ਜੈਕਾਂਤਨ

ਇੱਕ ਭਾਰਤੀ ਲੇਖਕ, ਪੱਤਰਕਾਰ, ਬੋਲਾਰਾ, ਫਿਲਮ ਨਿਰਮਾਤਾ, ਆਲੋਚਕ ਅਤੇ ਕਰਮਚਾਰੀ ਸੀ। From Wikipedia, the free encyclopedia

ਜੈਕਾਂਤਨ
Remove ads

ਡੀ. ਜੈਕਾਂਤਨ (24 ਅਪ੍ਰੈਲ 1934 – 8 ਅਪ੍ਰੈਲ 2015), ਆਮ ਤੌਰ 'ਤੇ ਮਸ਼ਹੂਰ ਜੇਕੇ,[1] ਇੱਕ ਭਾਰਤੀ ਲੇਖਕ, ਪੱਤਰਕਾਰ, ਬੁਲਾਰਾ, ਫਿਲਮ-ਮੇਕਰ, ਆਲੋਚਕ ਅਤੇ ਕਾਰਕੁਨ ਸੀ। ਉਹ ਕਡਲੂਰ ਵਿਚ ਪੈਦਾ ਹੋਇਆ  ਸੀ। ਉਹ ਛੋਟੀ ਉਮਰ ਵਿਚ ਸਕੂਲ ਤੋਂ ਹਟ ਗਿਆ ਸੀ ਅਤੇ ਮਦਰਾਸ ਚਲਾ ਗਿਆ, ਜਿੱਥੇ ਉਹ ਭਾਰਤੀ ਕਮਿਊਨਿਸਟ ਪਾਰਟੀ ਵਿਚ ਸ਼ਾਮਲ ਹੋ ਗਿਆ। ਛੇ ਦਹਾਕਿਆਂ ਦੇ ਕਰੀਅਰ ਵਿੱਚ ਉਸ ਨੇ ਦੋ ਆਤਮ-ਕਥਾਵਾਂ ਤੋਂ ਇਲਾਵਾ, ਕਰੀਬ 40 ਨਾਵਲ, 200 ਨਿੱਕੀਆਂ ਕਹਾਣੀਆਂ ਲਿਖੀਆਂ ਹਨ। ਉਸ ਨੇ ਸਾਹਿਤ ਤੋਂ ਇਲਾਵਾ ਦੋ ਫ਼ਿਲਮਾਂ ਬਣਾਈਆਂ ਤੇ ਉਸ ਦੇ ਚਾਰ ਹੋਰ ਨਾਵਲਾਂ ਨੂੰ ਲੈ ਕੇ ਦੂਜਿਆਂ ਨੇ ਫਿਲਮਾਂ ਬਣਾਈਆਂ ਹਨ।  

ਵਿਸ਼ੇਸ਼ ਤੱਥ ਜੈਕਾਂਤਨ, ਜਨਮ ...
Remove ads

ਜੈਕਾਂਤਨ ਦੇ ਸਾਹਿਤਕ ਸਨਮਾਨਾਂ ਵਿਚ ਗਿਆਨਪੀਠ ਅਤੇ ਸਾਹਿਤ ਅਕਾਦਮੀ ਐਵਾਰਡ ਸ਼ਾਮਲ ਹਨ। ਉਹ ਭਾਰਤ ਦੇ ਤੀਜੇ ਸਭ ਤੋਂ ਉੱਚੇ ਨਾਗਰਿਕ ਸਨਮਾਨ, ਪਦਮ ਭੂਸ਼ਣ (2009), [2] ਸੋਵੀਅਤ ਲੈਂਡ ਨਹਿਰੂ ਅਵਾਰਡ (1978), ਅਤੇ ਰੂਸੀ ਸਰਕਾਰ ਦੇ ਆਰਡਰ ਆਫ਼ ਫਰੈਂਡਸ਼ਿਪ (2011) ਦੇ ਨਾਲ ਵੀ ਸਨਮਾਨਿਆ ਗਿਆ।

Remove ads

ਜੀਵਨੀ

ਜੈਕਾਂਤਨ ਦਾ ਜਨਮ 1934 ਵਿੱਚ ਕਡਲੌਰ ਦੇ ਉਪਨਗਰ ਮੰਜਕੁਪਪਾਮ, ਜੋ ਸਾਬਕਾ ਮਦਰਾਸ ਪ੍ਰੈਜੀਡੈਂਸੀ ਦੇ ਦੱਖਣੀ ਆਰਕੋਟ ਜ਼ਿਲੇ ਦਾ ਇੱਕ ਹਿੱਸਾ ਸੀ, ਵਿੱਚ ਇੱਕ ਕਿਸਾਨ ਦੇ ਪਰਿਵਾਰ ਵਿਚ ਹੋਇਆ ਸੀ। ਜੈਕਾਂਤਨ ਨੂੰ ਉਸ ਦੀ ਮਾਂ ਅਤੇ ਮਾਮਿਆਂ ਨੇ ਪਾਲਿਆ। ਉਸ ਦੀ ਛੋਟੀ ਉਮਰੇ ਹੀ ਸਿਆਸਤ ਵਿਚ ਦਿਲਚਸਪੀ ਹੋ ਗਈ ਕਿਉਂਕਿ ਉਸ ਦੇ ਮਾਮੇ ਰਾਜਨੀਤੀ ਵਿਚ ਬਹੁਤ ਸਰਗਰਮ ਸਨ। ਇੱਕ ਬੱਚੇ ਦੇ ਰੂਪ ਵਿਚ, ਉਹ ਸੁਬਰਾਮਨਿਆ ਭਾਰਤੀ ਦੀਆਂ ਰਚਨਾਵਾਂ ਤੋਂ ਬਹੁਤ ਪ੍ਰਭਾਵਿਤ ਸੀ। [3] ਜੈਕਾਂਤਨ ਨੇ ਪੰਜਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਸਕੂਲ ਛੱਡ ਦਿੱਤਾ, ਕਿਉਂਕਿ ਉਸ ਨੇ ਸੋਚਿਆ ਕਿ ਪੜ੍ਹਾਈ ਉਸ ਦੀਆਂ ਸਿਆਸੀ ਸਰਗਰਮੀਆਂ ਵਿਚ ਰੁਕਾਵਟ ਬਣੇਗੀ।[4] 1946 ਵਿਚ ਉਹ ਰੋਜ਼ੀ-ਰੋਟੀ ਦੀ ਭਾਲ ਲਈ ਮਦਰਾਸ (ਹੁਣ ਚੇਨਈ) ਲਈ ਰਵਾਨਾ ਹੋ ਗਿਆ। ਉੱਥੇ ਉਹ ਆਖਰ ਕਮਿਊਨਿਸਟ ਪਾਰਟੀ ਆਫ ਇੰਡੀਆ (ਸੀ ਪੀ ਆਈ) ਦੇ ਪ੍ਰਿੰਟਿੰਗ ਪ੍ਰੈਸ ਦੇ ਕੰਪੋਜ਼ੀਟਰ ਦੇ ਰੂਪ ਵਿਚ ਕੰਮ ਕਰਨ ਲੱਗਾ।[5] ਸੀ.ਪੀ.ਆਈ. ਨਾਲ ਉਨ੍ਹਾਂ ਦੇ ਸੰਬੰਧਾਂ ਨੇ ਉਸ ਨੂੰ ਅੰਦੋਲਨ ਦੇ ਵਿਚਾਰਾਂ ਨਾਲ ਲੈਸ ਕਰ ਦਿੱਤਾ,[6]  ਅਤੇ ਉਸ ਨੂੰ ਪੀ ਜੀਵਨੰਦਮ, ਬਾਲਦਾਂਦਯੁਥਮ ਅਤੇ ਐਸ. ਰਾਮਕ੍ਰਿਸ਼ਨਨ ਵਰਗੇ ਨੇਤਾਵਾਂ ਦੀ ਸੰਗਤ ਦਾ ਮੌਕਾ ਮਿਲਿਆ। ਪਾਰਟੀ ਦੇ ਨੇਤਾਵਾਂ ਨੇ ਉਸ ਨੂੰ ਲਿਖਣ ਲਈ ਪਰੇਰਨਾ ਦਿੱਤੀ।[7] ਪਾਰਟੀ ਦੇ ਇੱਕ ਸਰਗਰਮ ਮੈਂਬਰ ਵਜੋਂ ਕੰਮ ਕਰਦਿਆਂ, ਉਸ ਨੇ ਵਿਸ਼ਵ ਸਾਹਿਤ, ਸਭਿਆਚਾਰ, ਰਾਜਨੀਤੀ, ਅਰਥਸ਼ਾਸਤਰ ਅਤੇ ਪੱਤਰਕਾਰੀ ਦੇ ਵਿਸ਼ਿਆਂ ਬਾਰੇ ਜਾਣ ਲਿਆ। ਇਸ ਸਮੇਂ ਦੌਰਾਨ, ਜੈਕਾਂਤਨ ਨੇ ਕਮਿਊਨਿਸਟ ਪੱਖੀ ਰਸਾਲਿਆਂ ਲਈ ਲਿਖਣਾ ਸ਼ੁਰੂ ਕੀਤਾ। ਅਗਲੇ ਕੁਝ ਸਾਲਾਂ ਵਿਚ, ਉਸ ਨੇ ਆਪਣੇ ਆਪ ਨੂੰ ਪਾਰਟੀ ਵਿੱਚ ਚੋਟੀ ਦੇ ਲੇਖਕਾਂ ਵਿੱਚੋਂ ਇੱਕ ਵਜੋਂ ਸਥਾਪਿਤ ਕਰ ਲਿਆ। ਉਸ ਦੀਆਂ ਪਹਿਲੀਆਂ ਰਚਨਾਵਾਂ ਰੋਜ਼ਾਨਾ ਅਖ਼ਬਾਰ ਜਨਸ਼ਕਤੀ ਵਿਚ ਛਪੀਆਂ ਸੀ ਅਤੇ ਛੇਤੀ ਹੀ ਸਰਸਵਤੀ, ਥਾਮਰਾਇ, ਸੰਥੀ, ਮਨੀਠਨ, ਸ਼ਕਤੀ ਅਤੇ ਸਮਾਰਨ ਵਰਗੇ ਹੋਰ ਪੱਤਰਾਂ ਨੇ ਉਸਦੀਆਂ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ। ਉਸ ਦੀਆਂ ਮੁਢਲੀਆਂ ਲਿਖਤਾਂ ਝੁੱਗੀਆਂ-ਝੌਂਪੜੀਆਂ ਦੀ ਹਾਲਤ ਬਾਰੇ ਸਨ ਜੋ ਪਾਰਟੀ ਦੇ ਦਫਤਰ ਵਿਚ ਅਤੇ ਇਸਦੇ ਆਲੇ-ਦੁਆਲੇ ਰਹਿੰਦੇ ਸਨ। 

ਜੈਕਾਂਤਨ ਨੇ ਤਾਮਿਲ ਮੈਗਜ਼ੀਨ, ਜਿਸ ਦਾ ਨਾਂ ਸੋਭਾਵਕੀਯਾਵਤੀ ਸੀ, ਲਈ ਆਪਣੀ ਪਹਿਲੀ ਨਿੱਕੀ ਕਹਾਣੀ ਲਿਖੀ,  ਜਿਸ ਨੂੰ 1953 ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ। ਛੇਤੀ ਸਫਲਤਾ ਮਿਲਣ ਦੇ ਬਾਅਦ, ਜੈਕਾਂਤਨ ਨੇ ਅਨੰਦ ਵਿਕਾਤਨ, ਕੁਮੁਦਮ ਅਤੇ ਦੀਨਾਮਨੀ ਕਾਦਿਰ, ਵਰਗੇ ਮੁੱਖ ਧਾਰਾ ਮੈਗਜੀਨਾਂ ਲਈ ਲਿਖਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੇ ਖ਼ਾਸ ਕਰ 1960 ਦੇ ਦਹਾਕੇ ਵਿਚ ਉਸ ਦੀਆਂ ਅਨੇਕਾਂ ਛੋਟੀਆਂ ਕਹਾਣੀਆਂ ਪ੍ਰਕਾਸ਼ਿਤ ਕੀਤੀਆਂ। 1964 ਵਿਚ, ਜੈਕਾਂਤਨ ਨੇ ਸਹਿ-ਨਿਰਮਾਤਾ ਵਜੋਂ ਫਿਲਮਾਂ ਵਿਚ ਪ੍ਰਵੇਸ਼ ਕੀਤਾ ਅਤੇ ਆਪਣੇ ਨਾਵਲ ਦੇ ਅਧਾਰ ਟਤੇ ਇੱਕ ਉੱਨਯਿਪੋਲ ਓਰਵਨ ਨਾਮਕ ਫ਼ਿਲਮ ਦਾ ਨਿਰਦੇਸ਼ਨ ਕੀਤਾ। ਇਹ ਫ਼ਿਲਮ ਝੁੱਗੀਆਂ-ਝੌਂਪੜੀਆਂ ਦੇ ਹਾਲਾਤ ਤੇ ਕੇਂਦਰਿਤ ਸੀ। ਵਪਾਰਕ ਅਸਫਲਤਾ ਹੋਣ ਦੇ ਬਾਵਜੂਦ, ਇਸ ਨੇ 1965 ਵਿਚ ਤੀਜੀ ਵਧੀਆ ਫ਼ੀਚਰ ਫ਼ਿਲਮ ਵਜੋਂ ਰਾਸ਼ਟਰਪਤੀ ਦਾ ਮੈਰਿਟ ਸਰਟੀਫਿਕੇਟ ਹਾਸਲ ਕਰ ਲਿਆ। [8] ਅਗਲੇ ਸਾਲ ਉਸ ਨੇ ਇੱਕ ਹੋਰ ਫ਼ਿਲਮ ਬਣਾਈ ਜਿਸਦਾ ਨਾਮ ਯਾਰੁਕਗਾ ਅਜ਼ਹਦਨ ਸੀ, ਜਿਸ ਵਿਚ ਨਾਗੇਸ਼ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਸੀ।[9] ਉਸ ਦਾ ਨਾਵਲ ਸਿਲਾ ਨੇਰੰਗਲਿਲ ਸਿਲਾ ਮਨੀਥਾਗਾਲ (1970) ਨੇ ਉਸ ਲਈ 1972 ਵਿੱਚ (ਤਮਿਲ ਲਈ) ਸਾਹਿਤ ਅਕਾਦਮੀ ਅਵਾਰਡ ਪ੍ਰਾਪਤ ਕੀਤਾ। ਬਾਅਦ ਵਿਚ ਇਸ ਦੇ ਅਧਾਰ ਤੇ ਏ. ਭੀਮ ਸਿੰਘ ਨੇ ਇਸੇ ਨਾਂ ਦੀ ਇੱਕ ਫ਼ਿਲਮ ਬਣਾਈ ਸੀ, ਜਿਸ ਨੇ ਰਾਸ਼ਟਰੀ ਫ਼ਿਲਮ ਅਵਾਰਡ ਜਿੱਤਿਆ ਸੀ। ਫਿਲਮ ਦੀ ਸਫਲਤਾ ਤੋਂ ਪ੍ਰੇਰਿਤ ਹੋ ਕੇ, ਭੀਮਸਿੰਘ ਨੇ ਇੱਕ ਹੋਰ ਫ਼ਿਲਮ, ਓਰੂ ਨਦੀਗਾਈ, ਨਾਡਗਮ ਪਾਰਕੀਰਾਲ ਬਣਾਈ, ਜੋ ਕਿ ਇਸੇ ਨਾਮ ਦੇ ਨਾਵਲ ਤੇ ਆਧਾਰਿਤ ਸੀ।[10]

2008 ਵਿਚ, ਰਵੀਸੁਬਰਾਮਨੀਅਨ ਨੇ ਜੈਕਾਂਤਨ ਬਾਰੇ ਆਪਣੀ ਕਿਸਮ ਦੀ ਦੂਜੀ ਦਸਤਾਵੇਜ਼ੀ ਫਿਲਮ ਬਣਾਈ ਅਤੇ ਇਸ ਦਾ ਨਿਰਮਾਣ ਇਲੈਯਾਰਾਜਾ ਨੇ ਕੀਤਾ।[11] ਫਰਵਰੀ 2014 ਵਿੱਚ, ਜੈਕਾਂਤਨ ਨੂੰ ਬਿਮਾਰੀ ਤੋਂ ਬਾਅਦ ਚੇਨਈ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਇੱਕ ਸੰਖੇਪ ਬਿਮਾਰੀ ਤੋਂ ਬਾਅਦ, ਉਸਨੂੰ ਇੱਕ ਸਾਲ ਬਾਅਦ ਛੁੱਟੀ ਦੇ ਦਿੱਤੀ ਗਈ ਅਤੇ 8 ਅਪ੍ਰੈਲ 2015 ਨੂੰ ਉਸ ਦੀ ਮੌਤ ਹੋ ਗਈ।[5]

2017 ਵਿਚ ਉਸ ਦੇ ਪੁਰਸਕ੍ਰਿਤ ਨਾਵਲ ਓਰੂ ਮਨੀਤਨ ਓਰੂ ਵੀਦੂ ਓਰੂ ਉਲਾਗਮ ਉੱਤੇ ਪੁਰਸਕਾਰ ਜੇਤੂ ਫਿਲਮ ਨਿਰਮਾਤਾ ਕੁਮਾਰ ਜੀ. ਵੈਂਕਟੇਸ਼ ਵਲੋਂ ਇੱਕ ਫੀਚਰ ਫਿਲਮ ਬਣਾਈ ਜਾ ਰਹੀ ਹੈ।

Remove ads

ਨਿੱਜੀ ਜ਼ਿੰਦਗੀ, ਪ੍ਰਭਾਵ ਅਤੇ ਰਾਜਨੀਤਿਕ ਵਿਚਾਰ

ਜੈਕਾਂਤਨ ਦਾ ਵਿਆਹ ਉਸ ਦੀ ਕਜ਼ਨ ਨਾਲ ਹੋਇਆ ਸੀ। ਇਸ ਜੋੜੇ ਦੀਆਂ ਦੋ ਬੇਟੀਆਂ ਅਤੇ ਇੱਕ ਬੇਟਾ ਸੀ।[5] ਉਹ ਅਜਿਹੇ ਪਰਿਵਾਰ ਵਿਚ ਪੈਦਾ ਹੋਇਆ ਸੀ ਜਿਸ ਵਿਚ ਬਹੁਤ ਸਾਰੇ ਰਾਜਨੀਤਿਕ ਕਾਰਕੁਨ ਸਨ। ਇਸ ਲਈ ਉਹ ਛੋਟੀ ਉਮਰ ਵਿੱਚ ਹੀ ਰਾਜਨੀਤੀ ਵਿਚ ਦਿਲਚਸਪੀ ਲੈਣ ਲੱਗ ਪਿਆ ਸੀ। 1950 ਦੇ ਦਹਾਕੇ ਵਿੱਚ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਸੀ ਪੀ ਆਈ ਦਾ ਪੱਕਾ ਸਮਰਥਕ ਬਣ ਗਿਆ ਸੀ।[12] ਉਸ ਨੂੰ ਸੀ ਪੀ ਆਈ ਦੇ ਆਗੂ ਕੇ ਬਾਲਧੰਦੂਤਹਿਮ ਨੇ ਰਾਜਨੀਤੀ ਵਿਚ ਸ਼ਾਮਲ ਹੋਣ ਲਈ ਪ੍ਰੇਰਿਆ ਸੀ। ਉਹ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਦ੍ਰਵਿੜ ਮੁਨੇਤਰਾ ਕਾਘਗਮ ਅਤੇ ਇਸ ਦੇ ਨੇਤਾਵਾਂ ਦੇ ਵਿਰੁੱਧ ਖੜਾ ਹੋਇਆ। ਉਸਨੇ ਸੀਪੀਆਈ ਨੇਤਾਵਾਂ ਨੂੰ "ਨਹਿਰੂਵਾਦੀ ਸਮਾਜਵਾਦ" ਲਈ ਸਮਰਥਨ ਕੀਤਾ ਅਤੇ ਇੰਦਰਾ ਗਾਂਧੀ ਦੀ ਬਹੁਤ ਪ੍ਰਸ਼ੰਸਾ ਕੀਤੀ। ਉਸਨੇ ਸੀਪੀਆਈ ਛੱਡ ਦਿੱਤੀ, ਅਤੇ ਬਾਅਦ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਈ. ਵੀ. ਸੰਪਤ ਦੁਆਰਾ ਸਥਾਪਿਤ ਕੀਤੀ ਗਈ ਤਾਮਿਲ ਦੇਸੀਅਕ ਕਾਟਚੀ ਵਿੱਚ ਸ਼ਾਮਲ ਹੋ ਗਿਆ। ਉਹ ਤਾਮਿਲ ਏਲਮ ਦੀ ਲਿਬਰੇਸ਼ਨ ਟਾਈਗਰਜ਼ ਨੂੰ ਇੱਕ "ਫਾਸੀਵਾਦੀ" ਸੰਗਠਨ ਕਹਿੰਦਾ ਸੀ।[5]

Remove ads

ਸਾਹਿਤਕ ਸ਼ੈਲੀ ਅਤੇ ਥੀਮ

ਜੈਕਾਂਤਨ ਦੀਆਂ ਬਹੁਤ ਸਾਰੀਆਂ ਰਚਨਾਵਾਂ ਰਿਕਸ਼ਾ ਚਾਲਕਾਂ, ਵੇਸਵਾਵਾਂ ਅਤੇ ਰਾਗ-ਲੁਟੇਰਿਆਂ ਵਰਗੇ ਨੀਵੀਆਂ ਕਲਾਸਾਂ ਦੇ ਲੋਕਾਂ ਦੀ ਜ਼ਿੰਦਗੀ ਦੇ ਦੁਆਲੇ ਘੁੰਮਦੀਆਂ ਹਨ। ਇੱਕ ਇੰਟਰਵਿਊ ਵਿੱਚ, ਉਸ ਨੇ ਕਿਹਾ ਕਿ ਚੇਨਈ ਵਿੱਚ ਆਪਣੇ ਸ਼ੁਰੂਆਤੀ ਦਿਨਾਂ ਦੌਰਾਨ ਉਸਨੇ ਆਪਣੀ ਜ਼ਿੰਦਗੀ ਅਜਿਹੇ ਲੋਕਾਂ ਵਿੱਚ ਬਿਤਾਈ ਸੀ। ਇਸ ਨਾਲ ਉਸ ਅੰਦਰ ਉਨ੍ਹਾਂ ਨੂੰ ਪਸੰਦ ਕਰਨ ਦੀ ਭਾਵਨਾ ਪਨਪੀ ਸੀ।[13]

ਆਲੋਚਨਾ

ਤਾਮਿਲ ਲੇਖਕ ਜੈਆਮੋਹਨ ਨੇ ਜੈਕਾਂਤਨ ਅਤੇ ਕਈ ਹੋਰ ਲੇਖਕਾਂ ਦੀਆਂ ਰਚਨਾਵਾਂ ਦੇ ਗਲਪੀ ਸੰਸਾਰ ਬਾਰੇ ਕਈ ਲੇਖ ਲਿਖੇ ਹਨ। ਉਸ ਨੇ ਆਪਣੀ ਕਿਤਾਬ ਮੰਨੂਮ ਮਰਬੁਮ ਵਿਚ ਵੀ ਇਸ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰੇ ਕੀਤੇ ਹਨ।[14] ਮੁੱਖ ਤਾਮਿਲ ਆਲੋਚਕ ਐਮ. ਵੇਦਾਸਗਾਯਕੁਮਾਰ ਨੇ ਜੈਕਾਂਤਨ ਅਤੇ ਪੁਧੁਮੈਪੀਤਨ ਦੀਆਂ ਰਚਨਾਵਾਂ ਦਾ ਤੁਲਨਾਤਮਕ ਅਧਿਐਨ ਕੀਤਾ ਹੈ। ਜੈਅੰਤਸਰੀ ਬਾਲਾਕ੍ਰਿਸ਼ਨਨ ਨੇ ਤਾਮਿਲ ਵਿੱਚ ਜੈਕਾਂਤਨ ਦੇ ਸਾਰੇ ਨਾਵਲਾਂ ਉੱਤੇ ਆਪਣਾ ਡਾਕਟੋਰਲ ਖੋਜ ਅਧਿਐਨ ਕੀਤਾ।[15] ਜੈਕਾਂਤਨਿਨ ਇਲਕਿਆਯਤਦਮ,ਜੈਕਾਂਤਨ ਓਰੂ ਪਾਰਵਈ, ਕਰਮਵਾਰ ਪਾ, ਕ੍ਰਿਸ਼ਨਾਸਮੀ ਅਤੇ ਕੇ.ਐੱਸ. ਸੁਬਰਾਮਣੀਅਮ ਦੁਆਰਾ ਜੈਕਾਂਤਨ ਦੀਆਂ ਰਚਨਾਵਾਂ 'ਤੇ ਲਿਖੀਆਂ ਕਿਤਾਬਾਂ ਹਨ।

ਫਿਲਮ ਨਿਰਮਾਤਾ ਰਵੀ ਸੁਬਰਾਮਣੀਅਮ ਦੁਆਰਾ ਬਣਾਈ ਗਈ ਇੱਕ ਪੂਰੀ ਲੰਬਾਈ ਦੀ ਦਸਤਾਵੇਜ਼ੀ ਅਤੇ ਲੇਖਕ ਦੀ ਮੌਤ ਤੋਂ ਬਾਅਦ ਕਈ ਤਮਿਲ ਲੇਖਕਾਂ ਦੇ ਉਸ ਬਾਰੇ ਲਿਖੇ ਗਏ ਉਸ ਬਾਰੇ ਮਹੱਤਵਪੂਰਣ ਜਾਣਕਾਰੀ ਨਾਲ ਭਰਪੂਰ ਹਨ।

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads