਹੈ ਕਿਉਂਕਿ ਹਿੰਦੁਸਤਾਨੀ ਸੰਗੀਤ ਬਹੁਤ ਵਿਸ਼ਾਲ ਭੂਗੋਲਿਕ ਖੇਤਰ ਵਿੱਚ ਫੈਲਿਆ ਹੈ, ਸਮੇਂ ਦੇ ਨਾਲ ਇਸ ਵਿੱਚ ਅਨੇਕ ਭਾਸ਼ਾਈ ਅਤੇ ਸ਼ੈਲੀਗਤ ਬਦਲਾਵ ਆਏ ਹਨ। ਇਸ ਤੋਂ ਇਲਾਵਾ ਸ਼ਾਸਤਰੀ ਸੰਗੀਤ ਦੀ "ਗੁਰੂ-ਚੇਲਾ ਪਰੰਪਰਾ" ਵਿੱਚ ਹਰੇਕ ਗੁਰੂ ਅਤੇ ਉਸਤਾਦ ਆਪਣੇ ਹਾਵ ਭਾਵ ਆਪਣੇ ਚੇਲਿਆਂ ਦੀ ਜਮਾਤ ਨੂੰ ਦਿੰਦੇ ਜਾਂਦੇ ਹਨ। ਘਰਾਣਾ ਕਿਸੇ ਖਾਸ ਖੇਤਰ ਦਾ ਪਰਤੀਕ ਹੋਣ ਤੋਂ ਇਲਾਵਾ, ਵਿਅਕਤੀਗਤ ਆਦਤਾਂ ਦੀ ਪਛਾਣ ਬਣ ਗਿਆ ਹੈ, ਇਹ ਪਰੰਪਰਾ ਜ਼ਿਆਦਾਤਰ ਸੰਗੀਤ ਸਿੱਖਿਆ ਦੇ ਪਾਰੰਪਰਕ ਤਰੀਕੇ ਅਤੇ ਸੰਚਾਰ ਸੁਵਿਧਾਵਾਂ ਦੇ ਅਭਾਵ ਦੇ ਕਾਰਣ ਪ੍ਰਫੁੱਲਿਤ ਹੋਈ, ਕਿਉਂਕਿ ਇਹਨਾਂ ਪਰਿਸਥਿਤੀਆਂ ਵਿੱਚ ਚੇਲਿਆਂ ਦੀ ਪਹੁੰਚ ਸੰਗੀਤ ਦੀਆਂ ਹੋਰਨਾਂ ਸ਼ੈਲੀਆਂ ਤੱਕ ਨਹੀਂ ਜਾਂਦੀ ਸੀ।

Remove ads

ਸ਼ਬਦ ਉਤਪਤੀ

ਘਰਾਣਾ ਸ਼ਬਦ ਦਾ ਭਾਵ ਪਰਿਵਾਰ ਜਾਂ ਵੰਸ਼ ਨਾਲ ਸੰਬੰਦਿਤ ਹੁੰਦਾ ਹੈ। ਇਸ ਸ਼ਬਦ ਦੀ ਉਸਾਰੀ ਹਿੰਦੁਸਤਾਨੀ ਸ਼ਬਦ "ਘਰ" ਤੋਂ ਹੋਈ।

ਕੰਠ ਸੰਗੀਤ ਘਰਾਣੇ

ਕੰਠ ਸੰਗੀਤ ਜਾਂ ਗਾਉਣ ਦੇ ਘਰਾਣੇ।

ਖਿਆਲ ਘਰਾਣੇ

  • ਗੁਆਲੀਅਰ ਘਰਾਣਾ
  • ਆਗਰਾ ਘਰਾਣਾ
  • ਕਿਰਾਨਾ ਘਰਾਣਾ
  • ਭਿੰਡੀ ਬਜ਼ਾਰ ਘਰਾਣਾ
  • ਜੈਪੁਰ-ਅਤਰੌਲੀ ਘਰਾਣਾ
  • ਪਟਿਆਲਾ ਘਰਾਣਾ
  • ਰਾਮਪੁਰ-ਸਹਸੁਆਨ ਘਰਾਣਾ
  • ਇੰਦੌਰ ਘਰਾਣਾ
  • ਦਿੱਲੀ ਘਰਾਣਾ
  • ਮੇਵਾਤੀ ਘਰਾਣਾ
  • ਕੱਵਲ ਬੱਛੇ ਘਰਾਣਾ
  • ਸ਼ਾਮ ਚੌਰਸੀਆ ਘਰਾਣਾ[1]

ਧਰੁਪਦ ਘਰਾਣੇ

  • ਡਾਗਰਵਾਣੀ ਘਰਾਣਾ
  • ਬਿਸ਼ਨੂਪੁਰ ਘਰਾਣਾ
  • ਦਰਭੰਗਾ ਮਲਿੱਕ ਘਰਾਣਾ
  • ਬੇਤੀਆ ਘਰਾਣਾ

ਠੁਮਰੀ ਘਰਾਣੇ

ਵਾਦ੍ਯ ਸੰਗੀਤ ਘਰਾਣੇ

ਵਾਦ੍ਯ ਸੰਗੀਤ ਜਾਂ ਕੇਵਲ ਸਾਜ਼ਾਂ ਵਾਲੇ ਸੰਗੀਤ ਦੇ ਘਰਾਣੇ।

ਤਬਲਾ ਘਰਾਣੇ

ਸੁਸ਼ਿਰ ਅਤੇ ਤੰਤੀ ਸਾਜ਼ ਘਰਾਣੇ

ਸੁਸ਼ਿਰ (ਫੂਕ ਜਾਂ ਹਵਾ ਨਾਲ ਚੱਲਣ ਵਾਲੇ ਸਾਜ਼) ਅਤੇ ਤੰਤੀ (ਤਾਰ ਵਾਲੇ) ਸਾਜ਼ਾਂ ਦੇ ਘਰਾਣੇ।

  • ਇਮਦਾਦਖਾਨੀ (ਇਟਾਵਾ ਜਾ ਇਮਦਾਦ) ਘਰਾਣਾ (ਸਿਤਾਰ ਵਾ ਸੁਰਬਹਾਰ)
  • ਮੈਹਰ ਘਰਾਣਾ
  • ਬਿਸ਼ਨੂਪੁਰ ਘਰਾਣਾ
  • ਕਸ਼ਮੀਰ ਦਾ ਸੂਫ਼ੀਆਨਾ ਘਰਾਣਾ (ਸੰਤੂਰ)

ਸਿਤਾਰ ਘਰਾਣੇ

  • ਇਮਦਾਦਖਾਨੀ ਘਰਾਣਾ
  • ਸੇਨੀਆ ਘਰਾਣਾ
  • ਇੰਦੌਰ ਘਰਾਣਾ
  • ਮੈਹਰ ਘਰਾਣਾ
  • ਜੈਪੁਰ ਘਰਾਣਾ
  • ਬਿਸ਼ਨੂਪੁਰ ਘਰਾਣਾ

ਨਾਚ ਘਰਾਣੇ

ਕੱਥਕ ਸ਼ਾਸਤਰੀ ਨਰਿਤ ਦੇ ਤਿੰਨ ਪ੍ਰਮੁੱਖ ਘਰਾਣੇ ਹਨ। ਇੱਕ ਹੋਰ ਘੱਟ ਮਸ਼ਹੂਰ (ਅਤੇ ਬਾਅਦ ਦਾ) ਘਰਾਣਾ ਵੀ ਹੈ।

  • ਜੈਪੁਰ ਘਰਾਣਾ - ਜੈਪੁਰ ਦੇ ਕੱਛਵਾਹਾ ਰਾਜਪੂਤਾਂ ਦੇ ਦਰਬਾਰ ਵਿੱਚ ਪੈਦਾ ਹੋਇਆ।
  • ਲਖਨਊ ਘਰਾਣਾ - ਅਵਧ ਦੇ ਨਵਾਬਾਂ ਦੇ ਦਰਬਾਰ ਿਵੱਚ ਪੈਦਾ ਹੋਇਆ।
  • ਬਨਾਰਸ ਘਰਾਣਾ - ਵਾਰਾਣਸੀ ਵਿੱਚ ਪੈਦਾ ਹੋਇਆ।
  • ਰਾਏਗੜ੍ਹ ਘਰਾਣਾ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads