ਜੈਮਲ ਪੱਡਾ
ਪੰਜਾਬੀ ਕਵੀ From Wikipedia, the free encyclopedia
Remove ads
ਜੈਮਲ ਪੱਡਾ ਜੁਝਾਰਵਾਦੀ ਪੰਜਾਬੀ ਕਵੀ ਸੀ। ਉਸਨੂੰ 17 ਮਾਰਚ 1988 ਨੂੰ ਉਸ ਦੇ ਪਿੰਡ ਲੱਖਣਕੇ ਪੱਡਾ ਵਿੱਚ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਕਤਲ ਕਰ ਦਿੱਤਾ ਸੀ।[1][2] ਉਹ ਸਿਦਕ ਸਾਡੇ ਨੇ ਕਦੇ ਮਰਨਾ ਨਹੀਂ ਗੀਤ ਸਦਕਾ ਮਸ਼ਹੂਰ ਹੈ।ਉਸ ਨੂੰ ਮੌਤ ਤੋਂ ਪਹਿਲਾਂ ਆਨੰਦ ਪਟਵਾਰਧਨ ਨੇ "ਉਨ੍ਹਾਂ ਮਿੱਤਰਾਂ ਦੀ ਯਾਦ ਪਿਆਰੀ" ਨਾਮ ਦੀ ਕਵਿਤਾ ਉਚਾਰਦੇ ਹੋਏ ਇਸੇ ਨਾਮ ਦੀ ਆਪਣੀ ਡਾਕੂਮੈਂਟਰੀ ਵਿੱਚ ਫਿਲਮਾਇਆ ਸੀ।[3] ਇਨਕਲਾਬੀ ਮਾਸਕ ਪੱਤਰ ‘ਹਰਿਆਵਲ ਦਸਤਾ’ ਦੇ ਸੰਪਾਦਕ ਸੀ।
Remove ads
ਰਾਜਨੀਤਕ ਜੀਵਨ
ਉਹ ਕਿਰਤੀ ਕਿਸਾਨ ਯੂਨੀਅਨ ਦਾ ਸੂਬਾ ਪ੍ਰਧਾਨ ਸੀ। 1972ਵਿਆਂ ਵਿਚ ਚੱਲੇ ਮੋਗਾ ਘੋਲ ਨੂੰ ਕਪੂਰਥਲਾ ਵਿੱਚ ਅਗਵਾਈ ਦੇਣ ’ਚ ਉਨ੍ਹਾਂ ਦੀ ਵਿਸ਼ੇਸ਼ ਭੂਮਿਕਾ ਰਹੀ। ਕਾਲਾ ਸੰਘਿਆਂ ਕਪੂਰਥਲਾ ਕਿਸਾਨ ਘੋਲ ਵਿਚ ਵੀ ਉਨ੍ਹਾਂ ਦਾ ਵਿਸ਼ੇਸ਼ ਰੋਲ ਰਿਹਾ। ਸਾਲ 1974 ਵਿਚ ਕਿਰਤੀ ਕਿਸਾਨ ਸਭਾ ਪੰਜਾਬ ਅਤੇ ਵਾਹੀਕਾਰਾ ਯੂਨੀਅਨ ਵਲੋਂ ਡੀਜ਼ਲ ਦੀ ਥੁੜ੍ਹ ਵਿਰੁੱਧ ਸਾਰੇ ਪੰਜਾਬ ਵਿੱਚ ਸਾਂਝਾ ਘੋਲ ਲੜਿਆ ਗਿਆ। ਇਸ ਮੁਜ਼ਾਹਰੇ ਦੀ ਅਗਵਾਈ ਵੀ ਜੈਮਲ ਸਿੰਘ ਪੱਡਾ ਨੇ ਕੀਤੀ ਸੀ।
80ਵਿਆਂ ਵਿੱਚ ਐਮਰਜੈਂਸੀ ਤੋਂ ਬਾਅਦ ਕਪੂਰਥਲਾ ’ਚ ਅਬਾਦਕਾਰਾਂ ਦਾ ਘੋਲ ਉਨ੍ਹਾਂ ਦੀ ਅਗਵਾਈ ’ਚ ਲੜਿਆ ਗਿਆ।[4]
Remove ads
ਬਾਹਰੀ ਲਿੰਕ
ਹਵਾਲੇ
Wikiwand - on
Seamless Wikipedia browsing. On steroids.
Remove ads