ਛਿੱਜਣ
From Wikipedia, the free encyclopedia
Remove ads
ਛਿੱਜਣ ਚਟਾਨਾਂ ਦੇ ਕਟਾਅ ਅਤੇ ਟੁਟਣ-ਭੱਜਣ ਜਾਂ ਨਖੇੜੇ ਨੂੰ ਛਿੱਜਣ ਕਹਿੰਦੇ ਹਨ। ਜਮੀਨ ਦੀ ਸਤਹ ਤੇ ਛਿੱਜਣ ਇੱਕ ਸਰਬਵਿਆਪਕ ਕਾਰਜ ਹੈ। ਚਟਾਨਾਂ ਭਾਵੇਂ ਕਿਨੀਆਂ ਵੀ ਗੁੱਟ ਅਤੇ ਅਹਿੱਲ ਹੋਣ ਪਰ ਛਿੱਜਣ ਤੋਂ ਨਹੀਂ ਬਚ ਸਕਦੀ। ਜ਼ਮੀਨ ਦੀ ਸਤਹ ਤੇ ਆਈ ਚਟਾਨ ਵਾਯੂਮੰਡਲ ਤੇ ਨਮੀ ਆਦਿ ਦੀ ਮਾਰ ਤੋਂ ਬਚ ਨਹੀਂ ਸਕਦੀ। ਪ੍ਰਿਥਵੀ ਉੱਤੇ ਨਿਰਮਾਣ ਅਤੇ ਖੈ ਹੋਣ ਦੇ ਕਾਰਜ ਦਾ ਇੱਕ ਚੱਕਰ ਚਲ ਰਿਹਾ ਹੈ। ਜਿਸ ਦੀ ਮੁੱਖ ਲੜੀ ਛਿੱਜਣ ਹੈ। ਛਿੱਜਣ ਦੇ ਕਾਰਜ ਵਿੱਚ ਮੁੱਖ ਸਹਾਇਕ ਕਾਰਕ ਸੂਰਜੀ ਤਾਪ, ਕੱਕਰ, ਬਰਖਾ ਦਾ ਪਾਣੀ, ਗੈਸਾਂ ਅਤੇ ਜੀਵ ਜੰਤੂ ਹਨ।[1]

Remove ads
ਕਿਸਮਾਂ
ਛਿੱਜਣ ਦਾ ਕਾਰਜ ਦੋ ਤਰ੍ਹਾਂ ਦਾ ਹੁੰਦਾ ਹੈ।
ਭੌਤਿਕੀ ਛਿੱਜਣ
- ਭੌਤਿਕੀ ਛਿੱਜਣ ਦਾ ਕਾਰਜ ਕਰਨ ਵਾਲੇ ਮੁੱਖ ਕਾਰਕ ਸੂਰਜੀ ਤਾਪ ਅਤੇ ਕੱਕਰ ਜਾਂ ਪਾਲਾ ਹਨ। ਕਿਸੇ ਹੱਦ ਤੱਕ ਬਨਸਪਤੀ ਵੀ ਇਸ ਦਾ ਕਾਰਨ ਬਣਦੀ ਹੈ।
- ਠੰਡਾ ਹੋ ਕਿ ਜੰਮਿਆ ਪਾਣੀ ਛਿੱਜਣ ਦੇ ਕਾਰਜ ਨੂੰ ਆਸਾਨ ਬਣਾਉਂਦਾ ਹੈ। ਜੰਮ ਕੇ ਪਾਣੀ ਦਾ ਆਇਤਨ 10 ਪ੍ਰਤੀਸ਼ਤ ਵੱਧ ਜਾਂਦਾ ਹੈ। ਇਸ ਤਰ੍ਹਾਂ ਫੈਲਾਅ ਵਾਲਾ ਬਲ ਇੱਕ ਵਰਗ ਇੰਚ ਵਿੱਚ 200 ਪੌਂਡ ਤੱਕ ਹੁੰਦਾ ਹੈ। ਚਟਾਨਾਂ ਦੇ ਜੋੜ ਅਤੇ ਤੇੜਾਂ ਵੱਧ ਜਾਂਦੀਆਂ ਹਨ ਜਿਸ ਕਰ ਕੇ ਛਿੱਜਣ ਦਾ ਕਾਰਜ ਹੋ ਵੀ ਆਸਾਨ ਹੋ ਜਾਂਦਾ ਹੈ। ਇਹ ਛਿੱਜਣ ਪਰਬਤੀ ਉੱਚਾਣਾਂ ਤੇ ਵਧੇਰੇ ਹੁੰਦਾ ਹੈ।
- ਭੌਤਿਕੀ ਛਿੱਜਣ ਦਾ ਦੂਜਾ ਵੱਡਾ ਕਾਰਨ ਹੈ ਸੂਰਜੀ ਤਾਪ ਹੈ। ਦਿਨ ਸਮੇਂ ਤਾਪ ਕਰ ਕੇ ਚਟਾਨਾਂ ਗਰਮ ਹੋ ਕਿ ਫੈਲ ਜਾਂਦੀਆਂ ਹਨ। ਰਾਤ ਵੇਲੇ ਤਾਪ ਘਟ ਜਾਣ ਕਰ ਕੇ ਠੰਡੀਆਂ ਹੋ ਕਿ ਸੁੰਘੜਨ ਜਾਂਦੀਆਂ ਹਨ। ਇਹ ਕਾਰਜ ਲਗਾਤਾਰ ਹੁੰਦਾ ਰਹਿੰਦਾ ਹੈ ਜਿਸ ਕਾਰਨ ਚਟਾਨਾਂ ਦੇ ਕਣ ਢਿੱਲੇ ਹੋ ਜਾਂਦੇ ਹਨ। ਚਟਾਨਾਂ ਦੇ ਜੋੜ ਨਿਖੜ ਜਾਂਦੇ ਹਨ ਤੇ ਅੰਤ ਚਟਾਨ ਇੱਕ ਦੂਜੇ ਨਾਲੋਂ ਨਿਖੜ ਜਾਂਦੀ ਹੈ।
- ਕਈ ਇਲਾਕਿਆਂ ਵਿੱਚ ਜੀਵ ਜੰਤੂ ਵੀ ਚਟਾਨਾਂ ਦੇ ਗੁੱਟ ਆਕਾਰ ਨੂੰ ਤੋੜਨ ਵਿੱਚ ਸਹਾਇਤਾ ਕਰਦੇ ਹਨ। ਪੌਦਿਆਂ ਦੀਆਂ ਜੜਾਂ ਜਮੀਨ ਦੇ ਅੰਦਰ ਜਾ ਕੇ ਚਟਾਨਾਂ ਵਿੱਚ ਦਰਾੜਾਂ ਪਾ ਦਿੰਦੀਆਂ ਹਨ। ਜੀਵ ਜੰਤੂ ਖੁੱਡਾਂ ਕੱਢ ਕੇ ਛਿੱਜਣ ਦੇ ਕੰਮ ਨੂੰ ਸੋਖਾ ਕਰ ਦਿੰਦੇ ਹਨ।
- ਵਰਖਾ ਦਾ ਪਾਣੀ ਚਟਾਨਾਂ ਦੇ ਨਿਖੇੜਨ ਵਿੱਚ ਬਹੁਤ ਸਹਾਇਕ ਹੁੰਦਾ ਹੈ। ਗਰੂਤਾ ਦੇ ਕਾਰਨ ਮੀਂਹ ਦਾ ਪਾਣੀ ਜ਼ਮੀਨ ਤੇ ਜ਼ੋਰ ਨਾਲ ਡਿੰਗਦਾ ਹੈ ਜਿਸ ਨਾਲ ਚਟਾਨਾਂ ਦੇ ਉੱਪਰਲੇ ਕਣ ਖੁਰਚੇ ਜਾਂਦੇ ਹਨ ਅਤੇ ਚਟਾਨਾਂ ਦਾ ਛਿੱਜਣ ਹੁੰਦਾ ਹੈ।
ਅਸਲ ਵਿੱਚ ਭੌਤਿਕੀ ਛਿੱਜਣ ਹੀ ਰਸਾਇਣਕ ਛਿੱਜਣ ਦੇ ਕੰਮ ਵਿੱਚ ਪਹਿਲੋਂ ਭੂਮੀ ਤਿਆਰ ਕਰਦਾ ਹੈ।
Remove ads
ਰਸਾਇਣਿਕ ਛਿੱਜਣ
- ਵਾਯੂਮੰਡਲ ਦੇ ਹੇਠਲੇ ਭਾਗਾਂ ਵਿੱਚ ਮੁੱਖ ਆਕਸੀਜਨ, ਨਾਈਟ੍ਰੋਜਨ, ਕਾਰਬਨ ਡਾਈਆਕਸਾਈਡ ਅਤੇ ਜਲ ਕਣ ਹੁੰਦੇ ਹਨ। ਹਵਾ ਵਿੱਚ ਨਮੀ ਹੋਣ ਤੇ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦੇ ਕਰਿੰਦੇ ਜੀਵਤ ਅਤੇ ਚੁਸਤ ਹੋ ਉੱਠਦੇ ਹਨ। ਸੁੱਧ ਪਾਣੀ ਅਸਾਨੀ ਨਾਲ ਚਟਾਨਾਂ ਵਿੱਚ ਚਲਾ ਜਾਂਦਾ ਹੈ ਪਰ ਗੈਸਾਂ ਦੇ ਮਿਲਾਪ ਨਾਲ ਇਹ ਚਟਾਨਾਂ ਵਿੱਚ ਜਾਣ ਲਈ ਯੋਗਿਤਾ ਜ਼ਿਆਦਾ ਹੋ ਜਾਂਦਾ ਹੈ। ਚਟਾਨਾਂ ਨਾਲ ਕਿਰਿਆ ਕਰ ਕੇ ਦੂਜੀ ਸ਼੍ਰੇਣੀ ਦੇ ਖਣਿਜ ਪਦਾਰਥ ਹੋਂਦ ਵਿੱਚ ਆਉਂਦੇ ਹਨ। ਇਹ ਹੇਠ ਲਿਖੇ ਢੰਗ ਨਾਲ ਛਿੱਜਣ ਦਾ ਕਾਰਜ ਕਰਦੇ ਹਨ।
- ਕਾਰਬਨੀ ਕਾਰਜ ਕਾਰਬਨ ਡਾਈਆਕਸਾਈਡ ਅਤੇ ਪਾਣੀ ਦਾ ਮਿਸ਼ਰਣ ਕਿਸੇ ਵੀ ਖਣਿਜੀ ਪਦਾਰਥ ਵਿੱਚ ਆਸਾਨੀ ਨਾਲ ਤਬਦੀਲੀ ਲਿਆ ਸਕਦਾ ਹੈ। ਇਸ ਕਾਰਜ ਕਰ ਕੇ ਚਟਾਨਾਂ, ਖ਼ਾਸ ਕਰ ਕੇ ਚੂਨੇ ਦੀਆਂ ਚਟਾਨਾਂ ਬਹੁਤ ਛੇਤੀ ਛਿੱਜ ਜਾਂਦੀਆਂ ਹਨ।
- ਆਕਸਡੀਕਰਣ ਆਕਸੀਜਨ ਅਤੇ ਪਾਣੀ ਰਲ ਕੇ ਤੇਜ਼ਾਬ ਜਿਨੇ ਹੀ ਕਿਰਿਆਸ਼ੀਲ ਹੋ ਜਾਂਦੇ ਹਨ। ਲੋਹਾ ਮਿਸ਼ਰਤ ਖਣਿਜ ਪਦਾਰਥ ਲੋਹੇ ਦੇ ਆਕਸਾਈਡ ਜਾਂ ਜੰਗ ਵਿੱਚ ਬਦਲ ਜਾਂਦੇ ਹਨ। ਇਸ ਕਾਰਜ ਕਰ ਕੇ ਠੋਸ ਉਜਲੀ ਸਤਹ ਨਮੀ ਵਾਲੀ ਹਵਾ ਕਰ ਕੇ ਖਾਧੀ ਜਾਂਦੀ ਹੈ।
- ਜਲ-ਕਰਣ ਜਦ ਸ਼ੁੱਧ ਪਾਣੀ ਚਟਾਨਾਂ ਦੀਆਂ ਦਰਾੜਾਂ ਰਾਹੀ ਜ਼ਮੀਨ ਦੇ ਅੰਦਰ ਦਾਖ਼ਲ ਹੁੰਦਾ ਹੈ ਤਾਂ ਕਈ ਖਣਿਜ ਪਦਾਰਥਾਂ ਦੀ ਕਿਰਿਆ ਵਧ ਜਾਂਦੀ ਹੈ ਜਿਸ ਨਾਲ ਇੱਕ ਕਿਸਮ ਦੇ ਖਣਿਜ ਵਾਲੀਆਂ ਚਟਾਨਾਂ, ਦੂਜੀ ਕਿਸਮ ਵਾਲੇ ਖਣਿਜ ਵਾਲੀਆਂ ਚਟਾਨਾਂ ਵਿੱਚ ਸਮਾ ਕੇ ਇਕਮਿਕ ਹੋ ਜਾਂਦੇ ਹਨ।
ਹਵਾਲੇ
Wikiwand - on
Seamless Wikipedia browsing. On steroids.
Remove ads