ਚੰਦਰਸ਼ੇਖਰ ਆਜ਼ਾਦ ਰਾਵਣ

From Wikipedia, the free encyclopedia

ਚੰਦਰਸ਼ੇਖਰ ਆਜ਼ਾਦ ਰਾਵਣ
Remove ads

{{subst:Proposed deletion|concern=lost election badly, even can't save his deposit. Didn't fulfill any point in Wikipedia's Notability (politics)}}

Thumb
चंद्रशेखर आझाद

ਚੰਦਰਸ਼ੇਖਰ ਆਜ਼ਾਦ ਰਾਵਣ ਉੱਤਰ ਪ੍ਰਦੇਸ਼, ਭਾਰਤ ਤੋਂ ਇੱਕ ਕਾਰਕੁਨ ਹੈ।

ਆਰੰਭਕ ਜੀਵਨ

ਰਾਵਣ ਸਹਾਰਨਪੁਰ ਦੇ ਧਦਕੁਲੀ ਪਿੰਡ, ਪੱਛਮੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਹਨਾਂ ਦੇ ਪਿਤਾ ਗੋਵਰਧਨ ਦਾਸ ਇੱਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਦੇ ਤੌਰ 'ਤੇ ਸੇਵਾ ਮੁਕਤ ਹੋਏ ਸਨ। ਉਹ ਆਪਣੇ ਪਿੰਡ ਦੇ ਬਾਹਰ "ਧਦਕੁਲੀ ਦੇ ਮਹਾਨ ਚਮਾਰ ਤੁਹਾਨੂੰ ਜੀ ਆਇਆਂ ਕਹਿੰਦੇ ਹਨ" ਸਿਰਲੇਖ ਹੇਠ ਇੱਕ ਬੋਰਡ ਲਗਾਉਣ ਕਾਰਨ ਦਲਿਤ ਨੇਤਾ ਦੇ ਰੂਪ ਵਿੱਚ ਮਸ਼ਹੂਰ ਹੋਇਆ ਸੀ।[1][2]

ਭੀਮ ਆਰਮੀ

ਉਸਨੇ, ਵਿਨੈ ਰਤਨ ਸਿੰਘ ਦੇ ਨਾਲ ਮਿਲ ਕੇ 2014 ਵਿੱਚ ਭੀਮ ਆਰਮੀ ਦੀ ਸਥਾਪਨਾ ਕੀਤੀ, ਜੋ ਭਾਰਤ ਵਿੱਚ ਸਿੱਖਿਆ ਦੁਆਰਾ ਦਲਿਤਾਂ ਦੀ ਮੁਕਤੀ ਲਈ ਕੰਮ ਕਰਨ ਵਾਲੀ ਇੱਕ ਸੰਸਥਾ ਹੈ।[3][4] ਇਹ ਪੱਛਮੀ ਉੱਤਰ ਪ੍ਰਦੇਸ਼ ਦੇ ਦਲਿਤਾਂ ਲਈ ਮੁਫਤ ਸਕੂਲ ਚਲਾ ਰਹੀ ਹੈ।[1]

ਉਸ ਨੂੰ ਸਹਾਰਨਪੁਰ ਹਿੰਸਾ ਦੀ ਘਟਨਾ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।[5]

ਕੈਦ

ਰਾਵਣ ਨੂੰ ਉੱਤਰ ਪ੍ਰਦੇਸ਼ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਐਕਟ ਅਧੀਨ ਗ੍ਰਿਫਤਾਰ ਕੀਤਾ ਸੀ, ਜਦੋਂ ਕਿ ਉਸ ਨੂੰ ਇਲਾਹਾਬਾਦ ਹਾਈ ਕੋਰਟ ਨੇ ਇਹ ਗ੍ਰਿਫਤਾਰੀ ਰਾਜਨੀਤੀ ਤੋਂ ਪ੍ਰੇਰਿਤ ਹੋਣ ਦੀ ਟਿੱਪਣੀ ਨਾਲ ਜ਼ਮਾਨਤ ਦੇ ਦਿੱਤੀ ਸੀ, ਪਰ ਰਾਜ ਸਰਕਾਰ ਨੇ ਉਸ ਨੂੰ ਲਗਾਤਾਰ ਕੈਦ ਰੱਖਿਆ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads