ਚੰਦਰਗੁਪਤ ਮੌਰੀਆ

ਮੌਰੀਆ ਸਮਰਾਟ From Wikipedia, the free encyclopedia

ਚੰਦਰਗੁਪਤ ਮੌਰੀਆ
Remove ads

ਚੰਦਰਗੁਪਤ ਮੌਰੀਆ (ਜਨਮ 340 ਈਪੂ, ਰਾਜ 322 - 298 ਈਪੂ) ਭਾਰਤ ਦਾ ਸਮਰਾਟ ਸੀ। ਇਸਨੂੰ ਚੰਦਰਗੁਪਤ ਨਾਮ ਨਾਲ ਵੀ ਸੰਬੋਧਿਤ ਕੀਤਾ ਜਾਂਦਾ ਹੈ। ਇਨ੍ਹਾਂ ਨੇ ਮੌਰੀਆ ਸਾਮਰਾਜ /ਮੌਰੀਆ ਰਾਜਵੰਸ਼ ਦੀ ਸਥਾਪਨਾ ਕੀਤੀ ਸੀ। ਚੰਦਰਗੁਪਤ ਪੂਰੇ ਭਾਰਤ ਨੂੰ ਇੱਕ ਸਾਮਰਾਜ ਦੇ ਅਧੀਨ ਲਿਆਉਣ ਵਿੱਚ ਸਫਲ ਰਿਹਾ।[2]

ਵਿਸ਼ੇਸ਼ ਤੱਥ ਚੰਦਰਗੁਪਤ ਮੋਰੀਆ, ਮੌਰੀਆ ਰਾਜਵੰਸ਼ ...
Thumb
ਚੰਦਰਗੁਪਤ ਮੌਰਿਆ ਦਾ ਰਾਜ

ਇਸਨੇ ਆਪਣੇ ਮੰਤਰੀ ਚਾਣਕਯ ਦੀ ਸਹਾਇਤਾ ਨਾਲ ਰਾਜਾ ਮਹਾਨੰਦ ਅਤੇ ਨੰਦਵੰਸ਼ ਦਾ ਨਾਸ਼ ਕਰ ਕੇ ਪਟਨੇ ਵਿੱਚ ਰਾਜਧਾਨੀ ਕਾਇਮ ਕੀਤੀ ਅਤੇ ਸਾਰੇ ਭਾਰਤ ਨੂੰ ਅਧੀਨ ਕੀਤਾ। ਇਸ ਦੇ ਰਾਜ ਵਿੱਚ ਅਫਗਾਨਿਸਤਾਨ, ਬਿਹਾਰ, ਕਾਠੀਆਵਾੜ ਅਤੇ ਪੰਜਾਬ ਆਦਿ ਦੇਸ਼ ਸ਼ਾਮਿਲ ਸਨ। ਚੰਦਰਗੁਪਤ ਨੇ ਯੂਨਾਨੀ ਰਾਜਾ ਸੇਲਿਊਕਸ ਦੀ ਪੁਤ੍ਰੀ ਨਾਲ ਵਿਆਹ ਕੀਤਾ। ਮੁਦ੍ਰਾਰਾਕਸ਼ਸ ਨਾਟਕ ਵਿੱਚ ਚੰਦ੍ਰਗੁਪਤ ਦੀ ਸੁੰਦਰ ਕਥਾ ਮਿਲਦੀ ਹੈ। ਇਹ B.C. 322 ਵਿੱਚ ਰਾਜਸਿੰਘਾਸਨ ਤੇ ਬੈਠਾ ਅਤੇ B.C.298 ਵਿੱਚ ਰਾਜਸਿੰਘਾਸਨ ਛੱਡਕੇ ਬਨਬਾਸੀ ਹੋ ਗਿਆ। ਚੰਦ੍ਰਗੁਪਤ ਦੀ ਚਤੁਰੰਗਿਨੀ ਫੌਜ 6,90,000 ਸੀ। ਇਸ ਦਾ ਪੁਤ੍ਰ ਬਿੰਦੂਸਾਰ ਵੀ ਪ੍ਰਤਾਪੀ ਮਹਾਰਾਜਾ ਹੋਇਆ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads