ਚੰਦਨ ਪ੍ਰਭਾਕਰ

From Wikipedia, the free encyclopedia

Remove ads

ਚੰਦਨ ਪ੍ਰਭਾਕਰ (ਜਨਮ 29 ਸਤੰਬਰ 1981), ਅਕਸਰ ਚੰਦੂ ਵਜੋਂ ਜਾਣਿਆ ਜਾਂਦਾ ਹੈ, ਇੱਕ ਭਾਰਤੀ ਹਾਸਰਸ ਕਲਾਕਾਰ ਅਤੇ ਅਦਾਕਾਰ ਹੈ।

ਵਿਸ਼ੇਸ਼ ਤੱਥ ਚੰਦਨ ਪ੍ਰਭਾਕਰ, ਜਨਮ ...

ਜੀਵਨ ਅਤੇ ਕਰੀਅਰ

ਚੰਦਨ ਨੇ ਅੰਮ੍ਰਿਤਸਰ ਦੇ ਹਿੰਦੂ ਕਾਲਜ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ।[1] ਉਸ ਦਾ ਵਿਆਹ 2015 ਵਿੱਚ ਨੰਦਿਨੀ ਖੰਨਾ ਨਾਲ ਹੋਇਆ ਹੈ, ਉਨ੍ਹਾਂ ਦਾ ਇੱਕ ਬੱਚਾ ਹੈ।[2] ਉਹ ਕਪਿਲ ਸ਼ਰਮਾ ਦਾ ਬਚਪਨ ਦਾ ਦੋਸਤ ਹੈ ਅਤੇ ਇਸ ਦੋਵੇਂ ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ, ਕਾਮੇਡੀ ਨਾਈਟਸ ਵਿਦ ਕਪਿਲ ਅਤੇ ਦ ਕਪਿਲ ਸ਼ਰਮਾ ਸ਼ੋਅ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਉਸ ਦੇ ਕੁਝ ਸਭ ਤੋਂ ਮਸ਼ਹੂਰ ਪਾਤਰ ਹਵਾਲਦਾਰ ਹਰਪਾਲ ਸਿੰਘ, ਝੰਡਾ ਸਿੰਘ, ਰਾਜੂ ਅਤੇ ਚੰਦੂ ਚਾਹਵਾਲਾ ਹਨ।[3][4]

ਉਸਨੇ ਸਭ ਤੋਂ ਪਹਿਲਾਂ 2007 ਵਿੱਚ ਕਾਮੇਡੀ ਸ਼ੋਅ ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ ਵਿੱਚ ਇੱਕ ਪ੍ਰਤੀਯੋਗੀ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਉਹ ਉਪ ਜੇਤੂ ਰਿਹਾ। ਫਿਰ 2010 ਵਿੱਚ, ਉਹ ਆਪਣੇ ਸਾਥੀ ਕਾਮੇਡੀਅਨ ਸੁਨੀਲ ਪਾਲ ਦੁਆਰਾ ਨਿਰਦੇਸ਼ਤ ਭਵਨਾਓ ਕੋ ਸਮਝੋ ਵਿੱਚ ਨਜ਼ਰ ਆਇਆ। ਇਸ ਤੋਂ ਬਾਅਦ ਉਸਨੇ ਤਿੰਨ ਪੰਜਾਬੀ ਫਿਲਮਾਂ, ਪਾਵਰ ਕੱਟ (2011), ਡਿਸਕੋ ਸਿੰਘ (2014) ਅਤੇ ਜੱਜ ਸਿੰਘ ਐਲਐਲਬੀ (2015) ਵਿੱਚ ਕੰਮ ਕੀਤਾ। ਜੱਜ ਸਿੰਘ ਐਲਐਲਬੀ ਵਿੱਚ, ਉਸਨੇ ਸਹਿ-ਨਿਰਮਾਤਾ ਅਤੇ ਸਹਿ-ਲਿਖਤ ਸਕ੍ਰੀਨਪਲੇਅ ਕੀਤਾ। ਜੱਜ ਸਿੰਘ ਐਲਐਲਬੀ ਦੀ ਸਮੀਖਿਆ ਕਰਦੇ ਹੋਏ, ਦਿ ਗਾਰਡੀਅਨ ਨੇ ਜੱਜ ਸਿੰਘ ਐਲਐਲਬੀ ਨੂੰ ਸਕ੍ਰੈਪੀ, ਵਿਨਿੰਗ ਸਲੈਕਰ ਕਾਮੇਡੀ ਲਿਖਿਆ। [5] ਦਿ ਟ੍ਰਿਬਿਊਨ ਦੀ ਜੈਸਮੀਨ ਸਿੰਘ ਨੇ ਫਿਲਮ ਦੀ ਸਮੀਖਿਆ ਕੀਤੀ ਕਿ ਇਹ ਯਕੀਨੀ ਤੌਰ 'ਤੇ ਆਮ ਕਹਾਣੀਆਂ ਤੋਂ ਵੱਖਰੀ ਹੈ।[6] ਏਬੀਪੀ ਸਾਂਝਾ ਨੇ ਫਿਲਮ ਦੀ ਸਮੀਖਿਆ ਪੋਲੀਵੁੱਡ ਵਿੱਚ ਇੱਕ ਵਧੀਆ ਕੋਰਟਰੂਮ ਡਰਾਮਾ ਆਖ ਕੇ ਕੀਤੀ।[7]

2013 ਵਿੱਚ, ਉਹ ਕਾਮੇਡੀ ਸਰਕਸ ਕੇ ਅਜੂਬੇ ਦੇ ਕੁਝ ਐਪੀਸੋਡਾਂ ਵਿੱਚ ਨਜ਼ਰ ਆਇਆ। ਉਸਨੇ ਆਪਣੇ ਦੋਸਤ ਕਪਿਲ ਸ਼ਰਮਾ ਦੇ ਸ਼ੋਅ ਕਾਮੇਡੀ ਨਾਈਟਸ ਵਿਦ ਕਪਿਲ, ਦਿ ਕਪਿਲ ਸ਼ਰਮਾ ਸ਼ੋਅ ਅਤੇ ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ ਵਿੱਚ ਲਗਾਤਾਰ ਕੰਮ ਕੀਤਾ ਅਤੇ ਆਪਣੀ ਪਛਾਣ ਬਣਾਈ।

Remove ads

ਫਿਲਮੋਗ੍ਰਾਫੀ

ਫਿਲਮਾਂ

ਹੋਰ ਜਾਣਕਾਰੀ ਸਾਲ, ਸਿਰਲੇਖ ...

ਟੈਲੀਵਿਜ਼ਨ

ਹੋਰ ਜਾਣਕਾਰੀ ਸਾਲ, ਸਿਰਲੇਖ ...
Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads