ਜਯੰਤ ਮਹਾਪਾਤਰਾ

ਭਾਰਤੀ ਲੇਖਕ From Wikipedia, the free encyclopedia

Remove ads

ਜਯੰਤ ਮਹਾਪਾਤਰਾ (ਜਨਮ 1928) ਬਿਹਤਰੀਨ ਭਾਰਤੀ ਕਵੀਆਂ ਵਿਚੋਂ ਇੱਕ ਹੈ।[1] ਉਹ ਅੰਗਰੇਜ਼ੀ ਕਵਿਤਾ ਲਈ  Sahitya Akademi ਇਨਾਮ ਜਿੱਤਣ ਵਾਲਾ ਪਹਿਲਾ ਭਾਰਤੀ ਕਵੀ ਹੈ। ਉਹ, ਇੰਡੀਅਨ ਸਮਰ ਅਤੇ ਹੰਗਰ ਵਰਗੀਆਂ ਪ੍ਰਸਿੱਧ ਕਵਿਤਾਵਾਂ ਦਾ ਲੇਖਕ ਹੈ ਜਿਸ ਨੂੰ ਆਧੁਨਿਕ ਭਾਰਤੀ ਅੰਗਰੇਜ਼ੀ ਸਾਹਿਤ ਵਿੱਚ ਕਲਾਸਿਕੀ ਸਮਝਿਆ ਜਾਂਦਾ ਹੈ। ਉਹ ਭਾਰਤ ਵਿੱਚ ਚੌਥੇ ਸਭ ਤੋਂ ਉਚੇ ਨਾਗਰਿਕ ਸਨਮਾਨ, ਪਦਮ ਸ਼੍ਰੀ ਦਾ ਜੇਤੂ ਹੈ।[2]

ਜਯੰਤ ਨੇ ਭਾਰਤ ਵਿੱਚ ਕਥਿਤ ਵਧ ਰਹੀ ਅਸਹਿਣਸ਼ੀਲਤਾ ਦਾ ਵਿਰੋਧ ਕਰਨ ਲਈ ਪਦਮ ਸ਼੍ਰੀ ਵਾਪਸ ਕਰ ਦਿੱਤਾ ਹੈ।[3]

Remove ads

ਭਾਰਤੀ ਕਵੀਆਂ ਦੀ ਤਿਕੜੀ

ਆਪਣੀ ਪੀੜ੍ਹੀ ਦੇ ਪ੍ਰਸਿੱਧ ਭਾਰਤੀ ਕਵੀਆਂ ਵਿੱਚੋਂ ਇੱਕ ਹੋਣ ਦੇ ਇਲਾਵਾ, ਮਹਾਪਾਤਰਾ ਉਸ ਤਿਕੜੀ ਦਾ ਹਿੱਸਾ ਸੀ ਜਿਸਨੇ ਭਾਰਤੀ ਅੰਗਰੇਜ਼ੀ ਕਵਿਤਾ ਦੀ ਬੁਨਿਆਦ ਰੱਖੀ।।EP ਪਰੰਪਰਾ ਵਿੱਚ ਸਭ ਤੋਂ ਵਧੀਆ ਸ਼ਾਇਰਾਂ ਵਿੱਚੋਂ ਇੱਕ ਏ ਕੇ ਰਾਮਾਨੁਜਨ, ਦੇ ਨਾਲ ਉਸਦਾ ਵਿਸ਼ੇਸ਼ ਬੰਧਨ ਸੀ। ਆਰ ਪਾਰਥਾਸਾਰਥੀ ਦੇ ਬਾਵਜੂਦ ਮਹਾਪਾਤਰਾ ਸ਼ਾਇਰੀ ਦੇ ਬੰਬਈ ਸਕੂਲ ਦਾ ਇੱਕ ਉਤਪਾਦ ਨਾ ਹੋਣ ਪੱਖੋਂ ਵੀ ਵੱਖਰਾ ਹੈ। ਸਮੇਂ ਨਾਲ, ਉਸ ਨੇ ਆਪਣੇ ਜ਼ਮਾਨੇ ਦੇ ਹੋਰਨਾਂ ਤੋਂ ਅਲੱਗ ਆਪਣੀ ਹੀ - ਸਪਸ਼ਟ ਭਾਂਤ ਵੱਖ ਦੀ ਇੱਕ ਚੁੱਪ,ਸ਼ਾਂਤ ਕਾਵਿਕ ਅਵਾਜ਼ ਧਾਰਨ ਕਰ ਲਈ ਹੈ।  

Remove ads

ਕੈਰੀਅਰ 

ਆਪਣੇ ਸਾਰੇ ਸਰਗਰਮ ਜੀਵਨ ਦੌਰਾਨ, ਉਸ ਨੇ ਗੰਗਾਧਰ ਮਿਹਰ ਕਾਲਜ, ਸੰਬਲਪੁਰ, ਬੀਜੇਬੀ ਕਾਲਜ, ਭੁਵਨੇਸ਼ਵਰ, ਫਕੀਰ ਮੋਹਨ ਕਾਲਜ, ਬਾਲਾਸੋਰ ਅਤੇ ਰਾਵੇਨਸ਼ਾਹ ਕਾਲਜ, ਕਟਕ, ਸਮੇਤ ਉੜੀਸਾ ਦੇ ਵੱਖ-ਵੱਖ ਕਾਲਜਾਂ ਵਿਖੇ ਭੌਤਿਕ ਵਿਗਿਆਨ ਪੜ੍ਹਾਇਆ। ਉਹ 1986 ਵਿੱਚ ਸੇਵਾਮੁਕਤ ਹੋਇਆ। [4]

ਮਹਾਪਾਤਰਾ ਨੇ ਕਵਿਤਾਵਾਂ ਦੀਆਂ 27 ਕਿਤਾਬਾਂ ਲਿਖੀਆਂ ਹਨ, ਜਿਹਨਾਂ ਵਿੱਚੋਂ ਸੱਤ ਉੜੀਆ ਵਿੱਚ ਅਤੇ ਬਾਕੀ ਅੰਗਰੇਜ਼ੀ ਵਿੱਚ ਹਨ। ਉਸ ਦੀਆਂ ਕਵਿਤਾ ਦੀਆਂ ਕਿਤਾਬਾਂ ਵਿੱਚ ਰਿਲੇਸ਼ਨਸ਼ਿਪ, ਬੇਅਰ ਫੇਸ ਅਤੇ ਸ਼ੈਡੋ ਸਪੇਸ ਸ਼ਾਮਲ ਹਨ। ਮਹਾਪਾਤਰਾ ਸਾਹਿਤ ਅਕਾਦਮੀ ਪੁਰਸਕਾਰ-ਜੇਤੂ ਹੈ, ਅਤੇ ਪੋਇਟਰੀ ਮੈਗਜ਼ੀਨ, ਸ਼ਿਕਾਗੋ ਵਲੋਂ ਦਿੱਤੇ ਜੈਕਬ ਗਲੈਟਸਟੇਨ ਪੁਰਸਕਾਰ ਦਾ ਵੀ ਧਾਰਕ ਹੈ। ਉਸ ਨੂੰ ਸੇਵਾਨੀ ਰਿਵਿਊ, ਸੇਵਾਨੀ, ਅਮਰੀਕਾ ਵਲੋਂ 2009 ਲਈ ਐਲਨ ਟੇਟ ਕਵਿਤਾ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਸ ਨੇ ਸਾਰਕ ਸਾਹਿਤ ਪੁਰਸਕਾਰ, ਦਿੱਲੀ, 2009 ਪ੍ਰਾਪਤ ਕੀਤਾ। ਕਵਿਤਾ ਦੇ ਇਲਾਵਾ, ਉਸ ਨੇ ਵਾਰਤਕ ਦੇ ਬੇਸ਼ੁਮਾਰ ਰੂਪਾਂ ਤੇ ਵਿਆਪਕ ਪ੍ਰਯੋਗ ਕੀਤੇ ਹਨ। ਉਸਦੀਆਂ ਵਾਰਤਕ ਦੀਆਂ ਪ੍ਰਕਾਸ਼ਿਤ ਕਿਤਾਬਾਂ ਗ੍ਰੀਨ ਗਾਰਡਨਰ, ਨਿੱਕੀਆਂ ਕਹਾਣੀਆਂ ਦਾ ਇੱਕ ਸੰਗ੍ਰਹਿ ਅਤੇ ਡੋਰ ਆਫ਼ ਪੇਪਰ: ਐਸੇ ਐਂਡ ਮੈਮੋਇਰਜ਼ ਹਨ। ਮਹਾਪਾਤਰਾ ਇੱਕ ਉਘਾ ਸੰਪਾਦਕ ਵੀ ਹੈ ਅਤੇ ਉਹ ਕਟਕ ਤੋਂ ਕਈ ਸਾਲਾਂ ਤੋਂ, ਇੱਕ ਸਾਹਿਤਕ ਰਸਾਲਾ, ਚੰਦਰਭਾਗਾ ਕਢ ਰਿਹਾ ਹੈ। ਮੈਗਜ਼ੀਨ ਦਾ ਨਾਮ, ਉੜੀਸਾ ਵਿੱਚ ਇੱਕ ਪ੍ਰਮੁੱਖ ਨਦੀ ਚੰਦਰਭਾਗਾ ਦੇ ਨਾਮ ਤੇ ਰੱਖਿਆ ਗਿਆ ਹੈ।

Remove ads

ਟਿੱਪਣੀਆਂ

ਬਾਹਰਲੇ ਲਿੰਕ

Loading related searches...

Wikiwand - on

Seamless Wikipedia browsing. On steroids.

Remove ads