ਚਿੰਨ੍ਹ-ਵਿਗਿਆਨ

From Wikipedia, the free encyclopedia

Remove ads
Remove ads

ਚਿੰਨ੍ਹ-ਵਿਗਿਆਨ ਜਾਂ ਸੈਮੀਓਟਿਕਸ (/ˌsmiˈɒtɪks, ˌsɛm-, -m-/ see-MEE-ot-IKS-,_-SEM--) ਚਿੰਨ੍ਹ ਪ੍ਰਕਿਰਿਆਵਾਂ ਅਤੇ ਅਰਥ ਦੇ ਸੰਚਾਰ ਦਾ ਯੋਜਨਾਬੱਧ ਅਧਿਐਨ ਹੈ। ਸੈਮੀਓਟਿਕਸ ਵਿੱਚ ਚਿੰਨ੍ਹ ਨੂੰ ਕਿਸੇ ਵੀ ਐਸੀ ਚੀਜ਼ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਜੋ ਚਿੰਨ੍ਹ ਦੇ ਅਰਥ ਸਮਝਣ ਵਾਲ਼ੇ ਨੂੰ ਜਾਣਬੁੱਝ ਕੇ ਅਤੇ ਅਣਜਾਣੇ ਵਿੱਚ ਅਰਥ ਜਾਂ ਭਾਵਨਾਵਾਂ ਦਾ ਸੰਚਾਰ ਕਰਦਾ ਹੈ।

ਸੇਮੀਓਸਿਸ ਕੋਈ ਵੀ ਗਤੀਵਿਧੀ, ਵਿਹਾਰ, ਜਾਂ ਪ੍ਰਕਿਰਿਆ ਹੈ ਜਿਸ ਵਿੱਚ ਚਿੰਨ੍ਹ ਸ਼ਾਮਲ ਹੁੰਦੇ ਹਨ। ਚਿੰਨ੍ਹਾਂ ਦਾ ਸੰਚਾਰ ਖ਼ੁਦ ਵਿਚਾਰ ਜਾਂ ਇੰਦਰੀਆਂ ਰਾਹੀਂ ਕੀਤਾ ਜਾ ਸਕਦਾ ਹੈ। ਸਮਕਾਲੀ ਸੈਮੀਓਟਿਕਸ ਵਿਗਿਆਨ ਦੀ ਇੱਕ ਸ਼ਾਖਾ ਹੈ ਜੋ ਅਰਥ ਬਣਾਉਣ ਅਤੇ ਕਈ ਕਿਸਮਾਂ ਦੇ ਗਿਆਨ ਦਾ ਅਧਿਐਨ ਕਰਦਾ ਹੈ। [1]

ਸੈਮੋਟਿਕ ਪਰੰਪਰਾ ਸੰਚਾਰ ਦੇ ਇੱਕ ਮਹੱਤਵਪੂਰਨ ਹਿੱਸੇ ਵਜੋਂ ਚਿੰਨ੍ਹਾਂ ਅਤੇ ਪ੍ਰਤੀਕਾਂ ਦੇ ਅਧਿਐਨ ਦੀ ਖੋਜ ਪੜਤਾਲ ਕਰਦੀ ਹੈ। ਭਾਸ਼ਾ ਵਿਗਿਆਨ ਦੇ ਉਲਟ, ਚਿੰਨ੍ਹ-ਵਿਗਿਆਨ ਗੈਰ-ਭਾਸ਼ਾਈ ਚਿੰਨ੍ਹ ਪ੍ਰਣਾਲੀਆਂ ਦਾ ਅਧਿਐਨ ਵੀ ਕਰਦਾ ਹੈ। ਸੈਮੀਓਟਿਕਸ ਵਿੱਚ ਸੰਕੇਤ, ਅਹੁਦਾ, ਸਮਾਨਤਾ, ਸਮਰੂਪਤਾ, ਰੂਪਕ, ਮੀਟੋਨੀਮੀ, ਅਲੰਕਾਰ, ਪ੍ਰਤੀਕਵਾਦ, ਚਿਹਨੀਕਰਨ, ਅਤੇ ਸੰਚਾਰ ਦਾ ਅਧਿਐਨ ਸ਼ਾਮਲ ਹੁੰਦਾ ਹੈ।

ਚਿੰਨ੍ਹ-ਵਿਗਿਆਨ ਨੂੰ ਅਕਸਰ ਮਹੱਤਵਪੂਰਨ ਮਾਨਵ-ਵਿਗਿਆਨਕ ਅਤੇ ਸਮਾਜ-ਵਿਗਿਆਨਕ ਪਾਸਾਰਾਂ ਦਾ ਧਾਰਨੀ ਹੋਣ ਵਜੋਂ ਦੇਖਿਆ ਜਾਂਦਾ ਹੈ। ਕੁਝ ਚਿੰਨ੍ਹ-ਵਿਗਿਆਨੀ ਹਰ ਸੱਭਿਆਚਾਰਕ ਵਰਤਾਰੇ ਨੂੰ ਸੰਚਾਰ ਵਜੋਂ ਅਧਿਐਨ ਕਰਨ ਦੇ ਯੋਗ ਸਮਝਦੇ ਹਨ। [2] ਚਿੰਨ੍ਹ-ਵਿਗਿਆਨੀ ਵੀ ਚਿੰਨ੍ਹ-ਵਿਗਿਆਨ ਦੇ ਤਾਰਕਿਕ ਪਾਸਾਰਾਂ 'ਤੇ ਧਿਆਨ ਫ਼ੋਕਸ ਕਰਦੇ ਹਨ, ਤੇ ਜੀਵ-ਵਿਗਿਆਨਕ ਪ੍ਰਸ਼ਨਾਂ ਦੀ ਜਾਂਚ ਕਰਦੇ ਹਨ ਜਿਵੇਂ ਕਿ ਪ੍ਰਾਣੀ ਸੰਸਾਰ ਵਿੱਚ ਆਪਣੇ ਸੈਮੀਓਟਿਕ ਸਥਾਨ ਬਾਰੇ ਭਵਿੱਖਬਾਣੀਆਂ ਕਿਵੇਂ ਕਰਦੇ ਹਨ, ਅਤੇ ਉਨ੍ਹਾਂ ਦੇ ਅਨੁਕੂਲ ਕਿਵੇਂ ਢਲਦੇ ਹਨ।

ਬੁਨਿਆਦੀ -ਵਿਗਿਆਨਕ ਸਿਧਾਂਤ ਚਿੰਨ੍ਹਾਂ ਜਾਂ ਚਿੰਨ੍ਹ ਪ੍ਰਣਾਲੀਆਂ ਨੂੰ ਆਪਣੇ ਅਧਿਐਨ ਦੇ ਵਿਸ਼ੇ ਬਣਾਉਂਦੇ ਹਨ। ਵਿਵਹਾਰਕ ਚਿੰਨ੍ਹ-ਵਿਗਿਆਨ ਸਭਿਆਚਾਰਾਂ ਅਤੇ ਸਭਿਆਚਾਰਕ ਕਲਾਵਾਂ ਦਾ ਵਿਸ਼ਲੇਸ਼ਣ ਉਹਨਾਂ ਤਰੀਕਿਆਂ ਦੇ ਅਨੁਸਾਰ ਕਰਦਾ ਹੈ ਜਿਸ ਨਾਲ ਉਹ ਆਪਣੇ ਚਿੰਨ੍ਹ ਹੋਣ ਰਾਹੀਂ ਅਰਥ ਸਿਰਜਦੇ ਹਨ। ਜੀਵਤ ਪ੍ਰਾਣੀਆਂ ਵਿੱਚ ਸੂਚਨਾ ਦਾ ਸੰਚਾਰ ਬਾਇਓਸੈਮੀਓਟਿਕਸ ਵਿੱਚ ਕਵਰ ਕੀਤਾ ਗਿਆ ਹੈ ਜਿਸ ਵਿੱਚ ਜ਼ੂਸੈਮੀਓਟਿਕਸ ਅਤੇ ਫਾਈਟੋਸੈਮੀਓਟਿਕਸ ਸ਼ਾਮਲ ਹਨ।

Remove ads
Loading content...
Loading related searches...

Wikiwand - on

Seamless Wikipedia browsing. On steroids.

Remove ads