ਜਿਲਬ
From Wikipedia, the free encyclopedia
Remove ads
ਜਿਲਬ (ਅੰਗਰੇਜ਼ੀ Algae/ˈældʒi, ˈælɡi/; ਇੱਕਬਚਨ alga /ˈælɡə/) photosynthetic organisms ਦੇ ਇੱਕ ਵੱਡੇ ਗਰੁੱਪ ਦਾ ਗੈਰਰਸਮੀ ਨਾਂ ਹੈ, ਇਹ ਜ਼ਰੂਰੀ ਨਹੀਂ ਆਪੋ ਵਿੱਚ ਸੰਬੰਧਿਤ ਹੋਣ ਅਤੇ ਇਸ ਲਈ ਪੋਲੀਫਾਈਲੇਟਿਕ ਹਨ। ਇਹ ਇੱਕ ਸ਼ੈਲੀ ਕਲੋਰੈਲਾ ਤੋਂ ਲੈ ਕੇ ਬਹੁ-ਸ਼ੈਲੀ ਜੇਂਟ ਕੈਲਪਾ, ਇੱਕ ਵੱਡਾ ਬਰਾਉਨ ਐਲਗਾ, ਜਿਸਦੀ ਲੰਬਾਈ 50 ਮੀਟਰ ਤੱਕ ਹੋ ਸਕਦੀ ਹੈ। ਅਨੇਕ ਰੂਪਾਂ ਵਿੱਚ ਹੋ ਸਕਦੇ ਹਨ, ਪਰ ਬੂਟਿਆਂ ਦੇ ਸਮਾਨ ਇਸ ਵਿੱਚ ਜੜ, ਪੱਤੀਆਂ ਆਦਿ ਰਚਨਾਵਾਂ ਨਹੀਂ ਮਿਲਦੀਆਂ। ਜ਼ਿਆਦਾਤਰ ਜਲੀ ਅਤੇ ਆਟੋਟ੍ਰੋਫਿਕ ਹਨ ਅਤੇ ਸਟੋਮੈਟਾ, ਕਸਾਈਲਮ ਅਤੇ ਫਲੋਇਮ ਵਰਗੀਆਂ ਅੱਡਰੀਆਂ ਸੈੱਲ ਅਤੇ ਟਿਸ਼ੂ ਕਿਸਮਾਂ, ਜੋ ਜ਼ਮੀਨੀ ਪੌਦਿਆਂ ਵਿੱਚ ਮਿਲਦੀਆਂ ਹਨ, ਇਨ੍ਹਾਂ ਵਿੱਚ ਨਹੀਂ ਹੁੰਦੀਆਂ। ਸਭ ਤੋਂ ਵੱਡੇ ਅਤੇ ਸਭ ਤੋਂ ਗੁੰਝਲਦਾਰ ਸਮੁੰਦਰੀ ਐਲਗੀ ਨੂੰ ਸਮੁੰਦਰੀ ਨਦੀਨ ਕਹਿੰਦੇ ਹਨ, ਸਭ ਤੋਂ ਕੰਪਲੈਕਸ ਤਾਜਾ ਪਾਣੀ ਰੂਪ ਹਰੀ ਐਲਗੀ ਦੀ ਇੱਕ ਵੰਡ Charophyta ਹੈ, ਜਿਸ ਵਿੱਚ ਉਦਾਹਰਨ ਲਈ, Spirogyra ਅਤੇ stoneworts ਸ਼ਾਮਲ ਹਨ।

Remove ads
ਹਵਾਲੇ
Wikiwand - on
Seamless Wikipedia browsing. On steroids.
Remove ads