ਜੇਨ ਐਡਮਜ਼

From Wikipedia, the free encyclopedia

ਜੇਨ ਐਡਮਜ਼
Remove ads

ਜੇਨ ਐਡਮਜ਼ (6 ਸਤੰਬਰ 1860 – 21 ਮਈ 1935) ਇੱਕ ਆਗੂ ਬੰਦੋਬਸਤ ਵਰਕਰ, ਸ਼ਿਕਾਗੋ ਵਿੱਚ ਹੱਲ ਹਾਉਸ ਦੀ ਸੰਸਥਾਪਕ, ਸਰਵਜਨਿਕ ਦਾਰਸ਼ਨਕ, ਸਮਾਜ-ਸ਼ਾਸਤਰੀ, ਲੇਖਕ ਅਤੇ ਔਰਤਾਂ ਲਈ ਵੋਟ ਦੇ ਹੱਕ ਲਈ ਸੰਘਰਸ਼ ਅਤੇ ਸੰਸਾਰ ਅਮਨ ਲਹਿਰ ਦੀ ਆਗੂ ਸੀ। ਥਿਉਡੋਰ ਰੂਜਵੇਲਟ ਅਤੇ ਵੁਡਰੋ ਵਿਲਸਨ ਵਰਗੇ ਅਮਰੀਕੀ ਰਾਸ਼ਟਰਪਤੀਆਂ ਦੇ ਸਹਿਤ ਉਹ ਪ੍ਰਗਤੀਸ਼ੀਲ ਯੁੱਗ ਦੀ ਸਭ ਤੋਂ ਸਿਰਕੱਢ[1] ਸੁਧਾਰਕ ਸੀ ਅਤੇ ਬੱਚਿਆਂ ਦੀਆਂ ਜਰੂਰਤਾਂ, ਜਨਤਕ ਸਿਹਤ, ਅਤੇ ਸੰਸਾਰ ਸ਼ਾਂਤੀ ਵਰਗੇ ਮਾਤਾਵਾਂ ਲਈ ਚਿੰਤਾ ਦਾ ਵਿਸ਼ਾ ਬਣੇ ਮੁੱਦਿਆਂ ਲਈ ਰਾਸ਼ਟਰ ਦਾ ਧਿਆਨ ਖਿੱਚਣ ਵਿੱਚ ਮਦਦ ਕੀਤੀ। ਉਹਨਾਂ ਨੇ ਕਿਹਾ ਕਿ ਜੇਕਰ ਔਰਤਾਂ ਆਪਣੇ ਸਮੁਦਾਇਆਂ ਦੀ ਸਫਾਈ ਅਤੇ ਉਹਨਾਂ ਨੂੰ ਰਹਿਣਯੋਗ ਬਿਹਤਰ ਸਥਾਨ ਬਣਾਉਣ ਲਈ ਜ਼ਿੰਮੇਦਾਰ ਸਨ ਤਾਂ ਅਜਿਹਾ ਕਰਨ ਵਿੱਚ ਉਹਨਾਂ ਨੂੰ ਪਰਭਾਵੀ ਬਣਾਉਣ ਲਈ ਉਹਨਾਂ ਨੂੰ ਵੋਟ ਦਾ ਹੱਕ ਦੇਣ ਦੀ ਜ਼ਰੂਰਤ ਹੈ। ਆਪਣੇ ਸਮੁਦਾਇਆਂ ਦੀ ਉੱਨਤੀ ਲਈ ਸਵੈ-ਇੱਛਕ ਤੌਰ 'ਤੇ ਸਰਗਰਮੀ ਲਈ ਨਿਤਰੀਆਂ ਮੱਧ ਵਰਗ ਦੀਆਂ ਔਰਤਾਂ ਲਈ ਐਡਮਜ਼ ਇੱਕ ਰੋਲ ਮਾਡਲ ਬਣ ਗਈ। ਦਰਸ਼ਨ ਦੇ ਅਮਰੀਕੀ ਪਰੈਗਮੈਟਿਸਟ ਸਕੂਲ ਦੇ ਇੱਕ ਮੈਂਬਰ ਵਜੋਂ ਉਹਦੀ ਮਾਨਤਾ ਵਧ ਰਹੀ ਹੈ। 1931 ਵਿੱਚ ਉਹ ਪਹਿਲੀ ਅਮਰੀਕੀ ਔਰਤ ਬਣ ਗਈ ਜਿਸ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਵਿਸ਼ੇਸ਼ ਤੱਥ ਜੇਨ ਐਡਮਜ਼, ਜਨਮ ...
Thumb
ਜੇਨ ਐਡਮਜ਼
Remove ads

ਬਾਹਰਲੇ ਲਿੰਕ

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads