ਘੋੜਾ
From Wikipedia, the free encyclopedia
Remove ads
ਘੋੜਾ (Equus ferus caballus)[2][3] ਇੱਕ ਪਾਲਤੂ ਜਾਨਵਰ ਹੈ। ਇਹ ਸੰਸਾਰ ਦੇ ਸਭ ਤੋਂ ਮਹਿੰਗੇ ਜਾਨਵਰਾਂ ਵਿੱਚੋਂ ਹੈ। ਘੋੜਾ ਈਕਿਊਡੀ (Equidae) ਕੁਟੁੰਬ ਦਾ ਮੈਂਬਰ ਹੈ। ਇਸ ਕੁਟੁੰਬ ਵਿੱਚ ਘੋੜੇ ਦੇ ਇਲਾਵਾ ਵਰਤਮਾਨ ਯੁੱਗ ਦਾ ਗਧਾ, ਜੈਬਰਾ, ਭੋਟ-ਖਰ, ਟੱਟੂ, ਘੋੜ-ਖਰ ਅਤੇ ਖੱਚਰ ਵੀ ਹਨ। ਆਦਿ ਨੂਤਨ ਯੁੱਗ (Eosin period) ਦੇ ਈਓਹਿੱਪਸ (Eohippus) ਨਾਮਕ ਘੋੜੇ ਦੇ ਪਹਿਲੇ ਪੂਰਵਜ ਤੋਂ ਲੈ ਕੇ ਅੱਜ ਤੱਕ ਦੇ ਸਾਰੇ ਪੂਰਵਜ ਅਤੇ ਮੈਂਬਰ ਇਸ ਕੁਟੁੰਬ ਵਿੱਚ ਸਮਿੱਲਤ ਹਨ।
ਲੱਗਪੱਗ 4000 ਈਪੂ ਵਿੱਚ ਇੰਸਾਨਾਂ ਨੇ ਪਹਿਲੀ ਵਾਰ ਘੋੜੇ ਨੂੰ ਪਾਲਤੂ ਬਣਾਇਆ ਸੀ। 3000 ਈਪੂ ਤੋਂ ਘੋੜਿਆਂ ਨੂੰ ਆਮ ਪਾਲਿਆ ਜਾ ਰਿਹਾ ਹੈ। ਇਸ ਸਮੇਂ ਤਕਰੀਬਨ ਸਾਰੇ ਘੋੜੇ ਹੀ ਪਾਲਤੂ ਹਨ ਲੇਕਿਨ ਜੰਗਲੀ ਘੋੜਿਆਂ ਦੀ ਇੱਕ ਨਸਲ ਅਤੇ ਪਾਲਤੂ ਘੋੜਿਆਂ ਨੂੰ ਦੁਬਾਰਾ ਆਜ਼ਾਦ ਕਰਨ ਨਾਲ ਪੈਦਾ ਹੋਣ ਵਾਲੀ ਨਸਲਾਂ ਪਾਲਤੂ ਨਹੀਂ। ਅੰਗਰੇਜ਼ੀ ਜ਼ਬਾਨ ਵਿੱਚ ਘੋੜਿਆਂ ਦੇ ਖ਼ਾਨਦਾਨਾਂ ਦੀਆਂ ਵੱਖ ਵੱਖ ਸ਼੍ਰੇਣਿਆਂ ਬਣਾਈਆਂ ਗਈਆਂ ਹਨ ਜੋ ਉਨ੍ਹਾਂ ਦੀ ਉਮਰ, ਕਾਠੀ, ਰੰਗਤ, ਨਸਲ, ਕੰਮ ਅਤੇ ਰਵਈਏ ਨੂੰ ਸਾਫ਼ ਕਰਦੀਆਂ ਹਨ।
ਘੋੜਿਆਂ ਦੀ ਜਿਸਮਾਨੀ ਸਾਖ਼ਤ ਇਸਨੂੰ ਹਮਲਾਵਰਾਂ ਤੋਂ ਬੱਚ ਕੇ ਭੱਜਣ ਦੇ ਕਾਬਿਲ ਬਣਾਉਂਦੀ ਹੈ। ਘੋੜੇ ਦੀ ਤੇਜ਼ ਰਫ਼ਤਾਰੀ ਦੀ ਯੋਗਤਾ ਸ਼ੇਰ ਅਤੇ ਚੀਤੇ ਤੋਂ ਬਚਣ ਲਈ ਪੈਦਾ ਹੋਈ ਲੱਗਦੀ ਹੈ।ਘੋੜਿਆਂ ਵਿੱਚ ਤਵਾਜ਼ੁਨ ਦਾ ਅਹਿਸਾਸ ਬਹੁਤ ਤਰੱਕੀ ਯਾਫਤਾ ਹੈ। ਘੋੜੇ ਖੜੇ ਹੋ ਕੇ ਜਾਂ ਬੈਠ ਕੇ ਦੋਨਾਂ ਹੀ ਤਰ੍ਹਾਂ ਸੌਂ ਸਕਦੇ ਹਨ। ਘੋੜੇ ਦੀ ਮਾਦਾ ਨੂੰ ਘੋੜੀ ਕਿਹਾ ਜਾਂਦਾ ਹੈ ਅਤੇ ਇਸ ਦਾ ਹਮਲ ਦਾ ਸਮਾਂ 11 ਮਹੀਨੇ ਹੁੰਦਾ ਹੈ। ਘੋੜੇ ਦਾ ਬੱਚਾ ਪੈਦਾ ਹੋਣ ਦੇ ਕੁੱਝ ਹੀ ਦੇਰ ਬਾਅਦ ਖੜਾ ਹੋਣ ਅਤੇ ਭੱਜਣ ਦੇ ਕਾਬਿਲ ਹੋ ਜਾਂਦਾ ਹੈ। ਜ਼ਿਆਦਾਤਰ ਪਾਲਤੂ ਘੋੜਿਆਂ ਨੂੰ 2 ਤੋਂ 4 ਸਾਲ ਦੀ ਉਮਰ ਵਿੱਚ ਜੀਨ ਅਤੇ ਲਗਾਮ ਦੀ ਆਦਤ ਪਾ ਦਿੱਤੀ ਜਾਂਦੀ ਹੈ। 5 ਸਾਲ ਦਾ ਘੋੜਾ ਪੂਰੀ ਤਰ੍ਹਾਂ ਜਵਾਨ ਹੁੰਦਾ ਹੈ ਅਤੇ ਔਸਤਨ ਘੋੜਿਆਂ ਦੀ ਉਮਰ 25 ਤੋਂ 30 ਸਾਲ ਤੱਕ ਹੁੰਦੀ ਹੈ।
ਆਮ ਰਵਈਏ ਦੀ ਬੁਨਿਆਦ ਉੱਤੇ ਘੋੜਿਆਂ ਦੀਆਂ ਤਿੰਨ ਨਸਲਾਂ ਹੁੰਦੀਆਂ ਹਨ। ਗਰਮ ਖ਼ੂਨ ਵਾਲੇ ਘੋੜੇ ਰਫਤਾਰ ਅਤੇ ਬਰਦਾਸ਼ਤ ਦੇ ਹਾਮਿਲ ਹੁੰਦੇ ਹਨ। ਇਸ ਲਈ ਇਹ ਸ਼ਿਕਾਰ, ਸਵਾਰੀ ਅਤੇ ਮੁਕਾਬਲਿਆਂ ਲਈ ਵਰਤੇ ਜਾਂਦੇ ਹਨ। ਠੰਡੇ ਖ਼ੂਨ ਵਾਲੇ ਘੋੜੇ ਆਮ ਕਰਕੇ ਘੱਟ ਰਫਤਾਰ ਪਰ ਸਖ਼ਤ ਕੰਮਾਂ ਲਈ ਵਰਤੇ ਜਾਂਦੇ ਹਨ। ਨੀਮ ਗਰਮ ਖ਼ੂਨ ਵਾਲੇ ਘੋੜੇ ਉਪਰ ਦੱਸੀਆਂ ਦੋ ਕਿਸਮਾਂ ਦੇ ਮਿਲਾਪ ਨਾਲ ਪੈਦਾ ਹੁੰਦੇ ਹਨ। ਆਮ ਤੌਰ ਇਨ੍ਹਾਂ ਘੋੜਿਆਂ ਨੂੰ ਘੁੜਸਵਾਰੀ ਅਤੇ ਹੋਰ ਖ਼ਾਸ ਮਕਸਦਾਂ ਲਈ ਵੱਖ ਵੱਖ ਨਸਲਾਂ ਦੇ ਮਿਲਾਪ ਨਾਲ ਪੈਦਾ ਕੀਤਾ ਜਾਂਦਾ ਹੈ। ਦੁਨੀਆ ਵਿੱਚ ਇਸ ਸਮੇਂ ਘੋੜਿਆਂ ਦੀਆਂ 300 ਤੋਂ ਜ਼ਿਆਦਾ ਕਿਸਮਾਂ ਹਨ।

Remove ads
ਹਵਾਲੇ
Wikiwand - on
Seamless Wikipedia browsing. On steroids.
Remove ads