ਜ਼ਾਹਿਦਾ ਹਿਨਾ

From Wikipedia, the free encyclopedia

Remove ads

ਜ਼ਾਹਿਦਾ ਹਿਨਾ (ਉਰਦੂ: زاہدہ حنا) (ਜਨਮ 5 ਅਕਤੂਬਰ 1946) ਇੱਕ ਉਘੀ ਉਰਦੂ ਕਹਾਣੀਕਾਰ, ਕਾਲਮਨਵੀਸ, ਲੇਖਕ ਅਤੇ ਨਾਟਕਕਾਰ ਹੈ!

ਵਿਸ਼ੇਸ਼ ਤੱਥ ਜ਼ਾਹਿਦਾ ਹਿਨਾ, ਰਾਸ਼ਟਰੀਅਤਾ ...

ਅਰੰਭਕ ਜੀਵਨ

ਜ਼ਾਹਿਦਾ ਹਿਨਾ ਦਾ ਜਨਮ 5 ਅਕਤੂਬਰ 1946 ਨੂੰ ਸਾਸਾਰਾਮ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ (ਬਿਹਾਰ, ਭਾਰਤ) ਹੋਇਆ। ਤਕਸੀਮ ਦੇ ਬਾਅਦ ਇਨ੍ਹਾਂ ਦੇ ਪਿਤਾ ਮੋਹੰਮਦ ਅਬੁਲ ਖੈਰ ਕਰਾਚੀ, ਪਾਕਿਸਤਾਨ ਆਕੇ ਬਸੇ। ਉਸ ਨੇ ਆਪਣੀ ਪਹਿਲੀ ਕਹਾਣੀ ਦੀ ਰਚਨਾ ਨੌਂ ਸਾਲ ਦੀ ਉਮਰ ਵਿੱਚ ਲਿਖੀ। ਉਸ ਨੇ ਕਰਾਚੀ ਯੂਨੀਵਰਸਿਟੀ ਤੋਂ ਗ੍ਰੈਜੁਏਸ਼ਨ ਕੀਤੀ ਅਤੇ ਉਸ ਦਾ ਪਹਿਲਾ ਨਿਬੰਧ 1962 ਵਿੱਚ ਪ੍ਰਕਾਸ਼ਿਤ ਹੋਇਆ। ਉਸ ਨੇ ਪੱਤਰਕਾਰੀ ਨੂੰ ਆਪਣਾ ਕਾਰਜ ਖੇਤਰ ਚੁਣਿਆ ਅਤੇ 1960 ਦੇ ਵਿਚਕਾਰ ਵਿੱਚ ਉਸ ਨੇ ਪੱਤਰਕਾਰਤਾ ਸ਼ੁਰੂ ਕੀਤੀ। 1970 ਵਿੱਚ ਉਸ ਨੇ ਨੇ ਪ੍ਰਸਿੱਧ ਕਵੀ ਜੋਂ ਏਲੀਆ ਨਾਲ ਵਿਆਹ ਕੀਤਾ। ਉਹ 1988 ਤੋਂ 2005 ਤੱਕ ਦੈਨਿਕ ਜੰਗ ਨਾਮਕ ਅਖਬਰ ਨਾਲ ਜੁੜੀ ਰਹੀ ਅਤੇ 2005 ਵਿੱਚ ਉਸ ਨੇ ਦੈਨਿਕ ਏਕਸਪ੍ਰੇਸ ਨਾਮਕ ਅਖ਼ਬਾਰ ਦਾ ਰੁਖ਼ ਕੀਤਾ। 2006 ਤੋਂ ਉਹ ਦੈਨਿਕ ਭਾਸਕਰ ਅਖ਼ਬਾਰ ਵਿੱਚ ਪਾਕਿਸਤਾਨੀ ਡਾਇਰੀ ਨਾਮਕ ਲੇਖ ਲਿਖ ਰਹੀ ਹੈ। ਵਰੱਤਮਾਨ ਵਿੱਚ ਉਹ ਰਡਯੋ ਪਾਕਿਸਤਾਨ, ਬੀ ਬੀ ਸੀ ਉਰਦੂ, ਅਤੇ ਵਾਇਸ ਆਫ ਅਮਰੀਕਾ ਲਈ ਕੰਮ ਕਰਦੀ ਹੈ। ਉਹ ਕਰਾਚੀ, ਪਾਕਿਸਤਾਨ ਵਿੱਚ ਰਹਿੰਦੀ ਹੈ।

Remove ads
Loading related searches...

Wikiwand - on

Seamless Wikipedia browsing. On steroids.

Remove ads