ਚਿੱਤਰਕਾਰ ਜਰਨੈਲ ਸਿੰਘ
From Wikipedia, the free encyclopedia
Remove ads
ਜਰਨੈਲ ਸਿੰਘ (12 ਜੂਨ 1956 - 9 ਫ਼ਰਵਰੀ 2025) ਭਾਰਤੀ ਪੰਜਾਬ ਦਾ ਇੱਕ ਚਿੱਤਰਕਾਰ ਸੀ। ਉਹ ਚੰਡੀਗੜ੍ਹ ਦਾ ਵਾਸਿੰਦਾ ਸੀ ਪਰ ਬਾਅਦ ਵ ਕੈਨੇਡਾ ਚਲਾ ਗਿਆ। ਉਥੇ ਪੰਜਾਬੀਆਂ ਨੇ ਉਸ ਦੀ ਚਿੱਤਰਕਲਾ ਦੀ ਸੁਹਣੀ ਕਦਰ ਪਾਈ। ਉਸ ਦੇ ਪਿਤਾ ਸ. ਕਿਰਪਾਲ ਸਿੰਘ ਆਰਟਿਸਟ ਐਪਿਕ ਆਰਟਿਸਟ ਸੀ ਪਰ ਉਹ 'ਸਟਿਲ ਲਾਈਫ' ਦਾ।[1] ਜਰਨੈਲ ਸਿੰਘ ਨੇ ਚਿਤਰਕਲਾ ਬਾਰੇ ਕਿਸੇ ਸਕੂਲ ਤੋਂ ਰਸਮੀ ਸਿਖਲਾਈ ਨਹੀਂ ਲਈ ਸਗੋਂ ਆਪਣੇ ਪਿਤਾ ਨਾਲ ਕੰਮ ਕਰਦਿਆਂ ਇਹ ਸਭ ਸਿੱਖਿਆ ਸੀ।[2] ਉਸ ਨੇ ਸਿੱਖ ਇਤਿਹਾਸ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਅਤੇ ਪ੍ਰਕਿਰਤੀ ਦ੍ਰਿਸ਼ਾਵਲੀ ਨੂੰ ਆਪਣੀ ਕਲਾ ਦਾ ਵਿਸ਼ਾ ਬਣਾਇਆ।
Remove ads
ਜੀਵਨ
ਜਰਨੈਲ ਸਿੰਘ ਚਿੱਤਰਕਾਰ ਦਾ ਜਨਮ ਜ਼ੀਰਾ, ਜ੍ਹਿਲਾ ਫਿਰੋਜਪੁਰ, ਪੰਜਾਬ ਵਿੱਚ 12 ਜੂਨ 1956 ਨੂੰ ਕਿਰਪਾਲ ਸਿੰਘ ਦੇ ਘਰ ਹੋਇਆ। ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਜਿਸਟਰੀ ਅਤੇ ਇਕਨਾਿਮਕਸ ਦੇ ਵਿਸ਼ਿਆਂ ਵਿੱਚ ਬੀ ਏ ਕੀਤੀ। ਸੰਨ 2000 ਵਿੱਚ ਉਹ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਕੈਨੇਡਾ ਆ ਗਿਆ। ਇਥੇ ਆ ਕੇ ਉਸ ਨੇ ਬਹੁਤ ਸ਼ੋਅ ਕੀਤੇ ਅਤੇ ਪੁਰਸਕਾਰ ਜਿੱਤੇ।

ਚਿੱਤਰਕਾਰੀ
ਜਰਨੈਲ ਸਿੰਘ ਨੂੰ ਬਚਪਨ ਤੋਂ ਇਸ ਕਲਾ ਨਾਲ ਪਿਆਰ ਅਤੇ ਦਿਲਚਸਪੀ ਸੀ। ਜਰਨੈਲ ਸਿੰਘ ਨੇ ਚਿੱਤਰਕਾਰੀ ਵਿੱਚ ਕੋਈ ਰਸਮੀ ਸਿਖਲਾਈ ਨਹੀਂ ਲਈ। ਉਸ ਦੇ ਪਿਤਾ ਜੀ, ਸਰਦਾਰ ਕਿਰਪਾਲ ਸਿੰਘ, ਵੀ ਚਿੱਤਰਕਾਰ ਸਨ ਜੋ ਸਿੱਖ ਇਤਿਹਾਸ ਅਤੇ ਰਵਾਇਤਾਂ ਬਾਰੇ ਚਿੱਤਰਕਾਰੀ ਕਰਦੇ ਸਨ। ਉਹਨਾਂ ਦੀ ਮਦਦ ਕਰਦਿਆਂ ਜਰਨੈਲ ਸਿੰਘ ਨੇ ਗੈਰ ਰਸਮੀ ਢੰਗ ਨਾਲ ਚਿੱਤਰਕਾਰੀ ਦਾ ਹੁਨਰ ਸਿੱਖਿਆ।
ਸੰਨ 1975 ਤੋਂ ਉਹ ਪੰਜਾਬ ਕਲਾ ਅਕੈਡਮੀ ਵੱਲੋਂ ਆਯੋਜਿਤ ਕੀਤੀਆਂ ਜਾਂਦੀਆਂ ਸਲਾਨਾ ਨੁਮਾਇਸ਼ਾਂ ਵਿੱਚ ਹਿੱਸਾ ਲੈਣ ਲੱਗਾ। ਸੰਨ 1979 ਅਤੇ 1980 ਵਿੱਚ ਉਸ ਨੇ ਪੰਜਾਬ ਲਲਿਤ ਅਕੈਡਮੀ ਦੇ ਇਨਾਮ ਜਿੱਤੇ।[3] ਕਲਾ ਆਲੋਚਕ ਐੱਸ ਐੱਸ ਭੱਟੀ ਅਨੁਸਾਰ ਜਰਨੈਲ ਸਿੰਘ ਦੀ ਚਿੱਤਰਕਾਰੀ ਨੂੰ ਮੁੱਖ ਤੌਰ 'ਤੇ ਤਿੰਨ ਥੀਮਾਂ ਵਿੱਚ ਵੰਡਿਆ ਜਾ ਸਕਦਾ ਹੈ: ਇਤਿਹਾਸਕ ਚਿੱਤਰਕਾਰੀ, ਪੰਜਾਬ ਦੀ ਜ਼ਿੰਦਗੀ ਬਾਰੇ ਚਿੱਤਰਕਾਰੀ ਅਤੇ ਪੋਰਟ੍ਰੇਟ।[3]
ਕੈਨੇਡਾ ਵਿੱਚ ਆ ਕੇ ਜਰਨੈਲ ਸਿੰਘ ਨੇ ਆਪਣਾ ਚਿੱਤਰਕਾਰੀ ਦਾ ਕੰਮ ਜਾਰੀ ਰੱਖਿਆ। ਕੈਨੇਡਾ ਆ ਕੇ ਕਈ ਪ੍ਰੋਜੈਕਟ ਅਤੇ ਸ਼ੋਅ ਕੀਤੇ ਹਨ। ਇੱਥੇ ਉਸ ਦੇ ਕੰਮ ਦੀ ਕਾਫੀ ਪ੍ਰਸ਼ੰਸਾ ਹੋਈ ਹੈ। ਉਦਾਹਰਨ ਲਈ ਉਸ ਵਲੋਂ ਬਣਾਏ ਪੋਰਟਰੇਟ "ਦਿ ਪੈਟਰੀਆਰਚ" ਨੂੰ ਕੈਨੇਡੀਅਨ ਇੰਸਟੀਿਚਊਟ ਆਫ ਪੋਰਟਰੇਟ ਆਰਟਿਸਟਸ ਵਲੋਂ ਆਯੋਜਿਤ ਕੀਤੇ ਇਕ ਕੰਪੀਟੀਸ਼ਨ ਵਿੱਚ ਡੇਨੀਅਲ ਪੀ ਇਜ਼ਰਡ ਦਾ ਮੈਡਲ ਪ੍ਰਾਪਤ ਹੋਇਆ। ਪਿੱਛੇ ਜਿਹੇ ਉਸ ਦਾ ਬਣਾਇਆ ਡਿਜ਼ਾਇਨ ਪਬਲਿਕ ਬੈਨਰ ਲਈ ਚੁਣਿਆ ਗਿਆ। ਇਹ ਬੈਨਰ ਸਰੀ ਦੇ 10 ਸਾਲ ਮਨਾਉਣ ਲਈ ਸੀ।[4]
Remove ads
ਕਿਤਾਬਾਂ
ਚਿੱਤਰਕਾਰੀ ਤੋਂ ਬਿਨਾਂ ਉਹ ਇਕ ਲੇਖਕ ਵੀ ਹੈ। ਉਸ ਦੀ ਪਹਿਲੀ ਕਿਤਾਬ "ਪੰਜਾਬੀ ਚਿੱਤਰਕਾਰ" ਹੈ। ਇਸ ਵਿੱਚ ਉਸ ਨੇ ਪੰਜਾਬ ਦੇ ਚਿੱਤਰਕਾਰਾਂ ਬਾਰੇ ਲਿਖਿਆ ਹੈ। ਸੰਨ 2014 ਵਿੱਚ ਕਾਮਾਗਾਟਾਮਾਰੂ ਦੇ ਦੁਖਾਂਤ ਬਾਰੇ ਉਸ ਦੀ (ਅਜਮੇਰ ਰੋਡੇ ਨਾਲ ਸਾਂਝੀ) ਇਕ ਕਿਤਾਬ, "ਏ ਜਰਨੀ ਵਿਦ ਦੀ ਐਂਡਲੈੱਸ ਆਈ: ਸਟੋਰੀਜ਼ ਆਫ ਕਾਮਾਗਾਟਾਮਾਰੂ ਇਨਸੀਡੈਂਟ" ਛਪੀ ਹੈ ਇਸ ਕਿਤਾਬ ਵਿੱਚ ਕਾਮਾਗਾਟਾਮਾਰੂ ਦੀ ਕਹਾਣੀ ਨੂੰ ਤਸਵੀਰਾਂ ਅਤੇ ਸ਼ਬਦਾਂ ਨਾਲ ਪੇਸ਼ ਕੀਤਾ ਗਿਆ ਹੈ।[5]
ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਲੇਖਕ ਮੰਚ ਨਾਲ ਜੁੜਿਆ ਹੋਇਆ ਹੈ ਅਤੇ ਕਈ ਵਾਰੀ ਇਸ ਦੇ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਵੀ ਨਿਭਾ ਚੁੱਕਾ ਹੈ।
ਇਨਾਮ
- ਪੰਜਾਬ ਲਲਿਤ ਅਖੈਡਮੀ ਅਵਾਰਡ (1979, 1980)
- ਇੰਟਰਨੈਸ਼ਨਲ ਚੈਂਬਰ ਆਫ ਕੌਮਰਸਮ, ਟੋਰਾਂਟੋ ਵਲੋੰ, ਅਚੀਵਰ ਅਵਾਰਡ (2001)
- ਕੈਨੇਡੀਅਨ ਇੰਸਟੀਚਿਊਟ ਆਫ ਪੋਰਟਰੇਟ ਆਰਟਿਸਟਸ ਵਲੋਂ, ਡੇਨੀਅਲ ਪੀ ਇਜ਼ਰਡ ਮੈਡਲ (2002)
- ਸਰੀ ਦੇ 10 ਸਾਲਾਂ ਦਾ ਬੈਨਰ ਿਡਜ਼ਾਿੲਨ (2003)
- ਸਰੀ ਵਲੋਂ, "ਸਰੀ ਸਿਵਿਕ ਟ੍ਰੈਜ਼ਰ" ਅਵਾਰਡ (2008)
- ਸਰੀ ਵਲੋਂ, "ਲਾਇਫ ਟਾਈਮ ਅਚੀਵਮੰਟ" ਅਵਾਰਡ (2008)
ਬਾਹਰਲੇ ਲਿੰਕਸ
- https://jarnailarts.wordpress.com/jarnail-singh/
- https://www.saatchiart.com/Jarnailarts
- http://www.vancouversun.com/entertainment/Contemporary+Komagata+Maru+with+photos/9719341/story.html:https%5B%5D
- http://www.youtube.com/watch?v=c2M0SjjgoWA&feature=relmfu
- https://www.youtube.com/watch?v=1h8i4q7vhXY
ਹਵਾਲੇ
Wikiwand - on
Seamless Wikipedia browsing. On steroids.
Remove ads