ਜਸਬੀਰ ਮੰਡ

From Wikipedia, the free encyclopedia

ਜਸਬੀਰ ਮੰਡ
Remove ads

ਜਸਬੀਰ ਮੰਡ ਪੰਜਾਬੀ ਗਲਪ ਦੇ ਖੇਤਰ ਵਿੱਚ ਨਵੀਂ ਪੀੜ੍ਹੀ ਦਾ ਨਾਵਲਕਾਰ ਹੈ। ਜਸਬੀਰ ਮੰਡ ਨਵੇਂ ਪੰਜਾਬੀ ਨਾਵਲ ਨੂੰ ਸਮਕਾਲੀ ਯਥਾਰਥ ਦੀ ਸੋਝੀ ਅਤੇ ਨਵੀਂ ਬਿਰਤਾਂਤ ਰਚਨਾ ਵਿੱਚ ਸੰਜਮ ਕਾਇਮ ਕਰਕੇ ਵੱਖਰੀ ਦਿਸ਼ਾ ਪ੍ਰਦਾਨ ਕਰਦਾ ਹੈ।[1] ਜਸਬੀਰ ਮੰਡ ਨੇ ਆਪਣੇ ਨਾਵਲਾਂ ਵਿੱਚ ਵਿਭਿੰਨ ਸੰਕਟਾਂ ਦੀ ਨਿਸ਼ਾਨਦੇਹੀ ਕਰਦਿਆਂ ਉਹਨਾਂ ਤੋਂ ਉਪਜੇ ਸਦਮਿਆਂ ਦਾ ਗਲਪੀ ਰੂਪਾਂਤਰਨ ਕੀਤਾ ਹੈ।[2]

Thumb
ਜਸਬੀਰ ਮੰਡ ਸੀਬਾ ਸਕੂਲ ਦੇ ਵਿਦਿਆਰਥੀਆਂ ਨਾਲ
ਵਿਸ਼ੇਸ਼ ਤੱਥ ਜਸਬੀਰ ਮੰਡ, ਜਨਮ ...
Remove ads

ਜੀਵਨ ਤੇ ਵਿੱਦਿਆ

ਜਸਬੀਰ ਮੰਡ ਦਾ ਜਨਮ 15 ਸਤੰਬਰ 1962 ਨੂੰ ਪਿੰਡ ਹਿਰਦਾਪੁਰ, ਜਿਲ੍ਹਾ ਰੋਪੜ ਵਿੱਚ ਹੋਇਆ। ਜਸਬੀਰ ਮੰਡ ਨੇ ਆਪਣੀ ਪ੍ਰਾਇਮਰੀ ਦੀ ਪੜ੍ਹਾਈ ਪਿੰਡ ਹਿਰਦਾਪੁਰ ਵਿੱਚ ਹੀ ਕੀਤੀ। ਅੱਗੋਂ ਮਿਡਲ ਤੱਕ ਦੀ ਪੜ੍ਹਾਈ ਪੁਰਖਾਲੀ ਦੇ ਸਰਕਾਰੀ ਸਕੂਲ ਤੋਂ ਕੀਤੀ। ਮੰਡ ਨੇ ਜਾਪਾਨ ਟੋਕੀਓ ਵਿੱਚ ਰੈਸਟੋਰੈਂਟ ਵੀ ਖੋਹਲੇ। ਮੰਡ ਨੇ ਜਾਪਾਨ ਵਿਚ ਕਈ ਸਾਲ ਗੁਜ਼ਾਰੇ। ਜਸਬੀਰ ਮੰਡ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ। ਜਸਬੀਰ ਮੰਡ ਨੇ ਤਿੰਨ ਸਾਲ ਜਲੰਧਰ ਜਾ ਕੇ ਵੀ ਪੜ੍ਹਾਈ ਕੀਤੀ। ਬੀ.ਏ. ਦੀ ਪੜ੍ਹਾਈ ਸਰਕਾਰੀ ਕਾਲਜ ਰੋਪੜ ਤੋਂ ਕੀਤੀ। ਇਸ ਤੋਂ ਮਗਰੋਂ ਐਮ.ਏ. (ਪੰਜਾਬੀ) ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਦਾਖਲਾ ਲਿਆ ਪਰੰਤੂ ਆਰਥਿਕ ਰੁਝੇਵਿਆਂ ਦੇ ਕਾਰਨ ਮੰਡ ਨੂੰ ਪੜ੍ਹਾਈ ਵਿਚਕਾਰ ਹੀ ਛੱਡਣੀ ਪਈ। ਜਸਬੀਰ ਮੰਡ 'ਹਾਕੀ' ਦੇ ਵਧੀਆ ਖਿਡਾਰੀ ਸਨ। ਪੜ੍ਹ-ਲਿਖ ਜਾਣ ਤੋਂ ਮਗਰੋਂ ਨੌਕਰੀ ਨਾ ਮਿਲਣ ਕਰਕੇ ਲਗਾਤਾਰ ਦਸ ਸਾਲ ਤੱਕ ਖੇਤੀਬਾੜੀ ਕੀਤੀ। ਜਸਬੀਰ ਮੰਡ ਦਾ ਵਿਆਹ 4 ਨਵੰਬਰ 1997 ਨੂੰ ਜਸਵਿੰਦਰ ਕੌਰ ਨਾਲ ਹੋਇਆ।

Remove ads

ਰਚਨਾਵਾਂ

Thumb
  • ਔੜ ਦੇ ਬੀਜ (1986)
  • ਆਖ਼ਰੀ ਪਿੰਡ ਦੀ ਕਥਾ (1992)
  • ਖਾਜ (2010)
  • ਬੋਲ ਮਰਦਾਨਿਆ (2015): ਬੋਲ ਮਰਦਾਨਿਆ ਪੰਜਾਬੀ ਦੇ ਸ਼ਾਹਕਾਰ ਨਾਵਲਾਂ ਵਿਚੋਂ ਇਕ ਹੈ ਜਿਸ ਵਿਚ ਜਸਬੀਰ ਮੰਡ ਗੁਰੂ ਨਾਨਕ ਸਾਹਿਬ ਦੀ ਜੀਵਨ ਕਥਾ ਨੂੰ ਭਾਈ ਮਰਦਾਨੇ ਤੇ ਹੋਰ ਪਾਤਰਾਂ ਨਾਲ ਗਹਿਰੇ ਤੇ ਸੰਵੇਦਨਸ਼ੀਲ ਰਿਸ਼ਤੇ ਰਾਹੀਂ ਬਿਆਨ ਕਰਦਾ ਹੈ। ਗੁਰੂ ਸਾਹਿਬ ਦੀ ਸੂਝ, ਅਨੁਭਵ ਤੇ ਜੀਵਨ ਰਮਝਾਂ ਦੀ ਬਾਖੂਬੀ ਪੇਸ਼ਕਾਰੀ ਬੋਲ ਮਰਦਾਨਿਆ ਨਾਵਲ ਵਿਚ ਹੋਈ ਹੈ। ਨਾਵਲ ਦੀ ਭਾਸ਼ਾ ਸੁਹਜਾਤਮਕ ਤੇ ਸੂਖਮ ਹੈ ਜੋ ਤੁਹਾਡੇ ਮਨ ਨੂੰ ਆਪਣੇ ਨਾਲ-ਨਾਲ ਤੋਰ ਲੈਂਦੀ ਹੈ।
  • ਆਖ਼ਰੀ ਬਾਬੇ (2019)
  • ਚੁਰਾਸੀ ਲੱਖ ਯਾਦਾਂ (2024)
Remove ads

ਪੁਰਸਕਾਰ

ਭਾਈ ਵੀਰ ਸਿੰਘ ਗਲਪ ਪੁਰਸਕਾਰ 'ਆਖਰੀ ਪਿੰਡ ਦੀ ਕਥਾ (1994)'[3]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads