ਜੋਹਾਨਸ ਕੈਪਲਰ
From Wikipedia, the free encyclopedia
Remove ads
ਜੋਹਾਨਸ ਕੈਪਲਰ (ਜਰਮਨ: [ˈkʰɛplɐ]; 27 ਦਸੰਬਰ 1571 – 15 ਨਵੰਬਰ 1630) ਇੱਕ ਜਰਮਨ ਗਣਿਤ ਸ਼ਾਸਤਰੀ, ਖਗੋਲ ਵਿਗਿਆਨੀ, ਅਤੇ ਜੋਤਿਸ਼ਵਿਦ ਸੀ। ਉਹ ਸੱਤਾਰਵੀਂ ਸਦੀ ਦੇ ਸਾਇੰਸੀ ਇਨਕਲਾਬ ਦੀ ਇੱਕ ਬਹੁਤ ਅਹਿਮ ਸਖ਼ਸੀਅਤ ਸੀ।
ਕੈਪਲਰ ਦਾ ਜਨਮ 27 ਦਸੰਬਰ 1571 ਨੂੰ ਜਰਮਨੀ ਦੇ ਸਟਟਗਾਰਟ ਨਾਮਕ ਨਗਰ ਦੇ ਨਜ਼ਦੀਕ ਬਾਇਲ-ਡੇਰ-ਸਟਾਡਸ ਸਥਾਨ ਤੇ ਹੋਇਆ ਸੀ। ਉਸ ਨੇ ਟਿਬਿੰਗੈਨ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕੀਤੀ। 1594 ਵਿੱਚ ਆਸਟਰੀਆ ਦੀ ਗਰੇਟਜ ਯੂਨੀਵਰਸਿਟੀ ਵਿੱਚ ਉਸ ਨੂੰ ਲੈਕਚਰਾਰ ਦੀ ਜਗ੍ਹਾ ਮਿਲ ਗਈ। ਇਹ ਜਰਮਨ ਸਮਰਾਟ ਰੂਡਾਲਫ ਦੂਸਰਾ ਦੇ ਰਾਜ-ਗਣਿਤਸ਼ਾਸਤਰੀ ਟਾਇਕੋ ਬਰਾਏ ਦੇ ਸਹਾਇਕ ਦੇ ਰੂਪ ਵਿੱਚ 1601 ਵਿੱਚ ਨਿਯੁਕਤ ਹੋਇਆ ਅਤੇ ਬਰਾਏ ਦੀ ਮੌਤ ਦੇ ਬਾਅਦ ਇਹ ਰਾਜ-ਗਣਿਤਸ਼ਾਸਤਰੀ ਬਣਿਆ। ਇਸਨੇ ਜੋਤਿਸ਼ ਹਿਸਾਬ ਬਾਰੇ 1609 ਵਿੱਚ ਦਾ ਮੋਟਿਬੁਸ ਸਟੇਲਾਏ ਮਾਰਟਿਸ ਅਤੇ 1619 ਵਿੱਚ ਦਾ ਹਾਰਮੋਨਿਸ ਮੁੰਡੀ ਵਿੱਚ ਆਪਣੇ ਸੋਧ-ਪ੍ਰਬੰਧਾਂ ਨੂੰ ਪ੍ਰਕਾਸ਼ਿਤ ਕਰਾਇਆ। ਇਨ੍ਹਾਂ ਵਿੱਚ ਇਸਨੇ ਗ੍ਰਹਿਗਤੀ ਦੇ ਨਿਯਮਾਂ ਦਾ ਪ੍ਰਤੀਪਾਦਨ ਕੀਤਾ ਸੀ।
Remove ads
ਰਚਨਾਵਾਂ
- Mysterium cosmographicum (ਬ੍ਰਹਿਮੰਡ ਦਾ ਪਵਿੱਤਰ ਰਹੱਸ) (1596)
- Astronomia nova (ਨਵਾਂ ਖਗੋਲ ਵਿਗਿਆਨ) (1609)
- Epitome astronomiae Copernicanae (ਕੋਪਰਨਿਕਸ ਦੇ ਖਗੋਲ ਵਿਗਿਆਨ ਦਾ ਪ੍ਰਤੀਕ) (1618-1621 ਤੱਕ ਤਿੰਨ ਭਾਗਾਂ ਵਿੱਚ ਪ੍ਰਕਾਸ਼ਿਤ)
- Harmonice Mundi (ਸੰਸਾਰਾਂ ਦੀ ਸਦਭਾਵਨਾ) (1619)
- Mysterium cosmographicum (ਬ੍ਰਹਿਮੰਡ ਦਾ ਪਵਿੱਤਰ ਰਹੱਸ) ਦੂਜਾ ਅਡੀਸ਼ਨ (1621)
- Tabulae Rudolphinae (ਰੁਡੋਲਫ਼ਾਈਨ ਸਾਰਣੀਆਂ) (1627)
- Somnium (ਸੁਪਨਾ) (1634)
Remove ads
Wikiwand - on
Seamless Wikipedia browsing. On steroids.
Remove ads