ਜ਼ੈਕ ਏਫ੍ਰੋਨ
ਅਮਰੀਕੀ ਅਦਾਕਾਰ ਅਤੇ ਗਾਇਕ (ਜਨਮ 1987) From Wikipedia, the free encyclopedia
Remove ads
ਜ਼ੈਚਰਰੀ ਡੇਵਿਡ ਐਲੈਗਜ਼ੈਂਡਰ "ਜ਼ੈਕ" ਏਫ੍ਰੋਨ (ਜਨਮ 18 ਅਕਤੂਬਰ 1987)[1] ਇੱਕ ਅਮਰੀਕੀ ਅਦਾਕਾਰ ਹੈ। ਉਸਨੇ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਪੇਸ਼ੇਵਰ ਤੌਰ 'ਤੇ ਅਦਾਕਾਰੀ ਸ਼ੁਰੂ ਕੀਤੀ ਸੀ ਅਤੇ ਉਸਨੂੰ ਹਾਈ ਸਕੂਲ ਮਿਊਜ਼ਿਕਲ ਫਰੈਂਚਾਈਜ਼ (2006-2008) ਵਿੱਚ ਕੰਮ ਕਰਨ 'ਤੇ ਲਈ ਪ੍ਰਮੁੱਖਤਾ ਪ੍ਰਾਪਤ ਹੋਈ। ਉਸਨੇ ਹੇਅਰਸਪ੍ਰੈ (2007), 17 ਅਗੇਨ (2009), ਨਿਊ ਯੀਅਰ ਈਵ (2011), ਦਿ ਲੱਕੀ ਵਨ (2012), ਦੀ ਪੇਪਰਬੁਆੲੇ (2012), ਨੇਬਰਰਸ (2014), ਡਰਟੀ ਗ੍ਰੈਂਡਪਾ (2016), ਨੇਬਰਰਸ-2 (2016), ਬੇਵਾਚ (2017) ਅਤੇ ਦਿ ਗ੍ਰੇਟੇਸਟ ਸ਼ੌਅਮੈਨ (2017) ਵਰਗੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ।
Remove ads
ਮੁੱਢਲਾ ਜੀਵਨ
ਏਫ੍ਰੋਨ ਦਾ ਜਨਮ ਸਾਨ ਲੁਈਸ ਓਬਿਸਪੋ, ਕੈਲੀਫੋਰਨੀਆ[2] ਵਿਖੇ ਹੋਇਆ ਸੀ ਅਤੇ ਬਾਅਦ ਵਿੱਚ ਉਹ }ਅਰੋਓਓ ਗ੍ਰਾਂਡੇ, ਕੈਲੀਫੋਰਨੀਆ ਚਲਾ ਗਿਆ। ਉਸ ਦਾ ਪਿਤਾ ਡੇਵਿਡ ਏਫ੍ਰੋਨ, ਪਾਵਰ ਸਟੇਸ਼ਨ 'ਤੇ ਇੱਕ ਇਲੈਕਟ੍ਰੀਕਲ ਇੰਜੀਨੀਅਰ ਹੈ ਅਤੇ ਉਸਦੀ ਮਾਂ, ਸਟਾਰਲਾ ਬਾਸਕੇਟ, ਉਸੇ ਪਾਵਰ ਸਟੇਸ਼ਨ 'ਤੇ ਇੱਕ ਸੈਕਟਰੀ ਹੈ।[3][4] ਏਫ੍ਰੋਨ ਦਾ ਡਾਇਲਨ ਨਾਮ ਦਾ ਇੱਕ ਭਰਾ ਹੈ।[1]
ਉਸ ਦੇ ਪਿਤਾ ਨੇ ਉਸ ਨੂੰ 11 ਸਾਲ ਦੀ ਉਮਰ ਵਿੱਚ ਅਦਾਕਾਰੀ ਲਈ ਪ੍ਰੇਰਿਤ ਕੀਤਾ।[3] ਏਫ੍ਰੋਨ ਆਪਣੇ ਹਾਈ ਸਕੂਲ ਵਿੱਚ ਥੀਏਟਰ ਵਿੱਚ ਭਾਗ ਲੈਂਦਾ ਰਿਹਾ[5] ਅਤੇ ਨਾਲ ਹੀ ਗਾਉਣਾ ਸਿੱਖਣਾ ਸ਼ੁਰੂ ਕਰ ਦਿੱਤਾ।[3]
ਏਫ੍ਰੋਨ ਨੇ 2006 ਵਿੱਚ ਅਰੋਓਓ ਗ੍ਰਾਂਡੇ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ[6] ਅਤੇ ਫਿਰ ਉਸ ਨੂੰ ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਦਾਖਲਾ ਮਨਜ਼ੂਰੀ ਮਿਲ ਗਈ ਸੀ ਪਰ ਫਿਲਮ ਪ੍ਰੋਜੈਕਟਾਂ 'ਤੇ ਕੰਮ ਕਰਨ ਲਈ ਆਪਣਾ ਨਾਂ ਦਾਖਲ ਕਰ ਦਿੱਤਾ। ਉਸਨੇ ਪੈਸਿਫਿਕ ਕੰਜ਼ਰਵੇਟਰੀ ਪਰਫਾਰਮਿੰਗ ਆਰਟਸ, ਸੈਂਟਾ ਮਾਰੀਆ, ਕੈਲੀਫੋਰਨੀਆ ਵਿਖੇ ਸਥਿਤ ਇੱਕ ਕਮਿਊਨਿਟੀ ਕਾਲਜ, ਵਿੱਚ ਭਾਗ ਲਿਆ। ਜਿਸ ਨੇ ਉਸ ਨੂੰ 2000 ਅਤੇ 2001 ਦੇ ਸਾਲਾਂ ਦੌਰਾਨ "ਨੌਜਵਾਨ ਖਿਡਾਰੀ" ਦੇ ਰੂਪ ਵਿੱਚ ਕੰਮ ਕਰਨ ਦਾ ਮੌਕਾ ਪ੍ਰਦਾਨ ਕੀਤਾ।[7]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads