ਜੀ.ਬੀ. ਸਿੰਘ
From Wikipedia, the free encyclopedia
Remove ads
ਜੀ.ਬੀ.ਸਿੰਘ (18 ਫਰਵਰੀ 1877- 30 ਜਨਵਰੀ 1950) ਇੱਕ ਪੰਜਾਬੀ ਵਾਰਤਕਕਾਰ ਹੈ।[1]
Remove ads
ਜੀਵਨ
ਜੀ.ਬੀ ਸਿੰਘ ਦਾ ਜਨਮ 18 ਫਰਵਰੀ 1877 ਨੂੰ ਗਜਿਆਨਾ ਜ਼ਿਲ੍ਹਾ ਗੁਜ਼ਰਾਵਾਲਾ ਵਿੱਚ ਸ. ਤੇਜਾ ਸਿੰਘ ਕਪੂਰ ਦੇ ਘਰ ਹੋਇਆ। 1947 ਵਿੱਚ ਦੇਸ਼ ਵੰਡ ਤੋਂ ਬਾਅਦ ਆਪ ਆਪਣੇ ਪੁੱਤਰ ਡਾ. ਹਰਬੰਸ ਸਿੰਘ ਕਪੂਰ ਕੋਲ ਇੰਗਲੈਡ ਚਲੇ ਗਏ। ਉੱਥੇ ਜਾ ਕੇ 30 ਜਨਵਰੀ 1950 ਨੂੰ ਆਪ ਦੀ ਮੌਤ ਹੋ ਗਈ।
ਸਿੱਖਿਆ
ਬੀ.ਏ ਕਰਨ ਪਿੱਛੋ ਆਪ ਨੇ ਟਾਮਸਨ ਇੰਜਨੀਅਰਿੰਗ ਕਾਲਜ ਰੁੜਕੀ ਤੋਂ ਕੋਰਸ ਪਾਸ ਕੀਤਾ। ਫਿਰ ਭਾਰਤ ਸਰਕਾਰ ਦੇ ਮਹਿਕਮਾ ਤਾਰ ਵਿੱਚ ਇੰਜਨੀਅਰ ਲੱਗ ਗਏ। 1932 ਈ. ਵਿੱਚ ਆਪ ਰਿਟਾਇਰ ਹੋ ਕੇ ਮਾਡਲ ਟਾਊਨ ਲਾਹੌਰ ਵਿੱਚ ਰਹਿਣ ਲੱਗ ਪਏ। ਖੋਜ ਅਤੇ ਵਿਚਾਰ ਦਾ ਸ਼ੌਕ ਆਪ ਨੂੰ ਸ਼ੁਰੂ ਤੋ ਹੀ ਸੀ। ਇੱਥੇ ਆ ਕੇ ਆਪ ਨੇ ਕਾਫੀ ਲੇਖ ਲਿਖੇ।
ਰਚਨਾਵਾਂ
- ਵੈਸ਼ਨਵ ਧਰਮ(1913)
- ਗੁਰਮੁਖੀ ਦਾ ਜਨਮ ਪੁਰ ਵਿਚਾਰ (1914)
- ਯੋਗ ਤੇ ਯੋਗੀ(1915)
- ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆ ਪ੍ਰਾਚੀਨ ਬੀੜਾ ( 1945)
- ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ(1949) ਹਨ।
- ਭਗਤ ਨਾਮ ਦੇਵ ਜੀਵਨੀ ਅੰਗਰੇਜ਼ੀ ਵਿੱਚ
ਕਾਰਜ
ਆਪ ਨੇ ਪੰਜਾਬੀ ਵਿੱਚ ਪਹਿਲੀ ਵਾਰ ਵਿਗਿਆਨਕ ਲੀਹਾ ਉੱਤੇ ਖੋਜ ਕੀਤੀ। ਆਪ ਨੇ ਗੁਰਮੁਖੀ ਲਿਪੀ ਨੂੰ ਸਿੱਖਾਂ ਦੇ ਫਿਰਕਾਪ੍ਰਸਤੀ ਤੋਂ ਅਜ਼ਾਦ ਕਰਵਾਇਆ ਅਤੇ ਇਹ ਸਿੱਧ ਕੀਤਾ ਕਿ ਗੁਰੂ ਨਾਨਕ ਦੇਵ ਤੋਂ ਦੋ ਤਿੰਨ ਸੌ ਸਾਲ ਪਹਿਲਾਂ ਵੀ ਗੁਰਮੁਖੀ ਲਿਪੀ ਪੰਜਾਬ ਅਤੇ ਇਸ ਦੇ ਆਸ ਪਾਸ ਦੇ ਇਲਾਕੇ ਵਿੱਚ ਪ੍ਰਚਲਿਤ ਸੀ। ਵਾਰਤਾਕਾਰ ਵਜੋਂ ਆਪ ਦਾ ਸਥਾਨ ਉਚੇਰੇ ਵਿਦਵਾਨਾਂ ਵਿੱਚ ਹੈ।[2]
ਹਵਾਲੇ
Wikiwand - on
Seamless Wikipedia browsing. On steroids.
Remove ads