ਜਿਹਾਦ

From Wikipedia, the free encyclopedia

Remove ads
Remove ads

ਜਿਹਾਦ (English: /ɪˈhɑːd/; Arabic: جهاد jihād [dʒɪˈhaːd]) ਇੱਕ ਅਰਬੀ ਸ਼ਬਦ ਹੈ ਜਿਸਦਾ ਸ਼ਾਬਦਿਕ ਅਰਥ, ਖ਼ਾਸਕਰ ਕਿਸੇ ਪ੍ਰਸ਼ੰਸਾਯੋਗ ਉਦੇਸ਼ ਨਾਲ ਉੱਦਮ ਕਰਨਾ ਜਾਂ ਸੰਘਰਸ਼ ਕਰਨਾ ਹੈ।[1][2][3][4] ਇਸਲਾਮੀ ਸੰਦਰਭ ਵਿੱਚ, ਇਹ ਵਿਅਕਤੀਗਤ ਅਤੇ ਸਮਾਜਿਕ ਜੀਵਨ ਨੂੰ ਰੱਬ ਦੀ ਸੇਧ ਦੇ ਅਨੁਕੂਲ ਬਣਾਉਣ ਦੇ ਕਿਸੇ ਵੀ ਯਤਨ, ਜਿਵੇਂ ਕਿ ਆਪਣੀਆਂ ਬੁਰਾਈਆਂ ਦੇ ਵਿਰੁੱਧ ਸੰਘਰਸ਼,ਜਾਂ ਸਮਾਜ ਦੀ ਨੈਤਿਕ ਬਿਹਤਰੀ ਲਈ ਯਤਨ ਦਾ ਬੋਧਕ ਹੈ। [1][2][5] ਧਰਮ ਨੂੰ ਕਾਇਮ ਰਖਣ ਲਈ ਇਹ ਮੁਸਲਿਮ ਲੋਕਾਂ ਦਾ ਧਾਰਮਿਕ ਫ਼ਰਜ਼ ਹੈ। ਅਰਬੀ ਵਿੱਚ ਜਿਹਾਦ ਸ਼ਬਦ ਦਾ ਅਰਥ ਕੋਸ਼ਿਸ ਕਰਨਾ, ਸੰਘਰਸ਼ ਕਰਨਾ, ਧੀਰਜਵਾਨ ਆਦਿ। ਜੋ ਵੀ ਵਿਅਕਤੀ ਇਸਦਾ ਮੈਂਬਰ ਬਣ ਜਾਂਦਾ ਹੈ, ਉਸਨੂੰ ਮੁਜਾਹਿਦ ਕਹਿੰਦੇ ਹਨ,ਜਿਸਦਾ ਬਹੁਬਚਨ ਮੁਜਾਹਿਦੀਨ ਕਹਿੰਦੇ ਹਨ। ਜਿਹਾਦ ਸ਼ਬਦ ਕੁਰਾਨ ਵਿੱਚ ਬਹੁਤ ਵਾਰ ਆਇਆ ਹੈ।

ਮੁਸਲਿਮ ਅਤੇ ਵਿਦਵਾਨ ਇਸਦੀ ਪਰਿਭਾਸ਼ਾ ਨਾਲ ਸਹਿਮਤ ਨਹੀਂ ਹਨ। ਬਹੁਤ ਸਾਰੇ ਖੋਜੀ ਮੁਸਲਿਮ ਅਤੇ ਗੈਰ ਮੁਸਲਿਮ ਵਿਦਵਾਨਾਂ ਅਤੇ ਡਿਕਸ਼ਨਰੀ ਆਫ ਇਸਲਾਮ ਦਾ ਕਹਿਣਾ ਹੈ ਕਿ ਜਿਹਾਦ ਦੇ ਦੋ ਮਤਲਬ ਹਨ: ਇੱਕ ਅੰਦਰੂਨੀ ਰੂਹਾਨੀ ਸੰਘਰਸ਼ ਅਤੇ ਦੂਜਾ ਬਾਹਰੀ ਤੌਰ 'ਤੇ ਸਰੀਰਕ ਸੰਘਰਸ਼ ਜੋ ਕਿ ਇਸਲਾਮ ਦੇ ਦੁਸ਼ਮਨਾ ਦੇ ਵਿਰੁਧ ਸੀ ਜਿਹੜਾ ਹਿੰਸਕ ਅਤੇ ਗੈਰ ਹਿੰਸਕ ਰੂਪ ਵਿੱਚ ਸਾਹਮਣੇ ਆਇਆ। ਜਿਹਾਦ ਲਈ ਅਕਸਰ "ਪਵਿਤਰ ਯੁਧ" ਸ਼ਬਦ ਦੀ ਵਰਤੋ ਕੀਤੀ ਜੋ ਕਿ ਇੱਕ ਵਿਵਾਦਪੂਰਨ ਮੁਦਾ ਰਹਿਆ। ਜਿਹਾਦ ਦਾ ਜ਼ਿਕਰ ਕਈ ਵਾਰ ਇਸਲਾਮ ਦੇ ਛੇਵੇਂ ਥੰਮ ਵਜੋ ਵੀ ਕੀਤਾ ਜਾਂਦਾ ਹੈ।

Remove ads

ਬੁਨਿਆਦ

ਮੌਡਰਨ ਸਟੈਂਡਰਡ ਅਰੇਬਿਕ ਵਿੱਚ ਜਿਹਾਦ ਦੀ ਵਰਤੋ ਸੰਘਰਸ਼ ਦੇ ਕਾਰਨਾਂ,ਦੋਵੇਂ ਧਾਰਮਿਕ ਅਤੇ ਗੈਰ ਧਾਰਮਿਕਤਾ ਲਈ ਕੀਤੀ ਗਈ ਹੈ। ਡਿਕਸ਼ਨਰੀ ਆਫ ਮੌਡਰਨ ਰਿਟਨ ਅਰਾਬਿਕ ਵਿੱਚ ਇਸ ਲਈ ਵਖ ਵਖ ਸ਼ਬਦ ਵਰਤੇ ਹਨ ਜਿਵੇਂ, ਲੜਾਈ,ਯੁਧ ਅਤੇ ਧਾਰਮਿਕ ਯੁਧ ਜੋ ਕਿ ਇੱਕ ਧਾਰਮਿਕ ਫਰਜ਼ ਵਜੋ ਸਮਝਿਆ ਜਾਂਦਾ ਸੀ। ਮੁਹੰਮਦ ਅਬਦਲ ਹਲੀਮ ਦਾ ਬਿਆਨ ਹੈ ਕਿ ਜਿਹਾਦ ਸ਼ਬਦ ਤੋ ਪਤਾ ਲਗਦਾ ਹੈ ਕਿ ਇਹ "ਸਚਾਈ ਅਤੇ ਨਿਆਂ ਦਾ ਰਸਤਾ ਹੈ।

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads