ਚੰਡੀਗੜ੍ਹ ਰੌਕ ਗਾਰਡਨ

From Wikipedia, the free encyclopedia

ਚੰਡੀਗੜ੍ਹ ਰੌਕ ਗਾਰਡਨ
Remove ads

ਰੌਕ ਗਾਰਡਨ ਜਾਂ ਚੰਡੀਗੜ੍ਹ ਰੌਕ ਗਾਰਡਨ ਚੰਡੀਗੜ੍ਹ, ਭਾਰਤ ਦੇ ਸੈਕਟਰ 1 ਵਿਚ, 18 ਏਕੜ ਵਿੱਚ ਫੈਲਿਆ ਹੋਇਆ ਵਿਸ਼ਵ ਪ੍ਰਸਿੱਧ ਮੂਰਤੀਆਂ ਦਾ ਬਾਗ਼ ਹੈ, ਜਿਸਨੂੰ ਇਸਦੇ ਬਾਨੀ ਦੇ ਨਾਮ ਤੇ ਨੇਕ ਚੰਦ ਦਾ ਰੌਕ ਗਾਰਡਨ ਵੀ ਕਹਿ ਦਿੰਦੇ ਹਨ। ਉਹ ਇੱਕ ਰੋਡ ਇੰਸਪੈਕਟਰ ਵਜੋਂ ਸਰਕਾਰੀ ਅਧਿਕਾਰੀ ਸੀ ਜਿਸਨੇ ਸ਼ੁਗਲ-ਸ਼ੁਗਲ ਵਿੱਚ ਹੀ 1957 ਵਿੱਚ ਗੁਪਤ ਤੌਰ ਤੇ ਇਸਦਾ ਕੰਮ ਸ਼ੁਰੂ ਕਰ ਦਿੱਤਾ ਸੀ। ਅੱਜ ਇਹ ਚਾਲੀ-ਏਕੜ ਤੋਂ ਵੱਧ ਦੇ ਖੇਤਰ (160,000 ਮੀ²), ਵਿੱਚ ਫੈਲਿਆ ਹੋਇਆ ਹੈ। ਇਸ ਨੂੰ ਪੂਰਨ ਤੌਰ 'ਤੇ ਉਦਯੋਗਿਕ ਅਤੇ ਘਰੇਲੂ ਰਹਿੰਦ ਦੀਆਂ ਆਈਟਮਾਂ ਜਿਵੇਂ ਪੱਥਰ, ਵੰਗਾਂ, ਕੱਚ ਪਲੇਟਾਂ, ਸਿੰਕ, ਟਾਇਲਟ ਅਤੇ ਪੌਟ ਆਦਿ ਦੀ ਵਰਤੋਂ ਨਾਲ ਬਣਾਇਆ ਗਿਆ।[1][2] ਰਸਮੀ ਤੌਰ 'ਤੇ ਰੌਕ ਗਾਰਡਨ ਦਾ ਨਿਰਮਾਣ 24 ਫਰਵਰੀ 1973 ਨੂੰ ਸ਼ੁਰੂ ਹੋਇਆ ਸੀ। ਪਹਿਲਾਂ ਇਸ ਦੀ ਉਸਾਰੀ ਕੇਵਲ 12 ਏਕੜ ’ਚ ਹੋਈ ਸੀ।

Thumb
ਬਾਗ ਰੀਸਾਈਕਲ ਸਿਰੌਮਿਕ ਦੀਆਂ ਮੂਰਤੀਆਂ ਲਈ ਸਭ ਤੋਂ ਵਧੇਰੇ ਮਸ਼ਹੂਰ ਹੈ
Thumb
ਚੰਡੀਗੜ੍ਹ ਰੌਕ ਗਾਰਡਨ ਵਿੱਚ ਇੱਕ ਝਰਨਾ

ਇਹ ਸੁਖਨਾ ਝੀਲ ਦੇ ਨੇੜੇ ਸਥਿਤ ਹੈ।[3] ਇਸ ਵਿੱਚ ਮਨੁੱਖ ਦੁਆਰਾ ਬਣਾਏ ਗਏ ਝਰਨੇ ਅਤੇ ਹੋਰ ਕਈ ਮੂਰਤੀਆਂ ਹਨ ਜੋ ਫਾਲਤੂ ਅਤੇ ਹੋਰ ਕਿਸਮ ਦੀਆਂ ਰਹਿੰਦ-ਖੂੰਹਦ (ਜਿਵੇਂ ਪੱਥਰ, ਵੰਗਾਂ, ਕੱਚ ਪਲੇਟਾਂ, ਸਿੰਕ, ਟਾਇਲਟ ਅਤੇ ਪੌਟ)ਆਦਿ ਦੀ ਵਰਤੋਂ ਨਾਲ ਬਣਾਇਆ ਗਿਆ[4] ਜੋ ਕਿ ਕੰਧ 'ਤੇ ਲਗਾਏ ਗਏ ਹਨ।

ਆਪਣੇ ਖਾਲੀ ਸਮੇਂ ਵਿੱਚ, ਨੇਕ ਚੰਦ ਨੇ ਸ਼ਹਿਰ ਦੇ ਆਲੇ ਦੁਆਲੇ ਮਲਬੇ ਵਾਲੀਆਂ ਥਾਵਾਂ ਤੋਂ ਸਮੱਗਰੀ ਇਕੱਠੀ ਕਰਨੀ ਸ਼ੁਰੂ ਕੀਤੀ। ਸੁਕਰਾਨੀ ਦੇ ਰਾਜ ਵਿੱਚ ਉਸ ਨੇ ਇਸ ਸਮੱਗਰੀ ਦੀ ਆਪਣੇ ਦ੍ਰਿਸ਼ਟੀਕੋਣ ਨਾਲ ਮੁੜ ਵਰਤੋਂ ਕੀਤੀ ਉਸਦੇ ਕੰਮ ਲਈ ਸੁਖਨਾ ਝੀਲ ਦੇ ਨੇੜੇ ਇੱਕ ਜੰਗਲ ਦੀ ਇੱਕ ਖਾਈ ਨੁਮਾ ਜ਼ਮੀਨ ਦੀ ਚੋਣ ਕੀਤੀ। 1902 ਵਿੱਚ ਸਥਾਪਿਤ ਇਹ ਖਾਈ ਨੁਮਾ ਜ਼ਮੀਨ ਜੰਗਲਾਤ ਜਮੀਨ ਅਧੀਨ ਸੀ ਜਿਸ ਉੱਤੇ ਕੁਝ ਵੀ ਨਹੀਂ ਬਣਾਇਆ ਜਾ ਸਕਦਾ ਸੀ। ਨੇਕ ਚੰਦ ਦਾ ਕੰਮ ਗ਼ੈਰ-ਕਾਨੂੰਨੀ ਸੀ, ਪਰ ਉਹ 1975 ਵਿੱਚ ਅਧਿਕਾਰੀਆਂ ਦੁਆਰਾ ਖੋਜੇ ਜਾਣ ਤੋਂ 18 ਸਾਲ ਪਹਿਲਾਂ ਇਸ ਨੂੰ ਛੁਪਾਉਣ ਵਿੱਚ ਕਾਮਯਾਬ ਰਿਹਾ। ਇਸ ਸਮੇਂ ਤੱਕ, ਇਹ 12-ਏਕੜ (49,000 ਮੀ²) ਦੇ ਅੰਦਰੂਨੀ ਖੇਤਰ ਦੇ ਰੂਪ ਵਿੱਚ ਵਧਿਆ ਸੀ, ਹਰ ਇੱਕ ਜਗ੍ਹਾ ਮਿੱਟੀ ਦੇ ਭਾਂਡੇ ਨਾਲ ਭਰਿਆ ਹੋਇਆ ਸੀ, ਜਿਸ ਵਿੱਚ ਡਾਂਸਰ, ਸੰਗੀਤਕਾਰ ਅਤੇ ਜਾਨਵਰ ਸਨ।[5]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads