ਜਣਨ ਪ੍ਰਬੰਧ

From Wikipedia, the free encyclopedia

ਜਣਨ ਪ੍ਰਬੰਧ
Remove ads

ਜਣਨ ਪ੍ਰਬੰਧ(ਅੰਗਰੇਜ਼ੀ: reproductive system ਜਾਂ genital system) ਕਿਸੇ ਸਰੀਰ ਅੰਦਰ ਲਿੰਗ ਅੰਗਾਂ ਦਾ ਪ੍ਰਬੰਧ ਹੁੰਦਾ ਹੈ, ਜਿਹੜੇ ਜਿਨਸੀ ਜਣਨ ਦੇ ਮਕਸਦ ਲਈ ਮਿਲ ਕੇ ਕੰਮ ਕਰਦੇ ਹਨ। ਕਈ ਤਰਲ, ਹਾਰਮੋਨ, ਅਤੇ ਫੇਰੋਮੋਨ ਵਰਗੇ ਨਿਰਜੀਵ ਪਦਾਰਥ ਵੀ ਹਨ ਜੋ ਜਣਨ ਸਿਸਟਮ ਲਈ ਮਹੱਤਵਪੂਰਨ ਸਹਾਇਕ ਤੱਤ ਹਨ।[1]

ਵਿਸ਼ੇਸ਼ ਤੱਥ ਜਣਨ ਪ੍ਰਬੰਧ, ਜਾਣਕਾਰੀ ...

ਲਿੰਗ ਅੰਗਾਂ ਤੋਂ ਹੋਰ ਕੰਮ ਲਏ ਜਾਣ ਦੇ ਨਾਲ ਨਾਲ ਸਭ ਤੋਂ ਅਹਿਮ ਕੰਮ ਲਿਆ ਜਾਂਦਾ ਹੈ ਕਿ ਉਹਨਾਂ ਤੋਂ ਜਣਨ ਸੈੱਲ ਪੈਦਾ ਕੀਤੇ ਜਾਂਦੇ ਹਨ ਜੋ ਕਿ ਜਿਹਨਾਂ ਨੂੰ ਗੈਮੀਟਸ ਕਹਿੰਦੇ ਹਨ। ਇਹ ਉਰਸ ਬੁਨਿਆਦੀ ਤੌਰ 'ਤੇ ਦੋ ਹੀ ਕਿਸਮਾਂ ਦੇ ਹੁੰਦੇ ਹਨ। ਇੱਕ ਉਹ ਜੋ ਕਿ ਮਾਦਾ ਦੇ ਜਿਸਮ ਵਿੱਚ ਪੈਦਾ ਹੁੰਦੇ ਹਨ ਅਤੇ ਇਨ੍ਹਾਂ ਨੂੰ ਓਵਾ ਕਿਹਾ ਜਾਂਦਾ ਹੈ, ਜਦਕਿ ਦੂਸਰੇ ਉਹ ਜੋ ਕਿ ਨਰ ਦੇ ਜਿਸਮ ਪੈਦਾ ਹੁੰਦੇ ਹਨ ਜਿਹਨਾਂ ਨੂੰ ਸਪਰਮ ਕਿਹਾ ਜਾਂਦਾ ਹੈ।

ਫਿਰ ਜਦ ਬਾਲਗ਼ ਜਾਨਦਾਰ (ਮਾਦਾ ਅਤੇ ਨਰ) ਵਿੱਚ ਜਣਨ ਸੈੱਲ ਬਣ ਜਾਂਦੇ ਹਨ ਤਾਂ ਇਸ ਦੇ ਬਾਦ ਨਰ ਤੇ ਮਾਦਾ ਦੇ ਮਿਲਣੀ ਕਰਨ ਤੇ ਨਰ ਸਪਰਮ, ਮਾਦਾ ਓਵਾ ਨਾਲ ਮਿਲ ਜਾਂਦਾ ਹੈ। ਇਸ ਤਰ੍ਹਾਂ ਇਸ ਮਿਲਾਪ ਨਾਲ ਇੱਕ ਨਵਾਂ ਸੈੱਲ ਬਣਦਾ ਹੈ ਜਿਸ ਨੂੰ ਜ਼ਾਈਗੋਟ ਕਿਹਾ ਜਾਂਦਾ ਹੈ ਅਤੇ ਇਹੀ ਨਵਾਂ ਸੈੱਲ ਪਲ ਕੇ ਇਸ ਜਾਨਦਾਰ ਦਾ ਇੱਕ ਨਵਾਂ ਬੱਚਾ ਬਣਦਾ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads