ਚੰਦਭਾਨ
ਫ਼ਰੀਦਕੋਟ ਜ਼ਿਲ੍ਹੇ ਦਾ ਪਿੰਡ From Wikipedia, the free encyclopedia
Remove ads
ਚੰਦਭਾਨ ਭਾਰਤੀ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਬਲਾਕ ਕੋਟਕਪੂਰਾ ਦਾ ਇੱਕ ਪਿੰਡ ਹੈ।[1] ਇਹ ਫ਼ਰੀਦਕੋਟ ਦੀ ਬਠਿੰਡੇ ਜ਼ਿਲ੍ਹੇ ਨਾਲ ਲੱਗਦੀ ਹੱਦ ’ਤੇ ਆਖ਼ਰੀ ਪਿੰਡ ਹੈ। ਇਸ ਦੇ ਇੱਕ ਪਾਸੇ ਜੈਤੋ ਮੰਡੀ ਅਤੇ ਦੂਜੇ ਪਾਸੇ ਗੋਨਿਆਣਾ ਮੰਡੀ ਹੈ। ਆਵਾਜਾਈ ਪੱਖੋਂ ਇਹ ਸੜਕੀ ਮਾਰਗ ਬਠਿੰਡਾ, ਜੈਤੋ, ਅੰਮ੍ਰਿਤਸਰ ਤੇ ਰੇਲਵੇ ਮਾਰਗ ਬਠਿੰਡਾ, ਫ਼ਿਰੋਜ਼ਪੁਰ ’ਤੇ ਹੋਣ ਕਰਕੇ ਆਪਣੇ ਆਪ ਵਿੱਚ ਅਹਿਮ ਸਥਾਨ ਰੱਖਦਾ ਹੈ।
Remove ads
ਪਿੰਡ ਦਾ ਇਤਿਹਾਸ
ਪਿੰਡ ਦੇ ਇਤਿਹਾਸ ਬਾਰੇ ਗੱਲ ਚੱਲੇ ਤਾਂ ਕਿਹਾ ਜਾਂਦਾ ਹੈ ਕਿ ਸੋਲ੍ਹਵੀਂ ਸਦੀ ਵਿੱਚ ਜੈਤੋ ਬਜ਼ੁਰਗ ਦੇ ਵੰਸ਼ ਚੰਦਭਾਨ ਨੇ ਇਸ ਪਿੰਡ ਦੀ ਮੋੜ੍ਹੀ ਗੱਡੀ ਸੀ। ਚੰਦਭਾਨ ਦੇ ਦੋ ਪੁੱਤਰ ਮੀਰੂ ਤੇ ਜਾਨੀ ਸਨ ਜਿਹਨਾਂ ਦੇ ਨਾਮ ’ਤੇ ਇਸ ਪਿੰਡ ਵਿੱਚ ਦੋ ਪੁਰਾਣੀਆਂ ਪੱਤੀਆਂ ਜਾਨੀ ਤੇ ਮੀਰੂ ਹਨ। ਜਾਨੀ ਪੱਤੀ ਵੱਡੀ ਹੈ, ਜਦੋਂਕਿ ਮੀਰੂ ਪੱਤੀ ਛੋਟੀ ਹੈ। ਪਿੰਡ ਵਿੱਚ ਦੋ ਪੁਰਾਣੇ ਖੂਹ ਅਤੇ ਮੋਘੇ ਵੀ ਜਾਨੀ ਤੇ ਮੀਰੂ ਦੇ ਨਾਮ ’ਤੇ ਹਨ।
ਪਿੰਡ ਬਾਰੇ
ਇਸ ਪਿੰਡ ਦੀ ਆਬਾਦੀ 5 ਹਜ਼ਾਰ ਦੇ ਕਰੀਬ ਹੈ ਜਿਸ ਵਿੱਚੋਂ 3400 ਦੇ ਲਗਪਗ ਵੋਟਰ ਹਨ। ਪਿੰਡ ਦਾ ਖੇਤੀਯੋਗ ਰਕਬਾ 3 ਹਜ਼ਾਰ ਏਕੜ ਹੈ। ਪੁਰਾਣੇ ਸਮਿਆਂ ਵਿੱਚ ਕੁੱਲ ਰਕਬਾ 7 ਹਜ਼ਾਰ ਏਕੜ ਦੇ ਕਰੀਬ ਸੀ। ਇਸ ਰਕਬੇ ਵਿੱਚੋਂ ਨਵੇਂ ਪਿੰਡ ਵਸਾਉਣ ਤੇ ਰੇਲਵੇ ਲਾਈਨ ਅਤੇ ਡਰੇਨ ਨਿਕਲਣ ਕਾਰਨ ਰਕਬਾ ਘਟ ਗਿਆ। ਚੰਦਭਾਨ ਦੀਆਂ ਦੋ ਪੰਚਾਇਤਾਂ ਹਨ। ਇੱਕ ਪਿੰਡ ਦੀ ਪੰਚਾਇਤ ਅਤੇ ਦੂਜੀ ਖੇਤਾਂ ਵਾਲੇ ਘਰਾਂ ਦੀ ਪੰਚਾਇਤ ਹੈ। ਦੋਵੇਂ ਪੰਚਾਇਤਾਂ ਪਿੰਡ ਦੇ ਵਿਕਾਸ ਵਿੱਚ ਪੂਰਾ ਯੋਗਦਾਨ ਪਾ ਰਹੀਆਂ ਹਨ। ਪਿੰਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਗਿਆਨੀ ਭਾਗ ਸਿੰਘ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਗਿਆਨੀ ਭਾਗ ਸਿੰਘ ਸੁਤੰਤਰਤਾ ਸੈਨਾਨੀ ਸਨ ਜਿਹਨਾਂ ਦੀ ਤਸਵੀਰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਅਜਾਇਬ ਘਰ ਵਿੱਚ ਲੱਗੀ ਹੋਈ ਹੈ। ਪ੍ਰਭਜਿੰਦਰ ਸਿੰਘ ਡਿੰਪੀ ਵੀ ਇਸੇ ਪਿੰਡ ਨਾਲ ਸਬੰਧਤ ਸਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads