ਚਿੱਟਾ ਮਮੋਲਾ

From Wikipedia, the free encyclopedia

ਚਿੱਟਾ ਮਮੋਲਾ
Remove ads

ਚਿੱਟਾ ਮਮੋਲਾ ਜਾਂ ਵਾਈਟ ਵੈਗਟੇਲ (ਮੋਟੇਸਿਲਾ ਐਲਬਾ) ‘ਮੋਟੇਸਿਲੀਡੇਈ’ ਵੈਗਟੇਲ ਪਰਿਵਾਰ ਇੱਕ ਨਿੱਕੀ ਜਿਹੀ ਚਿੜੀ ਹੈ। ਇਹ ਲਾਤਵੀਆ ਦਾ ਰਾਸ਼ਟਰੀ ਪੰਛੀ ਹੈ।[2] ਇਹ ਆਪਣੀ ਪੂਛ ਵੀ ਕਿਸੇ ਕੱਪੜੇ ਧੋਣ ਵਾਲੇ ਧੋਬੀ ਵਾਂਗ ਹੇਠ ਉੱਪਰ ਕਰਦੀ ਰਹਿੰਦੀ ਹੈ ਇਸ ਲਈ ਇਸ ਨੂੰ ਚਿੱਟੀ ਧੋਬਣ ਵੀ ਕਹਿੰਦੇ ਹਨ।ਇਸ ਪੰਛੀ ਦੇ ਹੋਰ ਵੀ ਕਈ ਨਾਮ ਹਨ ਜਿਵੇਂ ‘ਮਾਮੋਲਾ’, ‘ਖੰਜਣ’ ਅਤੇ ‘ਬਾਲਕਤਰਾ’। ਲਾਟਵੀਆਂ ਨੇ ਇਸ ਧੋਬਣ ਚਿੜੀ ਨੂੰ ਆਪਣਾ ਰਾਸ਼ਟਰੀ ਪੰਛੀ ਐਲਾਨਿਆ ਹੋਇਆ ਹੈ। ਇਹ ਚਿੜੀ ਸਰਦੀਆਂ ਵਿੱਚ ਮੈਦਾਨਾਂ ਅਤੇ ਗਰਮੀਆਂ ਵਿੱਚ ਠੰਡੇ ਪਹਾੜਾਂ ’ਤੇ ਰਹਿੰਦੀ ਹੈ। ਇਹ ਪੰਛੀ ਦੀ ਉਮਰ 10 ਤੋਂ 12 ਸਾਲ ਹੁੰਦੀ ਹੈ। ਇਹ ਕੀੜੇ ਖਾਣ ਕਰਕੇ ਕਿਸਾਨਾਂ ਦੀਆਂ ਮਿੱਤਰ ਹਨ।

ਵਿਸ਼ੇਸ਼ ਤੱਥ ਚਿੱਟਾ ਮਮੋਲਾ, Conservation status ...
Remove ads

ਅਕਾਰ

ਇਸ ਛੋਟੀ ਗਰਦਨ ਵਾਲੀ ਚਿੜੀ ਦਾ ਕੱਦਕਾਠ ਕਿਸੇ ਘਰੇਲੂ ਚਿੜੀ ਜਿੰਨਾ ਹੀ ਹੁੰਦਾ ਹੈ ਪਰ ਇਸ ਦੀ ਪੂਛ ਅਤੇ ਪੰਜੇ ਬਹੁਤ ਲੰਮੇ ਹੁੰਦੇ ਹਨ। ਪੂਛ ਸਣੇ ਇਸ ਦੀ ਲੰਬਾਈ 17 ਤੋਂ 19 ਸੈਂਟੀਮੀਟਰ ਅਤੇ ਭਾਰ ਕੋਈ 25 ਗ੍ਰਾਮ ਹੁੰਦਾ ਹੈ। ਸਰਦੀਆਂ ਵਿੱਚ ਇਹ ਬਹੁਤੀ ਕਾਲੀ-ਸਲੇਟੀ ਭਾਹ ਮਾਰਦੀਆਂ ਹਨ ਜਦੋਂਕਿ ਗਰਮੀਆਂ ਵਿੱਚ ਇਹ ਸਲੇਟੀ ਬਹੁਤੀ ਅਤੇ ਕਾਲੀ ਭਾਹ ਘੱਟ ਮਾਰਦੀਆਂ ਹਨ। ਇਨ੍ਹਾਂ ਲੰਮੀ ਕਾਲੀ ਚੁੰਝ ਅਤੇ ਕਾਲੀਆਂ ਅੱਖਾਂ ਵਾਲੀਆਂ ਚਿੜੀਆਂ ਦੀਆਂ ਲੱਤਾਂ ਅਤੇ ਲੰਮੇ ਪੰਜੇ ਕਾਲੇ ਹੀ ਹੁੰਦੇ ਹਨ। ਇਨ੍ਹਾਂ ਦਾ ਮੱਥਾ, ਗੱਲ੍ਹਾਂ ਅਤੇ ਸਰੀਰ ਦਾ ਹੇਠਲਾ ਪਾਸਾ ਚਿੱਟਾ ਹੁੰਦਾ ਹੈ। ਸਿਰ ਅਤੇ ਗਰਦਨ ਕਾਲੇ ਹੁੰਦੇ ਹਨ ਅਤੇ ਖੰਭ ਸਲੇਟੀ, ਚਿੱਟੇ ਅਤੇ ਕਾਲੇ ਹੁੰਦੇ ਹਨ। ਇਹ ਸਰਦੀਆਂ ਵਿੱਚ ਦਰਿਆਵਾਂ ਦੇ ਕੰਢਿਆਂ, ਛੱਪੜਾਂ ਦੁਆਲੇ, ਘਾਹ ਦੇ ਮੈਦਾਨਾਂ, ਹਲ ਵਾਹੇ ਖੇਤਾਂ ਵਿੱਚ ਮਿਲਦੀਆਂ ਹਨ।ਰਾਤ ਨੂੰ ਇਹ ਸਰਕੰਢਿਆਂ ਅਤੇ ਗੰਨੇ ਦੇ ਖੇਤਾਂ ਵਿੱਚ ਸੌਂਦੀਆਂ ਹਨ। ਇਹ ਗਿੱਲੀ ਜ਼ਮੀਨ ਫਰੋਲ ਕੇ ਜਾਂ ਥੋੋੜ੍ਹੇ ਪਾਣੀ ’ਚੋਂ ਜਾਂ ਹਵਾ ਵਿੱਚੋਂ ਵੀ ਉਡਾਰੀ ਮਾਰ ਕੇ ਕੀੜੇ ਜਾ ਛੋਟੇ ਜੀਵ ਫੜ੍ਹ ਲੈਂਦੀਆਂ ਹਨ।

Remove ads

ਅਗਲੀ ਪੀੜ੍ਹੀ

ਨਰ ਮਮੋਲਾ ਗਰਮੀਆਂ ਵਿੱਚ ਉੱਚੇ ਖੇਤਰਾਂ ਵਿੱਚ ਵੱਡੀਆਂ ਸਿਲਾਂ ਦੀਆਂ ਵਿਰਲਾਂ, ਛੋਟੇ ਪੱਥਰਾਂ ਦੇ ਢੇਰਾਂ ਵਿੱਚ, ਦਰਿਆਵਾਂ ਦੇ ਕੰਢਿਆਂ ’ਤੇ ਜਾਂ ਪੁਲਾਂ ਹੇਠ ਜੜ੍ਹਾਂ ਅਤੇ ਘਾਹ ਨਾਲ ਗੋਲ ਪੋਲਾ ਅਤੇ ਮੁਲਾਇਮ ਆਲ੍ਹਣਾ ਬਣਾਉਣਾ ਅਤੇ ਮਾਦਾ ਨਾਲ ਲੱਗ ਕੇ ਮਦਦ ਕਰਦੀ ਹੈ। ਮਾਦਾ ਆਲ੍ਹਣੇ ਵਿੱਚ ਚਿੱਟੇ ਰੰਗ ਦੇ 4 ਤੋਂ 6 ਅੰਡੇ ਦਿੰਦੀ ਹੈ। ਅੰਡਿਆਂ ਉੱਤੇ ਲਾਖੇ-ਭੂਰੇ ਧੱਬੇ ਹੁੰਦੇ ਹਨ। ਮਾਦਾ ਇਕੱਲੀ ਅੰਡਿਆਂ ਨੂੰ 14 ਦਿਨ ਸੇਕ ਕੇ ਬੱਚੇ ਕੱਢ ਲੈਂਦੀ ਹੈ ਅਤੇ ਅਗਲੇ 14 ਦਿਨ ਦੋਵੇਂ ਜੀਅ ਉਹਨਾਂ ਦੀ ਦੇਖਭਾਲ ਕਰਕੇ ਉਹਨਾਂ ਨੂੰ ਵੱਡਾ ਕਰ ਲੈਂਦੇ ਹਨ।

Remove ads

ਵੱਖ ਵੱਖ ਝਲਕੀਆਂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads