ਚੰਦਰਕਾਂਤ ਟੋਪੀਵਾਲਾ
From Wikipedia, the free encyclopedia
Remove ads
ਚੰਦਰਕਾਂਤ ਅੰਮ੍ਰਿਤ ਲਾਲ ਟੋਪੀਵਾਲਾ ਗੁਜਰਾਤ ਭਾਰਤ ਤੋਂ ਗੁਜਰਾਤੀ ਭਾਸ਼ਾ ਦਾ ਕਵੀ ਅਤੇ ਆਲੋਚਕ ਹੈ।
ਅਰੰਭਕ ਜੀਵਨ

ਟੋਪੀਵਾਲਾ ਦਾ ਜਨਮ 7 ਅਗਸਤ 1936 ਨੂੰ ਵਡੋਦਰਾ ਵਿਖੇ ਅਮ੍ਰਿਤ ਲਾਲ ਅਤੇ ਲੀਲਾਵਤੀ ਦੇ ਘਰ ਹੋਇਆ ਸੀ।[1][2] ਉਸਨੇ 1958 ਵਿੱਚ ਬੰਬੇ ਯੂਨੀਵਰਸਿਟੀ -ਸੇਂਟ ਜ਼ੇਵੀਅਰਜ਼ ਕਾਲਜ ਤੋਂ ਗੁਜਰਾਤੀ ਵਿੱਚ ਆਰਟਸ ਦੀ ਬੈਚਲਰ ਪੂਰੀ ਕੀਤੀ ਅਤੇ 1960 ਵਿੱਚ ਮਾਸਟਰ ਪ੍ਰਾਪਤ ਕੀਤਾ। ਉਸਨੇ 1982 ਵਿੱਚ ਗੁਜਰਾਤ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ।[3][4][5]
ਕੈਰੀਅਰ
ਟੋਪੀਵਾਲਾ ਨੇ 1961 ਤੋਂ 1965 ਤੱਕ ਕੇ ਐਚ ਮਧਵਾਨੀ ਕਾਲਜ, ਪੋਰਬੰਦਰ ਵਿਖੇ ਗੁਜਰਾਤੀ ਭਾਸ਼ਾ ਦੀ ਸਿੱਖਿਆ ਦਿੱਤੀ। 1965 ਵਿਚ, ਉਸਨੇ ਨਵਜੀਵਨ ਕਾਮਰਸ ਅਤੇ ਆਰਟਸ ਕਾਲਜ, ਦਾਹੋਦ ਵਿੱਚ ਗੁਜਰਾਤੀ ਵਿਭਾਗ ਦੇ ਮੁਖੀ ਦਾ ਅਹੁਦਾ ਸੰਭਾਲਿਆ ਅਤੇ 1971 ਤੋਂ 1984 ਤਕ ਕਾਲਜ ਦੇ ਪ੍ਰਿੰਸੀਪਲ ਵਜੋਂ ਸੇਵਾ ਨਿਭਾਈ। ਬਾਅਦ ਵਿੱਚ ਉਹ ਗੁਜਰਾਤੀ ਸਾਹਿਤ ਪ੍ਰੀਸ਼ਦ, ਅਹਿਮਦਾਬਾਦ ਦੁਆਰਾ ਚਲਾਏ ਜਾਂਦੇ ਕਸਤੂਰਭਾਈ ਲਾਲਭਾਈ ਸਵਾਧਿਆਏ ਮੰਦਰ ਦਾ ਨਿਰਦੇਸ਼ਕ ਬਣਿਆ।[3][4] ਉਹ ਸਾਲ 2016 ਤੋਂ 2018 ਦੇ ਦੌਰਾਨ ਪ੍ਰੀਸ਼ਦ ਦਾ ਪ੍ਰਧਾਨ ਰਿਹਾ।[5]
Remove ads
ਸਾਹਿਤਕ ਕੰਮ
ਕਵਿਤਾ
ਉਨ੍ਹਾਂ ਦਾ ਪਹਿਲਾ ਕਾਵਿ ਸੰਗ੍ਰਹਿ ਮਹੇਰਾਮਣ 1962 ਵਿੱਚ ਪ੍ਰਕਾਸ਼ਤ ਹੋਇਆ ਸੀ, ਇਸ ਤੋਂ ਬਾਅਦ 1971 ਵਿੱਚ ਕਾਂਤ ਤਾਰੀ ਰਾਣੀ ਪ੍ਰਕਾਸ਼ਤ ਕੀਤਾ ਗਿਆ ਸੀ ਜਿਸ ਕਰਕੇ ਉਸ ਨੂੰ ਅਲੋਚਕਾਂ ਦੀ ਪ੍ਰਸੰਸਾ ਮਿਲੀ। ਪਕਸ਼ੀਤੀਰਥ (1988) ਪ੍ਰਯੋਗਾਤਮਕ ਕਵਿਤਾ ਹੈ।ਬਲੈਕ ਫੌਰੈਸਟ (1989) ਉਸਨੇ ਆਪਣੀ ਯੂਰਪ ਫੇਰੀ ਦੌਰਾਨ ਲਿਖੀ ਸੀ ਅਤੇ ਯੂਰਪੀਅਨ ਸਭਿਆਚਾਰ ਤੋਂ ਪ੍ਰਭਾਵਤ ਹੋਇਆ ਸੀ। ਆਵਾਗਮਨ (1999) ਅਤੇ ਆਪਨੀ ਕਾਵਿਆਸਮਰਿੱਧੀ (2004) ਉਸਦੀਆਂ ਕਾਵਿ ਰਚਨਾਵਾਂ ਹਨ।[3][4][5]
ਆਲੋਚਨਾ
ਟੋਪੀਵਾਲਾ ਨੂੰ ਇੱਕ ਆਧੁਨਿਕਵਾਦੀ ਆਲੋਚਕ ਮੰਨਿਆ ਜਾਂਦਾ ਹੈ। ਉਸ ਦੀ ਪਹਿਲੀ ਪੁਸਤਕ, ਅਪਰਿਚਿਤ (ਅ)ਅਪਰਿਚਿਤ (ਬ), 1975 ਵਿੱਚ ਪ੍ਰਕਾਸ਼ਤ ਹੋਈ ਸੀ ਜਿਸ ਦੇ ਚਾਰ ਭਾਗ ਹਨ। ਉਸਦਾ ਸੰਗ੍ਰਹਿ ਹਦ ਪਰਨਾ ਹੰਸ ਅਨੇ ਅਲਬਾਟ੍ਰੋਸ (1975) ਫਰਾਂਸੀਸੀ ਪ੍ਰਤੀਕਵਾਦੀ ਕਵਿਤਾ ਦਾ ਅਨੁਵਾਦ ਅਤੇ ਅਲੋਚਨਾ ਹੈ। ਮੱਧਯਮਾਲਾ (1983) ਮੱਧਕਾਲੀ ਗੁਜਰਾਤੀ ਸਾਹਿਤ ਬਾਰੇ ਲੇਖਾਂ ਦਾ ਸੰਗ੍ਰਹਿ ਹੈ। ਹੋਰ ਪ੍ਰਕਾਸ਼ਨਾਂ ਵਿੱਚ ਪ੍ਰਤਿਭਾਸ਼ਾ ਨੂ ਕਵਚ (1984), ਸੰ-ਸਰਜਨਤਾਮਕ ਕਾਵਿਆ-ਵਿਗਿਆਨ (1985), ਵਿਵੇਚਨੋ ਵਿਭਾਜਿਤ ਪਤ (1990), ਗਰੰਥ ਘੱਟਨਾ (1994) ਅਤੇ ਗੁਜਰਾਤੀ ਸਾਕਸ਼ੀਭਾਸਿਆ ਸ਼ਾਮਲ ਹਨ।[3][4][5]
ਅਨੁਵਾਦ
ਉਸਨੇ ਬੋਹੇਮੀਅਨ-ਆਸਟ੍ਰੀਆ ਕਵੀ ਰੇਨਰ ਮਾਰੀਆ ਰਿਲਕੇ ਦੀਆਂ ਰਚਨਾਵਾਂ ਦਾ ਗੁਜਰਾਤੀ ਵਿੱਚ ਅਨੁਵਾਦ ਕੀਤਾ ਹੈ: Duino Elegies ਦਾਦੁਇਨਾ ਕਰਣਿਕੋ (1976) ਵਜੋਂ ਅਤੇ sonnets Orpheus ਦਾ ਆੱਰਫਿਯਸ ਪ੍ਰਤੀ ਸੋਨੈਟੋ (1977) ਦੇ ਤੌਰ ਤੇ।[3] ਉਸਨੇ ਸੈਮੂਅਲ ਬੇਕੇਟ ਦੀ ਛੋਟੀ ਵਾਰਤਕ ਦਾ ਅਨੁਵਾਦ ਕਲਪੋ ਕੇ ਕਲਪਨਾ ਮਾਰੀ ਪਰਵਾਰੀ ਛੇ ਵਜੋਂ ਕੀਤਾ। ਉਸਨੇ ਸਮਕਾਲੀ ਗੁਜਰਾਤੀ ਕਵਿਤਾ (1972) ਅਤੇ ਮੈਥਲੀ ਸਾਹਿਤ ਨੋ ਇਤਹਾਸ (ਮੈਥਲੀ ਸਾਹਿਤ ਦਾ ਇਤਿਹਾਸ, 1987) ਅਤੇ ਈਸ਼ਵਰਨੀ ਯਤਨਾ (2004) ਨੂੰ ਅਨੁਵਾਦ ਅਤੇ ਪ੍ਰਕਾਸ਼ਤ ਕੀਤਾ।[4][5]
ਹਵਾਲੇ
Wikiwand - on
Seamless Wikipedia browsing. On steroids.
Remove ads