ਜੀਤੇਂਦਰ

From Wikipedia, the free encyclopedia

ਜੀਤੇਂਦਰ
Remove ads

ਜੀਤੇਂਦਰ (ਜਨਮ ਦਾ ਨਾਂ ਰਵੀ ਕਪੂਰ, ਜਨਮ 7 ਅਪ੍ਰੈਲ 1942)[1] ਭਾਰਤੀ ਫ਼ਿਲਮੀ ਅਦਾਕਾਰ ਅਤੇ ਟੀਵੀ ਅਤੇ ਫ਼ਿਲਮ ਪ੍ਰਡਿਉਸਰ, ਬਾਲਾਜੀ ਟੈਲੀਫ਼ਿਲਮਜ, ਬਾਲਾਜੀ ਮੋਸ਼ਨ ਪਿਕਚਰ ਅਤੇ ਏਐਲਟੀ ਐਟਰਟ੍ਰੇਨਮੈਂਟ ਦੇ ਚੇਅਰਮੈਨ ਹਨ। ਜਿਤੇਂਦਰ ਡਾਂਸ ਕਰਨ ਕਰਕੇ ਵਧੇਰੇ ਮਸ਼ਹੂਰ ਹਨ। ਇਨ੍ਹਾਂ ਨੁੰ  ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਪੁਰਸਕਾਰਨਾਲ 2003 ਵਿੱਚ ਅਤੇ ਸਕਰੀਨ ਲਾਈਫਟਾਈਮ ਅਚੀਵਮੈਂਟ ਪੁਰਸਕਾਰ 2005 ਵਿੱਚ ਮਿਲਿਆ।

Thumb

ਸ਼ੁਰੂਆਤੀ ਜਿੰਦਗੀ

ਜੀਤੇਂਦਰ ਅੰਮ੍ਰਿਤਸਰ, ਪੰਜਾਬ ਵਿਚ ਜਨਮਿਆ। ਬਚਪਨ ਦਾ ਨਾਂ ਰਵੀ ਕਪੂਰ ਸੀ। ਪਿਤਾ ਦਾ ਨਾਂ ਅਮਰਨਾਥ ਅਤੇ ਮਾਤਾ ਦਾ ਨਾਂ ਕ੍ਰਿਸ਼ਨਾ ਕਪੂਰ ਸੀ।  ਉਸ ਨੇ ਗਿਰਗੌਮ ਵਿੱਚ ਸੰਤ ਸੇਬਾਸਿਯਨ ਦੇ ਗਏਨ ਹਾਈ ਸਕੂਲ ਵਿੱਚ ਸਕੂਲੀ ਸਿੱਖਿਆ ਅਤੇ  ਆਪਣੇ ਦੋਸਤ ਰਾਜੇਸ਼ ਖੰਨਾ ਨਾਲ ਸਿਧਾਰਥ ਕਾਲਜ ਵਿੱਚ ਪੜ੍ਹਾਈ ਕੀਤੀ।[2][3]

ਪੇਸ਼ਾ

ਜੀਤੇਂਦਰ ਫ਼ਿਲਮੀ ਅਦਾਕਾਰੀ ਦੇ ਵਿੱਚ 1960 ਤੋਂ ਲੈਕੇ 1990 ਤੱਕ ਪੂਰੀ ਤਰ੍ਹਾਂ ਸਰਗਰਮ ਰਿਹਾ। ਜੀਤੇਂਦਰ ਨੇ ਆਪਣੀ ਫ਼ਿਲਮੀ ਜਿੰਦਗੀ ਦੀ ਸ਼ੁਰੂਆਤ ਵੀ ਸ਼ਾਂਤਾਰਾਮ (1964) ਦੀ ਫ਼ਿਲਮ ਗੀਤ ਗਾਇਆ ਪੱਥਰੋਂ ਨੇ  ਤੋਂ ਕੀਤੀ। ਫ਼ਿਲਮ ਫ਼ਰਜ਼ (1967)  ਸਫਲਤਾ ਦੀ ਮੀਲ ਪੱਥਰ ਸਾਬਿਤ ਹੋਈ।[2][4]

ਜੀਤੇਂਦਰ ਨੇ ਹਿੰਦੀ ਸਿਨੇਮੇ ਦੀਆਂ ਲਗਭਗ  200 ਫ਼ਿਲਮਾਂ ਦੇ ਵਿੱਚ ਕੰਮ ਕੀਤਾ। ਫ਼ਿਲਮਾਂ ਵਿੱਚ ਇਨ੍ਹਾਂ ਦੀ ਅਕਸਰ ਜੋੜੀ ਸ਼੍ਰੀ ਦੇਵੀ, ਜੈਯਾ ਪ੍ਰਧਾ ਨਾਲ ਹੁੰਦੀ ਸੀ। ਜੀਤੇਂਦਰ ਨੇ ਦੱਖਣੀ ਭਾਰਤੀ ਫਿਲਮਾਂ ਅਤੇ ਤੇਲਗੂ ਫ਼ਿਲਮਾਂ ਵਿੱਚ ਵੀ ਕੰਮ ਕੀਤਾ। 

Remove ads

ਨਿੱਜੀ ਜਿੰਦਗੀ

ਜੀਤੇਂਦਰ ਆਪਣੀ ਪਤਨੀ  ਸ਼ੋਭਾ ਨੂੰ ਉਦੋ ਮਿਲਿਆ, ਜਦੋਂ ਉਹ ਸਿਰਫ 14 ਸਾਲ ਦੀ ਸੀ। ਉਸਨੇ ਸਕੂਲੀ ਸਿੱਖਿਆ ਖਤਮ ਹੋਣ ਤੋਂ ਬਾਅਦ ਏਅਰ ਹੋਸਟੈਸ ਵਜੋਂ ਨੌਕਰੀ ਕਰਨ ਲੱਗੀ। ਇਸ ਸਮੇਂ ਜੀਤੇਂਦਰ ਫ਼ਿਲਮੀ ਅਦਾਕਾਰੀ ਵਿੱਚ ਮਿਹਨਤ ਕਰ ਰਿਹਾ ਸੀ।1972 ਤੋਂ 1974 ਦੇ ਦੌਰਾਨ ਇਹ ਦੋਵੇਂ ਪਿਆਰ ਸਬੰਧ 'ਚ ਰਹੇ ਬਾਅਦ ਵਿੱਚ ਵਿਆਹ ਕਰਵਾਇਆ। ਜੀਤੇਂਦਰ ਦਾ ਪੁੱਤਰ ਤੁਸ਼ਾਰ ਕਪੂਰ ਅਤੇ ਦੀ ਏਕਤਾ ਕਪੂਰ ਹਨ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads