ਜੂਲੀਆ ਕ੍ਰਿਸਤੇਵਾ
From Wikipedia, the free encyclopedia
Remove ads
ਜੂਲੀਆ ਕ੍ਰਿਸਤੇਵਾ (ਬੁਲਗਾਰੀਆਈ: Юлия Кръстева; ਜਨਮ: 24 ਜੂਨ 1941) ਫਰਾਂਸੀਸੀ/ਬੁਲਗਾਰੀਅਨ ਦਾਰਸ਼ਨਿਕ, ਚਿੰਨ-ਵਿਗਿਆਨੀ, ਸਾਹਿਤ ਆਲੋਚਕ, ਮਨੋਵਿਸ਼ਲੇਸ਼ਕ, ਸਮਾਜ ਸਾਸ਼ਤਰੀ, ਨਾਰੀਵਾਦੀ, ਅਤੇ ਨਾਵਲਕਾਰ ਹੈ। ਉਹ ਮਧ-1960ਵਿਆਂ ਤੋਂ ਫਰਾਂਸ ਵਿੱਚ ਰਹਿ ਰਹੀ ਹੈ। ਹੁਣ ਯੂਨੀਵਰਸਿਟੀ ਪੈਰਸ ਦਿਦਰੋ ਵਿੱਚ ਪ੍ਰੋਫੈਸਰ ਹੈ। 1969 ਵਿੱਚ ਆਪਣੀ ਕਿਤਾਬ ਸੈਮਿਓਤਿਕੇ (Semeiotikè) ਦੇ ਛਪਣ ਤੋਂ ਬਾਅਦ ਕ੍ਰਿਸਤੇਵਾ ਇੰਟਰਨੈਸ਼ਨਲ ਆਲੋਚਨਾਤਮਿਕ ਵਿਸ਼ਲੇਸ਼ਣ, ਸੱਭਿਆਚਾਰਕ ਸਿਧਾਂਤ ਅਤੇ ਨਾਰੀਵਾਦ ਦੇ ਖੇਤਰ ਵਿੱਚ ਮਸ਼ਹੂਰ ਹੋ ਗਈ। ਉਹਦੀਆਂ ਢੇਰ ਸਾਰੀਆਂ ਰਚਨਾਵਾਂ ਵਿੱਚ ਅਜਿਹੀਆਂ ਕਿਤਾਬਾਂ ਅਤੇ ਲੇਖ ਵੀ ਸ਼ਾਮਲ ਹਨ ਜਿਹੜੇ ਭਾਸ਼ਾ ਵਿਗਿਆਨ, ਸਾਹਿਤ ਸਿਧਾਂਤ ਅਤੇ ਆਲੋਚਨਾ, ਮਨੋਵਿਸ਼ਲੇਸ਼ਣ, ਜੀਵਨੀ ਅਤੇ ਸਵੈਜੀਵਨੀ, ਰਾਜਨੀਤਿਕ ਅਤੇ ਸੱਭਿਆਚਾਰਕ ਵਿਸ਼ਲੇਸ਼ਣ, ਕਲਾ ਅਤੇ ਕਲਾ ਇਤਹਾਸ ਦੇ ਖੇਤਰਾਂ ਵਿੱਚ ਇੰਟਰਟੈਕਸੁਅਲਿਟੀ, ਸੈਮਿਓਟਿਕ, ਅਤੇ ਅਬਜੈਕਸ਼ਨ ਨੂੰ ਮੁਖਾਤਿਬ ਹਨ। ਰੋਲਾਂ ਬਾਰਥ, ਤਜ਼ਵੇਤਾਨ ਤੋਦੋਰੋਵ , ਲੂਸੀਅਨ ਗੋਲਡਮਾਨ, ਜੇਰਾਰਡ ਜੇਨੇ, ਕਲਾਡ ਲੇਵੀ ਸਟ੍ਰਾਸ, ਜੈਕ ਲਕਾਂ, ਗ੍ਰੇਮਾਸ, ਅਤੇ ਅਲਥੂਜਰ ਸਮੇਤ ਉਹ ਮੋਹਰੀ ਸੰਰਚਨਾਵਾਦੀਆਂ ਵਿੱਚੋਂ ਇੱਕ ਹੈ। ਉਹਦੀਆਂ ਰਚਨਾਵਾਂ ਦਾ ਉੱਤਰ-ਸੰਰਚਨਾਵਾਦੀਚਿੰਤਨ ਵਿੱਚ ਵੀ ਅਹਿਮ ਸਥਾਨ ਹੈ।
ਉਹ ਸਿਮੋਨ ਦੀ ਬੋਵੂਆ ਪ੍ਰਾਈਜ਼ ਕਮੇਟੀ ਦੀ ਬਾਨੀ ਅਤੇ ਮੁਖੀ ਵੀ ਹੈ।[1] ਇਹ ਇਨਾਮ 9 ਜਨਵਰੀ, 2008 ਵਿੱਚ ਉਹਨਾਂ ਲੋਕਾਂ ਲਈ ਸਥਾਪਤ ਕੀਤਾ ਗਿਆ ਸੀ, ਜਿਹੜੇ ਲਿੰਗ-ਬਰਾਬਰੀ ਅਤੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ਸ਼ੀਲ ਹਨ।[2]
Remove ads
ਪੁਸਤਕਾਂ
ਹਵਾਲੇ
Wikiwand - on
Seamless Wikipedia browsing. On steroids.
Remove ads