ਜ਼ੋਰਾਵਰ ਸਿੰਘ (ਡੋਗਰਾ ਜਨਰਲ)
From Wikipedia, the free encyclopedia
Remove ads
ਜ਼ਰਨੈਲ ਜ਼ੋਰਾਵਰ ਸਿੰਘ (1785-1841) ਪੰਜਾਬ ਦੇ ਰਾਜਾ ਸ਼ੇਰ-ਏ-ਪੰਜਾਬ ਦੀ ਸੈਨਾ ਵਿੱਚ ਸੈਨਾਪਤੀ ਸੀ। ਉਸਦਾ ਜਨਮ ਕਾਂਗੜਾ ਘਾਟੀ ਦੇ ਪਿੰਡ ਅਨਸਰਾਂ ਵਿੱਚ ਹੋਇਆ ਸੀ।ਜਰਨਲ ਜ਼ੋਰਾਵਰ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਰਨਲ ਸੀ ਜਿਸਨੇ ਤਿਬੱਤ ਤੱਕ ਖਾਲਸਾ ਰਾਜ ਫੈਲਾਇਆ। ਤੇ ਜਦੋ ਜਰਨਲ ਜ਼ੋਰਾਵਰ ਸਿੰਘ ਤਿਬੱਤ ਫਤਹਿ ਕਰਕੇ ਵਾਪਸ ਆ ਰਿਹੇ ਸੀ ਤਾ ਪਿੱਛੋਂ ਤਿਬੱਤੀ ਫੌਜ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਜਰਨਲ ਜ਼ੋਰਾਵਰ ਸਿੰਘ ਏਨੀ ਬਹਾਦਰੀ ਨਾਲ ਲੜੇ ਕੇ ਕਿਸੇ ਦੁਸ਼ਮਣ ਦੀ ਇਹਨਾਂ ਦੇ ਸਾਹਮਣੇ ਆਉਣ ਦੀ ਹਿੰਮਤ ਨਾ ਹੋਈ ਤੇ ਫਿਰ ਇੱਕ ਗੋਲੀ ਆਉਂਦੀ ਆ ਜੋ ਇਹਨਾਂ ਦੇ ਪੱਟ ਵਿੱਚ ਵੱਜਦੀ ਆ ਤੇ ਇਹ ਜ਼ਖਮੀ ਹਾਲਤ ਵਿੱਚ ਵੀ ਲੜਦੇ ਰਹੇ ਤੇ ਕਿਸੇ ਦੁਸ਼ਮਣ ਦੀ ਹਿੰਮਤ ਨੀ ਹੋਈ ਕੀ ਇਹਨਾਂ ਸਾਹਮਣੇ ਹੋ ਕੇ ਲੜ ਸਕੇ। ਦੂਰ ਪਹਾੜ ਤੇ ਬੈਠਾ ਇੱਕ ਤਿੱਬਤੀ ਫੌਜੀ ਇਹਨਾਂ ਦੇ ਬਰਛਾ ਮਾਰਦੇ ਜੋ ਪਿੱਛੇ ਪਿੱਠ ਤੇ ਵੱਜਦਾ ਹੈ ਤੇ ਇਹਨਾਂ ਦੇ ਆਰ ਲਾਰ ਹੋ ਜਾਂਦਾ ਹੈ ਤੇ ਉੱਥੇ ਇਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ। ਕਹਿੰਦੇ ਨੇ ਇਹਨਾਂ ਦੀ ਸ਼ਹਾਦਤ ਤੋਂ ਬਾਅਦ ਵੀ ਕਿਸੇ ਦੀ ਹਿੰਮਤ ਨੀ ਹੋਈ ਕੀ ਕੋਈ ਇਹਨਾਂ ਦੇ ਕੋਲ ਆ ਜਾਵੇ। ਤੇ ਫਿਰ ਇਹਨਾਂ ਦੀ ਲਾਸ਼ ਦੇ ਪਿੱਛੇ ਦੁਸ਼ਮਣ ਦੀ ਆਪਸ ਵਿੱਚ ਘੰਟਿਆਂ ਲੜਾਈ ਹੁੰਦੀ ਐ ਤੇ ਅਖੀਰ ਫੈਸਲਾ ਹੋਇਆ ਕੇ ਜੋ ਵੀ ਲਾਸ਼ ਦੀ ਸਭ ਤੋਂ ਵੱਧ ਬੋਲੀ ਲਾਉਗਾ ਲਾਸ਼ ਉਸਦੀ। ਦੋ ਕਬੀਲਿਆਂ ਚ ਲਾਸ਼ ਵੰਡ ਲਈ ਜਾਂਦੀ ਐ। ਤੇ ਫੇਰ ਇਹਨਾਂ ਦਾ ਸਾਰਾ ਮਾਸ ਉਤਾਰ ਕੇ ਟੁੱਕੜੇ ਟੁੱਕੜੇ ਕਰ ਕੇ ਫ਼ੌਜੀਆਂ ਚ ਵੰਡ ਦਿੱਤਾ ਜਾਂਦਾ ਹੈ। ਦੁਸ਼ਮਣ ਫੌਜੀ ਰੇਸ ਮਹਾਨ ਸੂਰਮੇ ਦੇ ਮਾਸ ਦੇ ਟੁੱਕੜੇ ਆਪਣੀਆਂ ਬਾਹਵਾ ਤੇ ਬੰਨੀ ਫਿਰਦੇ ਸੀ। (ਤਿਬੱਤ ਵਿੱਚ ਇੱਕ ਪਰੰਪਰਾ ਸੀ ਕਿ ਜੇ ਕੋਈ ਸ਼ੇਰ ਦਾ ਮਾਸ ਆਪਣੀ ਬਾਂਹ ਤੇ ਬੰਨੇ ਜਾ ਘਰੇ ਰੱਖੇ ਤਾ ਉਹਨਾ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਬਹਾਦਰ ਪੈਦਾ ਹੁੰਦੀਆਂ ਨੇ) ਉਹ ਲੋਕ ਕਹਿੰਦੇ ਨੇ ਜਿਸ ਹਿਸਾਬ ਨਾਲ ਇਹ ਯੋਧਾ ਲੜਿਆ ਐ ਤੇ ਸ਼ੇਰ ਦੀ ਏਸ ਸਾਹਮਣੇ ਕੀ ਔਕਾਤ ਐ। ਫਿਰ ਇਹਨਾਂ ਦੇ ਸਿਰ ਦਾ ਇੱਕ ਇੱਕ ਵਾਲ(ਕੇਸਾਂ ਦਾ ਵਾਲ ) ਲੋਕ ਆਪਣੇ ਘਰ ਲੈ ਗਏ ਇਹਨਾਂ ਦਾ ਹੱਥ ਵੱਡ ਕੇ ਜ਼ਮੀਨ ਚ ਗੱਡ ਦਿੱਤਾਂ ਗਿਆ ਤੇ ਇੱਕ ਮੱਠ ਬਣਾ ਦਿੱਤਾ ਜਿਸਨੂੰ ਸਿੰਗਲਾਪਾ ਚੋਟਲ ਕਹਿੰਦੇ ਨੇ ਜਿਸਦਾ ਮੱਤਲੱਬ ਅੱਸੂ ਕੇ ਇਥੇ ਸ਼ੇਰ ਸੁੱਤਾ ਪਿਆ ਐ। ਤਿਬੱਤ ਵਿੱਚ ਇੱਕ ਪਰੰਪਰਾ ਰਹੀ ਐ ਕੇ ਜਦੋ ਵੀ ਏਥੇ ਕੋਈ ਬੀਬੀ ਗਰਵਬਤੀ ਹੁੰਦੀ ਐ ਤਾ ਉਸਨੂੰ ਢੋਲ ਵਾਜਿਆਂ ਨਾਲ ਉਸ ਮੱਠ ਤੇ ਲਿਜਾਇਆ ਜਾਂਦਾ ਹੈ ਤੇ ਉਸ ਮੱਠ ਦੇ ਚੱਕਰ ਲਵਾਏ ਜਾਂਦੇ ਨੇ ਤਾ ਜੋ ਉਸਦਾ ਆਉਣ ਵਾਲਾ ਬੱਚਾ ਇਸ ਵਰਗਾ ਬਹਾਦਰ ਪੈਦਾ ਹੋਵ। ਦੁਨੀਆ ਵਿੱਚ ਮਹਾਨ ਤੋ ਮਹਾਨ ਯੋਧੇ ਹੋਏ ਹੋਣਗੇ। ਪਰ ਇਸ ਸੂਰਮੇ ਵਰਗਾ ਕੋਈ ਵਿਰਲਾ ਹੀ ਹੋਵੇਗਾ। ਜਿਸਦੇ ਮਾਸ ਦੀ ਬੋਟੀ ਬੋਟੀ ਦੀ ਕੀਮਤ ਉਸਦੇ ਦੁਸ਼ਮਣਾ ਨੇ ਪਾਈ ਹੋਵੇ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads