ਜੋਜ਼ਿਫ਼ ਫ਼ੋਰੀਏ
From Wikipedia, the free encyclopedia
Remove ads
ਯਾਂ-ਬਾਪਤਿਸਤੇ ਜੋਜ਼ਿਫ਼ ਫ਼ੋਰੀਏ (/ˈfʊəriˌeɪ, -iər/;[1] ਫ਼ਰਾਂਸੀਸੀ: [fuʁje]; 21 ਮਾਰਚ 1768 – 16 ਮਈ 1830) ਇੱਕ ਫ਼ਰਾਂਸੀਸੀ ਗਣਿਤ ਸ਼ਾਸਤਰੀ ਅਤੇ ਭੌਤਿਕ ਵਿਗਿਆਨੀ ਸੀ। ਉਹ ਫ਼ੋਰੀਏ ਲੜੀਆਂ ਦੀ ਪੜਤਾਲ ਕਰ ਕੇ ਅਤੇ ਗ੍ਰੀਨਹਾਉਸ ਪ੍ਰਭਾਵ ਦਾ ਪਤਾ ਲਾਉਣ ਕਰ ਕੇ ਮਸ਼ਹੂਰ ਸੀ।[2]
ਉਸ ਦਾ ਜਨਮ ਓਕਸੈਰ ਵਿੱਚ ਹੋਇਆ। ਅੱਠ ਸਾਲ ਦੀ ਉਮਰ ਵਿੱਚ ਹੀ ਇਹ ਯਤੀਮ ਹੋ ਗਿਆ ਸੀ, ਪਰ ਚੰਗੇ ਭਾਗਾਂ ਨੂੰ ਆਪਣੇ ਹਿਤੈਸ਼ੀਆਂ ਦੀ ਸਹਾਇਤਾ ਨਾਲ ਇਸਨੂੰ ਇੱਕ ਫੌਜੀ ਸਕੂਲ ਵਿੱਚ ਦਾਖਲਾ ਮਿਲ ਗਿਆ, ਜਿੱਥੇ ਇਸ ਨੇ ਹਿਸਾਬ ਦੀ ਪੜ੍ਹਾਈ ਵਿੱਚ ਆਸ਼ ਤੋਂ ਵਧੇਰੇ ਸਫਲਤਾ ਪ੍ਰਾਪਤ ਕੀਤੀ ਅਤੇ ਜਲਦੀ ਹੀ ਇੱਕ ਫੌਜੀ ਸਕੂਲ ਵਿੱਚ ਹਿਸਾਬ ਦਾ ਪ੍ਰੋਫੈਸਰ ਨਿਯੁਕਤ ਹੋ ਗਿਆ। ਫ਼ਰਾਂਸ ਦੀ ਕ੍ਰਾਂਤੀ ਵਿੱਚ ਇਸ ਨੇ ਸਰਗਰਮ ਭਾਗ ਲਿਆ ਅਤੇ ਮਿਸਰ ਤੇ ਹਮਲੇ ਵਿੱਚ ਵੀ ਨਪੋਲੀਅਨ ਦੇ ਨਾਲ ਗਿਆ। ਬਾਅਦ ਨੂੰ ਇਸ ਨੇ ਪਿੰਡਾਂ ਵਿੱਚ ਤਾਪ ਦੇ ਸੰਚਾਰ ਬਾਰੇ ਸਫਲ ਖੋਜਾਂ ਕੀਤੀਆਂ, ਜਿਹਨਾਂ ਦਾ ਵਰਣਨ ਇਸ ਦੀ ਪ੍ਰਸਿੱਧ ਕਿਤਾਬ 'ਲਿਆ ਥੇਓਰੀ ਅਨਾਲਿਤੀਕ ਦ ਲਿਆ ਸ਼ਾਲਰ' (La Theorie Analytique de la Chaleur) ਵਿੱਚ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads