ਘੁਮਿਆਰ
From Wikipedia, the free encyclopedia
Remove ads
ਘੁਮਿਆਰ ਭਾਰਤ ਅਤੇ ਪਾਕਿਸਤਾਨ ਵਿੱਚ ਇੱਕ ਜਾਤ ਜਾਂ ਭਾਈਚਾਰਾ. ਹੈ ਜਿਸ ਲਈ ਅੰਗਰੇਜ਼ੀ ਸ਼ਬਦ ਪੌਟਰ ਹੈ। ਭਾਰਤੀ ਭਾਸ਼ਾਵਾਂ ਵਿੱਚ ਇਹ ਸ਼ਬਦ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਿਰਤੀਆਂ ਲਈ ਵਰਤਿਆ ਜਾਂਦਾ ਹੈ।[1]
ਉਪ ਸਮੂਹ ਜਾਂ ਖੇਤਰ ਤੇ ਨਿਰਭਰ ਕਰਦੇ ਹੋਏ, ਭਾਰਤ ਵਿੱਚ ਇਨ੍ਹਾਂ ਨੂੰ ਕਿਤੇ ਹੋਰ ਪਛੜੀਆਂ ਸ਼੍ਰੇਣੀਆਂ ਅਤੇ ਕਿਤੇ ਅਨੁਸੂਚਿਤ ਜਾਤਾਂ ਦੇ ਰੂਪ ਵਿੱਚ ਵੰਡਿਆ ਜਾਂਦਾ ਹੈ।
Remove ads
ਨਿਰੁਕਤੀ
ਘੁਮਿਆਰਾਂ ਦਾ ਆਪਣਾ ਨਾਮ ਸੰਸਕ੍ਰਿਤ ਸ਼ਬਦ ਕੁੰਭਕਾਰ ਤੋਂ ਨਿਕਲਿਆ ਹੈ ਜਿਸਦਾ ਅਰਥ ਹੈ ਮਿੱਟੀ ਦੇ ਭਾਂਡੇ ਬਣਾਉਣ ਵਾਲਾ। [2] ਦ੍ਰਵਿੜ ਭਾਸ਼ਾਵਾਂ ਇਸੇ ਅਰਥ ਦੇ ਅਨੁਸਾਰ ਹਨ। ਸ਼ਬਦ ਭਾਂਡੇ ਵੀ ਘੁਮਿਆਰ ਜਾਤੀ ਦੀ ਨੁਮਾਇੰਦਗੀ ਕਰਦਾ ਸੀ, ਕਿਉਂਕਿ ਇਸ ਦਾ ਵੀ ਮਤਲਬ ਹੈ ਬਰਤਨ ਹੈ। ਅੰਮ੍ਰਿਤਸਰ ਦੇ ਘੁਮਿਆਰਾਂ ਨੂੰ ਕੁਲਾਲ ਜਾਂ ਕਲਾਲ ਕਿਹਾ ਜਾਂਦਾ ਹੈ, ਯਜੁਰਵੇਦ ਵਿੱਚ ਇਸ ਸ਼ਬਦ ਨੂੰ ਘੁਮਿਆਰ ਸ਼੍ਰੇਣੀ ਦਰਸਾਉਣ ਲਈ ਵਰਤਿਆ ਗਿਆ ਹੈ।
ਮਿਥਿਹਾਸਕ ਮੂਲ
ਵੈਦਿਕ ਪਰਜਾਪਤੀ, ਜਿਸਨੇ ਬ੍ਰਹਿਮੰਡ ਦੀ ਸਿਰਜਣਾ ਕੀਤੀ ਹੈ ਦੇ ਅਧਾਰ ਤੇ ਹਿੰਦੂ ਘੁਮਿਆਰਾਂ ਦਾ ਇੱਕ ਸੈਕਸ਼ਨ ਆਪਣੇ ਆਪ ਨੂੰ ਮਾਣ ਨਾਲ ਪਰਜਾਪਤੀ ਕਹਿਲਾਉਂਦਾ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads