ਜਨਮਸਾਖੀ ਪਰੰਪਰਾ
From Wikipedia, the free encyclopedia
Remove ads
Remove ads
“ਜਨਮਸਾਖੀ ਪਰੰਪਰਾ ਪੰਜਾਬੀ ਵਾਰਤਕ ਵਿੱਚ ਮਹੱਤਵਪੂਰਨ ਸਥਾਨ ਰੱਖਦੀ ਹੈ। ਵਿਦਵਾਨਾਂ ਅਨੁਸਾਰ ‘ਸਾਖੀ` ਸ਼ਬਦ ਸੰਸਕ੍ਰਿਤ ਦੇ ਸ਼ਬਦ ‘ਸ਼ਾਕ੍ਰਸੀ` ਦਾ ਰੂਪਾਂਤਰ ਹੈ, ਜਿਸ ਦਾ ਅਰਥ ਹੈ ‘ਗਵਾਹੀ`। ਆਚਾਰਯ ਪਰਸ਼ੁਰਾਮ ਚਤੁਰਵੇਦੀ ਅਨੁਸਾਰ ਇਸ ਦਾ ਅਰਥ ਹੈ ਉਹ ਮਨੁੱਖ ਜਿਸ ਨੇ ਕਿਸੇ ਘਟਨਾ ਜਾਂ ਵਸਤੂ ਨੂੰ ਅੱਖੀ ਵੇਖਿਆ ਹੋਵੇ।``1 ਰਤਨ ਸਿੰਘ ਜੱਗੀ ਅਨੁਸਾਰ, “ ‘ਜਨਮ` ਤੋਂ ਭਾਵ ਇਥੇ ਭਾਵ ਕੇਵਲ ਪੈਦਾਇਸ਼ ਨਹੀਂ ਸਗੋਂ ਸਾਰਾ ਜੀਵਨ ਹੈ। ਇਸ ਤਰ੍ਹਾਂ ਸਥੂਲ ਰੂਪ ਵਿੱਚ ‘ਜਨਮਸਾਖੀ` ਤੋਂ ਭਾਵ ਕਿਸੇ ਮਹਾਂਪੁਰਸ਼ ਦਾ ਅਧਿਆਤਮਿਕ ਜੀਵਨ-ਬ੍ਰਿਤਾਂਤ ਹੈ।``2
![]() |
ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਅਧਿਆਤਮਿਕ ਜੀਵਨ ਦੇ ਬਿਰਤਾਂਤ ਨੂੰ ਜਨਮਸਾਖੀ ਕਿਹਾ ਜਾਂਦਾ ਹੈ, ਪਰ ਗੁਰੂ ਨਾਨਕ ਦੇਵ ਜੀ ਤੋਂ ਬਿਨ੍ਹਾਂ ਹੋਰ ਵੀ ਜਨਮ ਸਾਖੀਆਂ ਮਿਲਦੀਆਂ ਹਨ ਜਿਵੇਂ ਭਗਤ ਕਬੀਰ ਜੀ ਦੀ ਜਨਮਸਾਖੀ ਰੈਦਾਸ ਜਨਮਸਾਖੀ। ਇਸ ਲਈ ਅਸੀਂ ਜਨਮਸਾਖੀ ਤੋਂ ਭਾਵ ਕਿਸੇ ਮਹਾਂਪੁਰਸ਼ ਦੇ ਅਧਿਆਤਮਕ ਜੀਵਨ ਬਿਰਤਾਂਤ ਤੋਂ ਮੰਨਦੇ ਹਾਂ।
ਤਰਲੋਚਨ ਸਿੰਘ ਬੇਦੀ ਅਨੁਸਾਰ “ਸੋਲ੍ਹਵੀ-ਸਤਾਰ੍ਹਵੀਂ ਸਦੀ ਵਿੱਚ ਰਚੀਆਂ ਗਈਆ ਹੇਠ ਲਿਖੀਆਂ ਜਨਮ ਸਾਖੀਆਂ ਹਨ:
- ਪੁਰਾਤਨ ਜਨਮ ਸਾਖੀ,
- ਆਦਿ ਸਾਖੀਆਂ ਬਾਬੇ ਕੀਆਂ,
- ਸੋਢੀ ਮਿਹਰਬਾਨ ਵਾਲੀ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ,
- ਪੈੜਾ ਮੋਖਾ ਜਾਂ ਭਾਈ ਬਾਲੇ ਵਾਲੀ ਜਨਮਸਾਖੀ,
- ਬਿਧੀ ਚੰਦ ਜਾਂ ਹੰਦਾਲੀਆ ਵਾਲੀ ਜਨਮਸਾਖੀ,
- ਸਤਿਗੁਰ ਜੀ ਦੇ ਮੂਹਿ ਦੀਆਂ ਜਨਮਸਾਖੀਆਂ,
- ਜਨਮਸਾਖੀ ਸ੍ਰੀ ਮਿਹਰਵਾਨ ਜੀ ਕੀ,
- ਜਨਮਸਾਖੀ ਭਗਤ ਕਬੀਰ ਜੀ ਕੀ।``੩
ਇਨ੍ਹਾਂ ਵਿਚੋਂ ਵਧੇਰੇ ਮਹੱਤਵਪੂਰਨ ਸਾਖੀਆਂ ਹੇਠ ਇਹ ਹਨ: 1) ਪੁਰਾਤਨ ਜਨਮਸਾਖੀ, 2) ਆਦਿ ਸਾਖੀਆਂ, 3) ਮਿਹਰਬਾਨ ਵਾਲੀ ਜਨਮਸਾਖੀ, 4) ਭਾਈ ਬਾਲੇ ਵਾਲੀ ਜਨਮਸਾਖੀ, 5) ਗਿਆਨ ਰਤਨਾਵਲੀ। ਅਨੁਮਾਨ ਲਗਾਇਆ ਜਾਂਦਾ ਹੈ ਕਿ ਸ਼ੁਰੂ ਵਿੱਚ ਇਨ੍ਹਾਂ ਜਨਮਸਾਖੀਆਂ ਦੀ ਗਿਣਤੀ 20-30 ਹੋਵੇਗੀ ਪਰ ਬਾਅਦ ਵਿੱਚ ਇਨ੍ਹਾਂ ਦੀ ਗਿਣਤੀ 575 ਹੋ ਗਈ ਹੈ।
Remove ads
ਪੁਰਾਤਨ ਜਨਮਸਾਖੀ
‘ਪੁਰਾਤਨ ਜਨਮਸਾਖੀ` ਨੂੰ ਸੰਨ 1926 ਈ. ਵਿੱਚ ਭਾਈ ਵੀਰ ਸਿੰਘ ਨੇ ਪ੍ਰਕਾਸ਼ਿਤ ਕਰਵਾਇਆ। ਇਹ ਜਨਮ ਸਾਖੀ ਦੋ ਪੋਥੀਆਂ ਉਪਰ ਆਧਾਰਿਤ ਹੈ। ਇੱਕ 1815-16 ਵਿੱਚ ਇੱਕ ਹੱਥ ਲਿਖਤ ਪੋਥੀ ਨੂੰ ਐਚ.ਟੀ. ਕੋਲਬਰੁਕ ਨੇ ਈਸਟ ਇੰਡੀਆ ਕੰਪਨੀ ਨੂੰ ਭੇਂਟ ਕੀਤਾ। ਜਿਸਨੂੰ ਡਾ. ਅਰਨਸਟ ਟ੍ਰੰਪ ਨੇ 1877 ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਦਿ ਆਦਿ ਗ੍ਰੰਥ` ਵਿੱਚ ਅੰਗਰੇਜ਼ੀ ਰੂਪਾਂਤਰ ਕਰਵਾਇਆ। 1883 ਵਿੱਚ ਅੰਮ੍ਰਿਤਸਰ ਦੇ ਸਿੱਖਾਂ ਨੇ ਇਸ ਪੋਥੀ ਨੂੰ ਲੰਡਨ ਤੋਂ ਮੰਗਵਾਇਆ, ਇਸ ਲਈ ਇਸ ਨੂੰ ਵਲਾਇਤ ਵਾਲੀ ਜਨਮਸਾਖੀ ਵੀ ਕਿਹਾ ਜਾਂਦਾ ਹੈ। ਬਾਅਦ ਵਿੱਚ ਸਿੰਘਸਭਾ ਲਾਹੌਰ ਨੇ 1884 ਈ. ਵਿੱਚ ਇਸ ਨੂੰ ਪ੍ਰਕਾਸ਼ਿਤ ਕਰਵਾਇਆ। ਦੂਜਾ, 1884 ਈ. ਵਿੱਚ ਪ੍ਰੋ. ਗੁਰਮੁਖ ਸਿੰਘ (ਉਰੀਐਂਟਲ ਕਾਲਜ, ਲਾਹੌਰ) ਨੇ ਇਸ ਪੋਥੀ ਨੂੰ ਹਾਫ਼ਿਜਬਾਦ, ਜਿਲ੍ਹਾ ਗੁਜਰਾਂਵਾਲਾ ਤੋਂ ਪ੍ਰਾਪਤ ਕਰਕੇ ਇਸ ਨੂੰ ਮੈਕਾਲਿਫ ਨੂੰ ਭੇਂਟ ਕੀਤਾ ਅਤੇ ਉਸ ਨੇ ਪ੍ਰੋ. ਗੁਰਮੁਖ ਸਿੰਘ ਦੀ ਭੂਮਿਕਾ ਨਾਲ ਇਸ ਨੂੰ ਪ੍ਰਕਾਸ਼ਿਤ ਕਰਵਾਇਆ।4
ਪੁਰਾਤਨ ਜਨਮਸਾਖੀ ਦਾ ਰਚਨਾਕਾਲ ਤੇ ਰਚਨਹਾਰ
‘ਪੁਰਾਤਨ ਜਨਮਸਾਖੀ` ਦੇ ਰਚਨਾ ਕਾਲ ਅਤੇ ਰਚੈਤਾ ਬਾਰੇ ਕੋਈ ਪੁਖਤਾਂ ਸਬੂਤ ਨਹੀਂ ਮਿਲਦੇ ਤੇ ਵਿਦਵਾਨਾਂ ਵਿੱਚ ਆਪਸੀ ਮਤਭੇਦ ਹੈ। ਪ੍ਰੋ. ਗੁਰਮੁਖ ਸਿੰਘ ਨੇ ‘ਜਨਮਸਾਖੀ ਦੀ ਹਾਫ਼ਿਜਾਬਾਦੀ ਹੱਥ ਲਿਖਤ 1885 ਈ. ਵਿੱਚ ਪ੍ਰਕਾਸ਼ਿਤ ਕਰਨ ਵੇਲੇ ਭੂਮਿਕਾ ਵਿੱਚ ਲਿਖਿਆ ਕਿ ਇਸਦਾ ਲੇਖਕ ਰਾਵਲਪਿੰਡੀ ਕਮਿਸ਼ਨਰੀ ਦਾ ਰਹਿਣ ਵਾਲਾ ਗੁਰਮੁਖ ਹੈ।`5 ਕਈ ਵਿਦਵਾਨ ਗੁਰੂ ਨਾਨਕ ਦੇਵ ਜੀ ਦੇ ਸਾਥੀਆਂ ਜੋ ਕਿ ਉਦਾਸੀਆਂ ਸਮੇਂ ਉਹਨਾਂ ਨਾਲ ਸੀ ਨੂੰ ਇਸ ਦਾ ਰਚੈਤਾ ਮੰਨਦੇ ਹਨ।
ਇਸ ਦੇ ਰਚਨਾਕਾਲ ਸੰਬੰਧੀ ਭਾਈ ਵੀਰ ਸਿੰਘ ਦਾ ਵਿਚਾਰ ਹੈ ਕਿ ਇਸ ਦਾ ਰਚਨਕਾਲ 1635 ਹੈ। ਉਨ੍ਹਾਂ ਨੇ ਜਨਮਸਾਖੀ ਦੀ ਅਖੀਰਲੀ ਤੁੱਕ “ਕਲਜੁਗ ਪੰਜ ਹਜ਼ਾਰ ਸਤ ਸੌ ਪੈਂਤੀਸ ਬਰਸ ਵਰਤਿਆ ਹੈ ਅਨੁਸਾਰ ਇਸ ਦਾ ਰਚਨਾਕਾਲ ਨਿਸ਼ਚਤ ਕੀਤਾ। ਪਰ ਕਈ ਵਿਦਵਾਨ ਇਸ ਦਾ ਰਚਨਾਕਾਲ ਗੁਰੂ ਅਰਜਨ ਦੇਵ ਜੀ ਦੇ ਗੁਰੁਗੱਦੀ ਤੇ ਬੈਠਣ ਤੋਂ ਬਾਅਦ 1588 ਈ. ਮੰਨਦੇ ਹਨ।``6
ਵਿਸ਼ਾ
ਇਸ ਵਿੱਚ ਕੁਲ 57 ਸਾਖੀਆਂ ਹਨ। ਇਸ ਜਨਮਸਾਖੀ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਆਧਾਰ ਉਪਰ ਪੰਜ ਭਾਗਾਂ ਵਿੱਚ ਵੰਡਿਆ ਗਿਆ ਹੈ। ਪੋ੍. ਬ੍ਰਹਮਜਗਦੀਸ਼ ਅਨੁਸਾਰ, “ਪੁਰਾਤਨ ਜਨਮਸਾਖੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਮਹਾਨ ਸ਼ਖ਼ਸੀਅਤ ਦਾ ਬੜਾ ਪ੍ਰਭਾਵਸ਼ਾਲੀ ਵਰਣਨ ਹੋਇਆ ਹੈ।``7 ਇਸ ਜਨਮਸਾਖੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਅਧਿਆਤਮਕ ਜੀਵਨ ਦੇ ਉਪਦੇਸ਼ਤਾਮਕ ਘਟਨਾਵਾਂ ਨੂੰ ਪੇਸ਼ ਕੀਤਾ ਗਿਆ ਹੈ।
ਭਾਸ਼ਾ
ਇਸ ਵਿੱਚ ਕਿ ਸਮੁੱਚੇ ਰੂਪ ਵਿੱਚ ਕਿਸੇ ਇੱਕ ਭਾਸ਼ਾ ਦੀ ਵਰਤੋਂ ਨਹੀਂ ਮਿਲਦੀ ਬਲਕਿ ਇਸ ਵਿੱਚ ਕਈ ਭਾਸ਼ਾਵਾਂ ਜਿਵੇਂ ਲਹਿੰਦੀ, ਹਿੰਦਵੀਂ, ਫ਼ਾਰਸੀ ਆਦਿ ਦਾ ਵੀ ਪ੍ਰਯੋਗ ਮਿਲਦਾ ਹੈ।
Remove ads
ਆਦਿ ਸਾਖੀ ਬਾਬੇ ਕੀ
ਇਸ ਜਨਮਸਾਖੀ ਨੂੰ ‘ਸ਼ੰਭੂ ਨਾਥ ਵਾਲੀ` ਜਾਂ ‘ਜਨਮਪਤ੍ਰੀ` ਬਾਬੇ ਕੀ ਵੀ ਕਿਹਾ ਜਾਂਦਾ ਹੈ। ਇਸ ਰਚਨਾ ਬਾਰੇ ਸਭ ਤੋਂ ਪਹਿਲਾਂ ਡਾ. ਮੋਹਨ ਸਿੰਘ ਦੀਵਾਨਾ ਨੇ ‘ਹਿਸਟਰੀ ਆਫ਼ ਪੰਜਾਬੀ ਲਿਟਰੇਚਰ` ਵਿੱਚ ਜ਼ਿਕਰ ਕੀਤਾ। ਡਾ. ਤਰਲੋਚਨ ਸਿੰਘ ਬੇਦੀ ਨੇ ਇਸ ਜਨਮਸਾਖੀ ਨੂੰ ਸਭ ਤੋਂ ਪੁਰਾਤਨ ਜਨਮਸਾਖੀ ਮੰਨਿਆ ਹੈ।9 ਰਚਨਾਕਾਲ ਅਤੇ ਰਚਨਹਾਰ : ਕਈ ਵਿਦਵਾਨ ਇਸਦਾ ਰਚੈਤਾ ‘ਸ਼ੰਭੂ ਨਾਥ` ਨੂੰ ਮੰਨਦੇ ਹਨ ਤੇ ਕਈ ਦਾ ਵਿਚਾਰ ਹੈ ਕਿ ਇਸ ਦਾ ਲੇਖਕ ਪੂਰਬੀ ਪੰਜਾਬ ਦਾ ਵਸਨੀਕ ਸੀ। ਪਰ ਮੰਨਿਆ ਜਾਂਦਾ ਹੈ ਕਿ ਇਸ ਦਾ ਰਚੈਤਾ ਪੂਰਬੀ ਇਲਾਕੇ ਦਾ ਵਿਅਕਤੀ ਸੀ। ਇਸ ਤਰ੍ਹਾਂ ਜਨਮਸਾਖੀ ਦੇ ਰਚੈਤਾ ਅਤੇ ਰਚਨਾਕਾਲ ਬਾਰੇ ਕੋਈ ਪ੍ਰਮੁੱਖ ਪ੍ਰਮਾਣ ਨਹੀਂ ਮਿਲਦੇ ਪਰ ਦਾ ਰਚਨਾਕਾਲ 1971 ਬਿ. (1934) ਵਧੇਰੇ ਮੰਨਿਆ ਗਿਆ ਹੈ। ਭਾਸ਼ਾ : ‘ਆਦਿ ਸਾਖੀਆਂ ਬਾਬੇ ਕੀ` ਵਿੱਚ ਵਰਤੀ ਗਈ ਸ਼ੈਲੀ ਵਧੇਰੇ ਪਰਿਪੱਕ ਅਤੇ ਸਪੱਸ਼ਟ ਹੈ। ਇਸ ਵਿੱਚ ਲਹਿੰਦੀ ਪ੍ਰਭਾਵ ਵਾਲੀ ਪੰਜਾਬੀ ਬੋਲੀ ਦਾ ਪ੍ਰਯੋਗ ਵਧੇਰੇ ਮਿਲਦਾ ਹੈ ਪਰ ਇਸ ਵਿੱਚ ਫ਼ਾਰਸੀ ਸ਼ਬਦਾਂ ਦੀ ਵਰਤੋਂ ਵੀ ਹੈ।
Remove ads
ਸੋਢੀ ਮਿਹਰਬਾਨ ਵਾਲੀ ਜਨਮਸਾਖੀ
‘ਸੋਢੀ ਮਿਹਰਬਾਨ ਵਾਲੀ ਜਨਮਸਾਖੀ` ਦੋ ਭਾਗਾਂ ਵਿੱਚ “ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ` ਦੇ ਸਿਰਲੇਖ ਖ਼ਾਲਸਾ ਕਾਲਜ, ਅੰਮ੍ਰਿਤਸਰ ਵਲੋਂ ਪ੍ਰਕਾਸ਼ਿਤ ਕੀਤੀ ਗਈ। ਇਸ ਦੇ ਪਹਿਲੇ ਭਾਗ ਵਿੱਚ ‘ਹਰਿ ਜੀ` ਅਤੇ ‘ਚਤੁਰਭੁਜ` ਪੋਥੀਆਂ ਸ਼ਾਮਿਲ ਕੀਤੀਆਂ ਹਨ।``10 ਰਚਨਹਾਰ ਅਤੇ ਰਚਨਾਕਾਲ : ਇਸ ਜਨਮਸਾਖੀ ਦਾ ਰਚੈਤਾ ਮਿਹਰਬਾਨ ਨੂੰ ਮੰਨਿਆ ਜਾਂਦਾ ਹੈ, ਉਸ ਦਾ ਪੂਰਾ ਨਾਂ ਮਨੋਹਰਦਾਸ ਹੈ ਜੋ ਕਿ ਚੌਥੇ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਪ੍ਰਿਥੀਚੰਦ ਦੇ ਪੁੱਤਰ ਸੀ। ਪਰ ਕੁਝ ਵਿਦਵਾਨ ਉਨ੍ਹਾਂ ਦੇ ਪੁੱਤਰਾਂ ‘ਹਰਿ ਜੀ` ਤੇ ‘ਚਤੁਰਭੁਜ` ਨੂੰ ਇਸ ਦਾ ਲੇਖਕ ਮੰਨਦੇ ਹਨ। ਪਰ ਅਮਲ ਵਿੱਚ ਮਿਹਰਬਾਨ ਦੇ ਹੁਕਮ ਤੇ ਉਨ੍ਹਾਂ ਨੇ ਜਨਮਸਾਖੀ ਦੀ ਸੁਧਾਈ ਕੀਤੀ ਹੋਵੇਗੀ। ਇਸ ਜਨਮਸਾਖੀ ਦੇ ਰਚਨਾਕਾਲ ਸੰਬੰਧੀ ਕੋਈ ਪੁਖਤਾਂ ਪ੍ਰਮਾਣ ਨਹੀਂ ਮਿਲਦੇ ਪਰ, ਇਸ ਦਾ ਰਚਨਾਕਾਲ ਮਿਹਰਬਾਨ ਦੇ ਦੇਹਾਂਤ 1639 ਈ. ਤੋਂ ਪਹਿਲਾਂ ਮੰਨਿਆ ਜਾਂਦਾ ਅਤੇ ਇਸ ਦੀਆਂ ਦੋ ਪੋਥੀਆਂ ਦੀ ਸੁਧਾਈ ਦਾ ਕੰਮ 1650 ਤੋਂ 1651 ਈਂ ਵਿੱਚ ਹੋਇਆ। ਵਿਸ਼ਾ ਵਸਤੂ : ਇਸਦੀ ਪਹਿਲੀ ਪੋਥੀ ਵਿੱਚ 167 ਗੋਸ਼ਟਾਂ ਜਿਨ੍ਹਾਂ ਵਿਚੋਂ 14 ਹੁਣ ਉਪਲੱਬਧ ਨਹੀਂ ਹਨ। ‘ਹਰਿ ਜੀ ਪੋਥੀ` ਵਿੱਚ 61 ਗੋਸ਼ਟਾਂ ‘ਚਤੁਰਭੁਜ ਪੋਥੀ` ਵਿੱਚ 74 ਗੋਸ਼ਟਾਂ ਮਿਲਦੀਆਂ ਹਨ। ਇਸ ਦੇ ਪਹਿਲੇ ਭਾਗ ਵਿੱਚ ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਵਿੱਚ ਰਹਿਣ ਤੋਂ ਪਹਿਲਾਂ ਦੇ ਜੀਵਨ ਦਾ ਬਿਰਤਾਂਤ ਮਿਲਦਾ ਹੈ ਅਤੇ ਦੂਜੇ ਭਾਗ ਵਿੱਚ ਕਰਤਾਰਪੁਰ ਵਿੱਚ ਬਿਤਾਏ ਜੀਵਨ ਦਾ ਵੇਰਵਾ ਮਿਲਦਾ ਹੈ। ਇਸ ਵਿੱਚ ਲਗਭਗ ਗੁਰਬਾਣੀ ਦੀ ਵਿਆਖਿਆ ਮਿਲਦੀ ਹੈ।11 ਭਾਸ਼ਾ : ਗੁਰਚਰਨ ਸਿੰਘ ਅਨੁਸਾਰ, “ਭਾਸ਼ਾ ਦਾ ਸਮੁੱਚਾ ਸਰੂਪ ‘ਸਾਧ ਭਾਸ਼ਾ` ਵਾਲਾ ਹੈ। ਜਿਸ ਵਿੱਚ ਪੰਜਾਬੀ ਦਾ ਅੰਸ਼ ਕਾਫੀ ਉਭਰਵਾਂ ਤੇ ਉਘੜਵਾਂ ਹੈ। ਰੁਚੀ ਵਿਯੋਗਾਤਮਕ ਪ੍ਰਗਟਾ ਵਲ ਵਧੇਰੀ ਹੈ।``12 ਪਰ ਸਾਧ ਭਾਸ਼ਾ ਤੋਂ ਇਲਾਵਾ ਇਸ ਵਿੱਚ ਬ੍ਰਜ਼, ਹਿੰਦਵੀਂ, ਫ਼ਾਰਸੀ ਭਾਸ਼ਾ ਦੇ ਅੰਸ਼ ਵੀ ਮਿਲਦੇ ਹਨ।
ਭਾਈ ਬਾਲੇ ਵਾਲੀ ਜਨਮਸਾਖੀ
“ਭਾਈ ਬਾਲੇ ਵਾਲੀ ਜਨਮਸਾਖੀ ‘ਜਨਮਸਾਖੀ ਪਰੰਪਰਾ` ਵਿੱਚ ਤੀਜਾ ਸਥਾਨ ਰੱਖਦੀ ਹੈ। ਇਸ ਜਨਮਸਾਖੀ ਦੇ ਡੇਰਿਆਂ, ਗੁਰਦੁਆਰਿਆਂ ਵਿੱਚ ਪਾਠ ਕੀਤਾ ਜਾਂਦਾ ਸੀ ਪਰ ਬਾਅਦ ਵਿੱਚ ਇਸ ਜਨਮ ਸਾਖੀ ਨੂੰ ਸਿੱਖਾਂ ਦੇ ਆਦਰਸ਼ਾਂ ਦੇ ਉੱਲਟ ਸਮਝ ਕੇ ਇਸ ਨੂੰ ਅਪ੍ਰਮਾਣਿਕ ਮੰਨਿਆ ਗਿਆ। ਇਸ ਜਨਮਸਾਖੀ ਦੀ ਪਹਿਲੀ ਸ਼ਾਖਾ ਵਿੱਚ 75 ਤੋਂ 85 ਸਾਖੀਆ, ਦੂਜੀ ਵਿੱਚ 90, ਤੀਜੀ ਵਿੱਚ 100 ਤੋਂ ਲੈ ਕੇ 232 ਸਾਖੀਆਂ ਮਿਲਦੀਆਂ ਹਨ।``13 ਰਚਨਹਾਰ ਅਤੇ ਰਚਨਾਕਾਲ : ਇਸ ਜਨਮਸਾਖੀ ਦੇ ਰਚਨਾਕਾਲ ਤੇ ਰਚੈਤਾ ਬਾਰੇ ਵਿਦਵਾਨਾਂ ਵਿੱਚ ਆਪਸੀ ਮਤਭੇਦ ਹੈ। ਇਸ ਜਨਮਸਾਖੀ ਦੇ ਲੇਖਕ ਭਾਈ ਬਾਲੇ ਨੂੰ ਸਮਝਿਆ ਜਾਂਦਾ ਹੈ। ਕੁੱਝ ਇਤਿਹਾਸਕਾਰਾਂ ਅਨੁਸਾਰ ਇਸ ਦਾ ਰਚੈਤਾ ‘ਪੈੜਾ ਮੌਖਾ` ਅਤੇ ‘ਹੰਦਾਲ` ਨੂੰ ਮੰਨਿਆ ਹੈ। ਪਰ ਇਸ ਦੇ ਰਚੈਤਾ ਬਾਰੇ ਨਿਰਣਾ ਲੈਣਾ ਸਰਲ ਨਹੀਂ ਹੈ।``14
ਭਾਸ਼ਾ
ਇਸ ਵਿੱਚ ਅਰਬੀ ਅਤੇ ਫ਼ਾਰਸੀ ਦੀ ਵਰਤੋਂ ਕੀਤੀ ਗਈ ਹੈ, ਇਸ ਤੋਂ ਇਲਾਵਾ ਲਹਿੰਦੀ ਉਪਭਾਸ਼ਾ ਦੀ ਵਰਤੋਂ ਵੀ ਕੀਤੀ ਗਈ ਹੈ।
Remove ads
ਗਿਆਨ ਰਤਨਾਵਲੀ
‘ਗਿਆਨ ਰਤਨਾਵਲੀ` ਜਨਮਸਾਖੀ ਨੂੰ ‘ਭਾਈ ਮਨੀ ਸਿੰਘ ਵਾਲੀ ਜਨਮਸਾਖੀ` ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਜਨਮਸਾਖੀ ਅਠਾਰ੍ਹਵੀ ਸਦੀ ਦੀ ਮਹੱਤਵਪੂਰਨ ਰਚਨਾ ਹੈ।
ਰਚਨਹਾਰ ਤੇ ਰਚਨਾਕਾਲ
ਕੁਝ ਵਿਦਵਾਨਾਂ ਨੇ ਇਸ ਦੇ ਲੇਖਕ ਭਾਈ ਮਨੀ ਸਿੰਘ ਨੂੰ ਮੰਨਿਆ ਹੈ ਪਰ ਕੁਝ ਇਸ ਮਤ ਨਾਲ ਸਹਿਮਤ ਨਹੀਂ ਹਨ। ਤਰਲੋਚਨ ਸਿੰਘ ਅਨੁਸਾਰ, “ਕਿ ਗਿਆਨ ਰਤਨਾਵਲੀ ਦਾ ਟੀਕਾ ਭਾਈ ਮਨੀ ਸਿੰਘ ਨੇ ਕਥਾ ਰੂਪ ਵਿੱਚ ਕੀਤਾ ਜਿਸ ਨੂੰ ਅੱਗੋਂ ਭਾਈ ਗੁਰਬਖ਼ਸ਼ ਸਿੰਘ ਪਾਸੋਂ ਸੁਣ ਕੇ ਭਾਈ ਸੂਰਤ ਸਿੰਘ ਨੇ ਵਾਰਤਕ ਵਿੱਚ ਲਿਖਿਆ।``15 ਭਾਈ ਸੂਰਤ ਸਿੰਘ ਚਨੀਓਟ ਦਾ ਵਾਸੀ ਸੀ। ਇਸ ਦਾ ਰਚਨਾ ਕਾਲ 1730-35 ਮੰਨਿਆ ਹੈ। ਵਿਸ਼ਾ ਵਸਤੂ : ਇਹ ਜਨਮਸਾਖੀ ਭਾਈ ਗੁਰਦਾਸ ਦੀ ਪਹਿਲੀ ਵਾਰ ਤੇ ਆਧਾਰਿਤ ਮੰਨਿਆ ਹੈ। ਇਸ ਨੂੰ ਪਹਿਲੀ ਵਾਰ ਦਾ ਵਾਰਤਕ ਟੀਕਾ ਕਿਹਾ ਜਾਂਦਾ ਹੈ। ਪਰ ਇਹ ਇੱਕ ਸਿਰਾ ਟੀਕਾ ਨਹੀਂ। ਇਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਬਿਰਤਾਂਤ ਪੇਸ਼ ਕੀਤਾ ਗਿਆ ਹੈ।
Remove ads
ਜਨਮਸਾਖੀ ਬਾਬੇ ਹੰਦਾਲ ਜੀ ਕੀ
“ਜੰਡਿਆਲਾ ਨਿਵਾਸੀ ਬਾਬਾ ਰਾਮ ਦਾਸ ਨਿਰੰਜਨੀ ਪਾਸ ਸੁਰੱਖਿਅਤ ‘ਜਨਮਸਾਖੀ ਬਾਬੇ ਹੰਦਾਲ ਜੀ ਕੀ` ਇੱਕ ਗੱਦ-ਪਦ ਮਿਸ਼ਰਿਤ ਦੁਰਲਭ ਹਥ ਲਿਖਿਤ ਪੋਥੀ ਹੈ। 216 ਪਤਰੀਆਂ ਦੀ ਇਹ ਰਚਨਾ ਅੱਗੋਂ ਕਿਸੇ ਹੋਰ ਪੋਥੀ ਤੋਂ 1864 ਈ. (1921 ਬਿ.) ਵਿੱਚ ਨਕਲ ਕੀਤੀ ਹੋਈ ਹੈ।``16 ਇਸ ਜਨਮਸਾਖੀ ਦੇ ਰਚਨਾਕਾਲ ਅਤੇ ਲੇਖਕ ਬਾਰੇ ਕੋਈ ਪ੍ਰਮਾਣ ਨਹੀਂ ਮਿਲਦੇ। ਇਸ ਸ਼ੈਲੀ ਕੋਈ ਖ਼ਾਸ ਮਹੱਤਵ ਨਹੀਂ ਰੱਖਦੀ ਅਤੇ ਇਹ ਜਨਮਸਾਖੀ ਗੁਰੂ ਨਾਨਕ ਦੇਵ ਜੀ ਦੀਆਂ ਬਾਕੀ ਜਨਮਸਾਖੀਆਂ ਨਾਲੋਂ ਘੱਟ ਮਹੱਤਵ ਰੱਖਦੀ ਹੈ।
ਸਤਿਗੁਰ ਜੀ ਦੇ ਮੂਹਿ ਦੀਆਂ ਜਨਮਸਾਖੀਆਂ
1978 ਈ. ਵਿੱਚ ਨਰਿੰਦਰ ਕੌਰ ਭਾਟੀਆ ਨੇ ਇਨ੍ਹਾਂ ਜਨਮਸਾਖੀਆਂ ਦਾ ਸੰਪਾਦਨ ਕੀਤਾ। ਇਸ ਵਿੱਚ 38 ਸਾਖੀਆਂ ਹਨ, ਜਿਨ੍ਹਾਂ ਵਿਚੋਂ 38 ਸਾਖੀਆ ਬੀਬੀ ਰੂਪ ਕੌਰ ਵਾਲੀ ਪੋਥੀ ਵਿਚੋਂ ਲਈਆਂ ਗਈਆਂ ਹਨ। ਇਹ ਜਨਮਸਾਖੀ ਕਦੋਂ ਅਤੇ ਕਿਸ ਦੁਆਰਾ ਲਿਖੀ ਗਈ ਕੋਈ ਠੋਸ ਸਬੂਤ ਨਹੀਂ ਮਿਲਦੇ। ਇਸ ਵਿਚਲੀਆਂ ਕਈ ਸਾਖੀਆਂ ਦਾ ਸੰਬੰਧ ਗੁਰੂ ਅਮਰਦਾਸ ਨਾਲ ਜੋੜਿਆ ਜਾਂਦਾ ਹੈ ਪਰ ਇਸ ਦੇ ਸੰਬੰਧੀ ਕੋਈ ਪੁਖਤਾ ਸਬੂਤ ਨਹੀਂ ਮਿਲਦੇ। ਪਰ ਬੀਬੀ ਰੂਪ ਕੌਰ ਨੇ ਕਾਗਜ਼ ਦੀ ਪ੍ਰਾਚੀਨਤਾ ਤੇ ਇਸ ਦੀ ਲਿਖਾਈ ਤੋਂ ਅਨੁਮਾਨ ਲਗਾਇਆ ਹੈ ਕਿ ਇਸ ਦਾ ਰਚਨਾ ਕਾਲ 1666 ਈ. ਭਾਵ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਤੋਂ ਪਹਿਲਾ ਦਾ ਹੈ।
ਭਾਸ਼ਾ
ਰਤਨ ਸਿੰਘ ਜੱਗੀ ਅਨੁਸਾਰ, “ਇਨ੍ਹਾਂ ਜਨਮਸਾਖੀਆਂ ਦੀ ਭਾਸ਼ਾ ਮੰਜੀ ਸੰਵਾਰੀ ਸਾਹਿਤਿਕ ਪੱਧਰ ਦੀ ਨਹੀਂ। ਇਨ੍ਹਾਂ ਵਿੱਚ ਆਮ ਬੋਲ-ਚਾਲ ਦੇ ਬਹੁਤ ਨੇੜੇ ਰਹਿ ਕੇ ਮਹਾਂਪੁਰਸ਼ਾਂ ਦੇ ਬੋਲਾਂ ਨੂੰ ਲਿਪੀਬੱਧ ਕੀਤਾ ਗਿਆ ਹੈ। ਵਚਨ/ਪ੍ਰਵਚਨ ਹੋਣ ਕਰਕੇ ਇਨ੍ਹਾਂ ਦਾ ਅਜਿਹੀ ਬੋਲਚਾਲ ਦੀ ਭਾਸ਼ਾ ਵਿੱਚ ਲਿਖਿਆ ਜਾਣਾ ਸੁਭਾਵਿਕ ਹੈ।``17 ਇਸ ਵਿੱਚ ਲਹਿੰਦੀ ਪੰਜਾਬੀ ਦੀ ਵਰਤੋਂ ਵਧੇਰੇ ਕੀਤੀ ਗਈ ਹੈ।
Remove ads
ਹਵਾਲੇ ਅਤੇ ਟਿੱਪਣੀਆਂ
Wikiwand - on
Seamless Wikipedia browsing. On steroids.
Remove ads