ਘਾਟ
From Wikipedia, the free encyclopedia
Remove ads
ਘਾਟ ਕਈ ਤਰ੍ਹਾਂ ਦੇ ਹੁੰਦੇ ਹਨ। ਨਦੀ ਦੇ ਕੰਢੇ ਨੂੰ ਵੀ ਘਾਟ ਕਿਹਾ ਜਾਂਦਾ ਹੈ।ਭੁੰਨੇ ਹੋਏ ਜੌਆਂ ਨੂੰ ਘਾਟ ਕਹਿੰਦੇ ਹਨ। ਘਾਟ ਨੂੰ ਗੁੜ ਨਾਲ ਆਮ ਖਾਧਾ ਜਾਂਦਾ ਹੈ। ਘਾਟ ਇਕ ਪੌਸ਼ਟਿਕ ਖੁਰਾਕ ਮੰਨੀ ਜਾਂਦੀ ਹੈ। ਜੌਆਂ ਨੂੰ ਕਿਸੇ ਰੂਪ ਵਿਚ ਵੀ ਖਾਣਾ ਚੰਗਾ ਮੰਨਿਆ ਜਾਂਦਾ ਹੈ। ਜੌਆਂ ਤੋਂ ਬਣੀ ਬੀਅਰ ਠੰਡੀ ਮੰਨੀ ਜਾਂਦੀ ਹੈ। ਘਾਟ ਬਣਾਉਣ ਲਈ ਜੌਆਂ ਨੂੰ ਪਹਿਲਾਂ ਥੋੜੀ ਦੇਰ ਪਾਣੀ ਵਿਚ ਭਿਉਂ ਕੇ ਰੱਖਿਆ ਜਾਂਦਾ ਹੈ। ਫੇਰ ਸਿੱਲ੍ਹੇ ਜੌਆਂ ਨੂੰ ਉੱਖਲੀ ਵਿਚ ਕੁੱਟ ਕੇ ਛਿਲਕਾ ਲਾਹਿਆ ਜਾਂਦਾ ਹੈ।ਛਿਲਕੇ ਲਹੇ ਜੌਆਂ ਨੂੰ ਭੱਠੀ ਤੇ ਭੁੰਨਾਇਆ ਜਾਂਦਾ ਹੈ। ਇਸ ਤਰ੍ਹਾਂ ਘਾਟ ਬਣਦੀ ਹੈ।ਇਸਦਾ ਜੂਸ ਵੀ ਬਣਦਾ ਹੈ ਅਤੇ ਇਸਨੂੰ ਖਾਂਦਾ ਵੀ ਜਾਂਦਾ ਹੈ।

ਹੁਣ ਨਾ ਕੋਈ ਘਾਟ ਬਣਾਉਂਦਾ ਹੈ ਅਤੇ ਨਾ ਹੀ ਖਾਂਦਾ ਹੈ।[1]
Remove ads
ਭੁੰਨੇ ਹੋਏ ਜੌਂ ਦਾ ਆਟਾ ਇੱਕ ਚਮਚ, ਭੁੰਨੇ ਹੋਏ ਛੋਲਿਆਂ ਦਾ ਆਟਾ ਇੱਕ ਚਮਚ, ਬਗ਼ੈਰ ਰੰਗ ਵਾਲੀ ਸ਼ੱਕਰ ਜਾਂ ਗੁੜ ਦਾ ਚੂਰਾ ਇੱਕ ਚਮਚ, ਰਾਤ ਭਰ ਭਿਉਂਤਾ ਗੂੰਦ ਕਤੀਰਾ ਇੱਕ ਚਮਚ, ਰਾਤ ਭਰ ਭਿਉਂਤੇ ਚਾਰ ਪੰਜ ਬਦਾਮ, ਨਾਰੀਅਲ ਪਾਣੀ ਅੱਧਾ ਗਿਲਾਸ ਅਤੇ ਹੈਂਪ ਸੀਡਜ਼ ਮਿਲਕ ਜਾਂ ਲਿਟਲ ਮਿਲੱਟ ਮਿਲਕ ਜਾਂ ਓਟਸ ਮਿਲਕ ਅੱਧਾ ਗਿਲਾਸ ਪਾ ਕੇ ਚੰਗੀ ਤਰ੍ਹਾਂ ਬਲੈਂਡ ਕਰੋ।
ਇਹ ਡਰਿੰਕ ਹਰ ਤਰ੍ਹਾਂ ਦੀ ਕਮਜ਼ੋਰੀ, ਆਲਸ, ਥਕਾਵਟ ਤੋਂ ਬਹੁਤ ਫ਼ਾਇਦੇਮੰਦ ਹੈ। ਵਾਲ ਝੜਨ, ਅੱਖਾਂ ਥੱਲੇ ਕਾਲੇ ਘੇਰੇ, ਜਲਦੀ ਥੱਕਣ, ਨਹੁੰ ਜਲਦੀ ਟੁੱਟਣ, ਹਾਰਮੋਨਲ ਇੰਬੈਲੰਸ, ਸ਼ਾਮ ਨੂੰ ਲੱਤਾਂ ਬਾਹਾਂ ਦਰਦ, ਨੀਂਦ ਘੱਟ, ਭੁੱਖ ਘੱਟ ਆਦਿ ਤੋਂ ਲਾਭਕਾਰੀ ਹੈ।
ਪਿਸ਼ਾਬ ਪੀਲਾ ਆਉਣ, ਪਿਸ਼ਾਬ ਖੁੱਲ੍ਹ ਕੇ ਨਾ ਆਉਣ, ਦਰਦ ਨਾਲ ਮਾਹਵਾਰੀ ਆਉਣ ਤੋਂ ਵੀ ਬਹੁਤ ਲਾਭਦਾਇਕ ਹੈ। ਇਹ ਆਰ ਬੀ ਸੀ ਵੀ ਵਧਾਉਂਦਾ ਹੈ ਤੇ ਸੀਰਮ ਆਇਰਨ ਵੀ ਵਧਾਉਂਦਾ ਹੈ। ਖਾਣਾ ਲੱਗਣ ਲਾਉਂਦਾ ਹੈ। ਇਉਂ ਜਿਨ੍ਹਾਂ ਦਾ ਭਾਰ ਨਹੀਂ ਵਧਦਾ ਉਨ੍ਹਾਂ ਦਾ ਕੁੱਝ ਕੁ ਹਫ਼ਤਿਆਂ ਚ ਹੀ ਭਾਰ ਵਧਣ ਲਾ ਦਿੰਦਾ ਹੈ
ਘਾਟ ਫਾਈਬਰ ਦਾ ਵਧੀਆ ਸ੍ਰੋਤ ਹੈ। ਲੋੜੀਂਦਾ ਫਾਈਬਰ ਤੁਹਾਡੇ ਪੇਟ ਨੂੰ ਜ਼ਿਆਦਾ ਸਮੇਂ ਤਕ ਭਰਿਆ ਰੱਖਦਾ ਹੈ ਅਤੇ ਜੰਕ ਫੂਡ ਦੀ ਕ੍ਰੇਵਿੰਗ ਘਟਾਉਂਦਾ ਹੈ। ਇਸ ਤਰ੍ਹਾਂ ਲੰਬੇ ਸਮੇਂ ਤਕ ਭਰਿਆ ਹੋਇਆ ਪੇਟ ਤੁਹਾਨੂੰ ਵਜ਼ਨ ਘਟਾਉਣ 'ਚ ਮਦਦ ਕਰਦਾ ਹੈ। ਬਿਹਤਰ ਨਤੀਜਿਆਂ ਲਈ ਨਿਯਮਤ ਰੂਪ 'ਚ ਜੌਆਂ ਦੇ ਇਕ ਗਿਲਾਸ ਪਾਣੀ ਦਾ ਸੇਵਨ ਕਰੋ।
ਪਾਚਨ ਤੰਤਰ ਬਿਹਤਰ ਬਣਾਉਂਦਾ ਹੈ
ਜੌਆਂ ਦੇ ਪਾਣੀ ਦਾ ਸੇਵਨ ਆਸਾਨੀ ਨਾਲ ਮਲ ਤਿਆਗ ਯਕੀਨੀ ਬਣਾਉਂਦਾ ਹੈ ਅਤੇ ਪਾਚਨ ਤੰਤਰ ਮਜ਼ਬੂਤ ਕਰਦਾ ਹੈ। ਇਸ ਤੋਂ ਇਲਾਵਾ ਇਹ ਕਬਜ਼ ਅਤੇ ਦਸਤ ਵਰਗੀਆਂ ਪੇਟ ਦੀਆਂ ਬਿਮਾਰੀਆਂ ਨੂੰ ਵੀ ਰੋਕਦਾ ਹੈ।
ਕੈਲੋਰੀ ਦੀ ਗਿਣਤੀ
ਜੌਆਂ ਦੇ ਪਾਣੀ 'ਚ ਕੁਝ ਕੈਲੋਰੀ ਹੁੰਦੀ ਹੈ। ਜਦੋਂ ਜੌਆਂ ਨੂੰ ਪਾਣੀ 'ਚ ਭਿੱਜਣੇ ਪਾਇਆ ਜਾਂਦਾ ਹੈ ਤਾਂ ਕੈਲੋਰੀ ਦੀ ਗਿਣਤੀ ਆਪਣੇ-ਆਪ ਡਿੱਗ ਜਾਂਦੀ ਹੈ। ਬਿਹਤਰ ਨਤੀਜਿਆਂ ਲਈ ਸਾਫਟ ਡ੍ਰਿੰਕਸ ਦੀ ਬਜਾਏ ਇਕ ਗਿਲਾਸ ਜੌਆਂ ਦੇ ਪਾਣੀ ਦਾ ਸੇਵਨ ਕਰੋ।
ਦੁੱਧ 'ਚ ਅਸ਼ਵਗੰਧਾ ਘੋਲ ਕੇ ਪੀਣ ਨਾਲ ਛੂ-ਮੰਤਰ ਹੋ ਜਾਂਦੀ ਹੈ ਪੇਟ ਤੇ ਲੱਕ ਦੀ ਚਰਬੀ, ਪੜ੍ਹੋ ਕਿਵੇਂ
ਵਜ਼ਨ ਘਟਾਉਣ ਲਈ ਇੰਝ ਬਣਾਓ ਘਾਟ
ਕੁਝ ਜੌਂ ਨਰਮ ਹੋਣ ਤਕ ਉਬਾਲੋ। ਹੁਣ ਇਨ੍ਹਾਂ ਨੂੰ ਨਿਚੋੜ ਕੇ ਪਾਣੀ ਇਕੱਠਾ ਕਰ ਲਉ। ਤੁਹਾਨੂੰ ਦੱਸ ਦੇਈਏ ਕਿ ਵਜ਼ਨ ਘਟਾਉਣ ਲਈ ਘਾਟ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਫਾਈਬਰ ਦਾ ਚੰਗਾ ਸ੍ਰੋਤ ਹੈ ਅਤੇ ਇਸ ਵਿਚ ਬਹੁਤ ਘੱਟ ਕੈਲੋਰੀ ਹੁੰਦੀ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads