ਜ਼ੋਰਾ ਸਿੰਘ

ਭਾਰਤੀ ਅਥਲੀਟ From Wikipedia, the free encyclopedia

ਜ਼ੋਰਾ ਸਿੰਘ
Remove ads

ਜ਼ੋਰਾ ਸਿੰਘ (15 ਜੂਨ, 1928 - 9 ਅਕਤੂਬਰ, 2005) ਉਹ ਭਾਰਤੀ ਅਥਲੀਟ ਸੀ, ਜਿਸਨੇ ਨੇ 1960 ਵਿੱਚ ਰੋਮ `ਚ ਹੋਈਆਂ ਉਲੰਪਿਕ ਖੇਡਾਂ ਵਿੱਚ ਭਾਰਤ ਦੇਸ਼ ਦੀ ਪ੍ਰਤੀਨਿਧਤਾ ਕੀਤੀ। ਪੁਰਸ਼ਾਂ ਦੇ 50 ਕਿਲੋਮੀਟਰ ਵਾਕ ਈਵੈਂਟ ਵਿੱਚ ਉਸ ਨੇ 8ਵਾਂ ਸਥਾਨ ਹਾਸਲ ਕੀਤਾ ਸੀ।[1][2][3]

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਰਾਸ਼ਟਰੀਅਤਾ ...

ਜ਼ਿੰਦਗੀ ਅਤੇ ਕੰਮ

ਜ਼ੋਰਾ ਸਿੰਘ ਜਨਮ 15 ਜੂਨ, 1928 ਨੂੰ ਪਿੰਡ ਤਲਵੰਡੀ ਖ਼ੁਰਦ ਜ਼ਿਲ੍ਹਾ ਲੁਧਿਆਣਾ ਵਿੱਚ ਧਨੋਆ ਗੋਤ ਦੇ ਜੱਟ ਪ੍ਰੀਵਾਰ ਵਿੱਚ ਹੋਇਆ। ਇਲਕੇ ਦੇ ਲੋਕ ਇਸ ਪਿੰਡ ਨੂੰ ਨੀਵੀਂ ਤਲਵੰਡੀ ਕਹਿੰਦੇ ਨੇ। ਮਾਪਿਆਂ ਦੇ ਅਗਾਂਹ ਪੜਾਉਣ ਦੀ ਤਮੰਨਾ ਦੇ ਬਾਵਜੂਦ ਉਹਨੇ 6ਵੀਂ ਹੀ ਪਾਸ ਕੀਤੀ ਅਤੇ ਫਿਰ ਬੰਗਾਲ ਇੰਜਨੀਅਰਿੰਗ ਸੈਂਟਰ ਰੁੜਕੀ ਫ਼ੌਜੀ ਭਰਤੀ ਹੋ ਗਿਆ। ਉੱਥੇ ਰੰਗਰੂਟੀ ਕੱਟੀ, ਲੜਾਈਆਂ ਲੜਨ ਲਈ ਇਰਾਕ ਇਰਾਨ ਮੁਹਾਜ਼ 'ਤੇ ਵੀ ਗਿਆ। ਫ਼ੌਜ ਵਿੱਚ ਉਹ ਵਾਲੀਵਾਲ ਖੇਡਿਆ… 400 ਮੀਟਰ ਦੌੜ 52.3 ਸੈਕਿੰਡ 'ਚ ਦੌੜਿਆ… ਲੰਬੀਆਂ ਦੌੜਨ ਵਿੱਚ ਵੀ ਸਫ਼ਲ ਨਾ ਹੋ ਸਕਿਆ। ਆਪਣੇ ਉਮਰ ਦੇ ਪੱਚੀਵੇਂ ਸਾਲ ਦੇ ਕਰੀਬ ਜ਼ੋਰਾ ਸਿੰਘ ਵਾਕ ਕਰਨ ਵੱਲ ਆ ਗਿਆ ਤੇ ਜਿੱਤਾਂ ਦਾ ਦੌਰ ਚੱਲ ਪਿਆ। ਕਾਸ਼! ਉਹਨੇ ਵਾਕ ਈਵੈਂਟ ਪਹਿਲਾਂ ਚੁਣਿਆ ਹੁੰਦਾ ਤਾਂ ਸਿੱਟੇ ਹੋਰ ਤੇ ਕਹਾਣੀ ਵੱਖਰੀ ਹੋਣੀ ਸੀ। ਹੁੰਦੀਆਂ ਜਿੱਤਾਂ ਨੇ ਉਹਦਾ ਹੌਸਲਾ ਅਜਿਹਾ ਬੁਲੰਦ ਕੀਤਾ ਕਿ ਉਹਨੇ ਸੰਸਾਰ ਜੇਤੂ ਬਣਨ ਦਾ ਲਕਸ਼ ਅੱਗੇ ਰੱਖਕੇ; ਬਿਨ੍ਹਾ ਕਿਸੇ ਲੋੜੀਂਦੀ ਟਰੇਨਿੰਗ ਦੇ, ਸਿਰੜ ਨਾਲ਼ ਅੰਨ੍ਹੇਵਾਹ 10 ਸਾਲ ਮਿਹਨਤ ਕੀਤੀ। ਬੱਸ ਅਰਜਣ ਨੂੰ 'ਮੱਛੀ ਦੀ ਅੱਖ' ਦੀਂਹਦੀ ਸੀ। ਖ਼ੂਨ-ਪਸੀਨਾ ਇੱਕ ਕਰਕੇ ਕੀਤੀ ਮਿਹਨਤ ਨੇ ਰੰਗ ਭਾਗ ਲਾਏ। 1959 ਵਿੱਚ 50 ਕਿਲੋਮੀਟਰ ਵਾਕ ਉਸਨੇ 4 ਘੰਟੇ, 26 ਮਿੰਟ, 8.4 ਸੈਕਿੰਡਾਂ ਵਿੱਚ ਤਹਿ ਕਰਕੇ ਉਲੰਪਿਕ ਰਿਕਾਰਡ 2 ਮਿੰਟਾਂ ਦੇ ਫ਼ਰਕ ਨਾਲ਼ ਤੋੜ ਦਿੱਤਾ। ਜੋ ਕਿ ਪਹਿਲਾਂ 4 ਘੰਟੇ, 28 ਮਿੰਟ, 7.8 ਸੈਕਿੰਡ ਸੀ। ਬੱਲੇ-ਬੱਲੇ ਹੋ ਗਈ। ਦੁਨੀਆ ਭਰ ਦੇ ਕਹਿੰਦੇ ਕਹਾਉਂਦੇ ਵਾਕਰ ਸਹਿਮ ਗਏ। 1960 ਵਾਲ਼ੀਆਂ ਰੋਮ ਉਲੰਪਿਕ ਖੇਡਾਂ ਲਈ ਉਹਨੂੰ ਇੰਡੀਆ ਦੀ ਉਲੰਪਿਕ ਟੀਮ ਲਈ ਚੁਣਨਾ ਹੀ ਪੈਣਾ ਸੀ। 'ਰੋਮ ਉਲੰਪਿਕਸ' ਤੋਂ ਪਹਿਲਾਂ ਜ਼ੋਰਾ ਸਿਉਂ ਨੇ ਜਰਮਨੀ ਤੇ ਹੋਰਨਾਂ ਯੂਰਪੀਅਨ 8 ਮੀਟਾਂ ਵਿੱਚ ਭਾਗ ਲਿਆ ਤੇ ਪਹਿਲੇ ਨੰਬਰ ਉੱਪਰ ਰਿਹਾ। ਰੋਮ ਉਲੰਪਿਕਸ 'ਚ ਜਦੋਂ 50 ਕਿਲੋਮੀਟਰ ਦੀ ਵਾਕ ਸ਼ੁਰੂ ਹੋਈ ਪਹਿਲੇ 30 ਕਿਲੋਮੀਟਰ ਉਹ ਸਭ ਤੋਂ ਮੂਹਰੇ ਸੀ। ਫਿਰ ਇੰਗਲੈਂਡ ਦਾ ਥਾਮਸ ਤੇ ਇੱਕ ਰੂਸੀ ਵਾਕਰ 1 ਕਿਲੋਮੀਟਰ ਉਹਦੇ ਨਾਲ਼ ਬਰਾਬਰ ਖਹਿਕੇ ਅੱਗੇ ਲੰਘ ਗਏ। ਡੇਢ ਕਿਲੋਮੀਟਰ ਫ਼ਾਸਲਾ ਰਹਿੰਦਿਆਂ ਤੱਕ ਉਹ ਤੀਜੇ ਨੰਬਰ ਉੱਪਰ ਸੀ, ਫਿਰ ਇੱਕ ਗਰੁੱਪ ਹੀ ਅੱਗੇ ਲੰਘ ਗਿਆ ਪਰ ਉਹ ਆਪਣਾ ਪਹਿਲਾਂ ਜਿੰਨਾ ਸਮਾਂ ਵੀ ਨਾ ਕੱਢ ਸਕਿਆ ਤੇ 8ਵੇਂ ਸਥਾਨ ਉੱਪਰ ਆਇਆ। ਉਲੰਪਿਕਸ 'ਚੋਂ 8ਵਾਂ ਸਥਾਨ ਲੈਣਾ ਵੀ ਖ਼ਾਸ ਪ੍ਰਾਪਤੀ ਹੈ। ਸੁਪਨੇ ਟੁੱਟ ਗਏ ਕਹਾਣੀ ਖ਼ਤਮ। ਫਿਰ ਉਹਨਾਂ ਨੇ ਐਨ.ਆਈ.ਐੱਸ. ਪਟਿਆਲਾ (ਪੰਜਾਬ) ਤੋਂ ਕੋਚਿੰਗ ਦਾ ਕੋਰਸ ਕਰ ਲਿਆ। ਫੌਜ ਤੋਂ ਮਗਰੋਂ ਉਸ ਨੇ ਫਰੀਦਕੋਟ ਤੇ ਮਗਰੋਂ ਜਗਰਾਉਂ ਵਿੱਚ ਕੋਚ ਵਜੋਂ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ।

Remove ads

ਬਾਹਰੀ ਲਿੰਕ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads