ਜੀਤ ਸਿੰਘ ਸੀਤਲ
From Wikipedia, the free encyclopedia
Remove ads
ਡਾ. ਜੀਤ ਸਿੰਘ ਸੀਤਲ (1 ਸਤੰਬਰ 1911 - 8 ਅਪਰੈਲ 1987) ਪ੍ਰਸਿਧ ਪੰਜਾਬੀ ਸਾਹਿਤਕਾਰ ਅਤੇ ਵਿਦਵਾਨ ਅਧਿਆਪਕ ਸਨ। ਉਹਨਾਂ ਦਾ ਮੌਲਿਕ ਲੇਖਣ, ਅਨੁਵਾਦ ਅਤੇ ਸੰਪਾਦਨ ਦਾ ਕੰਮ ਵੱਡੇ ਪਧਰ ਤੇ ਕੀਤਾ ਮਿਲਦਾ ਹੈ। ਪੰਜਾਬੀ ਦੇ ਨਾਲ ਨਾਲ ਉਰਦੂ ਅਤੇ ਫ਼ਾਰਸੀ ਭਾਸ਼ਾਵਾਂ ਉੱਤੇ ਵੀ ਉਹਨਾਂ ਨੂੰ ਚੰਗੀ ਮੁਹਾਰਤ ਪ੍ਰਾਪਤ ਸੀ।
Remove ads
ਸੰਖੇਪ ਜੀਵਨੀ
ਜੀਤ ਸਿੰਘ ਸੀਤਲ ਦਾ ਜਨਮ 1 ਸਤੰਬਰ 1911 ਨੂੰ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਜਵੰਧ ਸਿੰਘ ਸੀ।
ਸਿੱਖਿਆ
ਉਹਨਾਂ ਨੇ ਫ਼ਾਰਸੀ ਅਤੇ ਪੰਜਾਬੀ ਦੀ ਐਮ ਏ, ਐਮ ਓ ਐਲ, ਆਨਰਜ਼ ਪਰਸ਼ੀਅਨ ਤੇ ਪੰਜਾਬੀ ਵਿੱਚ ਪੀ. ਐਚ. ਡੀ ਤੱਕ ਦੀ ਉਚੇਰੀ ਸਿੱਖਿਆ ਹਾਸਲ ਕੀਤੀ।
ਅਧਿਆਪਨ ਅਤੇ ਖੋਜ ਸੇਵਾ
- ਲੈਕਚਰਾਰ: ਸਿਖ ਨੈਸ਼ਨਲ ਕਾਲਜ ਲਾਹੌਰ (1938-1940)
- ਦਿਆਲ ਸਿੰਘ ਕਾਲਜ ਲਾਹੌਰ (1940-1946)
- ਰਣਬੀਰ ਕਾਲਜ ਸੰਗਰੂਰ (1947-1952)
- ਰਾਜਿੰਦਰਾ ਕਾਲਜ ਬਠਿੰਡਾ (1952-1953)
- ਸਹਾਇਕ ਡਇਰੇਕਟਰ ਪੰਜਾਬੀ ਮਹਿਕਮਾ ਪੈਪਸੂ (1953-1960)
- ਡਇਰੈਕਟਰ ਭਾਸ਼ਾ ਵਿਭਾਗ ਪੰਜਾਬ (1960-1965)[1]
- ਰੀਡਰ ਪੰਜਾਬੀ ਯੂਨੀਵਰਸਟੀ ਪਟਿਆਲਾ (1960-1965)
- ਹੈਡ ਪੰਜਾਬੀ ਸਾਹਿਤ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਟੀ ਪਟਿਆਲਾ (1965-1973) ਅਤੇ (1973-1978)
ਰਚਨਾਵਾਂ
ਮੌਲਿਕ
- ਪੰਜਾਬੀ ਨਿਬੰਧਾਵਲੀ
- ਮਿੱਤਰ ਅਸਾਡੇ ਸੇਈ
- ਅੰਮ੍ਰਿਤਸਰ ਸਿਫ਼ਤੀ ਦਾ ਘਰ
- ਚੰਡੀ ਦੀ ਵਾਰ (ਇਕ ਅਲੋਚਨਾਤਮਕ ਅਧਿਐਨ), ਪੈਪਸੂ ਬੁੱਕ ਡਿਪੋ, ਪਟਿਆਲਾ, 1977
ਸੰਪਾਦਿਤ
ਸਾਹਿਤ ਦੀ ਇਤਿਹਾਸਕਾਰੀ
- ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ
ਕੋਸ਼ਕਾਰੀ
- ਫ਼ਾਰਸੀ-ਪੰਜਾਬੀ ਕੋਸ਼[4]
ਹਵਾਲੇ
Wikiwand - on
Seamless Wikipedia browsing. On steroids.
Remove ads