ਜਵਾਰੀ ਬੇਲਾ

From Wikipedia, the free encyclopedia

ਜਵਾਰੀ ਬੇਲਾ
Remove ads

ਜਵਾਰੀ ਬੇਲਾ ਜਾਂ ਤੱਟੀ ਜੰਗਲ ਜਾਂ ਮੈਂਗਰੋਵ ਉਹਨਾਂ ਦਰਮਿਆਨੇ ਕੱਦ ਦੇ ਰੁੱਖਾਂ ਅਤੇ ਝਾੜੀਆਂ ਦੀ ਝਿੜੀ ਨੂੰ ਆਖਦੇ ਹਨ ਜੋ ਤਪਤ-ਖੰਡੀ ਅਤੇ ਉੱਪ ਤਪਤ-ਖੰਡੀ ਇਲਾਕਿਆਂ-ਖ਼ਾਸ ਕਰ ਕੇ 25°ਉ ਅਤੇ 25°ਦ ਵਿੱਥਕਾਰਾਂ ਵਿਚਕਾਰ- ਦੇ ਖ਼ਾਰੇ ਅਤੇ ਤੱਟੀ ਵਤਨਾਂ ਵਿੱਚ ਵਧਦੇ-ਫੁੱਲਦੇ ਹਨ। ਦੁਨੀਆ ਦੇ ਬਚੇ ਹੋਏ ਜਵਾਰੀ ਇਲਾਕਿਆਂ ਦਾ 2000 ਵਿੱਚ ਕੁੱਲ ਰਕਬਾ 53,190 ਵਰਗ ਮੀਲ (137,760 ਕਿਮੀ²) ਸੀ ਜੋ 118 ਮੁਲਕਾਂ ਅਤੇ ਰਿਆਸਤਾਂ ਵਿੱਚ ਫੈਲਿਆ ਹੋਇਆ ਹੈ।[1][2]

Thumb
ਮਲੇਸ਼ੀਆ ਦੇ ਜਵਾਰੀ ਰੁੱਖ

ਜਵਾਰੀ ਰੁੱਖ ਲੂਣ-ਮੁਆਫ਼ਕ ਦਰੱਖ਼ਤ ਹੁੰਦੇ ਹਨ ਜੋ ਤੱਟਾਂ ਦੇ ਖਰ੍ਹਵੇ ਹਲਾਤਾਂ ਵਿੱਚ ਰਹਿਣ ਲਈ ਢਲੇ ਹੋਏ ਹੁੰਦੇ ਹਨ। ਇਹਨਾਂ ਵਿੱਚ ਇੱਕ ਗੁੰਝਲਦਾਰ ਲੂਣ-ਪੁਣਾਈ ਪ੍ਰਬੰਧ ਅਤੇ ਜੜਾਂ ਦਾ ਪੇਚੀਦਾ ਗੁੱਛਾ ਹੁੰਦਾ ਹੈ ਜੋ ਲੂਣੇ ਪਾਣੀ ਵਿੱਚ ਡੁੱਬੇ ਰਹਿਣ ਅਤੇ ਛੱਲਾਂ ਦੀ ਮਾਰ ਦੇ ਅਸਰ ਤੋਂ ਇਹਨਾਂ ਨੂੰ ਬਚਾਉਂਦਾ ਹੈ। ਇਹ ਸੇਮ-ਮਾਰੀ ਚਿੱਕੜਦਾਰ ਜ਼ਮੀਨ ਦੇ ਘੱਟ ਆਕਸੀਜਨ ਵਾਲ਼ੇ ਹਲਾਤਾਂ ਵਿੱਚ ਵਧਣ ਦੇ ਕਾਬਲ ਹੁੰਦੇ ਹਨ।

Remove ads

ਹਵਾਲੇ

ਬਾਹਰਲੇ ਜੋੜ

Loading related searches...

Wikiwand - on

Seamless Wikipedia browsing. On steroids.

Remove ads