ਚਤਰ ਸਿੰਘ ਅਟਾਰੀ ਵਾਲਾ
From Wikipedia, the free encyclopedia
Remove ads
ਜਰਨਲ ਚਤਰ ਸਿੰਘ ਅਟਾਰੀ ਵਾਲਾ, ਜਿਸਨੂੰ ਚਤਰ ਸਿੰਘ ਅਟਾਰੀ ਵਾਲਾ ਵੀ ਕਿਹਾ ਜਾਂਦਾ ਸੀ, ਚਤਰ ਸਿੰਘ ਹਜ਼ਾਰਾਂ ਰਿਆਸਤ ਦਾ ਗਵਰਨਰ ਅਤੇ ਮਹਾਰਾਜਾ ਦਲੀਪ ਸਿੰਘ ਦੇ ਸਮੇਂ ਵਿੱਚ ਪੰਜਾਬੀ ਸੂਬੇ ਅੰਦਰ ਸਿੱਖ ਸਮਰਾਜ ਦੀ ਫੌਜ ਦੇ ਕਮਾਂਡਰਾਂ ਵਿਚੋਂ ਇੱਕ ਸੀ। ਦੂਜੀ ਐਂਗਲੋ-ਸਿੱਖ ਜੰਗ ਵਿੱਚ ਚਤਰ ਸਿੰਘ ਅੰਗ੍ਰੇਜਾਂ ਖਿਲਾਫ ਲੜਾਈਆਂ ਲੜੀਆਂ। ਚਤਰ ਸਿੰਘ ਦੀ ਮੌਤ [[ਕੋਲਕਾਤਾ]] ਵਿੱਚ 27 ਦਸੰਬਰ 1855 ਨੂੰ ਹੋਈ।[1]
ਪਰਿਵਾਰ
ਚਤਰ ਸਿੰਘ ਜੋਧ ਸਿੰਘ ਅਟਾਰੀਵਾਲਾ ਦਾ ਪੁੱਤਰ ਸੀ। ਉਸਦੇ ਦੋ ਪੁੱਤਰ ਸਨ, ਰਾਜਾ ਸ਼ੇਰ ਸਿੰਘ ਅਟਾਰੀਵਾਲਾ ਅਤੇ ਅਵਤਾਰ ਸਿੰਘ ਅਟਾਰੀਵਾਲਾ। ਸ਼ੇਰ ਸਿੰਘ ਦੇ ਹਿੱਮਤੀ ਵਿਵਹਾਰ ਨੇ ਚਿੱਲਿਅਨਵਾਲਾ ਦੀ ਲੜਾਈ ਵਿੱਚ ਬ੍ਰਿਟਿਸ਼ ਫੌਜ ਨੂੰ ਸਦਮਾ ਪਹੁਚਾਣ ਵਾਲਾਂ ਧੱਕਾ ਦਿੱਤਾ।[2] ਉਸਦੀ ਬੇਟੀ ਤੇਜ ਕੌਰ ਦਲੀਪ ਸਿੰਘ ਦੀ ਮੰਗੇਤਰ ਸੀ। ਪਰ ਪਹਿਲੀ ਐਂਗਲੋ-ਸਿੱਖ ਜੰਗ ਤੋਂ ਬਾਅਦ ਬ੍ਰਿਟਿਸ਼ ਨਿਵਾਸੀ ਸੈਰ ਫ੍ਰੇਡਰਿਕ ਕੁੱਰੀ ਨੇ ਉਹਨਾਂ ਦੀ ਮੰਗਣੀ ਨੂੰ ਮਾਨ ਸਨਮਾਨ ਨਹੀਂ ਦਿੱਤਾ।
ਹਵਾਲੇ
ਹੋਰ ਦੇਖੋ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads