ਚੇਤਨਾ ਪ੍ਰਵਾਹ (ਸਾਹਿਤ)
From Wikipedia, the free encyclopedia
Remove ads
ਚੇਤਨਾ ਪ੍ਰਵਾਹ (ਅੰਗਰੇਜ਼ੀ: Stream of consciousness) ਇੱਕ ਬਿਰਤਾਂਤਕ ਜੁਗਤ ਹੈ ਜਿਸ ਰਾਹੀਂ ਮਨ ਵਿੱਚ ਚੱਲ ਰਹੇ ਅਨੇਕਾਂ ਖਿਆਲਾਂ ਅਤੇ ਵਿਚਾਰਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਇਸਨੂੰ "ਅੰਦਰੂਨੀ ਮਨਬਚਨੀ" ਵੀ ਕਿਹਾ ਜਾਂਦਾ ਹੈ।[1] ਇਹ ਸੰਕਲਪ ਵਿਲੀਅਮ ਜੇਮਜ਼ ਦੁਆਰਾ 1890 ਵਿੱਚ ਆਪਣੀ ਪੁਸਤਕ ਮਨੋਵਿਗਿਆਨ ਦੇ ਨਿਯਮ ਵਿੱਚ ਘੜਿਆ। ਸਾਹਿਤਕ ਸੰਦਰਭ ਵਿੱਚ ਇਸ ਦਾ ਪਹਿਲਾ ਪ੍ਰਯੋਗ 1918 ਵਿੱਚ ਮੇ ਸਿੰਕਲੇਰ ਦੁਆਰਾ ਡੋਰੋਥੀ ਰਿਚਰਡਸਨ ਦੇ ਨਾਵਲਾਂ ਬਾਰੇ ਗੱਲ-ਬਾਤ ਕਰਦੇ ਹੋਏ ਕੀਤਾ ਗਿਆ।
ਪਰਿਭਾਸ਼ਾ
ਚੇਤਨਾ ਪ੍ਰਵਾਹ ਦੀ ਤਕਨੀਕ ਇੱਕ ਬਿਰਤਾਂਤਕ ਜੁਗਤ ਹੈ ਜਿਸਦੀ ਮਦਦ ਨਾਲ ਪਾਤਰ ਦੇ ਸੋਚ ਪ੍ਰਬੰਧ ਨੂੰ ਲਿਖਤੀ ਰੂਪ ਵਿੱਚ ਉਸ ਦੀ ਅੰਦਰੂਨੀ ਮਨਬਚਨੀ ਜਾਂ ਉਸ ਦੀਆਂ ਹਰਕਤਾਂ ਨਾਲ ਰਿਸ਼ਤੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਚੇਤਨਾ ਪ੍ਰਵਾਹ ਦੀ ਤਕਨੀਕ ਇੱਕ ਖ਼ਾਸ ਕਿਸਮ ਦੀ ਅੰਦਰੂਨੀ ਮਨਬਚਨੀ ਹੈ ਜਿਸ ਵਿੱਚ ਵਿਸ਼ਰਾਮ ਚਿੰਨ੍ਹਾਂ ਦੀ ਘਾਟ ਹੋਵੇ ਅਤੇ ਵਿਚਾਰਾਂ ਟਪੂਸੀ ਮਾਰ ਕੇ ਇੱਕ ਤੋਂ ਦੂਜੀ ਜਗ੍ਹਾ ਪਹੁੰਚ ਜਾਣ।
ਇਤਿਹਾਸ
ਸ਼ੁਰੂ ਤੋਂ 1922 ਤੱਕ

ਇਹ ਤਕਨੀਕ 20ਵੀਂ ਸਦੀ ਦੇ ਪਹਿਲੇ ਹਿੱਸੇ ਨਾਲ ਸਬੰਧਿਤ ਹੈ ਪਰ ਫਿਰ ਵੀ ਅਜਿਹੀਆਂ ਕੁਝ ਪਹਿਲੀਆਂ ਰਚਨਾਵਾਂ ਹਨ ਜਿਹਨਾਂ ਵਿੱਚ ਇਸ ਤਕਨੀਕ ਦਾ ਪ੍ਰਯੋਗ ਦੇਖਿਆ ਜਾ ਸਕਦਾ ਹੈ ਜਿਹਨਾਂ ਵਿੱਚੋਂ ਲੌਰੇਂਸ ਸਟਰਨ ਦਾ ਮਨੋਵਿਗਿਆਨਿਕ ਨਾਵਲ "ਟ੍ਰਿਸਟ੍ਰਾਮ ਸ਼ੈਂਡੀ" (1757) ਵੇਖਿਆ ਜਾ ਸਕਦਾ ਹੈ। 19ਵੀਂ ਸਦੀ ਵਿੱਚ ਐਡਗਰ ਐਲਨ ਪੋ ਦੀ ਨਿੱਕੀ ਕਹਾਣੀ "ਦ ਟੈਲ-ਟੇਲ ਹਾਰਟ" (The Tell-Tale Heart) (1843) ਵਿੱਚ ਇਸ ਤਕਨੀਕ ਦੇ ਲੱਛਣ ਦਿਖਦੇ ਹਨ।
1922 ਤੋਂ 21ਵੀਂ ਸਦੀ ਤੱਕ
ਇਸ ਤਕਨੀਕ ਦੀ ਸਭ ਤੋਂ ਪ੍ਰਸਿੱਧ ਵਰਤੋਂ 1922 ਵਿੱਚ ਪ੍ਰਕਾਸ਼ਿਤ ਜੇਮਜ਼ ਜੋਆਇਸ ਦੇ ਨਾਵਲ ਯੂਲੀਸਸ ਵਿੱਚ ਮੰਨੀ ਜਾਂਦੀ ਹੈ। ਇਸ ਤੋਂ ਬਾਅਦ ਇਸ ਤਕਨੀਕ ਦੀ ਵਰਤੋਂ ਇਤਾਲੋ ਜ਼ਵੇਵੋ ਦੇ ਜ਼ੇਨੋ ਦੀ ਜ਼ਮੀਰ(1923)[2], ਵਰਜੀਨੀਆ ਵੂਲਫ਼ ਦੇ ਮਿਸਿਜ਼ ਡਾਲੋਵੇ(1923) ਤੇ ਟੂ ਦ ਲਾਈਟਹਾਊਸ(1927) ਅਤੇ ਵਿਲੀਅਮ ਫ਼ੌਕਨਰ ਦੇ ਦ ਸਾਊਂਡ ਐਂਡ ਦ ਫਿਊਰੀ(1929)[3] ਵਿੱਚ ਕੀਤੀ ਗਈ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads