ਜਾਦੂਈ ਯਥਾਰਥਵਾਦ
From Wikipedia, the free encyclopedia
Remove ads
ਜਾਦੂਈ ਯਥਾਰਥਵਾਦ (ਅੰਗਰੇਜ਼ੀ ਵਿੱਚ Magic realism, ਮੈਜਿਕ ਰੀਅਲਇਜ਼ਮ), ਯਥਾਰਥਵਾਦ ਦੀ ਇੱਕ ਕਿਸਮ ਹੈ। ਇਹ ਗਲਪ ਦੀ ਇੱਕ ਸੁਹਜਾਤਮਕ ਸ਼ੈਲੀ ਜਾਂ ਵਿਧਾ ਹੈ।[1] ਜਾਦੂਈ ਯਥਾਰਥਵਾਦ ਕੁਝ ਹੈਰਾਨੀਜਨਕ ਜਾਦੂਈ ਤੱਤਾਂ ਨੂੰ ਯਥਾਰਥ ਵਿੱਚ ਕੁਝ ਇਸ ਤਰ੍ਹਾਂ ਮਿਲਾ ਦੇਣਾ ਹੈ ਕਿ ਉਹ ਯਥਾਰਥ ਦਾ ਹੀ ਰੂਪ ਲੱਗਣ ਲੱਗ ਪੈਣ ਅਤੇ ਗੈਬਰੀਅਲ ਗਾਰਸ਼ੀਆ ਮਾਰਕੇਜ਼ ਨੂੰ ਗਲਪ ਵਿੱਚ ਇਸ ਕਲਾ ਸ਼ੈਲੀ ਦਾ ਸਭ ਤੋਂ ਸਫ਼ਲ ਚਾਲਕ ਕਿਹਾ ਜਾ ਸਕਦਾ ਹੈ। ਇਹ ਕੋਈ ਜਾਦੂਮਈ ਸਾਹਿਤਕ ਪ੍ਰਗਟਾਵਾ ਨਹੀਂ ਹੈ। ਇਸਦਾ ਉਦੇਸ਼ ਭਾਵਨਾਵਾਂ ਨੂੰ ਜਗਾਉਣਾ ਨਹੀਂ, ਬਲਕਿ, ਉਨ੍ਹਾਂ ਨੂੰ ਪ੍ਰਗਟ ਕਰਨਾ ਹੈ, ਅਤੇ ਸਭ ਤੋਂ ਵੱਧ, ਇਹ ਯਥਾਰਥ ਪ੍ਰਤੀ ਇੱਕ ਰਵੱਈਆ ਹੈ।

ਮੈਜਿਕ ਯਥਾਰਥਵਾਦ ਸ਼ਬਦ ਆਲੋਚਨਾਤਮਿਕ ਤੌਰ ‘ਤੇ ਸਖ਼ਤ ਹੋਣ ਦੀ ਬਜਾਏ ਵਿਆਪਕ ਤੌਰ ‘ਤੇ ਵਰਣਨਯੋਗ ਹੈ ਅਤੇ ਮੈਥਿਊ ਸਟਰੈਚਰ (1999) ਨੇ ਇਸਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਹੈ ਕਿ “ਕੀ ਹੁੰਦਾ ਹੈ ਜਦੋਂ ਇਕ ਬਹੁਤ ਹੀ ਵਿਸਤ੍ਰਿਤ, ਯਥਾਰਥਵਾਦੀ ਸੈਟਿੰਗ ਨੂੰ ਵਿਸ਼ਵਾਸ ਕਰਨ ਲਈ ਬਹੁਤ ਹੀ ਅਜੀਬ ਚੀਜ਼ ਦੁਆਰਾ ਹਮਲਾ ਕੀਤਾ ਜਾਂਦਾ ਹੈ।[2]
Remove ads
ਇਤਿਹਾਸ
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
Wikiwand - on
Seamless Wikipedia browsing. On steroids.
Remove ads