ਚਿਪਕੋ ਅੰਦੋਲਨ

ਭਾਰਤੀ ਜੰਗਲਾਤ ਸੰਭਾਲ ਅੰਦੋਲਨ From Wikipedia, the free encyclopedia

Remove ads

ਚਿਪਕੋ ਅੰਦੋਲਨ ਦਰਖ਼ਤਾਂ ਨੂੰ ਕੱਟਣ ਤੋਂ ਬਚਾਉਣ ਲਈ ਉਹਨਾਂ ਨੂੰ ਜੱਫੀਆਂ ਪਾਉਣ ਵਾਲਾ ਗਾਂਧੀਵਾਦੀ ਧਾਰਨਾਵਾਂ ਸੱਤਿਆਗ੍ਰਹਿ ਅਤੇ ਅਹਿੰਸਾ ਉੱਤੇ ਅਧਾਰਤ ਇੱਕ ਅੰਦੋਲਨ ਸੀ। ਆਧੁਨਿਕ ਚਿਪਕੋ ਅੰਦੋਲਨ ਅਗੇਤਰੇ '70 ਦੇ ਦਹਾਕੇ ਵਿੱਚ ਉੱਤਰਾਖੰਡ (ਜੋ ਉਦੋਂ ਉੱਤਰ ਪ੍ਰਦੇਸ਼ ਵਿੱਚ ਸੀ) ਦੇ ਗੜ੍ਹਵਾਲ ਇਲਾਕੇ ਵਿੱਚ ਗਤੀਸ਼ੀਲ ਜੰਗਲ-ਵਾਢੇ ਖ਼ਿਲਾਫ਼ ਜਾਗਰੁਕਤਾ ਵਜੋਂ ਸ਼ੁਰੂ ਹੋਇਆ। ਇਸ ਸੰਘਰਸ਼ ਦੀ ਮਾਰਗ-ਦਰਸ਼ਕੀ ਵਾਰਦਾਤ 26 ਮਾਰਚ, 1974 ਨੂੰ ਹੋਈ ਜਦੋਂ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਹੇਮਵਾਲਘਾਟੀ ਦੇ ਰੇਣੀ ਪਿੰਡ ਦੀਆਂ ਔਰਤਾਂ ਨੇ ਦਰਖ਼ਤ ਵੱਢਣ ਖ਼ਿਲਾਫ਼ ਕਦਮ ਚੁੱਕੇ ਅਤੇ ਰਾਜ ਦੇ ਜੰਗਲਾਤ ਮਹਿਕਮੇ ਦੀ ਠੇਕੇਦਾਰੀ ਪ੍ਰਨਾਲੀ ਕਰ ਕੇ ਖ਼ਤਰੇ ਵਿੱਚ ਆਏ ਰਿਵਾਇਤੀ ਜੰਗਲਾਤੀ ਹੱਕਾਂ ਨੂੰ ਮੁੜ-ਪ੍ਰਾਪਤ ਕੀਤਾ। ਇਹਨਾਂ ਕਾਰਵਾਈਆਂ ਨੇ ਪੂਰੇ ਖੇਤਰ ਵਿੱਚ ਸੈਂਕੜਿਆਂ ਜਨ ਸਧਾਰਨ ਲੋਕਾਂ ਅਤੇ ਹੋਰਾਂ ਨੂੰ ਪ੍ਰੇਰਿਤ ਕੀਤਾ। '80 ਦੇ ਦਹਾਕੇ ਤੱਕ ਇਹ ਅੰਦੋਲਨ ਪੂਰੇ ਭਾਰਤ ਵਿੱਚ ਫੈਲ ਚੁੱਕਾ ਸੀ ਜਿਸ ਕਰ ਕੇ ਲੋਕ-ਮਿਜ਼ਾਜ਼ ਜੰਗਲਾਤੀ ਨੀਤੀਆਂ ਬਣਨ ਲੱਗੀਆਂ ਅਤੇ ਜਿਸਨੇ ਖੁੱਲ੍ਹੇਆਮ ਦਰਖ਼ਤਾਂ ਦੀ ਕਟਾਈ ਉੱਤੇ ਵਿੰਧਿਆ ਅਤੇ ਪੱਛਮੀ ਘਾਟਾਂ ਤੱਕ ਰੋਕ ਲਾ ਦਿੱਤੀ।[1] ਅੱਜਕੱਲ੍ਹ ਇਸਨੂੰ ਗੜ੍ਹਵਾਲ ਦੇ ਚਿਪਕੋ ਅੰਦੋਲਨ ਦਾ ਪੂਰਵਗਾਮੀ ਅਤੇ ਪ੍ਰੇਰਨਾ-ਸਰੋਤ ਮੰਨਿਆ ਜਾਂਦਾ ਹੈ।[2][3]

"ਮਾਤੂ ਹਮਰੂ, ਪਾਨੀ ਹਮਰੂ, ਹਮਰਾ ਹੀ ਛਾਂ ਈ ਬੌਨ ਭੀ... ਪਿਤਰੋਂ ਨਾ ਲਗਈ ਬੌਨ, ਹਮਨਾਹੀ ਤਾ ਬਚੌਨ ਭੀ"
ਮਿੱਟੀ ਸਾਡੀ, ਪਾਣੀ ਸਾਡਾ, ਸਾਡੇ ਹੀ ਹਨ ਇਹ ਜੰਗਲ। ਸਾਡੇ ਪੁਰਖਿਆਂ ਨੇ ਇਹਨਾਂ ਨੂੰ ਪਾਲਿਆ-ਪੋਸਿਆ, ਅਸੀਂ ਹੀ ਇਹਨਾਂ ਦੀ ਰੱਖਿਆ ਕਰਨੀ ਹੈ।
-- ਪੁਰਾਣਾ ਚਿਪਕੋ ਗੀਤ (ਗੜ੍ਹਵਾਲੀ ਬੋਲੀ)[4]

ਚਿਪਕੋ ਅੰਦੋਲਨ ਦਾ ਘੋਸ਼ਣਾ-ਵਾਕ ਹੈ-

ਕੀ ਨੇ ਜੰਗਲ ਦੇ ਉਪਕਾਰ, ਮਿੱਟੀ, ਪਾਣੀ ਅਤੇ ਬਿਆਰ।
ਮਿੱਟੀ, ਪਾਣੀ ਅਤੇ ਬਿਆਰ, ਜ਼ਿੰਦਾ ਰਹਿਣ ਦੇ ਅਧਾਰ।

ਸੰਨ 1987 ਵਿੱਚ ਇਸ ਅੰਦੋਲਨ ਨੂੰ ਸੱਚਾ ਰਿਜ਼ਕ ਪੁਰਸਕਾਰ' (Right Livelihood Award) ਮਿਲਿਆ।

Remove ads

ਇਤਿਹਾਸ

ਚਿਪਕੋ ਅੰਦੋਲਨ, ਜੰਗਲ ਸੰਭਾਲ ਲਹਿਰ ਦੀ ਬਜਾਏ ਮੁੱਖ ਤੌਰ 'ਤੇ ਇੱਕ ਰੋਜ਼ੀ ਦੀ ਸੁਰੱਖਿਆ ਲਹਿਰ ਸੀ, ਪਰ ਜਲਦ ਹੀ ਇਹ ਬਹੁਤ ਸਾਰੇ ਭਵਿੱਖ ਦੇ ਵਾਤਾਵਰਣਪ੍ਰੇਮੀਆਂ, ਸਾਰੇ ਸੰਸਾਰ ਵਿੱਚ ਵਾਤਾਵਰਣ ਰੋਸ ਲਹਿਰਾਂ ਅਤੇ ਅੰਦੋਲਨਾਂ ਲਈ ਇੱਕ ਏਕਤਾ ਬਿੰਦੂ ਅਤੇ ਅਹਿੰਸਕ ਰੋਸ ਲਹਿਰਾਂ ਲਈ ਇੱਕ ਮਿਸਾਲ ਬਣ ਗਿਆ।[5] ਇਹ ਉਦੋਂ ਦੀ ਗੱਲ ਹੈ ਜਦੋਂ ਮੁਸ਼ਕਿਲ ਹੀ ਵਿਕਾਸਸ਼ੀਲ ਸੰਸਾਰ ਵਿੱਚ ਕੋਈ ਵਾਤਾਵਰਣ ਲਹਿਰ ਸੀ। ਅਤੇ ਇਸ ਦੀ ਸਫਲਤਾ ਦਾ ਮਤਲਬ ਸੀ ਕਿ ਸੰਸਾਰ ਨੇ ਤੁਰੰਤ ਇਸ ਅਹਿੰਸਕ ਅੰਦੋਲਨ ਦਾ ਨੋਟਿਸ ਲਿਆ। ਕਈ ਅਜਿਹੇ ਈਕੋ-ਗਰੁੱਪਾਂ ਨੇ ਇਸ ਤੋਂ ਪ੍ਰੇਰਨਾ ਲਈ ਜਿਹਨਾਂ ਨੇ ਜੰਗਲਾਂ ਦੀ ਤੇਜ਼ ਕਟਾਈ ਨੂੰ ਠੱਲ੍ਹ ਪਾਈ, ਨਿਹਿਤ ਸਵਾਰਥ ਬੇਨਕਾਬ ਕੀਤੇ, ਵਾਤਾਵਰਣ ਜਾਗਰੂਕਤਾ ਵਧਾਈ, ਅਤੇ ਲੋਕ ਸ਼ਕਤੀ ਦੀ ਸਾਰਥਕਤਾ ਦਿਖਾਈ। ਹੋਰ ਵੀ ਵੱਡੀ ਗੱਲ ਇਸਨੇ ਭਾਰਤ ਵਿੱਚ ਮੌਜੂਦ ਸਿਵਲ ਸਮਾਜ ਨੂੰ ਝੰਜੋੜਿਆ। ਅਤੇ ਉਸਨੇ ਕਬਾਇਲੀ ਅਤੇ ਹਾਸ਼ੀਏ ਤੇ ਵਿਚਰਦੇ ਲੋਕਾਂ ਦੇ ਮੁੱਦੇ ਉਠਾਉਣੇ ਸ਼ੁਰੂ ਕੀਤੇ। ਇਥੋਂ ਤੱਕ ਕਿ ਇੱਕ ਚੁਥਾਈ ਸਦੀ ਬਾਅਦ, ਇੰਡੀਆ ਟੂਡੇ ਨੇ ਨਵੇਂ ਭਾਰਤ ਦੇ 100 ਨਿਰਮਾਤਿਆਂ ਦੀ ਸੂਚੀ ਵਿੱਚ ਚਿਪਕੋ ਅੰਦੋਲਨ ਦੇ ਜੰਗਲ ਸਤਿਆਗ੍ਰਹਿ ਦੇ ਮੋਢੀਆਂ ਨੂੰ ਵੀ ਗਿਣਿਆ।[6]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads