ਜੇ. ਕੇ. ਰੋਲਿੰਗ

From Wikipedia, the free encyclopedia

ਜੇ. ਕੇ. ਰੋਲਿੰਗ
Remove ads

ਜੋਨ "ਜੋ" ਰਾਓਲਿੰਗ (ਅੰਗਰੇਜ਼ੀ: Joanne "Jo" Rowling; ਜਨਮ 31 ਜੁਲਾਈ 1965) ਇੱਕ ਬਰਤਾਨਵੀ ਨਾਵਲਕਾਰਾ ਹੈ। ਇਸ ਨੂੰ ਹੈਰੀ ਪੌਟਰ ਲੜੀ ਲਈ ਜਾਣਿਆ ਜਾਂਦਾ ਹੈ। 31 ਜੁਲਾਈ 1965 ਨੂੰ ਜਨਮੀ ਜੇ. ਕੇ. ਰਾਓਲਿੰਗ ਇੱਕ ਬ੍ਰਿਟਿਸ਼ ਨਾਵਲਕਾਰ ਹੈ। ਜੋ ਕਿ 'ਹੈਰੀ ਪੋਟਰ' ਲੜੀ ਦੀਆਂ ਕਿਤਾਬਾਂ ਲਿਖਣ ਕਰਕੇ ਮਸ਼ਹੂਰ ਹੈ। ਪਤੀ ਨਾਲ ਤਲਾਕ ਹੋਣ ਤੋਂ ਬਾਅਦ ਉਹ ਇੱਕ ਬੇਰੁਜ਼ਗਾਰ ਮਾਂ ਸੀ ਜਿਸ ਉਪਰ ਆਪਣੇ ਬੱਚੇ ਦੀ ਜ਼ਿੰਮੇਵਾਰੀ ਸੀ। ਇਸਦੀ ਕਿਤਾਬ ਨੂੰ ਪਹਿਲਾਂ 12 ਪ੍ਰਕਾਸ਼ਕਾਂ ਨੇ ਠੁਕਰਾ ਦਿੱਤਾ ਸੀ ਪਰ ਜਦੋਂ ਉਸਦੀ ਕਿਤਾਬ ਪ੍ਰਕਾਸ਼ਿਤ ਹੋਈ, ਤਾਂ ਕਾਮਯਾਬੀ ਦੇ ਨਵੇਂ ਹੀ ਰਿਕਾਰਡ ਪੈਦਾ ਕਰ ਦਿੱਤੇ। ਰਾਓਲਿੰਗ ਦੁਨੀਆ ਦੀ ਪਹਿਲੀ ਅਜਿਹੀ ਇਨਸਾਨ ਹੈ ਜੋ ਕਿਤਾਬਾਂ ਲਿਖਣ ਨਾਲ ਅਰਬਪਤੀ ਬਣੀ[1] ਅਤੇ ਪਹਿਲੀ ਅਜਿਹੀ ਇਨਸਾਨ ਜੋ ਆਪਣੀ ਕਮਾਈ ਦਾਨ ਕਰਨ ਕਰਕੇ ਅਰਬਪਤੀ ਤੋਂ ਕਰੋੜਪਤੀ ਬਣੀ।

ਵਿਸ਼ੇਸ਼ ਤੱਥ ਜੇ. ਕੇ. ਰੋਲਿੰਗ, ਜਨਮ ...

ਰਾਓਲਿੰਗ ਦਾ ਜਨਮ ਯੇਟ, ਗਲੋਸਟਰਸ਼ਾਇਰ, ਇੰਗਲੈਂਡ ਵਿਖੇ 31 ਜੁਲਾਈ 1965 ਨੂੰ ਹੋਇਆ ਸੀ। ਉਹ ਇੱਕ ਖੋਜਕਾਰ ਅਤੇ ਅਮਨੈਸਟੀ ਇੰਟਰਨੈਸ਼ਨਲ ਦੇ ਦੁਭਾਸ਼ੀ ਸਕੱਤਰ ਦੇ ਰੂਪ ਵਿੱਚ ਕੰਮ ਕਰ ਰਹੀ ਸੀ ਜਦੋਂ ਉਸਨੇ 1990 ਵਿੱਚ ਮੈਨਚੇਸ੍ਟਰ ਤੋਂ ਲੰਡਨ ਦੀ ਰੇਲਗੱਡੀ ਤੇ ਹੈਰੀ ਪੋਟਰ ਬਾਰੇ ਕਲਪਨਾ ਕੀਤੀ। ਉਸਦਾ ਹੈਰੀ ਪੋਟਰ ਸੀਰੀਜ਼ ਦਾ ਪਹਿਲਾ ਨਾਵਲ, ‘’’ਹੈਰੀ ਪੋਟਰ ਐਂਡ ਦ ਫਿਲਾਸਫ਼ਰ ਸਟੋਨ’’’ 1997 ਵਿੱਚ ਪ੍ਰਕਾਸ਼ਿਤ ਹੋਇਆ ਸੀ, ਜਿਸਦੇ ਅੱਗੇ ਛੇ ਭਾਗ ਹਨ। ਜਿਸ ਵਿੱਚੋਂ ਆਖਰੀ ਭਾਗ, ‘’’ਹੈਰੀ ਪੋਟਰ ਐਂਡ ਦ ਡੈਥਲੀ ਹੌਲੋਜ਼’’’ ਨੂੰ 2007 ਵਿੱਚ ਰਿਲੀਜ਼ ਕੀਤਾ ਗਿਆ ਸੀ। ਉਸ ਨੇ ਬਾਲਗ ਪਾਠਕਾਂ ਲਈ ਚਾਰ ਹੋਰ ਕਿਤਾਬਾਂ ਲਿਖੀਆਂ ਹਨ:-

• ‘’ਦੀ ਕੈਜ਼ੂਅਲ ਵਕੈਂਸੀ’’ (2012)

• ‘’ਦੀ ਕੁਕੂ’ਜ਼ ਕਾਲਿੰਗ’’ (2013)

• ‘’ਦੀ ਸਿਲਕਵਰਮ’’ (2014)

• ‘’ਕਰੀਅਰ ਆਫ਼ ਈਵਲ’’ (2015)[2]

Remove ads

ਮੁੱਢਲਾ ਜੀਵਨ ਅਤੇ ਸਿੱਖਿਆ

ਰਾਓਲਿੰਗ ਦਾ ਜਨਮ 31 ਜੁਲਾਈ 1965 ਨੂੰ ਯੇਟ, ਗਲੋਸਟਰਸ਼ਾਇਰ, ਇੰਗਲੈਂਡ ਵਿਖੇ ਹੋਇਆ ਸੀ। ਉਸਦਾ ਪਿਤਾ ਜੇਮਸ ਰਾਓਲਿੰਗ ਇੱਕ ਰੋਲਸ-ਰੌਇਸ ਹਵਾਈ ਇੰਜੀਨੀਅਰ ਸੀ[3] ਅਤੇ ਮਾਤਾ ਐਨੇ ਰਾਓਲਿੰਗ ਇੱਕ ਵਿਗਿਆਨ ਤਕਨੀਸ਼ੀਅਨ ਸੀ। ਉਸਦੀ ਡਿਆਨੇ ਨਾਮ ਦੀ ਇੱਕ ਛੋਟੀ ਭੈਣ ਵੀ ਹੈ। ਜਦੋਂ ਰਾਓਲਿੰਗ ਚਾਰ ਸਾਲ ਦੀ ਸੀ ਤਾਂ ਉਸਦਾ ਪਰਿਵਾਰ ਨੇੜਲੇ ਪਿੰਡ ਵਿੰਟਰਬਰਨ ਵਿੱਚ ਰਹਿਣ ਲੱਗ ਗਿਆ ਸੀ। ਰਾਉਲਿੰਗ ਨੇ ਕਿਹਾ ਹੈ ਕਿ ਉਸ ਦੀ ਕਿਸ਼ੋਰ ਉਮਰ ਬੜੀ ਨਾਖੁਸ਼ ਸੀ। ਉਸਦੇ ਮਾਤਾ ਪਿਤਾ ਦੇ ਆਪਸ ਵਿੱਚ ਸੰਬੰਧ ਚੰਗੇ ਨਹੀਂ ਸਨ। ਰਾਉਲਿੰਗ ਨੇ ਕਿਹਾ ਕਿ ਹਰਮਾਇਨੀ ਗ੍ਰੇਂਜਰ ਦਾ ਚਰਿੱਤਰ ਉਸਦੀ ਖੁਦ ਦੀ ਜ਼ਿੰਦਗੀ ਉੱਤੇ ਆਧਾਰਿਤ ਸੀ।

ਬਚਪਨ ਵਿੱਚ, ਰਾਉਲਿੰਗ ਨੇ ਸੇਂਟ ਮਾਈਕਲ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਈ ਕੀਤੀ। ਹੈਰੀ ਪੋਟਰ ਦੇ ਹੈਡਮਾਸਟਰ ਐਲਬਸ ਡੰਬਲਡੋਰ ਦਾ ਚਰਿੱਤਰ,ਸੇਂਟ ਮਾਈਕਲ ਦੇ ਹੈਡਮਾਸਟਰ ਐਲਫਰੈਡ ਡੂਨ ਤੋਂ ਪ੍ਰਭਾਵਿਤ ਸੀ। ਉਸਨੇ ਸੈਕੰਡਰੀ ਸਿੱਖਿਆ ਵਿਵੇਡਨ ਸਕੂਲ ਐਂਡ ਕਾਲਜ ਵਿੱਚੋਂ ਕੀਤੀ[4], ਜਿੱਥੇ ਉਸ ਦੀ ਮਾਂ ਵਿਗਿਆਨ ਵਿਭਾਗ ਵਿੱਚ ਕੰਮ ਕਰਦੀ ਸੀ। 1982 ਵਿੱਚ, ਰਾਓਲਿੰਗ ਨੇ ਆਕਸਫ਼ੋਰਡ ਯੂਨੀਵਰਸਿਟੀ ਦੇ ਪ੍ਰਵੇਸ਼ ਪ੍ਰੀਖਿਆ ਦਿੱਤੀ ਪਰ ਉਸ ਨੂੰ ਸਵੀਕਾਰ ਨਹੀਂ ਕੀਤਾ ਗਿਆ। ਉਸਨੇ ਐਕਸਟਰ ਯੂਨੀਵਰਸਿਟੀ ਤੋਂ ਫਰੈਂਚ ਅਤੇ ਕਲਾਸਿਕ ਵਿੱਚ ਬੀਏ ਦੀ ਡਿਗਰੀ ਪ੍ਰਾਪਤ ਕੀਤੀ। 1990 ਵਿੱਚ ਉਹ ਵਿਦੇਸ਼ੀ ਭਾਸ਼ਾ ਦੇ ਤੌਰ 'ਤੇ ਅੰਗਰੇਜ਼ੀ ਸਿਖਾਉਣ ਲਈ ਪੁਰਤਗਾਲ ਚਲੀ ਗਈ।[5]

Remove ads

ਵਿਆਹ ਅਤੇ ਤਲਾਕ

ਪੁਰਤਗਾਲ ਵਿੱਚ ਰਾਓਲਿੰਗ ਦੀ ਮੁਲਾਕਾਤ ਪੱਤਰਕਾਰ ਜੋਰਜ ਅਰਾਨਟੇਸ ਨਾਲ ਹੋਈ ਅਤੇ ਉਹਨਾਂ ਨੇ 16 ਅਕਤੂਬਰ 1992 ਵਿਆਹ ਕਰਵਾ ਲਿਆ। ਉਹਨਾਂ ਦੇ ਘਰ ਇੱਕ ਧੀ, ਜੈਸਿਕਾ (1993) ਵਿੱਚ ਜਨਮ ਹੋਇਆ। ਰਾਓਲਿੰਗ ਅਤੇ ਜੋਰਜ ਨੇ 17 ਨਵੰਬਰ 1993 ਨੂੰ ਤਲਾਕ ਲੈ ਲਿਆ। ਤਲਾਕ ਤੋਂ ਬਾਅਦ, ਰਾਓਲਿੰਗ ਆਪਣੀ ਆਪਣੀ ਬੇਟੀ ਨੂੰ ਲੈ ਕੇ ਆਪਣੀ ਛੋਟੀ ਭੈਣ ਦੇ ਨੇੜੇ ਐਡਿਨਬਰਗ ਵਿੱਚ ਰਹਿਣ ਲੱਗੀ। ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਤੋਂ ਸੱਤ ਸਾਲ ਬਾਅਦ, ਰਾਉਲਿੰਗ ਨੇ ਆਪਣੇ ਆਪ ਨੂੰ ਅਸਫਲ ਸਮਝਣ ਲੱਗੀ[6], ਉਸ ਦਾ ਵਿਆਹ ਅਸਫਲ ਹੋ ਗਿਆ ਹੈ, ਅਤੇ ਉਹ ਇੱਕ ਬੇਰੁਜ਼ਗਾਰ ਮਾਂ ਸੀ ਜਿਸ 'ਤੇ ਆਪਣੀ ਬੇਟੀ ਦੀ ਜ਼ਿੰਮੇਵਾਰੀ ਸੀ ਪਰ ਉਸ ਨੇ ਆਜ਼ਾਦ ਤੌਰ 'ਤੇ ਆਪਣੀ ਅਸਫਲਤਾ ਦਾ ਜ਼ਿਕਰ ਕੀਤਾ ਜਿਸ ਨਾਲ ਉਹ ਲਿਖਣ ਤੇ ਧਿਆਨ ਦੇ ਪਾਈ।

Remove ads

ਹੈਰੀ ਪੋਟਰ

1995 ਵਿੱਚ, ਰਾਉਲਿੰਗ ਨੇ ਆਪਣੇ ਹੱਥ-ਲਿਖਤ ‘’’ਹੈਰੀ ਪੋਟਰ ਐਂਡ ਦ ਫਿਲਾਸਫ਼ਰ ਸਟੋਨ’’’ ਨੂੰ ਮੁਕੰਮਲ ਕਰ ਦਿੱਤਾ ਸੀ। ਇਹ ਕਿਤਾਬ ਬਾਰਾਂ ਪ੍ਰਕਾਸ਼ਕਾਂ ਵੱਲੋਂ ਨਕਾਰ ਦਿੱਤੀ ਗਈ ਸੀ[7]। ਆਖਿਰ ਜੂਨ 1997 ਵਿੱਚ, ਬਲੂਮਸ਼ਬਰੀ ਪਬਲਿਕੇਸ਼ਨ ਉਸਦੀ ਕਿਤਾਬ ਨੇ ਪ੍ਰਕਾਸ਼ਿਤ ਕਰ ਦਿੱਤੀ ਅਤੇ ਉਸਦੀ ਇਹ ਕਿਤਾਬ ਬਜ਼ਾਰ ਵਿੱਚ ਧੜੱਲੇ ਨਾਲ ਵਿਕੀ। ਪੰਜ ਮਹੀਨੇ ਬਾਅਦ, ਕਿਤਾਬ ਨੇ ਆਪਣਾ ਪਹਿਲਾ ਨੈਸਲੇ ਸਮਾਰਟੀਜ਼ ਬੁੱਕ ਪੁਰਸਕਾਰ ਜਿੱਤਿਆ। ਫਰਵਰੀ ਵਿੱਚ, ਨਾਵਲ ਨੇ ਚਿਲਡਰਨ ਬੁੱਕ ਆਫ਼ ਦ ਈਅਰ ਲਈ ਬ੍ਰਿਟਿਸ਼ ਬੁੱਕ ਅਵਾਰਡ ਜਿੱਤਿਆ। 1998 ਦੇ ਸ਼ੁਰੂ ਵਿੱਚ, ਅਮਰੀਕਾ ਵਿੱਚ ਨਾਵਲ ਨੂੰ ਪ੍ਰਕਾਸ਼ਿਤ ਕਰਨ ਦੇ ਅਧਿਕਾਰਾਂ ਲਈ ਨਿਲਾਮੀ ਆਯੋਜਿਤ ਕੀਤੀ ਗਈ ਸੀ ਜੋ ਕਿ ਅਤੇ ਸਕੌਸਲਿਕ ਵੱਲੋਂ 1,05,000 ਅਮਰੀਕੀ ਡਾਲਰ ਵਿੱਚ ਜਿੱਤੀ ਗਈ ਸੀ।

ਇਸਦਾ ਅਗਲਾ ਭਾਗ, ਹੈਰੀ ਪੋਟਰ ਐਂਡ ਦਿ ਚੈਂਬਰ ਆਫ਼ ਸੀਕਰੇਟਸ ਜੁਲਾਈ 1998 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਰਾਉਲਿੰਗ ਨੇ ਦਾਬਾਰਾ ਸਮਾਰਟੀਜ਼ ਇਨਾਮ ਜਿੱਤਿਆ[8]। ਦਸੰਬਰ 1999 ਵਿੱਚ, ਹੈਰੀ ਪੋਟਰ ਐਂਡ ਦੀ ਪਰਿਜ਼ਨਰ ਆਫ ਅਜ਼ਕਾਬਨ ਲਈ ਫੇਰ ਸਮਾਰਟੀਜ਼ ਇਨਾਮ ਜਿੱਤਿਆ। ਅਤੇ ਰਾਉਲਿੰਗ ਤਿੰਨ ਵਾਰ ਲਗਾਤਾਰ ਇਹ ਪੁਰਸਕਾਰ ਜਿੱਤਣ ਵਾਲੀ ਪਹਿਲੀ ਇਨਸਾਨ ਬਣੀ

ਚੌਥੀ ਕਿਤਾਬ, ਹੈਰੀ ਪੋਟਰ ਐਂਡ ਦ ਗੌਬੇਟ ਆਫ ਫਾਇਰ ਨੂੰ 8 ਜੁਲਾਈ 2000 ਨੂੰ ਯੂਕੇ ਅਤੇ ਅਮਰੀਕਾ ਵਿੱਚ ਇੱਕੋ ਸਮੇਂ ਰਿਲੀਜ਼ ਕੀਤਾ ਗਿਆ ਸੀ ਅਤੇ ਦੋਵਾਂ ਦੇਸ਼ਾਂ ਵਿੱਚ ਇਸ ਕਿਤਾਬ ਨੇ ਵਿਕਰੀ ਦੇ ਰਿਕਾਰਡ ਤੋੜ ਦਿੱਤੇ। ਯੂ ਕੇ ਵਿੱਚ ਪਹਿਲੇ ਦਿਨ ਇਸ ਕਿਤਾਬ ਦੀਆਂ 372,775 ਕਾਪੀਆਂ ਵਿਕ ਗਈਆਂ ਸਨ। ਅਮਰੀਕਾ ਵਿੱਚ, ਕਿਤਾਬ ਦੀਆਂ ਪਹਿਲੇ 48 ਘੰਟਿਆਂ ਵਿੱਚ ਤਿੰਨ ਮਿਲੀਅਨ ਕਾਪੀਆਂ ਵਿਕੀਆਂ ਅਤੇ ਸਾਰੇ ਰਿਕਾਰਡ ਤੋੜ ਦਿੱਤੇ। 2000 ਬ੍ਰਿਟਿਸ਼ ਬੁੱਕ ਅਵਾਰਡ ਵਿੱਚ ਰੋਲਿੰਗ ਨੂੰ ਆਥਰ ਆਫ ਦਿ ਈਅਰ ਘੋਸ਼ਿਤ ਕੀਤਾ ਗਿਆ ਸੀ।

ਤਿੰਨ ਸਾਲ ਬਾਅਦ ਹੈਰੀ ਪੋਟਰ ਐਂਡ ਦਿ ਆਡਰ ਆਫ ਫੈਨਿਕਸ ਰਿਲੀਜ਼ ਹੋਈ ਅਤੇ ਛੇਵੀਂ ਕਿਤਾਬ, ਹੈਰੀ ਪੋਟਰ ਐਂਡ ਦ ਹਾਫ-ਬਲੱਡ ਪ੍ਰਿੰਸ 16 ਜੁਲਾਈ 2005 ਨੂੰ ਰਿਲੀਜ ਹੋਈ ਸੀ। ਇਸ ਨੇ ਵੀ ਵਿਕਰੀ ਦੇ ਸਾਰੇ ਰਿਕਾਰਡਾਂ ਨੂੰ ਵੀ ਤੋੜ ਦਿੱਤਾ, ਅਤੇ ਇਸਦੀਆਂ ਪਹਿਲੇ 24 ਘੰਟਿਆਂ ਵਿੱਚ ਨੌਂ ਮਿਲੀਅਨ ਦੀਆਂ ਕਾਪੀਆਂ ਵਿਕ ਗਈਆਂ। 21 ਜੁਲਾਈ 2007 ਨੂੰ ਹੈਰੀ ਪੋਟਰ ਲੜੀ ਦੀ ਸੱਤਵੀਂ ਅਤੇ ਆਖਰੀ ਕਿਤਾਬ ਹੈਰੀ ਪੋਟਰ ਐਂਡ ਡੈਥਲੀ ਹਾਲੌਜ਼ ਰਿਲੀਜ਼ ਹੋਈ। ਯੂਨਾਈਟਿਡ ਕਿੰਗਡਮ ਅਤੇ ਯੂਨਾਈਟਿਡ ਸਟੇਟ ਵਿੱਚ ਪਹਿਲੇ ਦਿਨ ਵਿੱਚ ਇਸ ਦੀਆਂ 11 ਮਿਲੀਅਨ ਕਾਪੀਆਂ ਵਿਕੀਆਂ। ਇਹ ਕੁੱਲ ਮਿਲਾ ਕੇ 4,195 ਪੰਨਿਆਂ ਦੀ ਲੜੀ ਹੈ ਅਤੇ ਇਸਦਾ 65 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ।

ਕਰੋੜਪਤੀ

  • 2004 ਵਿੱਚ ਫੋਰਬਜ਼ ਨੇ ਜੇ. ਕੇ. ਰਾਓਲਿੰਗ ਨੂੰ ਪਹਿਲਾ ਲੇਖਕ ਕਰੋੜਪਤੀ ਘੋਸਿਤ ਕੀਤਾ ਹੈ[9]
  • ਦੁਜਾ ਅਮੀਰ ਔਰਤ ਅਤੇ 1,062ਵਾਂ ਦੁਨੀਆ ਦਾ ਅਮੀਰ ਮਨੁੱਖ[10]
  • ਜੇ. ਕੇ. ਰਾਓਲਿੰਗ ਨੇ ਕਿਹਾ ਕਿ ਉਹ ਕਰੋੜਪਤੀ ਨਹੀਂ ਹੈ ਬੇਸ਼ਕ ਉਸ ਕੋਲ ਬਹੁਤ ਪੈਸਾ ਹੈ[11]
  • 2008 ਵਿੱਚ ਸੰਡੇ ਟਾਈਮਨ ਦੀ ਅਮੀਰਾਂ ਦੀ ਸੂਚੀ 'ਚ ਰਾਓਲਿੰਗ ਦਾ ਬਰਤਾਨੀਆ 'ਚ 144ਵਾਂ ਸਥਾਨ ਹੈ।

ਪ੍ਰਕਾਸ਼ਨ

ਹੈਰੀ ਪੋਟਰ ਲੜੀਵਾਰ

  1. ਹੈਰੀ ਪੋਟਰ ਐਡ ਦੀ ਫਿਲੋਸਫਰਜ਼ ਸਟੋਨ (26 ਜੂਨ 1997)
  2. ਹੈਰੀ ਪੋਟਰ ਐਡ ਦੀ ਚੈਬਰ ਆਫ ਸੀਕਰੈਟ (2 ਜੁਲਾਈ 1998)
  3. ਹੈਰੀ ਪੋਟਰ ਐਡ ਦੀ ਪ੍ਰਿਜਨਰ ਆਫ ਅਜਕਾਬਨ (8 ਜੁਲਾਈ 1999)
  4. ਹੈਰੀ ਪੋਟਰ ਐਡ ਦੀ ਗੋਬਲੈਟ ਆਫ ਫਾਇਰ (8 ਜੁਲਾਈ 2000)
  5. ਹੈਰੀ ਪੋਟਰ ਔਡ ਦੀ ਆਰਡਰ ਆਫ ਦੀ ਫਿਨੋਕਸ (21 ਜੁਲਾਈ 2003)
  6. ਹੈਰੀ ਪੋਟਰ ਐਡ ਦੀ ਹਾਫ-ਬਲੱਡ ਪ੍ਰਿੰਸ (16 ਜੁਲਾਈ 2005)
  7. ਹੈਰੀ ਪੋਟਰ ਐਡ ਦੀ ਡੈਥਲੀ ਹਾਲੋਅਜ਼ (21 ਜੁਲਾਈ 2007)

ਬੱਚਿਆਂ ਦੀਆਂ ਕਿਤਾਬਾਂ

  1. ਫੈਨਟਾਸਟਿਕ ਬੀਅਸਟ ਐਡ ਵੇਅਰ ਟੂ ਫਾਈਂਡ ਦੈਮ (1 ਮਾਰਚ 2001)
  2. ਕੁਅਡਿਟਚ ਥਰੋ ਦੀ ਏਜ (1 ਮਾਰਚ 2001)
  3. ਦੀ ਟੇਲਜ਼ ਆਫ ਬੀਡਲ ਦੀ ਬਾਰਡ (4 ਦਸੰਬਰ 2008)

ਹੋਰ

  • ਦੀ ਕੈਜੁਅਲ ਵੈਕਨਸੀ (27 ਸਤੰਬਰ 2012)

ਮਿਨੀ ਕਹਾਣੀ

  • ਹੈਰੀ ਪੋਟਰ ਪ੍ਰੀਕੂਅਲ (ਜੁਲਾਈ 2008)
Remove ads

ਨੋਟ

ਹਵਾਲੇ

ਕੰਮ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads