ਚੀਨ ਦਾ ਯੁਲਿਨ ਤਿਉਹਾਰ
From Wikipedia, the free encyclopedia
Remove ads
ਯੁਲਿਨ ਤਿਉਹਾਰ ਚੀਨ ਦਾ ਇੱਕ ਸਾਲਾਨਾ ਤਿਉਹਾਰ ਹੈ। ਇਸ ਤਿਉਹਾਰ ਮੌਕੇ ਲੋਕ ਵੱਡੀ ਤਦਾਦ ਵਿੱਚ ਕੁੱਤਿਆਂ ਨੂੰ ਮਾਰ ਕੇ ਉਹਨਾਂ ਦਾ ਮੀਟ ਖਾਂਦੇ ਹਨ। ਇਹ ਤਿਉਹਾਰ ਚੀਨ ਦੇ ਗੁਆਂਗਕਸੀ ਸੂਬਾ ਵਿੱਚ 21 ਜੂਨ ਨੂੰ ਮਨਾਇਆ ਜਾਂਦਾ ਹੈ। 21 ਜੂਨ ਗਰਮੀਆਂ ਦਾ ਸਭ ਤੋਂ ਵੱਡਾ ਦਿਨ ਹੈ ਅਤੇ ਇਸ ਦਿਨ ਨੂੰ ਲੋਕ ਜਸ਼ਨ ਵਜੋਂ ਮਨਾਉਂਦੇ ਹਨ। ਇਸ ਦਿਨ ਲੋਕ ਲੀਚੀ ਅਤੇ ਕੁੱਤੇ ਦਾ ਮਾਸ ਖਾਣਾ ਅਤੇ ਸ਼ਰਾਬ ਪੀਣਾ ਪਸੰਦ ਕਰਦੇ ਹਨ। ਚੀਨ ਦੀ ਲੋਕਧਾਰਾ ਅਨੁਸਾਰ ਗਰਮੀਆਂ ਦੇ ਇਸ ਸਭ ਤੋਂ ਵਡੇ ਦਿਨ ਇਹ ਸਭ ਕੁਝ ਖਾਣ ਨਾਲ ਲੋਕ ਸਰਦੀਆਂ ਵਿੱਚ ਤੰਦਰੁਸਤ ਰਹਿੰਦੇ ਹਨ।[2] ਇਸ ਤਿਉਹਾਰ ਮੌਕੇ ਕੁੱਤਿਆਂ ਨੂੰ ਬਹੁਤ ਦਰਦਨਾਕ ਤਰੀਕੇ ਨਾਲ ਮਾਰਿਆ ਜਾਂਦਾ ਹੈ। ਇੱਕ ਅੰਦਾਜ਼ੇ ਮੁਤਾਬਕ ਇਸ ਤਿਉਹਾਰ ਮੌਕੇ ਲਗਪਗ 10000 ਕੁੱਤਿਆਂ ਨੂੰ ਮਾਰਿਆ ਜਾਂਦਾ ਹੈ। ਲੋਕਾਂ ਦੇ ਘਰਾਂ ਵਿੱਚ ਪਾਲਤੂ ਕੁੱਤਿਆਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਅਤੇ ਉਹਨਾਂ ਨੂੰ ਚੋਰੀ ਫੜ ਕੇ ਕੋਹ ਦਿੱਤਾ ਜਾਂਦਾ ਹੈ। ਇਸ ਰੀਤ ਨੇ 2009 ਵਿੱਚ ਜ਼ਿਆਦਾ ਜ਼ੋਰ ਪਕੜਿਆ ਹੈ।[3] ਚੀਨ ਵਿੱਚ ਪਸ਼ੂ-ਪੰਛੀਆਂ ਦੇ ਬਚਾਓ ਲਈ ਭਾਵੇਂ ਕੋਈ ਕਨੂੰਨ ਨਹੀਂ ਹੈ ਪਰ ਕੌਮੀ ਅਤੇ ਕੌਮਾਂਤਰੀ ਪਧਰ ਤੇ ਇਸ ਦੀ ਕਾਫੀ ਆਲੋਚਨਾ ਹੋ ਰਹੀ ਹੈ ਅਤੇ ਇਸ ਰੀਤ ਨੂੰ ਬੰਦ ਕਰਨ ਲਈ ਸਰਕਾਰ ਤੇ ਜ਼ੋਰ ਪਾਇਆ ਜਾ ਰਿਹਾ ਹੈ। ਇਸਨੂੰ ਰੋਕਣ ਵਾਸਤੇ ਇੱਕ ਆਨ-ਲਾਈਨ ਪਟੀਸ਼ਨ ਦਸਤਖ਼ਤ ਮੁਹਿੰਮ ਵੀ ਚਲਾਈ ਹੋਈ ਹੈ।[4][5]
Remove ads
ਬਾਹਰੀ ਲਿੰਕ
ਹਵਾਲੇ
Wikiwand - on
Seamless Wikipedia browsing. On steroids.
Remove ads