ਜਣੇਪਾ

From Wikipedia, the free encyclopedia

ਜਣੇਪਾ
Remove ads

ਜਣੇਪਾ, ਜਿਸ ਨੂੰ ਦਰਦਾਂ ਅਤੇ ਜੰਮਣਾ ਵੀ ਕਿਹਾ ਜਾਂਦਾ ਹੈ, ਜੋ ਕਿ ਗਰਭ ਦਾ ਅੰਤ ਔਰਤ ਦੀ ਬੱਚੇਦਾਨੀ ਨੂੰ ਇੱਕ ਜਾਂ ਵੱਧ ਬੱਚੇ ਪੈਦਾ ਹੋਣ ਨਾਲ ਹੁੰਦਾ ਹੈ।[1] 2015 ਵਿੱਚ, ਸੰਸਾਰ ਭਰ ਵਿੱਚ 13 ਕਰੋੜ 50 ਲੱਖ ਬੱਚੇ ਪੈਦਾ ਹੋਏ।[2] ਲਗਭਗ 1 ਕਰੋੜ 50 ਲੱਖ ਬੱਚੇ ਗਰਭ-ਕਾਲ ਦੇ 37 ਹਫ਼ਤਿਆਂ ਤੋਂ ਪਹਿਲਾਂ[3], ਜਦੋਂ ਕਿ 3 ਤੋਂ 12% 42 ਹਫ਼ਤਿਆਂ ਤੋਂ ਪਿੱਛੋਂ ਪੈਦਾ ਹੋਏ।[4] ਵਿਕਸਤ ਸੰਸਾਰ ਵਿੱਚ ਬਹੁਤ ਜਣੇਪੇ ਹਸਪਤਾਲਾਂ ਵਿੱਚ ਹੋਏ[5][6] ਜਦੋਂ ਕਿ ਵਿਕਾਸਸ਼ੀਲ ਸੰਸਾਰ ਵਿੱਚ ਬਹੁਤੇ ਜਨਮ ਰਿਵਾਇਤੀ ਦਾਈ ਦੇ ਸਹਿਯੋਗ ਨਾਲ ਘਰੇ ਹੀ ਹੋਏ।[7] ਅੰਡੇ ਅਤੇ ਸ਼ੁਕਰਾਣੂ ਦੇ ਮੇਲ ਤੋਂ ਯੁਗਮ ਬਣਦਾ ਹੈ। ਇਹ ਯੁਗਮ ਬੱਚੇਦਾਨੀ ਨਾਲ ਚਿਪਕ ਜਾਂਦਾ ਹੈ। ਚਿਪਕਣ ’ਤੇ ਯੁਗਮ ਦਾ ਵਿਕਾਸ ਹੋਣਾ ਆਰੰਭ ਹੋ ਜਾਂਦਾ ਹੈ। ਇਸ ਤੋਂ ਭਰੂਣ ਪੈਦਾ ਹੁੰਦਾ ਹੈ। ਭਰੂਣ ਅਤੇ ਬੱਚੇਦਾਨੀ ਦੀ ਕੰਧ ਨਾਲ ਜਿਹੜੀ ਰਚਨਾ ਆਪਸ ਵਿੱਚ ਸੰਪਰਕ ਬਣਾਉਂਦੀ ਹੈ, ਉਸ ਨੂੰ ਔਲ ਕਹਿੰਦੇ ਹਨ। ਔਲ ਰਾਹੀਂ ਹੀ ਵਿਕਸਤ ਹੋ ਰਹੇ ਬੱਚੇ ਨੂੰ ਮਾਂ ਤੋਂ ਲਹੂ ਰਾਹੀਂ ਭੋਜਨ ਅਤੇ ਆਕਸੀਜਨ ਦੀ ਸਪਲਾਈ ਹੁੰਦੀ ਹੈ। ਬੱਚੇ ਦਾ ਮਲ ਤਿਆਗ ਵੀ ਔਲ ਰਾਹੀਂ ਹੀ ਹੁੰਦਾ ਹੈ।

ਵਿਸ਼ੇਸ਼ ਤੱਥ ਜਣੇਪਾ, ਵਰਗੀਕਰਨ ਅਤੇ ਬਾਹਰੀ ਸਰੋਤ ...

ਬੱਚੇ ਦੇ ਜਨਮ ਦਾ ਸਭ ਤੋਂ ਆਮ ਢੰਗ ਯੋਗ ਰਾਹੀਂ ਜਣੇਪਾ ਹੈ।[8] ਇਸ ਵਿੱਚ ਦਰਦਾਂ ਦੇ ਤਿੰਨ ਪੜਾਅ ਸ਼ਾਮਲ ਹਨ: ਸੰਖੇਪਣ ਅਤੇ ਬੱਚੇਦਾਨੀ ਦਾ ਮੂੰਹ ਖੁੱਲ੍ਹਣਾ, ਥੱਲੇ ਵੱਲ ਜਾਣਾ ਅਤੇ ਬੱਚੇ ਦਾ ਜਨਮ ਅਤੇ ਜੇਰ ਦਾ ਬਾਹਰ ਆਉਣਾ।[9] ਪਹਿਲੇ ਪੜਾਅ ਨੂੰ ਅਕਸਰ ਬਾਰਾਂ ਤੋਂ ਉੱਨੀ ਘੰਟੇ ਲੱਗਦੇ ਹਨ, ਦੂਜੇ ਪੜਾਅ ਨੂੰ ਵੀਹ ਮਿੰਟ ਤੋਂ ਦੋ ਘੰਟੇ ਅਤੇ ਤੀਜੇ ਪੜਾਅ ਨੂੰ ਪੰਜ ਤੋਂ ਤੀਹ ਮਿੰਟ ਲੱਗਦੇ ਹਨ।[10] ਪਹਿਲਾਂ ਪੜਾਅ ਢਿੱਡ ਜਾਂ ਪਿੱਠ ਵਿੱਚ ਕੜਵੱਲ ਦਰਦਾਂ ਨਾਲ ਸ਼ੁਰੂ ਹੁੰਦੀਆਂ ਹਨ, ਜੋ ਕਿ ਲਗਭਗ ਅੱਧੇ ਮਿੰਟ ਲਈ ਅਤੇ ਹਰ ਦਸ ਤੋਂ ਤੀਹ ਮਿੰਟਾਂ ਵਿੱਚ ਹੁੰਦੀਆਂ ਹਨ।[9] ਕੜਵੱਲ ਵਾਲੀਆਂ ਦਰਦਾਂ ਸਮੇਂ ਨਾਲ ਤੇਜ਼ ਅਤੇ ਇਕੱਠੀਆਂ ਆਉਂਦੀਆਂ ਹਨ।[10] ਦੂਜੇ ਪੜਾਅ ਵਿੱਚ ਸੁੰਗੜਨ ਨਾਲ ਧੱਕਣਾ ਹੋ ਸਕਦਾ ਹੈ।[10] ਤੀਜੇ ਪੜਾਅ ਵਿੱਚ ਆਮ ਤੌਰ 'ਤੇ ਦੇਰ ਨਾਲ ਨਾੜੂਏ ਦੇ ਸ਼ਿੰਕਜਾ ਲਗਾਉਣਾ ਦੀ ਸਿਫਾਰਸ਼ ਕੀਤੀ ਜਾਂਦੀ ਹੈ।[11] ਦਰਦਾਂ ਲਈ ਮਦਦ ਵਾਸਤੇ ਕਈ ਆਰਾਮਦੇਹ ਤਕਨੀਕਾਂ, ਨਸ਼ੀਲੀਆਂ ਦਵਾਈਆਂ ਅਤੇ ਕੰਗਰੋੜ ਰੋਕ ਵਰਗੇ ਢੰਗ ਹਨ।[10]

ਬਹੁਤੇ ਬੱਚੇ ਪਹਿਲਾਂ ਸਿਰ ਬਾਹਰ ਆਉਣ ਨਾਲ ਪੈਦਾ ਹੁੰਦੇ ਹਨ, ਪਰ 4% ਦੇ ਪੈਰ ਜਾਂ ਪਿੱਛਾ ਪਹਿਲਾਂ ਬਾਹਰ ਆਉਂਦਾ ਹੈ, ਉਹਨਾਂ ਨੂੰ ਪਿੱਛਾ ਕਿਹਾ ਜਾਂਦਾ ਹੈ।[10][12] ਦਰਦਾਂ ਦੇ ਦੌਰਾਨ ਔਰਤਾਂ ਆਪਣੀ ਲੋੜ ਮੁਤਾਬਕ ਆਮ ਤੌਰ ਉੱਤੇ ਖਾਂਦੀਆਂ ਪੀਦੀਆਂ ਅਤੇ ਟਹਿਲਦੀਆਂ ਹਨ, ਪਹਿਲੇ ਪੜਾਅ ਦੇ ਦੌਰਾਨ ਜਾਂ ਸਿਰ ਦੇ ਪਹਿਲਾਂ ਬਾਹਰ ਆਉਣ ਦੇ ਦੌਰਾਨ ਜ਼ੋਰ ਨਾ ਲਗਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਅਤੇ ਅਨੀਮਾ (ਪੇਟ ਸਾਫ਼ ਕਰਨ ਦੀ ਕਿਰਿਆ) ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਹੈ।[13] ਯੋਨੀ ਨੂੰ ਖੋਲ੍ਹਣ ਲਈ ਕੱਟ ਲਗਾਉਣ ਨੂੰ ਇਪੇਜ਼ੇਟੋਮੇ ਕਹਿੰਦੇ ਹਨ, ਆਮ ਹੈ, ਪਰ ਇਸ ਦੀ ਆਮ ਤੌਰ ਉੱਤੇ ਲੋੜ ਨਹੀਂ ਹੁੰਦੀ।[10] 2012 ਵਿੱਚ 2 ਕਰੋੜ 30 ਲੱਖ ਜਣੇਪੇ ਸਰਜੀਕਲ ਢੰਗ, ਜਿਸ ਨੂੰ ਸੀਜ਼ਰੀ ਸੈਕਸ਼ਨ ਵਜੋਂ ਜਾਣਿਆ ਜਾਂਦਾ ਹੈ, ਰਾਹੀਂ ਹੋਏ।[14] ਸੀਜ਼ਰੀ ਸੈਕਸ਼ਨ ਦੀ ਸਿਫਾਰਸ਼ ਜੌੜਿਆਂ, ਬੱਚੇ ਵਿੱਚ ਥਕੇਵੇਂ ਦੇ ਲੱਛਣਾਂ ਜਾਂ ਪਿੱਛਾ ਬਾਹਰ ਆਉਣ ਦੀ ਸਥਿਤੀ ਵਿੱਚ ਕੀਤੀ ਜਾਂਦੀ ਹੈ।[10] ਜਣੇਪੇ ਦੇ ਇਹ ਢੰਗ ਨੂੰ ਠੀਕ ਹੋਣ ਲਈ ਲੰਮਾ ਸਮਾਂ ਲੱਗ ਸਕਦਾ ਹੈ।[10]

ਹਰ ਸਾਲ ਗਰਭ ਅਤੇ ਜਨਮ ਦੇਣ ਦੀਆਂ ਉਲਝਨਾ ਦੇ ਕਰਕੇ 5,00,000 ਮਾਵਾਂ ਦੀ ਮੌਤ ਹੁੰਦੀ ਹੈ, 70 ਲੱਖ ਔਰਤਾਂ ਨੂੰ ਗੰਭੀਰ ਲੰਮੇ ਸਮੇਂ ਦੀਆਂ ਸਮੱਸਿਆਵਾਂ ਅਤੇ 5 ਕਰੋੜ ਔਰਤਾਂ ਨੂੰ ਜਣੇਪੇ ਦੇ ਬਾਅਦ ਖ਼ਰਾਬ ਸਿਹਤ ਨਤੀਜਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।[15] ਇਹਨਾਂ ਵਿੱਚੋਂ ਬਹੁਤੇ ਵਿਕਾਸਸ਼ੀਲ ਸੰਸਾਰ ਵਿੱਚ ਹੁੰਦੇ ਹਨ।[15] ਖਾਸ ਜਟਿਲਤਾਵਾਂ ਵਿੱਚ ਰੁਕੀਆਂ ਹੋਈਆਂ ਦਰਦਾਂ, ਪੋਸਟਪਾਰਟੁਮ ਖ਼ੂਨ ਵਹਿਣਾ, ਇਕਲੰਪਸਿਆ ਅਤੇ ਪੋਸਟਪਾਰਟੁਮ ਲਾਗ ਸ਼ਾਮਲ ਹਨ।[15] ਬੱਚੇ ਵਿੱਚ ਜਟਿਲਤਾਵਾਂ ਵਿੱਚ ਜਨਮ ਸਮੇਂ ਬੇਹੋਸ਼ੀ ਹੋਣਾ ਸ਼ਾਮਲ ਹੈ।[16]

Remove ads

ਬੱਚਾ ਦਾ ਚੀਕਣਾ

ਬੱਚਾ ਜਨਮ ਲੈਣ ਤੋਂ ਇਕਦਮ ਬਾਅਦ ਚੀਕ ਮਾਰਦਾ ਹੈ। ਇਹ ਚੀਕ ਜਨਮ ਤੋਂ 30 ਸੈਕਿੰਡ ਤੋਂ ਇੱਕ ਮਿੰਟ ਵਿਚਕਾਰ ਮਾਰੀ ਜਾਂਦੀ ਹੈ। ਜਨਮ ਤੋਂ ਪਹਿਲਾਂ ਬੱਚਾ ਮਾਂ ਤੋਂ ਔਲ ਰਾਹੀਂ ਆਕਸੀਜਨ ਲੈਂਦਾ ਹੈ। ਜਨਮ ਤੋਂ ਬਾਅਦ ਔਲ ਨੂੰ ਕੱਟ ਦਿੱਤਾ ਜਾਂਦਾ ਹੈ। ਹੁਣ ਬੱਚਾ ਔਲ ਰਾਹੀਂ ਆਕਸੀਜਨ ਨਹੀਂ ਲੈ ਸਕਦਾ ਹੈ। ਬੱਚੇ ਨੂੰ ਜਿਊਂਦਾ ਰਹਿਣ ਲਈ ਸਾਹ ਲੈਣਾ ਜ਼ਰੂਰੀ ਹੁੰਦਾ ਹੈ। ਬੱਚਾ ਜ਼ੋਰ ਨਾਲ ਸਾਹ ਲੈਂਦਾ ਹੈ ਜਿਸ ਨਾਲ ਹਵਾ ਫੇਫੜਿਆਂ ਵਿੱਚ ਜਾਂਦੀ ਹੈ ਅਤੇ ਫੇਫੜੇ ਸਾਫ਼ ਹੋ ਜਾਂਦੇ ਹਨ। ਜਦੋਂ ਫੇਫੜਿਆਂ ਤੋਂ ਹਵਾ ਬਹੁਤ ਦਬਾਅ ਨਾਲ ਬਾਹਰ ਆਉਂਦੀ ਹੈ ਤਾਂ ਸਵਰ ਤੰਤੂ ਕੰਬਦੇ ਹਨ। ਜਿਸ ਕਾਰਨ ਆਵਾਜ਼ ਪੈਦਾ ਹੁੰਦੀ ਹੈ। ਇਸ ਆਵਾਜ਼ ਨੂੰ ਚੀਕ ਕਹਿੰਦੇ ਹਨ। ਇਹ ਬੱਚੇ ਦਾ ਪਹਿਲਾ ਸਾਹ ਹੁੰਦਾ ਹੈ। ਫੇਫੜੇ ਸਾਫ਼ ਹੋਣ ਨਾਲ ਬੱਚਾ ਸਾਹ ਲੈਣਾ ਸ਼ੁਰੂ ਕਰ ਦਿੰਦਾ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads