ਜਸਵੰਤ ਸਿੰਘ ਰਾਹੀ

ਪੰਜਾਬੀ ਕਵੀ From Wikipedia, the free encyclopedia

ਜਸਵੰਤ ਸਿੰਘ ਰਾਹੀ
Remove ads

ਜਸਵੰਤ ਸਿੰਘ ਰਾਹੀ ਇੱਕ ਪ੍ਰਸਿੱਧ ਪੰਜਾਬੀ ਕਵੀ, ਜਮਹੂਰੀ ਲੇਖਕ, ਕਮਿਊਨਿਸਟ ਅਤੇ ਆਜ਼ਾਦੀ ਘੁਲਾਟੀਆ ਸੀ।

ਵਿਸ਼ੇਸ਼ ਤੱਥ ਜਸਵੰਤ ਸਿੰਘ ਰਾਹੀ, ਜਨਮ ...
Thumb

ਜ਼ਿੰਦਗੀ

ਮੁੱਢਲੀ ਜ਼ਿੰਦਗੀ

ਰਾਹੀ ਪਰਵਾਰ ਬਰਤਾਨਵੀ ਬਸਤੀਵਾਦੀ ਰਾਜ ਤੋਂ ਭਾਰਤ ਦੇ ਆਜ਼ਾਦੀ ਲਈ ਸੰਘਰਸ਼ ਨੂੰ ਸਮਰਪਿਤ ਸੀ। ਉਹ ਇੱਕ ਪੰਜਾਬੀ ਲੇਖਕ ਅਤੇ ਦਾਰਸ਼ਨਿਕ ਬਾਬਾ ਪਿਆਰੇ ਲਾਲ ਬੇਦੀ ਦੇ ਬਹੁਤ ਨੇੜੇ ਸੀ। ਉਸ ਦਾ ਵਿਆਹ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਫਤਿਹਗੜ੍ਹ ਚੂੜੀਆਂ ਦੀ ਇੱਕ ਸਿੱਖ ਪਰਿਵਾਰ ਦੀ ਕੁੜੀ ਸਤਵੰਤ ਕੌਰ ਨਾਲ ਹੋਇਆ। ਉਨ੍ਹਾਂ ਦੇ ਅੱਠ ਬੱਚੇ ਸਨ, ਜਿਨ੍ਹਾਂ ਵਿੱਚ ਤਿੰਨ ਪੁੱਤਰ ਸਨ- ਰਾਜਵੰਤ ਸਿੰਘ ਰਾਹੀ, ਇੰਦਰਜੀਤ ਸਿੰਘ ਰਾਹੀ ਅਤੇ ਸਰਬਜੀਤ ਸਿੰਘ ਰਾਹੀ; ਅਤੇ ਪੰਜ ਧੀਆਂ - ਸਵਰਗੀ ਸ਼੍ਰੀਮਤੀ ਸੁਖਬੀਰ ਕੌਰ (ਸਮਾਜਕ ਕਾਰਕੁਨ ਅਤੇ ਪੰਜਾਬੀ ਲੇਖਿਕਾ), ਸੰਤੋਸ਼, ਰਾਜ ਕੁਮਾਰੀ, ਮੋਹਨਜੀਤ ਅਤੇ ਕੰਵਲਜੀਤ ਸਨ। ਉਨ੍ਹਾਂ ਦੀਆਂ ਨੂੰਹਾਂ ਚਰਨਜੀਤ ਕੌਰ, ਰਵਿੰਦਰ ਰਾਹੀ ਅਤੇ ਕੁਲਵਿੰਦਰ ਕੌਰ ਹਨ।

ਉਸਦੇ ਪੋਤੇ-ਪੋਤੀਆਂ ਵਿੱਚ ਡਾ. ਬਨਿੰਦਰ ਰਾਹੀ (ਪੱਤਰਕਾਰ ਅਤੇ ਮੀਡੀਆ ਸਿੱਖਿਅਕ ਜੋ ਇੰਡੀਅਨ ਐਕਸਪ੍ਰੈਸ,[1] ਦਿ ਪਾਇਨੀਅਰ ਅਤੇ ਡੇਲੀ ਪੋਸਟ ਇੰਡੀਆ) ਨਾਲ ਕੰਮ ਕਰ ਚੁੱਕੇ ਹਨ।[2] ਹੋਰ ਪੋਤੇ-ਪੋਤੀਆਂ ਵਿਚ ਕਵਿਤਾ ਰਾਹੀ, ਬਿਕਰਮਜੀਤ ਸਿੰਘ ਰਾਹੀ, ਨਤਾਸ਼ਾ ਰਾਹੀ, ਨਵਕਿਰਨ ਰਾਹੀ, ਪ੍ਰਤੀਕ ਰਾਹੀ ਅਤੇ ਸਰਵਨੂਰ ਸਿੰਘ ਰਾਹੀ ਹਨ।

ਉਸਨੇ ਆਪਣੇ ਸ਼ੁਰੂਆਤੀ ਸਾਲਾਂ ਦੌਰਾਨ ਰਾਜਵੰਤ ਕੌਰ ਨਾਗੀ ਅਤੇ ਸ਼ਿਵ ਕੁਮਾਰ ਬਟਾਲਵੀ[ਹਵਾਲਾ ਲੋੜੀਂਦਾ] ਸਮੇਤ ਹੋਰਾਂ ਲੇਖਕਾਂ ਦਾ ਸਲਾਹਕਾਰ ਰਿਹਾ। ਬਟਾਲਵੀ ਨੇ ਡੇਰਾ ਬਾਬਾ ਨਾਨਕ ਵਿੱਚ ਰਾਹੀ ਦੇ ਘਰ ਕਈ ਹਫ਼ਤੇ ਬਿਤਾਏ।[3]

Remove ads

ਕੰਮ ਅਤੇ ਮਾਨਤਾ

ਜਸਵੰਤ ਸਿੰਘ ਰਾਹੀ ਨੂੰ ਪ੍ਰਾਪਤ ਹੋਏ ਕੁਝ ਪੁਰਸਕਾਰ ਅਤੇ ਸਨਮਾਨ
Thumb
ਲੋਕ ਲਿਖਾਰੀ ਪੁਰਸਕਾਰ
Thumb
ਸਾਹਿਤ ਕਲਾ ਪੁਰਸਕਾਰ
Thumb
ਪ੍ਰੀਤ ਲੜੀ ਪੁਰਸਕਾਰ
Thumb
ਸਾਹਿਤ ਵਿਚਾਰ ਕੇਂਦਰ ਪੁਰਸਕਾਰ
Thumb
ਅਦਬੀ ਸਾਹਿਤ ਸੰਗਮ ਪੁਰਸਕਾਰ
Thumb
ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੁਆਰਾ ਤਾਮਰਾ ਪੱਤਰ 1988

ਜਸਵੰਤ ਸਿੰਘ ਰਾਹੀ ਆਜ਼ਾਦੀ ਸੰਗਰਾਮ ਤੋਂ ਪ੍ਰੇਰਿਤ ਸਨ। ਉਹ ਕਮਿਊਨਿਸਟ ਲਹਿਰ ਵਿਚ ਸ਼ਾਮਲ ਹੋ ਗਿਆ ਅਤੇ ਉਸ ਸਮੇਂ ਆਪਣਾ ਨਾਂ ਬਦਲ ਕੇ ਰਾਹੀ ਰੱਖ ਲਿਆ। ਉਸਨੇ ਨਾਵਲ, ਕਵਿਤਾ ਅਤੇ ਤਿੰਨ ਭਾਗਾਂ ਵਾਲੀ ਸਵੈ-ਜੀਵਨੀ ‘ਮੈਂ ਕਿਵੇ ਜੀਵਿਆ’ ਲਿਖੀ।[4] ਉਨ੍ਹਾਂ ਨੂੰ ਪੰਜਾਬੀ ਲੇਖਕ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ।ਉਨ੍ਹਾਂ ਨੂੰ ਪੰਜਾਬੀ ਲੇਖਕ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ।

Remove ads

ਰਚਨਾਵਾਂ

ਤਸਵੀਰ:News Clipping about Jaswant Singh Rahi.png
An article by the then eminent columnist Joginder Singh Bedi describing Jaswant Singh Rahi and his works published in an English Daily.
  • ਲਹੂ ਭਿੱਜੀ ਚਾਨਣੀ (1981)
  • ਪੌਣਾਂ ਦੇ ਤਰਿਹਾਏ (1981)
  • ਕਬਰਾਂ ਦਾ ਗੁਲਾਬ (1982)[5]
  • ਪਰਛਾਵਿਆਂ ਦਾ ਸੱਚ (1988)
  • ਮੋਏ ਫੁੱਲਾਂ ਦਾ ਮੰਦਰ (1990)
  • ਅਧੂਰਾ ਸਫ਼ਰ (1991)
  • ਮੈਂ ਕਿਵੇਂ ਜੀਵਿਆ (ਸਵੈਜੀਵਨੀ ਤਿੰਨ ਜਿਲਦਾਂ ਵਿੱਚ)
  • ਦੋਹੜੇ 'ਾਹੀ ਦ'ੇ (1996) (ਸੰਪਾਦਕ: ਧਿਆਨ ਸਿੰਘ ਸ਼ਾਹ ਸਿਕੰਦਰ)

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads